ਕੀ ਲਿਖਾ ਮੈਂ ਅਜ..?
ਆਪਣੀ ਜਾਨ ਦੀ ਮੋਹਬਤ ਲਿਖਾ ..
ਯਾ ਉਸਦਾ ਮੇਰੇ ਲਈ ਗੁੱਸਾ
ਓਸਦੇ ਨਿਕੇ ਨਿਕੇ ਹਾਸੇ ਲਿਖਾ
ਯਾ ਮੇਰੇ ਨਾਲ ਓਸਦੀ ਆਖਰੀ ਹੋਈ ਪਿਆਰੀ ਗਲ ਬਾਤ ਲਿਖਾ
ਉਸਦੇ ਮਥੇ ਤੇ ਆਉਦੀਆ ਹੋਣੀਆ ਗੁੱਸੇ ਦੀਆ ਲਕੀਰਾ ..
ਜਦ ਓਹ ਮੇਰੀ ਫੋਟੋ ਦੇਖਦੀ ਹੋਣੀ ..
ਯਾ ਓਹ ਪਲ ਲਿਖਾ ਜਦ ਓਹ ਮੇਰੀ ਫੋਟੋ ਨੂ ਦਿਨ ਚ ਸੋ ਸੋ ਵਾਰ ਚੁਮ੍ਦੀ ਸੀ ..
ਓਹ ਵੀ ਪਲ ਸੀ ਕਦੇ ਜਦੋ ਮੇਨੂ ਦੇਖ ਕੇ ਓਸ੍ਦਿਆ ਅਖਾਂ ਚੋ ਖੁਸ਼ੀ ਦੇ ਹੰਝੂ ਕਿਰ ਜਾਂਦੇ ਸੀ...
ਮੇਰੀ ਵੀ ਅਖ ਓਸ ਵੇਲੇ ਓਹਨੁ ਦੇਖ ਕੇ ਭਰ ਜਾਂਦੀ ਸੀ...
ਕੀ ਲਿਖਾ ਮੈਂ ਮੇਰੇ ਕੋਲ ਤੇ ਉਸਤੋ ਸਿਵਾ ਕੁਝ ਵੀ ਨਹੀ ..
ਉਸਦੀ ਬੇਰੁਖੀ ਨੇ ਮਰੀ ਜੁਬਾਨ ਖਾਮੋਸ਼ ਕਰ ਤੀ..
ਪਿਆਰ ਦੇ ਵੱਟੇ ਮੇਰੀ ਝੋਲੀ ਹਿਜਰਾ ਦੀ ਭੀਖ ਧਰ ਤੀ ..
ਆਪਣੇ ਸਾਹਾ ਤੋ ਵਧ ਓਹਨੁ ਚਾਹੁੰਦੇ ਰਹੇ ..
ਉਸਨੇ ਤਾਰ ਤਾਰ ਮੇਰੀ ਹਰ ਰੀਝ ਕਰ ਤੀ ...
ਓਹਦੇ ਤੇ ਹਕ ਜਤਾਉਣਾ ਸਾਨੂ ਮੇਹਿਗਾ ਪਿਆ..
ਮੇਰੇ ਹੀ ਜਜਬਾਤ ਮੇਰੇ ਕਬਜ਼ੇ ਚ ਨਾ ਰਹੇ ..
ਮੈਂ ਆਪਣਾ ਸਮਝ ਕੇ ਓਸਨੂ ਕੁਝ ਬੋਲ ਕਹੇ
ਪਰ ਓਹਨੇ ਕੀ ਸੋਚਿਆ ਮੇਰੇ ਲਈ..
ਮੇਰੀ ਅਕਾਤ ਓਹਨੇ ਮੇਰੇ ਸਾਵੇ ਸ਼ੀਸ਼ੇ ਵਾਂਗ੍ਹੁ ਧਰ ਤੀ ..
ਮੈਂ ਚਾਹ ਕੇ ਵੀ ਓਹਦੇ ਬਰਾਬਰ ਖੜੇ ਹੋਣ ਦੀ ਨਹੀ ਸੀ ਸੋਚ ਸਕਦਾ
ਪਰ ਮੈਂ ਗਲਤੀ ਕਰ ਬੇਠਾ ਓਸ੍ਦਿਆ ਨਜਰਾ ਚ ਗਿਰ ਗਿਆ ..
ਮੇਨੂ ਕੁਝ ਸਮਝ ਨੀ ਆਉਂਦਾ ਕੇ ਮੈਂ ਕੀ ਲਿਖਾ..
ਮੇਰਾ ਸਾਥ ਮੇਰਾ ਦਿਲ ਤੇ ਮੇਰੀ ਕਲਮ ਵੀ ਨਹੀ ਦੇ ਰਹੀ ..
ਓਹਦੇ ਤੋ ਦੁਰ ਹੋਣ ਦੀ ਮੇਰੀ ਜਿੰਦ ਮੇਨੂ ਇਜਾਜਤ ਵੀ ਨਹੀ ਦੇ ਰਹੀ..
ਪਰ ਰੁਕਾ ਗਾ ਕਿਸ ਦੇ ਲਈ ਓਹਨੇ ਤੇ ਮੇਨੂ ਗੈਰਾ ਦੇ ਲਈ ਪਰਾਇਆ ਕਰ ਦਿਤਾ..
ਬਸ ਜਾਂਦੇ ਜਾਂਦੇ ਏਨਾ ਕਹੁਗਾ ...
ਰਾਝੇ ਸ਼ਡਇਆ ਤਖ਼ਤ ਹਜਾਰਾ...
ਕੁਲਬੀਰ ਨੇ ਪਿੰਡ ਦਕੋਹਾ ..
ਫੜ ਲੀਆ ਗੁਮਨਾਮ ਹੁਣ ਰਾਹਾ ...
ਤੂ ਜਿਉਂਦਾ ਵਸਦਾ ਰਹ ਮੇਰੇ ਯਾਰਾ ...
ਤੂ ਹਰ ਵੇਲੇ ਮੇਰੇ ਨਾਲ ਰਹੇਗੀ ਬਣ ਕੇ ਮੇਰੇ ਜਿਉਣ ਦਾ ਸਹਾਰਾ...
ਹਥੀ ਫੜ ਕਾਸਾ ਭੀਖ ਤੇਰੇ ਪਿਆਰ ਦੀ ਮੰਗਾ ਮੈਂ ਦਰ ਦਰ ਤੋ ...
ਕੀ ਪਤਾ ਕੀਤੋ ਮਿਲ ਹੀ ਜਾਉ ਮੇਰੇ ਯਾਰਾ..
ਤੂ ਜਿਉਂਦਾ ਵਸਦਾ ਰਹ ਮੇਰੇ ਯਾਰਾ ..
ਤੂ ਜਿਉਂਦਾ ਵਸਦਾ ਰਹ ਮੇਰੇ ਯਾਰਾ ...