ਨਾਂ ਮੇਰੇ ਤੂੰ ਅਪਣੀ ਕੋਈ ਸ਼ਾਮ ਤਾਂ ਲਾ
ਨਾਂ ਮੇਰੇ ਤੂੰ ਅਪਣੀ ਕੋਈ ਸ਼ਾਮ ਤਾਂ ਲਾ
ਅਪਣੇ ਹਸੀਂ ਨਾਂ ਨਾਲ ਮੇਰਾ ਨਾਮ ਤਾਂ ਲਾ
ਜੋ ਵੀ ਸਜ਼ਾ ਹੈ ਮੇਰੀ ਤੂੰ ਸੁਣਾ ਦੇਵੀਂ
ਪੇਲਾਂ (ਪਹਿਲਾ) ਕੋਈ ਮੇਰੇ ਤੇ ਇਲ੍ਜ਼ਾਮ ਤਾਂ ਲਾ
ਦੇਖੀ ਹੰਝੂ ਕਿਰਦੇ ਮੇਰੇ ਨੈਣਾ ਵਿਚੋ
ਤੂੰ ਦਿਲ ਵਿਚੋ ਢੂੰਘੀ ਕੋਈ ਤਾਣ ਤਾਂ ਲਾ
ਪੁੱਛਦਾ ਏ ਨੈਣਾ ’ਚੋ ਕਿਵੇਂ ਜਾਂਦੀ ਪੀਤੀ
ਬਹਿ ਕੇ ਮੇਰੇ ਤੂੰ ਸਾਮਣੇ ਇੱਕ ਜਾਮ ਤਾਂ ਲਾ
ਇਸ ਦੀ ਬਹਰ ਇੰਝ ਬਣਦੀ ਲਗ ਰਹੀ ਹੈ
ਬਹਿ ਕੇ ਮੇਰੇ ਤੂੰ ਸਾਮਣੇ ਇੱਕ ਜਾਮ ਤਾਂ ਲਾ
੨੨੧-੨੧੨੧-੧੨੨੧-੨੨ ਆਖਿਰ ਰੁਕਨ ੨੧੨ ਹੁੰਦਾ ਤੇ ਬਹਤਰ ਸੀ
ਬਹਿ ਕੇ ਮੇਰੇ ਤੂੰ ਸਾਮਣੇ ਇੱਕ ਜਾਮ ਤਾਂ ਲਾ ਲੈ/ਦੇ
ਮੈਨੂੰ ਤਾਂ ਮੇਰੇ ਦੋਸਤਾ ਤੇਰੇ ਗਮ ਨੇ ਮਾਰਿਆ
ਤੇ ਇਸ ਹਿਸਾਬ ਨਾਲ
ਨਾਂ ਮੇਰੇ ਆਪਣੀ ਤੂੰ ਕੋਈ ਸ਼ਾਮ ਤਾਂ ਲਾ
ਅਪਣੇ ਹਸੀਂ ਨਾਂ ਨਾਲ ਮੇਰਾ ਨਾਮ ਤਾਂ ਲਾ
ਜੋ ਵੀ ਸਜ਼ਾ ਹੈ ਮੇਰੀ ਤੂੰ ਦੇਵੀਂ ਸੁਣਾ ਪਰ
ਪਹਿਲਾ ਕੋਈ ਮੇਰੇ ਤੇ ਤੂੰ ਇਲ੍ਜ਼ਾਮ ਤਾਂ ਲਾ
ਦੇਖੀ ਤੂੰ ਹੰਝੂ ਕਿਰਦੇ ਮੇਰੇ ਨੈਣਾ ਵਿਚੋ
ਤੂੰ ਦਿਲ ਦੇ ਵਿਚੋ ਢੂੰਘੀ ਕੋਈ ਤਾਣ ਤਾਂ ਲਾ
ਪੁੱਛਦਾ ਏ ਨੈਣਾ ’ਚੋ ਕਿਵੇਂ ਜਾਂਦੀ ਹੈ ਪੀਤੀ
ਬਹਿ ਕੇ ਮੇਰੇ ਤੂੰ ਸਾਮਣੇ ਇੱਕ ਜਾਮ ਤਾਂ ਲਾ
ਜੇ ਲਾ ਨੂੰ ਲਾਂਦਾ ਕਰ ਦੇਵੋ ਤੇ ਹੋਰ ਵੀ ਰਵਾਂ ਹੋਵੇਗਾ,ਪਰ ਹਰ ਸ਼ੇਅਰ ਦੀ ਪਹਿਲੀ ਸਤਰ ਵਿਚ ਵੀ ਇਕ ਸਿਲਾਬਲ ਵਧਾਉਣਾ ਹੋਵੇਗਾ ਜਿਵੇਂ
ਜੋ ਵੀ ਸਜ਼ਾ ਹੈ ਮੇਰੀ ਤੂੰ ਦੇਂਦਾ ਸੁਣਾ ਲੇਕਿਨ
ਪਹਿਲਾ ਕੋਈ ਮੇਰੇ ਤੇ ਤੂੰ ਇਲ੍ਜ਼ਾਮ ਤਾਂ ਲਾਂਦਾ
-ਸਾਰੇ ਮਜ਼ਮੂਨ ਅੱਛੇ ਬੰਨ੍ਹੇ ਹਨ;ਮੁਬਾਰਕ