Home > Communities > Punjabi Poetry > Forum > messages
ਰੱਬ ਦੀ ਹਸਤੀ
ਤਿਰਕਾਲਾਂ ਦੀ ਚੜਦੀ ਲਾਲੀ ਝੱਖੜ ਦਾ ਕਹਿਰ ਖਾਲੀ ਭੜੋਲਾ ਗਿੱਲਾ ਬਾਲਣ ਤੇ ਟਪਕਦੀ ਛੱਤ, ਝੁੱਗੀ ਦੀ ਨੁੱਕੜ "ਚ ਲੱਗਾ ਪਰਿਵਾਰ ਵਾਰ ਵਾਰ ਉਸ ਰੱਬ ਦਾ ਨਾਮ ਲੈ ਰਿਹਾ ਏ ਜੋ ਸ਼ਾਇਦ ਆਦਿ ਹੋ ਚੁੱਕਾ ਹੈ ਅਮੀਰਾਂ ਦੇ ਘਰਾਂ "ਚ ਬਣੇ ਪੂਜਾ ਘਰਾਂ ਦੇ ਏ. ਸੀ.ਦੀ ਠੰਡ ਦਾ ਸ਼ਾਇਦ ਬਖਸ਼ਿਸ਼ ਵੀ ਵੰਡ ਦਿੰਦਾ ਹੈ ਚੜਾਵੇ ਦੀ ਆਉਣ ਵਾਲੀ ਰਾਸ਼ੀ ਨਾਲ ਤਕਸੀਮ ਕਰਕੇ ਜੇ ਰੱਬ ਹੀ ਤਕ਼ਦੀਰ ਲਿਖਦਾ ਹੈ ਤਾਂ ਕਿਓ ਲਿਖਦਾ ਓਹ ਕਿਸੇ ਦਾ ਕੁੱਖ "ਚ ਕਤਲ ਹੋਣਾ ਕਿਓਂ ਲਿਖਦਾ ਹੈ ਕਿਸੇ ਜਿਮੀਂਦਾਰ ਦਾ ਖੇਤ ਦੀ ਟਾਹਲੀ ਨਾਲ ਲਟਕਣਾ ਕਿਓਂ ਜਾਇਜ ਲਗਦਾ ਹੈ ਉਸਨੂੰ ਸੂਹੇ ਪਹਿਰਾਵੇ ਤੇ ਚੂੜੇ ਸਮੇਤ ਫੁੱਲਾਂ ਵਰਗੀ ਦੇਹ ਨੂੰ ਰਸੋਈ "ਚ ਲਾਂਬੂ ਲਾਉਣਾ ਕੀ ਓਹ ਰੱਬ ਕਹਾਉਣ ਯੋਗ ਹੈ ? ਜੇ ਏਦਾਂ ਦੀ ਤਕਦੀਰ ਲਿਖਦਾ ਏ ਤਾਂ ਮੈਂ ਇਨਕਾਰ ਕਰਦਾ ਹਾਂ ਉਸ ਰੱਬ ਦੀ ਹਸਤੀ ਤੋਂ ,,,,,,,,,,
~~~~ ਗੁਰਮਿੰਦਰ ਸੈਣੀਆਂ ~~~~
27 Jun 2011
ਕੀ ਓਹ ਰੱਬ ਕਹਾਉਣ ਯੋਗ ਹੈ ? ਜੇ ਏਦਾਂ ਦੀ ਤਕਦੀਰ ਲਿਖਦਾ ਏ ਤਾਂ ਮੈਂ ਇਨਕਾਰ ਕਰਦਾ ਹਾਂ ਉਸ ਰੱਬ ਦੀ ਹਸਤੀ ਤੋਂ
ਵਾਹ ਗੁਰਮਿੰਦਰ ਸਿੰਹਾਂ..
ਸੋਲਾਂ ਆਨੇ ਖਰੀ ਗੱਲ ਕੀਤੀ ਏ...
ਸਵਾਦ ਲਿਆਤਾ ਮਿੱਤਰਾ..
ਕੀ ਓਹ ਰੱਬ ਕਹਾਉਣ ਯੋਗ ਹੈ ? ਜੇ ਏਦਾਂ ਦੀ ਤਕਦੀਰ ਲਿਖਦਾ ਏ ਤਾਂ ਮੈਂ ਇਨਕਾਰ ਕਰਦਾ ਹਾਂ ਉਸ ਰੱਬ ਦੀ ਹਸਤੀ ਤੋਂ
ਵਾਹ ਗੁਰਮਿੰਦਰ ਸਿੰਹਾਂ..
