|
 |
 |
 |
|
|
Home > Communities > Punjabi Poetry > Forum > messages |
|
|
|
|
|
|
ਯਾਰਾਂ ਨੂੰ ਸਮਰਪਣ ਇਕ ਗ਼ਜ਼ਲ - ਪਰਮਿੰਦਰ ਸਿੰਘ ਅਜ਼ੀਜ਼ |
ਅੱਜ ਆਪਣੇ ਜਨਮ ਦਿਨ ਤੇ, ਉਹਨਾਂ ਯਾਰਾਂ ਨੂੰ ਸਮਰਪਣ, ਜਿਹਨਾਂ ਨਾਲ ਕਦੇ ਵੀ ਕੋਈ ਖੂਬਸੂਰਤ ਲਮਹੇ ਬਿਤਾਏ... ਤੇ ਜਿਹਨਾਂ ਨਾਲ ਮਿਲਿਆਂ, ਗੱਲ ਹੋਇਆਂ ਜਿਵੇਂ ਯੁਗ ਹੀ ਬੀਤ ਗਏ...
ਮੁੱਦਤ ਹੋਈ, ਨਹੀਂ ਹੋਈ ਗੱਲਬਾਤ ਦੋਸਤਾ
ਘੁੱਪ ਹਨੇਰੀ ਲਗਦੀ ਏ ਪ੍ਰਭਾਤ ਦੋਸਤਾ
ਇੰਜ ਤਾਂ ਕਿਸ ਦਿਨ ਨਹੀਂ ਤੈਨੂੰ ਮੈਂ ਸੋਚਿਆ ਯਾਦ ਆਇਆ ਤੂੰ ਬਹੁਤ ਕਲ ਰਾਤ ਦੋਸਤਾ
ਅੱਖਾਂ ਵਿਚੋਂ ਪਾਣੀ ਬਣ ਕੇ ਵਹਿ ਤੁਰੇ ਮੋਤੀ ਚੇਤੇ ਆਈ ਆਖਰੀ ਮੁਲਾਕਾਤ ਦੋਸਤਾ
ਸਾਰੀ ਗੱਲ ਦੱਸੇ ਬਿਨਾ ਨਾ ਨੀਂਦ ਪੈਂਦੀ ਸੀ ਹੁਣ ਕਿਵੇਂ ਛੁਪ ਜਾਂਦੀ ਏ ਹਰ ਬਾਤ ਦੋਸਤਾ
ਤੂੰ ਗਲਤ ਹੈਂ ਜਾਂ ਕਿਤੇ ਮੇਰੀ ਹੀ ਹੈ ਗਲਤੀ ਕੁਝ ਵੀ ਹੋਵੇ, ਹੋਵੇ ਤਾਂ ਸ਼ੁਰੂਆਤ ਦੋਸਤਾ
ਕੋਈ ਮੋਮ ਤੇ ਕੋਈ ਪਥਰਦਿਲ ਹੋ ਜਾਂਦਾ ਏ ਆਪੋ ਆਪਣੀ ਹੁੰਦੀ ਏ ਔਕਾਤ ਦੋਸਤਾ
ਤੂੰਹੀਓ ਕਹਿੰਦਾ ਸੀ ਕਿ ਨਾ ਬਦਲਾਂਗੇ ਕਦੇ ਵੀ ਬਦਲ ਗਏ ਨੇ ਸ਼ਾਇਦ ਹੁਣ ਹਾਲਾਤ ਦੋਸਤਾ
- ਪਰਮਿੰਦਰ ਸਿੰਘ ਅਜ਼ੀਜ਼, ੦੯ ਅਕਤੂਬਰ ੨੦੧੧
|
|
08 Oct 2011
|
|
|
|
