|
 |
 |
 |
|
|
Home > Communities > Punjabi Poetry > Forum > messages |
|
|
|
|
|
|
ਸਿਵਿਆਂ ਤੱਕ ਜਾਂਦਾ ਕੱਚਾ ਰਾਹ......! |
ਅੱਜ ਵੀ ਸਿਵਿਆਂ ਤੱਕ ਜਾਂਦੈ ਉਹ ਕੱਚਾ ਰਾਹ ਅੱਜ ਵੀ ਉਸ ਰਾਹ ਤੇ ਪੱਠੇ ਲੈਣ ਨੂੰ ਗੱਡੀਆਂ ਜਾਂਦੀਆਂ ਹੋਣਗੀਆਂ ਅੱਜ ਵੀ ਉਸ ਰਾਹ ਦੇ ਦੁਆਲੇ ਫ਼ਸਲਾਂ ਲਹਿਰਾਉਂਦੀਆਂ ਹੋਣਗੀਆਂ ਅੱਜ ਵੀ ਉਸ ਰਾਹ ਤੇ ਲੈ ਕੇ ਜਾਂਦੀ ਆ ਨਸੀਬੋ ਦੋ ਵਜੇ ਵਾਲੀ ਬਚਿੱਤਰ ਦੀ ਚਾਹ ਅੱਜ ਵੀ ਪਿੰਡੋਂ ਸਿਵਿਆਂ ਤੱਕ ਜਾਂਦਾ ਏ ਉਹ ਕੱਚਾ ਰਾਹ
ਉਸ ਰਾਹ ਤੇ ਅੱਜ ਵੀ ਅਣਗਿਣਤ ਬੰਦਿਆਂ ਦੀਆਂ ਪੈੜਾਂ ਹੋਣਗੀਆਂ ਅੱਜ ਵੀ ਉਸ ਰਾਹ ਤੇ ਘਾਹ ਲੈਣ ਜਾਂਦੀਆਂ ਮੁਟਿਆਰਾਂ ਲੱਕ ਮਟਕਾਉਂਦੀਆਂ ਹੋਣਗੀਆਂ ਉਸ ਰਾਹ ਦੀ ਧੂੜ ਨਾਲ ਚੜਦਾ ਹੋਊਗਾ ਅੱਜ ਵੀ ਕਈਆਂ ਨੂੰ ਸਾਹ ਅੱਜ ਵੀ ਪਿੰਡੋਂ ਸਿਵਿਆਂ ਤੱਕ......!
ਅੱਜ ਵੀ ਉਸ ਰਾਹ ਤੇ ਬਜ਼ੁਰਗ ਸ਼ਾਮੀ ਗੇੜਾ ਲਾਉਂਦੇ ਹੋਣਗੇ ਅੱਜ ਵੀ ਖੇਤ ਜਾਣ ਲੱਗਿਆਂ ਦਾਤੀ ਪੱਲੀ ਕੱਛ ਚ੍ ਲਿਜਾਂਦੇ ਹੋਣਗੇ ਉਹਨਾਂ ਨੂੰ ਤਾਂ ਖੇਤ ਜਾਣ ਦਾ ਜਿਵੇਂ ਚੜਿਆ ਰਹਿੰਦਾ ਹੋਵੇ ਚਾਅ ਅੱਜ ਵੀ ਪਿੰਡੋਂ ਸਿਵਿਆਂ ਤੱਕ......!
ਕਈਆਂ ਨੇ ਉਸ ਰਾਹ ਦਾ ਆਖ਼ਰੀ ਸਫ਼ਰ ਵੀ ਕੀਤਾ ਹੋਵੇਗਾ ਕਈਆਂ ਨੇਂ ਉਸ ਰਾਹ ਤੇ ਲੱਗੇ ਨਲਕੇ ਦਾ ਪਾਣੀ ਵੀ ਪੀਤਾ ਹੋਵੇਗਾ ਉਸ ਰਾਹ ਤੇ ਲੱਗੀ ਬੇਰੀ ਦੇ ਬੇਰ ਖਾਣ ਨੂੰ ਅਸੀਂ ਚੋਰੀ ਲਾਉਂਦੇ ਸੀ ਦਾਅ ਅੱਜ ਵੀ ਪਿੰਡੋਂ ਸਿਵਿਆਂ ਤੱਕ......!
ਕਦੇ " ਸੈਣੀ " ਵੀ ਉਹ ਰਾਹੇ ਪੈ ਕੇ ਖੇਤ ਨੂੰ ਜਾਂਦਾ ਸੀ ਬਾਪੂ ਨਾਲ ਖੇਤ ਜਾ ਕੇ ਨਰਮਾਂ ਗੁੱਡ ਕੇ ਆਉਂਦਾ ਸੀ ਉਦੋਂ ਸਾਡੇ ਨਰਮੇ ਵਿੱਚ ਬਹੁਤ ਹੁੰਦਾ ਸੀ ਘਾਹ ਅੱਜ ਵੀ ਪਿੰਡੋਂ ਸਿਵਿਆਂ ਤੱਕ......!
|
|
26 Sep 2010
|
|
|
|
Nice one veer g
thnks to share
|
|
26 Sep 2010
|
|
|
|
bahut hi sohna likheya sir tusi !! vaise mainnu pinda naal related kavitava bahut pasand han !! god bless u
|
|
26 Sep 2010
|
|
|
|
ਬਹੁਤ ਸੋਹਣਾ ਲਿਖਿਆ ਬਾਬਿਓ...ਹਮੇਸ਼ਾ ਏਦਾਂ ਹੀ ਸੋਹਣਾ ਸੋਹਣਾ ਲਿਖਦੇ ਰਹੋ
|
|
26 Sep 2010
|
|
|
|
|
|
nice poem !! kafi achha likhya tusi ,. keep sharing
|
|
26 Sep 2010
|
|
|
|
|
bahut achha likheya............
|
|
27 Sep 2010
|
|
|
|
ਬਹੁਤ ਬਹੁਤ ਮੇਹਰਬਾਨੀ ਜੀ ਆਪ ਸਭ ਦੀ
|
|
27 Sep 2010
|
|
|
|
bahut wadhiya likhiya hai manu laga jive sade pind wale rah di gal kiti hai
|
|
27 Sep 2010
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|