ਮੈਂ ਕਿੰਨੀ ਨਾਸ਼ੁਕਰੀ ਤੇ ਕਿਰਤਘਣ
ਹਾਂ ਦਾਤਾ
ਹਮੇਸ਼ਾਂ ਸ਼ਿਕਾਇਤਾਂ ਦੇ ਭੰਡਾਰ ਤੇ
ਸਵਾਲਾਂ ਦੇ ਅੰਬਾਰ ਲੈ ਕੇ
ਤੇਰੇ ਨਾਲ ਲੜਦੀ ਰਹੀ
ਹਰ ਵਾਰ ਤੇਥੋਂ ਆਪਣੇ
ਦੁੱਖਾਂ ਦਾ ਹਿਸਾਬ ਮੰਗਦੀ ਰਹੀ
ਤੂੰ ਕੀ ਦਿੱਤਾ ਮੈਂ ਭੁੱਲ ਕੇ
ਤੂੰ ਕੀ ਨਹੀਂ ਦਿੱਤਾ ਰੋਸਾ ਕਰਦੀ ਰਹੀ
ਅੱਜ ਮੇਰੀ ਰੂਹ ਨੇ ਮੈਨੂੰ ਜਦ ਝੰਜੋੜਿਆ
ਤੇ ਮੈਂ ਆਪਣੀ ਜ਼ਿੰਦਗੀ ਦੇ ਵਹੀ ਖਾਤੇ
ਨੂੰ ਫਰੋਲਿਆ
ਜੇ ਮੈਂ ਕਿਸੇ ਗਰੀਬ ਵਾਂਗਰ ਪੜ ਨਾ ਸਕਦੀ
ਗਲਤ ਲਈ ਡੱਟ ਕੇ ਖੜ ਨਾ ਸਕਦੀ
ਜੇ ਮੈਂ ਤਰਸਦੀ ਇਕ ਵੇਲੇ ਦੀ ਰੋਟੀ ਨੂੰ
ਭੁੱਖ ਖਾਂਦੀ ਨਿੱਤ ਮੇਰੀ ਬੋਟੀ ਬੋਟੀ ਨੂੰ
ਜੇ ਮੈਂ ਹਾੜ ਸਿਆਲ ਸੜਕਾਂ ਕੰਡੇ ਰੁੱਖਾਂ
ਥੱਲੇ ਕੱਟਦੀ ਕਿਸਮਤ ਖੋਟੀ ਨੂੰ
ਜੇ ਬਚਪਣ ਮੇਰਾ ਹੁੰਦਾ ਲੀਰੋ ਲੀਰੀਂ
ਜੇ ਅੰਗ ਕੋਈ ਜਾਂ ਰਹਿ ਜਾਂਦੀ ਸੋਚ
ਅਪਾਹਜ ਮੇਰੀ
ਪਰ ਤੂੰ ਜ਼ਿੰਦਗੀ ਦੇ ਰੰਗ ਦਿੱਤੇ
ਸੋਹਣੇ ਸੰਗ ਦਿੱਤੇ
ਕਈ ਮੇਰੇ ਮਿਆਰ ਤੋਂ ਉੱਚੇ
ਮੈਨੂੰ ਢੰਗ ਦਿੱਤੇ
ਮੈਂ ਨਾ ਸੋਚਿਆ ਮੈਂ ਵੀ ਓਹਨਾਂ ਲੋਕਾਂ ਦੀ
ਥਾਂ ਹੋ ਸਕਦੀ ਸਾਂ
ਤੇਰੇ ਬਿਨ ਕਿੰਝ ਹੰੁਦੀ ਜੋ ਹਾਂ ਤੇ
ਜਿੱਥੇ ਹਾਂ
ਮੈਂ ਸ਼ਰਮਸਾਰ ਹਾਂ ਨਿਰੰਕਾਰ
ਤੇਰੀ ਹੀ ਨਹੀਂ ਹਰ ਉਸ ਇਨਸਾਨ ਦੀ
ਹਾਂ ਮੈਂ ਗੁਨਾਹਗਾਰ
ਜਿਸਦੀ ਗਰੀਬੀ ਤੇ ਮੈਲੇ ਕਪੜੇ ਵੇਖਕੇ
ਆਪਣਾ ਅਮੀਰਾਂ ਵਿੱਚ ਕਰਦੀ ਰਹੀ ਸ਼ੁਮਾਰ
ਬਖਸ਼ ਦਾਤਾ ਸਭ ਗੁਨਾਹ ਮੇਰੇ
ਮੈਂ ਕੋਝੀ ਮੈਂ ਨੀਵੀ ਮੈਂ ਧੂੜ
ਚਰਨਾਂ ਦੀ ਤੇਰੇ
ਇਹੋ ਕਰਾਂ ਮੈਂ ਅਰਦਾਸ
ਨਕਾਰਾਂ ਨਾ ਕਦੇ ਰਹਿਮਤਾਂ ਤੇਰੀਆਂ
ਕਿਸੇ ਗਰੀਬ ਦੇ ਨਾਂ ਲਿੱਖ ਦੇਵੀਂ
ਕੱਢ ਕੇ ਦੋ ਰੋਟੀਆਂ ...
ਹਿੱਸੇ ਵਿੱਚੋਂ ਮੇਰੀਆਂ....