ਸਭ ਤੋਂ ਪਹਿਲਾਂ ਤਾਂ ਜਨਮਦਿਨ ਦੀ ਬਹੁਤ ਬਹੁਤ ਵਧਾਈ ,,,ਜਿਓੰਦੇ ਵਸਦੇ ਰਹੋ,,,
ਬਹੁਤ ਹੀ ਖੂਬਸੂਰਤ ਰਚਨਾ ਹੈ ਬਾਈ ਜੀ,,,ਕੁਝ ਪੁਰਾਣੀਆਂ ਗੱਲਾਂ ਯਾਦ ਕਰਵਾ ਦਿਤੀਆਂ ਨੇ,,,ਹਾਲਾਤਾਂ ਦੇ ਬਦਲਣ ਵਾਗੀ ਗੱਲ ਬਿਲਕੁਲ ਸਹੀ ਹੈ,,,ਜੀਓ,,,
ਸਭ ਤੋਂ ਪਹਿਲਾਂ ਤਾਂ ਜਨਮ ਦਿਨ ਦੀ ਬਹੁਤ ਬਹੁਤ ਵਧਾਈ ,,,ਜਿਓੰਦੇ ਵਸਦੇ ਰਹੋ,,,
ਬਹੁਤ ਹੀ ਖੂਬਸੂਰਤ ਰਚਨਾ ਹੈ ਬਾਈ ਜੀ,,,ਕੁਝ ਪੁਰਾਣੀਆਂ ਗੱਲਾਂ ਯਾਦ ਕਰਵਾ ਦਿਤੀਆਂ ਨੇ,,,ਹਾਲਾਤਾਂ ਦੇ ਬਦਲਣ ਵਾਗੀ ਗੱਲ ਬਿਲਕੁਲ ਸਹੀ ਹੈ,,,ਜੀਓ,,,
|
|
08 Oct 2011
|
|
|
|
ਸ਼ੁਕਰੀਆ ਹਰਪਿੰਦਰ ਵੀਰ ਤੁਹਾਡੀਆਂ ਦੁਆਵਾਂ ਲਈ ਤੇ ਤੁਹਾਡੇ ਇਸਤਕਬਾਲ ਲਈ
|
|
08 Oct 2011
|
|
|
|
ਬੀ ਗ ਜਨਮ ਦਿਨ ਡਿਯਨ ਮੁਬਾਰਕਾਂ ਮੇਰੇ ਵਲੋਂ ਵੀ , ਅਰਦਾਸ ਕਰਦਾ ਹਾਂ ਕੀ ਸਦਾ ਚੜਦੀਆਂ ਕਲਾਂ ਵਿਚ ਰਹੋ ......... ਬਾਕੀ ਬਾਈ ਜੀ ਬੋਹਤ ਹੀ ਵਦੀਆ ਲਿਖਇਆ ਹੈ, ਜੀਓ ........................
|
|
08 Oct 2011
|
|
|
|
ਭੁਪਿੰਦਰ, thanks for the wish veer.....
|
|
08 Oct 2011
|
|
|
|
|
ਸਤਿ ਸ੍ਰੀ ਅਕਾਲ ਪਰਮਿੰਦਰ ਵੀਰ ਜੀ, ਸਭ ਤੋਂ ਪਹਿਲਾਂ ਤੇ ਜਨਮ ਦਿਨ ਦੀ ਆ ਢੇਰ ਸਾਰੀਆਂ ਮੁਬਾਰਕਾਂ ਕਬੂਲ ਕਰੋ, ਆਪ ਜੀ ਦੀ ਜ਼ਿੰਦਗੀ ਦਾ ਹਰ ਦਿਨ ਖੁਸ਼ੀਆਂ ਭਰਿਆ ਰਹੇ....
