ਇਕ ਦਿਲ ਦਾ ਸ਼ੀਸ਼ਾ ਟੁੱਟਿਆ ਸੀ
ਮੇਰੇ ਹੱਥਾਂ ਚੋਂ ਛੁੱਟਿਆ ਸੀ
ਇੱਕ ਇੱਕ ਕਿਰਚੀ ਮੈਂ ਚੁੱਕ ਲਈ
ਜ਼ਖਮਾਂ ਨਾਲ ਭਰ ਮੈਂ ਬੁੱਕ ਲਈ
ਪਰ ਸ਼ੀਸ਼ਾ ਫਿਤਰਤ ਛਡਦਾ ਨਈ
ਇੱਕ ਵਾਰੀ ਟੁੱਟ ਕੇ ਜੁੜਦਾ ਨਈ
ਉੰਜ ਲ਼ਹੂ ਹਥਾਂ ਚੋ ਵਗਿਆ ਸੀ
ਪਰ ਜਖ੍ਮ ਤੇ ਦਿਲ ਤੇ ਲਗਿਆ ਸੀ
ਇਹ ਕੈਸਾ ਪਾਪ ਕਮਾ ਬੈਠੀ
ਇਸ ਰੂਹ ਦਾ ਸਾਥ ਗਵਾ ਬੈਠੀ
ਹੁਣ ਦੋਸ਼ੀ ਤੇ ਮੈਂ ਬਣ ਹੀ ਗਈ
ਕਮਾਨ ਮੇਰੇ ਵਲ ਤਾਣ ਹੀ ਗਈ
ਫਿਰ ਕਿਓ ਨਾ ਕਰਾਂ ਇਕ ਹੋਰ ਖਤਾ
ਇਸ ਗਲਤੀ ਨੂ ਹੀ ਲਾਵਾਂ ਦੁਹਰਾ
ਇਸ ਉਮਰ ਉਦਾਸੀ ਨਈ ਫੱਬਦੀ
ਜਿੰਦ ਹਨ ਦਾ ਹਾਨੀ ਹੈ ਲਭਦੀ
ਮੈਂ ਰੂਹ ਦਾ ਜ਼ਖਮ ਹੰਡਾਉਣਾ ਏ
ਏਸ ਬੂਟੇ ਪਾਣੀ ਲਾਉਣਾ ਏ
ਹਿਜਰਾਂ ਦੀਆਂ ਲੰਮੀਆਂ ਰਾਤਾਂ ਵਿਚ
ਹੁਣ ਹੋਰ ਨਾ ਹੰਜੂ ਰੋੜਾਂਗੀ
ਜਖਮਾਂ ਦੀ ਆਦਤ ਪੈ ਗਈ ਏ
ਹੁਣ ਹੋਰ ਵੀ ਸ਼ੀਸ਼ੇ ਤੋੜਾਂਗੀ........
ਹੁਣ ਹੋਰ ਵੀ ਸ਼ੀਸ਼ੇ ਤੋੜਾਂਗੀ ............
ਇਕ ਦਿਲ ਦਾ ਸ਼ੀਸ਼ਾ ਟੁੱਟਿਆ ਸੀ
ਮੇਰੇ ਹੱਥਾਂ ਵਿਚੋਂ ਛੁੱਟਿਆ ਸੀ
ਇੱਕ ਇੱਕ ਕਿਰਚੀ ਮੈਂ ਚੁੱਕ ਲਈ
ਜ਼ਖਮਾਂ ਨਾਲ ਭਰ ਮੈਂ ਬੁੱਕ ਲਈ
ਪਰ ਸ਼ੀਸ਼ਾ ਫਿਤਰਤ ਛਡਦਾ ਨਈ
ਇੱਕ ਵਾਰੀ ਟੁੱਟ ਕੇ ਜੁੜਦਾ ਨਈ
ਉੰਜ ਲ਼ਹੂ ਹਥਾਂ ਚੋ ਵਗਿਆ ਸੀ
ਪਰ ਜਖ੍ਮ ਤੇ ਦਿਲ ਤੇ ਲਗਿਆ ਸੀ
ਇਹ ਕੈਸਾ ਪਾਪ ਕਮਾ ਬੈਠੀ
ਇਸ ਰੂਹ ਦਾ ਸਾਥ ਗਵਾ ਬੈਠੀ
ਹੁਣ ਦੋਸ਼ੀ ਤੇ ਮੈਂ ਬਣ ਹੀ ਗਈ
ਕਮਾਨ ਮੇਰੇ ਵਲ ਤਣ ਹੀ ਗਈ
ਫਿਰ ਕਿਓ ਨਾ ਕਰਾਂ ਇਕ ਹੋਰ ਖਤਾ
ਇਸ ਗਲਤੀ ਨੂ ਹੀ ਲਵਾਂ ਦੁਹਰਾ
ਇਸ ਉਮਰ ਉਦਾਸੀ ਨਈ ਫੱਬਦੀ
ਜਿੰਦ ਹਾਣ ਦਾ ਹਾਣੀ ਹੈ ਲਭਦੀ
ਮੈਂ ਰੂਹ ਦਾ ਜ਼ਖਮ ਹੰਡਾਉਣਾ ਏ
ਇਸ ਬੂਟੇ ਪਾਣੀ ਲਾਉਣਾ ਏ
ਸਿਰ ਮੱਥੇ ਇਹ ਇਲ੍ਜ਼ਾਮ ਤੇਰਾ
ਤੂ ਪੱਥਰ ਰਖਿਆ ਨਾਮ ਮੇਰਾ
ਹਿਜਰਾਂ ਦੀਆਂ ਲੰਮੀਆਂ ਰਾਤਾਂ ਵਿਚ ਹੁਣ ਹੋਰ ਨਾ ਹੰਜੂ ਰੋੜਾਂਗੀ
ਜਖਮਾਂ ਦੀ ਆਦਤ ਪੈ ਗਈ ਏ ਹੁਣ ਹੋਰ ਵੀ ਸ਼ੀਸ਼ੇ ਤੋੜਾਂਗੀ........ ਹੁਣ ਹੋਰ ਵੀ ਸ਼ੀਸ਼ੇ ਤੋੜਾਂਗੀ ............
sharanpreet randhawa