ਹਰ ਬੰਦਾ ਇਉਂ ਲੱਗਦਾ ਜਿਵੇਂ ਮੁਖੌਟਾ ਪਾਈ ਖੜਾ ਹੈ
ਸਮਝ ਨਹੀਂ ਆਉਂਦੀ ਕੌਣ ਖੋਟਾ ਕੌਣ ਖਰਾ ਹੈ
ਓਹ ਕੀ ਮੁੱਲ ਪਾਉਗਾ ਕਿਸੇ ਬਹਾ+d+ਰ ਫੌਜੀ ਦਾ
ਜੋ ਬੁਝਦਿਲ ਆਪਣੇ ਲੋਕਾਂ "ਚ ਰਫਲਾਂ ਛਾਵੇਂ ਖੜਾ ਹੈ
ਇਹਨਾਂ ਨੂੰ ਕੀ ਪਤਾ ਇਹਨਾਂ ਰੰਗਾਂ ਦਾ ਰਾਜ ਕੀ
ਇਹਨਾਂ ਭਾਣੇ ਇਹ ਝੰਡਾ ਕੇਸਰੀ, ਚਿੱਟਾ ਤੇ ਹਰਾ ਹੈ
ਜਵਾਨੀ ਮੁੱਕ ਚੱਲੀ ਹੈ ਸਿਰਾਂ ਦੀ ਵਾੜ ਕਰਦਿਆਂ
ਤੇ ਇਹ ਕੰਡਿਆਲੀ ਤਾਰ ਦਾ ਸੰਸਦ "ਚ ਬਜਟ ਲੈਕੇ ਖੜਾ ਹੈ
ਫੌਰਨ ਦੇ ਬੈਂਕ ਚੱਲਦੇ ਨੇਂ ਸਾਡੇ ਮੁੜਕੇ ਦੇ ਪੈਸੇ ਤੇ
ਤੇ ਮਾਲਕ ਲੋਕਤੰਤਰ ਦਾ ਜੋ ਖੁੱਦ ਹੋਇਆ ਬੇ ਘਰਾ ਹੈ
ਦਿਨੇ ਖੱਦਰ ਪਾ ਲੈਂਦਾ ਹੈ ਜੋ ਰਾਤੀਂ ਸੌਂਦਾ ਰੇਸ਼ਮ ਤੇ
ਓਹਨੂੰ ਕੀ ਪਤਾ ਝੁੱਘੀ ਦਾ ਹਾੜ ਸਿਆਲ ਕਿਸ ਤਰਾਂ ਹੈ
" ਮਿੰਦਰਾ " ਇਸ ਦੇਸ਼ ਦਾ ਰੱਬ ਨਹੀਂ ਤੁਸੀਂ ਹੀ ਰਾਖੇ ਹੋ
ਕੱਢੋ ਭਰਮ ਤੁਹਾਨੂੰ ਜੋ ਸਦੀਆਂ ਤੋਂ ਦਬਾਈ ਖੜਾ ਹੈ |
~~~~~~~ਗੁਰਮਿੰਦਰ ਸੈਣੀਆਂ ~~~~~~~