ਸੋਲਾਂ ਆਨੇ ਖਰੀ ਗੱਲ ਕੀਤੀ ਏ...
ਸਵਾਦ ਲਿਆਤਾ ਮਿੱਤਰਾ..
Yoy may enter 30000 more characters.
27 Jun 2011
ਰਚਨਾ ਆਪਦੀ ਵਧੀਆ ਹੈ,,,
ਰੱਬ ਹਸਤੀ ਵਾਰੇ ਓਹ੍ਹ ਮਾਂ ਦੱਸ ਸਕਦੀ ਹੈ ਜੋ ਮੀਰ ਮਨੂੰ ਦੀ ਜੇਲ ਵਿਚ
ਆਪਣੇ ਬਚ੍ਹੇ ਦੇ ਟੁਕੜੇ ਹੋਣ ਤੇ ਗਲ ਵਿਚ ਹਾਰ ਪਾਈਂ ਬੈਠੀ ਹੈ ਤੇ ਫੇਰ ਵੀ ਮੂਹੋਂ " ਵਾਹਿਗੁਰੂ " ਆਖ
ਰਹੀ ਹੈ,,,ਜਾਂ ਫਿਰ ਸਰਹੰਦ ਦੀ ਓਹ੍ਹ ਕੰਧ ਜੋ ਦਸ਼ਮੇਸ਼ ਦੇ ਦੁਲਾਰਿਆਂ ਦੇ ਹੋਂਸਲੇ ਤੋੜ ਨਾ ਸਕੀ,,,
ਰਚਨਾ ਆਪਦੀ ਵਧੀਆ ਹੈ,,,
ਰੱਬ ਦੀ ਹਸਤੀ ਵਾਰੇ ਓਹ੍ਹ ਮਾਂ ਦੱਸ ਸਕਦੀ ਹੈ ਜੋ ਮੀਰ ਮਨੂੰ ਦੀ ਜੇਲ ਵਿਚ
ਆਪਣੇ ਬਚ੍ਹੇ ਦੇ ਟੁਕੜੇ ਹੋਣ ਤੇ ਗਲ ਵਿਚ ਹਾਰ ਪਾਈਂ ਬੈਠੀ ਹੈ ਤੇ ਫੇਰ ਵੀ ਮੂਹੋਂ " ਵਾਹਿਗੁਰੂ " ਆਖ
ਰਹੀ ਹੈ,,,ਜਾਂ ਫਿਰ ਸਰਹੰਦ ਦੀ ਓਹ੍ਹ ਕੰਧ ਜੋ ਦਸ਼ਮੇਸ਼ ਦੇ ਦੁਲਾਰਿਆਂ ਦੇ ਹੋਂਸਲੇ ਤੋੜ ਨਾ ਸਕੀ,,,
ਥਾਪਿਆ ਨ ਜਾਇ ਕੀਤਾ ਨ ਹੋਇ ॥
ਆਪੇ ਆਪਿ ਨਿਰੰਜਨੁ ਸੋਇ ॥

ਤੁਹਾਡੀ ਕਵਿਤਾ ਪੜਕੇ ਤੇ ਗੱਲਾਂ ਸੁਣਕੇ ਮੇਰੇ ਤਾਂ ਲੂ -ਕੰਡੇ ਖੜੇ ਹੋ ਗਏ.ਬਹੁਤ ਹੀ ਬਦੀਆ ਰਚਨਾ.
27 Jun 2011
ਗੁਰਮਿੰਦਰ ਜੀ ਹਰ ਵਾਰ ਵਾਂਗ ਤੁਹਾਡੀ ਰਚਨਾ ਬਹੁਤ ਵਧੀਆ ਹੈ....