ਤੇ ਸ਼ੁਕਰੀਆ ਏਸ ਤੋਹਫੇ ਦਾ ਜੋ ਤੁਸੀਂ ਆਪਣੇ ਜਨਮ ਦਿਨ ਤੇ ਸਾਨੂੰ ਸਭ ਨੂੰ ਦਿੱਤਾ ਹੈ ਇਸ ਰਚਨਾ ਦੇ ਰੂਪ 'ਚ....ਹਮੇਸ਼ਾਂ ਵਾਂਗ ਬਹੁਤ ਹੀ ਪਿਆਰੀ ਰਚਨਾ ਹੈ ਵੀਰ ਜੀ....ਜੀਉ
|
|
08 Oct 2011
|
|
|
|
Thank you Balihar ji... :) for this pyaari wish... :))
|
|
08 Oct 2011
|
|
|
|
ਸਬ ਪੇਹ੍ਲਾਂ ਜਨਮ ਦਿਨ ਮੁਬਾਰਕ
ਅੱਜ ਦੇ ਸਮੇ ਵਿਚ ਰਸਤੇਦਾਰਾਂ ਨਾਲੋ ਯਾਰ ਬੈਥੇਰੇ ਵਦੀਆ ਹੋ ਨਿਬੜ ਦੇ ਨੇ
ਤਾਂ ਹੀ ਤਾਂ ਅੱਜ ਦੇ ਸ਼ਾਇਰਾਂ ਨੇ ਲਿਖਿਆ ਹੈ
'ਯਾਰ ਅਣਮੁਲੇ ਹਵਾ ਦੇ ਵੁਲੇ ਬੜੇ ਚੇਤੇ ਆਉਂਦੇ ਨੇ '
ਜੇਹੜੀ ਇੱਕ ਅਟਲ ਸਚਾਈ ਆ
੨੨ ਜੀ ਤੁਸੀਂ ਯਾਰਾਂ ਵਾਰੇ ਬਹੁਤ ਖੂਬ ਲਿਖਿਆ ਕਿਉਕਿ ਯਾਰ ਹੀ ਬਾਹਾਂ ਵਰਗੇ ਹੁੰਦੇ ਆ ਦੁਖ ਸੁਖ ਚ ਖੜਨ ਵਾਲੇ
ਯਾਰਾ ਵਾਰੇ ਤੁਹਾਡੀ ਸੋਚ ਨੂ ਸਲਾਮ
ਲਾਗੇ ਰਹੋ

ਹੋਵੇ ਤੇਰੇ ਖਿਆਲਾਂ ਦੀ, ਅੰਬਰਾਂ ਤੋਂ ਉੱਤੇ ਉਚਾਈ ਮੇਰੇ ਦੋਸਤਾ ,
ਮੇਰੇ ਵਲੋਂ ਤੈਨੂੰ ਤੇਰੀ, ਸਾਲਗਿਰਾ ਦੀ ਵਧਾਈ ਮੇਰੇ ਦੋਸਤਾ ,
ਯਾਰ ਲਈ ਲਿਖੇ ਜੋ ਸ਼ਬਦ , ਝੋਲੀ ਸਾਡੀ ਪਾ ਗਿਓਂ ,
ਸਾਡੇ ਲਈ ਇਹੋ ਮੋਤੀ, ਇਹੋ ਨੇ ਵਡਿਆਈ ਮੇਰੇ ਦੋਸਤਾ ||
ਬਹੁਤ ਖੂਬ ਵੀਰ ਜੀ ........ਸਦਾ ਖੁਸ਼ ਰਹੋ ....ਰੱਬ ਦੀਆਂ ਰੱਖਾਂ
ਹੋਵੇ ਤੇਰੇ ਖਿਆਲਾਂ ਦੀ, ਅੰਬਰਾਂ ਤੋਂ ਉੱਤੇ ਉਚਾਈ ਮੇਰੇ ਦੋਸਤਾ ,
ਮੇਰੇ ਵਲੋਂ ਤੈਨੂੰ ਤੇਰੀ, ਸਾਲਗਿਰਾ ਦੀ ਵਧਾਈ ਮੇਰੇ ਦੋਸਤਾ ,
ਯਾਰਾਂ ਲਈ ਲਿਖੇ ਜੋ ਸ਼ਬਦ , ਝੋਲੀ ਸਾਡੀ ਪਾ ਗਿਓਂ ,
ਸਾਡੇ ਲਈ ਇਹੋ ਮੋਤੀ, ਇਹੋ ਨੇ ਵਡਿਆਈ ਮੇਰੇ ਦੋਸਤਾ ||
ਬਹੁਤ ਖੂਬ ਵੀਰ ਜੀ ........ਸਦਾ ਖੁਸ਼ ਰਹੋ ....ਰੱਬ ਦੀਆਂ ਰੱਖਾਂ
|
|
08 Oct 2011
|
|
|
|
gurpreet ji bahut dhanaad aapde pyaar da :)
|
|
08 Oct 2011
|
|
|
|
|
|
|
|
|
|
 |
 |
 |
|
|
|