|
 |
 |
 |
|
|
Home > Communities > Punjabi Poetry > Forum > messages |
|
|
|
|
|
|
|
22 g Bhut Vadhiya Lageya g... Keep it up.
|
|
29 Feb 2012
|
|
|
|
ਇੱਕ ਸੁਬਾਹ ਨੂੰ ਫੇਰਾ ਪਾਇਆ ਕਰ ਸ਼ਾਮੀ ਨਾ ਛੱਤ ਤੇ ਆਇਆ ਕਰ,
ਨੇਰੇ ਸਭ ਸਾਡੇ ਨਾਮ ਹੋਏ ਤੂੰ ਚੰਨ ਦੀਆ ਬਾਤਾਂ ਪਾਇਆ ਕਰ...
ਹਰ ਸੋਹਣੀ ਸ਼ੈਅ ਦੀ ਮਾਲਕ ਤੂੰ ਕੁਝ ਰੋਹਬ ਜਿਹਾ ਵੀ ਰੱਖਿਆ ਕਰ,
ਰੋਣੇ ਨੂੰ ਅਸੀ ਬਥੇਰੇ ਹਾਂ ਤੂੰ ਜੀਣ ਜੋਗੀ ਏ ਹੱਸਿਆ ਕਰ......
ਦਿਨ ਢਲਦਾ ਸਾਨੂੰ ਦੇਖਣ ਦੇ ਤੂੰ ਚੜਦਾ ਸੂਰਜ਼ ਤੱਕਿਆ ਕਰ,
ਰੋਣੇ ਨੂੰ ਅਸੀ ਬਥੇਰੇ ਹਾਂ ਤੂੰ ਜੀਣ ਜੋਗੀ ਏ ਹੱਸਿਆ ਕਰ...
|
|
29 Feb 2012
|
|
|
|
ਛੁੱਟੀ ਵੇਲੇ ਆਪੋ ਆਪਣੇ ਪਿੰਡਾਂ ਨੂੰ ਜਾਣਾ
ਤੇਰਾ ਪਤਾ ਨੀ ਪਰ ਮੇਰਾ ਦਿਲ ਘਟਦਾ ਹੀ ਜਾਣਾ....
ਜਿਹੜੀ ਥਾਂ ਤੋਂ ਦੇ ਆਪਣੇ ਪਿੰਡ ਰਾਹ ਨਿਖੜਦੇ ਸੀ,
ਜਿਹੜੀ ਥਾਂ ਤੇ ਉਹ ਵੀ ਸਾਡੇ ਵਾਂਗ ਵਿਛੜਦੇ ਸੀ....
ਬੁੱਲੀਆਂ ਵਿੱਚ ਮੁਸਕਾ ਕੇ ਤੇਰਾ ਮੁੜ ਕੇ ਵੇਖਣਾ ਉਹ,
ਜਾਂਦੇ ਜਾਂਦੇ ਨਜਰਾਂ ਦੇ ਨਾਲ ਮੱਥਾ ਟੇਕਣਾ ਉਹ....
ਕੀ ਦੱਸਾ ਕੇ ਪੈਡਲ ਕਿੰਨੇ ਭਾਰੇ ਲਗਦੇ ਸੀ,
ਸਾਈਕਲ ਹੋਲੀ ਮੇਰੇ ਵਾਂਗ ਚਲਾਉਦੀ ਸੀ ਕੇ ਨਹੀ....
ਮੇਰੇ ਬਾਰੇ ਹੁਣ ਕੀ ਤੇਰਾ ਖਿਆਲ ਮੈਂ ਨਹੀ ਪੁੱਛਦਾ,
ਉਨਾਂ ਦਿਨਾਂ ਵਿੱਚ ਦੱਸਦੇ ਮੈਨੂੰ ਚਾਹੁੰਦੀ ਸੀ ਕੇ ਨਹੀ.....
|
|
29 Feb 2012
|
|
|
|
ਅਕਲ ਸ਼ਕਲ ਤੇ ਜਾਇਓ ਨਾ ਇਹ ਬੁਹਤੀ ਚੰਗੀ ਨੀ,
ਇੱਕੋ ਖੂਬੀ ਜੋ ਕਹਿੰਦਾ ਹਾਂ ਦਿਲ 'ਚੋ ਕਹਿੰਦਾ ਹਾਂ...