ਮੈਂ ਤਾਂ ਬਾਸ ਏਨਾ ਹੀ ਕਹਾਂਗਾ..."ਰੱਬ ਇਕ ਗੁੰਝਲਦਾਰ ਬੁਝਾਰਤ, ਰੱਬ ਇਕ ਗੋਰਖ ਧੰਦਾ, ਇਸਦੇ ਪੇਚ ਖੋਲਦਿਆਂ-ਖੋਲਦਿਆਂ ਪਾਗਲ ਹੋ ਜਾਏ ਬੰਦਾ"
27 Jun 2011
ਗੁਮਿੰਦਰ ਬੁਹਤ ਵਧੀਆ ਲਿਖਿਆ.... ਮੈਂ ਵੀ ਰਬ ਨੂੰ ਨਹੀ ਮੰਨਦਾ ਜਿੰਨੇ ਜੋਗਾ ਵੀ ਹੈ ਤੇ ਜੋ ਵੀ ਹੈ ਮੇਰਾ, ਤੇਰੇ ਰੱਬ ਤੋਂ ਬਿਨਾਂ ਹੀ ਸਰਦਾ ਹੈ ਉਸ ਅਰਾਧਨਾ ਤੋਂ ਬਿਨਾਂ ਜੋ ਚੰਗੇ ਭਲੇ ਮਨੁੱਖ ਨੂੰ ਬਦਲ ਦਏ ਉਸ ਸ਼ੁਕਰਾਨੇ ਦੀ ਧੂੜ ਵਿਚ ਜਿਸ ਦੀ ਕੋਈ ਵ੍ਜਾ ਨਹੀ ਹੁੰਦੀ| ਊਸ ਓਟ ਤੋਂ ਜਿਹੜੀ ਸਦਾ ਨਿਓਟਿਆਂ ਰੱਖਦੀ ਹੈ :- ਪਾਸ਼
28 Jun 2011
Tuhadi rachnavan layee mere kol tan tarif layee vi shabad nahi hunde veer g... ki likhan ehi smajh nahi aaundi ...
bakamal..... speechless...... gud job... very fentastic... sab shabad chhote lagde ne ...
thnx 4 sharing ....
28 Jun 2011
ਜੁਝਾਰ ਜੀ ਬਹੁਤ ਸੋਹਣੀਆਂ ਲਾਈਨਾਂ ਸਾਂਝੀਆਂ ਕੀਤੀਆਂ ਤੁਸੀਂ ਪ੍ਰੋ. ਮੋਹਣ ਸਿੰਘ ਜੀ ਦੀਆਂ ਤੇ ਮੈਂ ਇਹਨਾ ਨੂੰ ਥੋੜਾ ਹੋਰ ਅੱਗੇ ਤੱਕ ਲਿਖ ਰਿਹਾ ਹਾਂ ਕਿ....
ਰੱਬ ਇਕ ਗੁੰਝਲਦਾਰ ਬੁਝਾਰਤ, ਰੱਬ ਇਕ ਗੋਰਖ ਧੰਦਾ,
ਇਸਦੇ ਪੇਚ ਖੋਲਦਿਆਂ-ਖੋਲਦਿਆਂ ਪਾਗਲ ਹੋ ਜਾਏ ਬੰਦਾ
ਕਾਫਿਰ ਹੋਣੋ ਡਰਕੇ ਜੀਵੇਂ, ਖੋਜੋਂ ਮੂਲ ਨਾ ਖੁੰਝੀ ਲਾਈਲੱਗ ਮੋਮਨ ਦੇ ਨਾਲੋਂ, ਖੋਜੀ ਕਾਫਿਰ ਚੰਗਾ|
ਜੁਝਾਰ ਜੀ ਬਹੁਤ ਸੋਹਣੀਆਂ ਲਾਈਨਾਂ ਸਾਂਝੀਆਂ ਕੀਤੀਆਂ ਤੁਸੀਂ ਪ੍ਰੋ. ਮੋਹਣ ਸਿੰਘ ਜੀ ਦੀਆਂ ਤੇ ਮੈਂ ਇਹਨਾ ਨੂੰ ਥੋੜਾ ਹੋਰ ਅੱਗੇ ਤੱਕ ਲਿਖ ਰਿਹਾ ਹਾਂ ਕਿ....
ਰੱਬ ਇਕ ਗੁੰਝਲਦਾਰ ਬੁਝਾਰਤ, ਰੱਬ ਇਕ ਗੋਰਖ ਧੰਦਾ,
ਇਸਦੇ ਪੇਚ ਖੋਲਦਿਆਂ-ਖੋਲਦਿਆਂ ਪਾਗਲ ਹੋ ਜਾਏ ਬੰਦਾ
ਕਾਫਿਰ ਹੋਣੋ ਡਰਕੇ ਜੀਵੇਂ, ਖੋਜੋਂ ਮੂਲ ਨਾ ਖੁੰਝੀ ਲਾਈਲੱਗ ਮੋਮਨ ਦੇ ਨਾਲੋਂ, ਖੋਜੀ ਕਾਫਿਰ ਚੰਗਾ|
Yoy may enter 30000 more characters.
28 Jun 2011
sat shri akal dosto rachna te apne vichaar den lyi shukaria , eh mudda hi edaan da a , iste matbhed hone laajmi ne ,vichaar apne apne hunde ne ,time kad ke apne vichaar den lyi shukaria jug jug jio
29 Jun 2011
wadia lines a..thanks for sharing....
30 Jun 2011