ਮੈਂ ਕਿੰਨੀ ਨਾਸ਼ੁਕਰੀ ਤੇ ਕਿਰਤਘਣ
ਹਾਂ ਦਾਤਾ
ਹਮੇਸ਼ਾਂ ਸ਼ਿਕਾਇਤਾਂ ਦੇ ਭੰਡਾਰ ਤੇ
ਸਵਾਲਾਂ ਦੇ ਅੰਬਾਰ ਲੈ ਕੇ
ਤੇਰੇ ਨਾਲ ਲੜਦੀ ਰਹੀ
ਹਰ ਵਾਰ ਤੇਥੋਂ ਆਪਣੇ
ਦੁੱਖਾਂ ਦਾ ਹਿਸਾਬ ਮੰਗਦੀ ਰਹੀ
ਤੂੰ ਕੀ ਦਿੱਤਾ ਮੈਂ ਭੁੱਲ ਕੇ
ਤੂੰ ਕੀ ਨਹੀਂ ਦਿੱਤਾ ਰੋਸਾ ਕਰਦੀ ਰਹੀ
ਅੱਜ ਮੇਰੀ ਰੂਹ ਨੇ ਮੈਨੂੰ ਜਦ ਝੰਜੋੜਿਆ
ਤੇ ਮੈਂ ਆਪਣੀ ਜ਼ਿੰਦਗੀ ਦੇ ਵਹੀ ਖਾਤੇ
ਨੂੰ ਫਰੋਲਿਆ
ਜੇ ਮੈਂ ਕਿਸੇ ਗਰੀਬ ਵਾਂਗਰ ਪੜ ਨਾ ਸਕਦੀ
ਗਲਤ ਲਈ ਡੱਟ ਕੇ ਖੜ ਨਾ ਸਕਦੀ
ਜੇ ਮੈਂ ਤਰਸਦੀ ਇਕ ਵੇਲੇ ਦੀ ਰੋਟੀ ਨੂੰ
ਭੁੱਖ ਖਾਂਦੀ ਨਿੱਤ ਮੇਰੀ ਬੋਟੀ ਬੋਟੀ ਨੂੰ
ਜੇ ਮੈਂ ਹਾੜ ਸਿਆਲ ਸੜਕਾਂ ਕੰਡੇ ਰੁੱਖਾਂ
ਥੱਲੇ ਕੱਟਦੀ ਕਿਸਮਤ ਖੋਟੀ ਨੂੰ
ਜੇ ਬਚਪਣ ਮੇਰਾ ਹੁੰਦਾ ਲੀਰੋ ਲੀਰੀਂ
ਜੇ ਅੰਗ ਕੋਈ ਜਾਂ ਰਹਿ ਜਾਂਦੀ ਸੋਚ
ਅਪਾਹਜ ਮੇਰੀ
ਪਰ ਤੂੰ ਜ਼ਿੰਦਗੀ ਦੇ ਰੰਗ ਦਿੱਤੇ
ਸੋਹਣੇ ਸੰਗ ਦਿੱਤੇ
ਕਈ ਮੇਰੇ ਮਿਆਰ ਤੋਂ ਉੱਚੇ
ਮੈਨੂੰ ਢੰਗ ਦਿੱਤੇ
ਮੈਂ ਨਾ ਸੋਚਿਆ ਮੈਂ ਵੀ ਓਹਨਾਂ ਲੋਕਾਂ ਦੀ
ਥਾਂ ਹੋ ਸਕਦੀ ਸਾਂ
ਤੇਰੇ ਬਿਨ ਕਿੰਝ ਹੰੁਦੀ ਜੋ ਹਾਂ ਤੇ
ਜਿੱਥੇ ਹਾਂ
ਮੈਂ ਸ਼ਰਮਸਾਰ ਹਾਂ ਨਿਰੰਕਾਰ
ਤੇਰੀ ਹੀ ਨਹੀਂ ਹਰ ਉਸ ਇਨਸਾਨ ਦੀ
ਹਾਂ ਮੈਂ ਗੁਨਾਹਗਾਰ
ਜਿਸਦੀ ਗਰੀਬੀ ਤੇ ਮੈਲੇ ਕਪੜੇ ਵੇਖਕੇ
ਆਪਣਾ ਅਮੀਰਾਂ ਵਿੱਚ ਕਰਦੀ ਰਹੀ ਸ਼ੁਮਾਰ
ਬਖਸ਼ ਦਾਤਾ ਸਭ ਗੁਨਾਹ ਮੇਰੇ
ਮੈਂ ਕੋਝੀ ਮੈਂ ਨੀਵੀ ਮੈਂ ਧੂੜ
ਚਰਨਾਂ ਦੀ ਤੇਰੇ
ਇਹੋ ਕਰਾਂ ਮੈਂ ਅਰਦਾਸ
ਨਕਾਰਾਂ ਨਾ ਕਦੇ ਰਹਿਮਤਾਂ ਤੇਰੀਆਂ
ਕਿਸੇ ਗਰੀਬ ਦੇ ਨਾਂ ਲਿੱਖ ਦੇਵੀਂ
ਕੱਢ ਕੇ ਦੋ ਰੋਟੀਆਂ ...
ਹਿੱਸੇ ਵਿੱਚੋਂ ਮੇਰੀਆਂ....