ਬਾਈ ਕਾਤੋ ਉਹਨੂੰ ਨਜ਼ਰ ਨੀ ਆਉਦਾ ਉਸ ਤੋ ਪਛ ਲਵੋ,
ਮੈ ਉਹੀਓ ਤਾ ਹਜੇ ਵੀ ਉਹਦੇ ਸ਼ਹਿਰ 'ਚ ਰਹਿੰਦਾ ਹਾ...
|
|
29 Feb 2012
|
|
|
|
|
|
ਕੋਈ ਵਾਦਾ ਵਫਾ ਨਹੀ ਕਰਦਾ ਜੀਣ ਨੂੰ ਦਿਲ ਜਿਹਾ ਨਹੀ ਕਰਦਾ, ਹਲਾਤ ਸੁਧਰ ਦੇ ਨਹੀ ਤੇ ਨਾ ਗੁਜ਼ਰ ਦੇ ਅਸੀ ਤੰੂ ਵੀ ਹੱਕ 'ਚ ਦੁਆ ਨਹੀ ਕਰਦਾ.... ਤੁਹਾਡੇ ਇਲਜ਼ਾਮ ਤਾਂ ਸੱਚੇ ਨੇ ਪਰ ਕੌਣ ਏਸ ਉਮਰੇ ਏ ਗੁਨਾਹ ਨਹੀ ਕਰਦਾ, ਜੋ ਉਮਰਾਂ ਖਾ ਗਈ ਗਸ ਨੂੰ ਦੇਬੀ ਕਾਹਤੋ ਦਿਲ 'ਚੋ ਵਿਦਾ ਨਹੀ ਕਰਦਾ..........
|
|
01 Mar 2012
|
|
|
|
ਉਹਦੀ ਯਾਦ ਉਹਨੂੰ ਸੋਪ ਕੇ ਅਮਾਨਤ ਅਦਾ ਕਰਾ, ਪਰ ਉਸ ਪੌਣ ਵਰਗੀ ਕੁੜੀ ਦਾ ਕਿਥੋ ਪਤਾ ਕਰਾ, ਕੁਝ ਇਸ ਤਰਾਂ ਦੀ ਚੋਟ ਦਿਤੀ ਇਸ਼ਕ ਨੇ ਮੈਨੂੰ, ਮੁੜ ਕਿਸੇ ਨੂੰ ਚੁਹੰਣ ਦਾ ਨਾ ਹੌਸਲਾ ਕਰਾ.....
|
|
01 Mar 2012
|
|
|
|
ਹੁਸਨ ਵਾਲਿਆ ਦੀ ਨਾ ਸੂਰਤ ਤੇ ਜਾਣਾ ਇਹਨਾਂ ਕਈ ਦਿਲਾਂ ਵਾਲੇ ਮਾਰੇ ਹੋਏ ਨੇ, ਭੋਲੇ,ਮਾਸੂਮ ਤੇ ਖੂਬਸੂਰਤ ਚੇਹਰੇ ਦਿਲਾਂ ਦੇ ਸਦਾ ਹਤਿਆਰੇ ਹੋਏ ਨੇ, ਜਿਨਾਂ ਮਾਰ ਇਨਾਂ ਦੇ ਹੱਥੋ ਖਾਦੀ ਉਹ ਛੇਤੀ ਹੀ ਰੱਬ ਨੂੰ ਪਿਆਰੇ ਹੋਏ ਨੇ, ਮਿੱਠੀਆਂ ਜ਼ੁਬਾਨਾ ਤੇ ਲਾਰਿਆ ਮਾਰੇ ਬਚੇ ਬਸ ਸ਼ਰਾਬਾ ਸਹਾਰੇ ਹੋਏ ਨੇ....
|
|
01 Mar 2012
|
|
|
|
ਪਿਆਰ ਦੀ ਕਹਾਣੀ ਵਿੱਚੋ ਸਜਣਾਂ ਦਾ ਦਿੱਤਾ ਜੇ ਜਵਾਬ ਕੱਢ ਦੇਈ ਏ ਤਾਂ ਪਿਛੇ ਕੀ ਬਚਦਾ .........??
|
|
01 Mar 2012
|
|
|
|
ਮੇਰੇ ਦਿਲ ਦਾ ਸਫ਼ਾ ਹਾਲੇ ਤਾਈ ਕੋਰਾ ਏ ਤੂੰ ਇਸ ਤੇ ਦੋ ਨਾਅ ਲਿਖ ਲੈ, ਆਪਣੇ ਨਾਮ ਦੇ ਅੱਗੇ ਸੁਬਾਹ ਲਿਖ ਲੈ ਤੇ ਮੇਰੇ ਨਾਅ ਅੱਗੇ ਤੂੰ ਸ਼ਾਮ ਲਿਖ ਲੈ, ਯਾਰੀ ਸਦਾ ਬਰੋਬਰ ਦਿਆ ਨਾਲ ਹੁੰਦੀ ਏ ਤੂੰ ਮਾਲਕ ਤੇ "ਦੇਬੀ" ਗੁਲਾਮ ਲਿਖ ਲੈ, ਗੱਲਾਂ ਬੁਹਤ ਨੇ ਤੂੰ ਗੱਲ ਮੰਨ ਇੱਕੋ ਆਪਣੇ ਆਸ਼ਕਾ ਵਿੱਚ ਸਾਡਾ ਨਾਮ ਲਿਖ ਲੈ.
|
|
01 Mar 2012
|
|
|
|
|
|
|
|
|
|
 |
 |
 |
|
|
|