|
 |
 |
 |
|
|
Home > Communities > Punjabi Poetry > Forum > messages |
|
|
|
|
|
|
ਕਾੜ੍ਹਨ ਤੇ ਉਬਾਲਣ ਵਿਚਲਾ ਫਰਕ |
ਮਾਂ ਹਮੇਸ਼ਾ ਹਾਰੇ ਵਿੱਚ ਹੀ ਦੁੱਧ ਕਾੜ੍ਹਦੀ ਭਾਂਵੇਂ ਕਿ ਸਾਡੇ ਘਰੇ ਗੈਸ ਸਿਲੰਡਰ ਵੀ ਹੈ ਤੇ ਸਪਰਿੰਗਾਂ ਵਾਲਾ ਹੀਟਰ ਵੀ ਪਰ ਮਾਂ ਪਾਥੀਆਂ ਭੰਨ-ਭੰਨ ਕੇ ਹਾਰੇ ਵਿੱਚ ਹੀ ਧੁਖਾ ਦਿੰਦੀ ਅਗਨ...। ਦੁੱਧ ਸਾਰਾ ਦਿਨ ਕੜ੍ਹਦਾ ਰਹਿੰਦਾ ਪਰ ਬਾਹਰ ਨਾ ਨਿਕਲਦਾ ਕਦੇ ਵੀ ਕਾੜ੍ਹਨੀ ਦੇ ਬੰਦ ਦਾਇਰੇ 'ਤੋਂ ਦਾਇਰੇ ਅੰਦਰ ਕੜ੍ਹ-ਕੜ੍ਹ ਚਿੱਟਾ ਦੁੱਧ ਗੁਲਾਬੀ ਭਾਅ ਮਾਰਨ ਲੱਗ ਪੈਂਦਾ...।। ਉਦੋਂ ਮੈਨੂੰ ਵੀ ਪਤਾ ਨਹੀਂ ਸੀ ਦੁੱਧ ਨੂੰ ਕਾੜ੍ਹਨ ਤੇ ਉਬਾਲਣ ਵਿਚਲਾ ਫਰਕ... ਮੈਂ ਅਕਸਰ ਮਾਂ ਨੂੰ ਆਖਦਾ, "ਮਾਂ, ਕਿਉਂ ਧੂੰਏਂ ਨਾਲ ਟੱਕਰਾਂ ਮਾਰਦੀ ਏਂ ? ਦੱਧ ਗੈਸ 'ਤੇ ਉਬਾਲ ਲਿਆ ਕਰ ਨਾ.." ਮਾਂ ਮੇਰੀ ਮੂਰਖਤਾ 'ਤੇ ਮੁਸਕਰਾਂਉਂਦੀ ਸਹਿਜਤਾ ਨਾਲ ਆਖਦੀ, " ਪੁੱਤ, ਗੈਸ 'ਤੇ ਦੁੱਧ ਕੜ੍ਹਦਾ ਨੀਂ ਉੱਬਲ ਕੇ ਬਾਹਰ ਨਿਕਲ ਜਾਂਦੈ ਪਤੀਲੇ ਦੇ ਕਿਨਾਰੇ, ਤੇ ਗੈਸ ਚੁੱਲਾ ਖਰਾਬ ਕਰ ਜਾਂਦੈ.. ਦੁੱਧ ਕਾੜ੍ਹਨਾ ਹੁੰਦੈ ਉਬਾਲਣਾ ਨੀਂ..." ਤੇ ਮੈਨੂੰ ਉਸ ਦਿਨ ਪਤਾ ਲੱਗਾ ਮਾਂ ਦੇ ਸਬਰ ਦਾ ਕਾਰਨ.... ਮਾਂ ਤਮਾਮ ਉਮਰ ਅੰਦਰੋ-ਅੰਦਰ ਪਾਥੀਆਂ ਵਾਂਗ ਧੁਖ ਕੇ ਮਨ ਹੀ ਮਨ ਦੁੱਖਾਂ ਨੂੰ ਕਾੜ੍ਹਦੀ ਰਹੀ ਉੱਬਲ ਕੇ ਬਾਹਰ ਨੀਂ ਨਿਕਲਣ ਦਿੱਤਾ ਤੇ ਇਸ ਤਰਾਂ ਦੁੱਖਾਂ ਨੂੰ ਹਲਕੀਆਂ ਗੁਲਾਬੀ ਖੁਸ਼ੀਆਂ ਵਿੱਚ ਵਟਾ ਲੈਣ ਦਾ ਹੁਨਰ ਸ਼ਾਇਦ ਦੁੱਧ ਤੋਂ ਹੀ ਸਿੱਖਿਆ ਸੀ ਮਾਂ ਨੇ.... ਤੇ ਮਾਂ ਦੀ ਜ਼ਿੰਦਗੀ ਵੱਲ ਵੇਖ ਮੈਨੂੰ ਵੀ ਪਹਿਲੀ ਵਾਰ ਪਤਾ ਲੱਗਾ ਸੀ ਦੁੱਧ ਦੇ ਕਾੜ੍ਹਨ ਤੇ ਉਬਾਲਣ ਵਿਚਲਾ ਫਰਕ....। - ਹਰਿੰਦਰ ਬਰਾੜ
|
|
15 Apr 2011
|
|
|
kamaal!!! |
ਬਹੁਤ ਕੁਛ ਕਹਿ ਗਈ ਇਹ ਰਚਨਾ ....ਵਾਕਿਆ ਹੀ ਕਾਬਿਲ-ਏ -ਤਾਰੀਫ਼ !!!!!
ਹੋਰ ਸ਼ਬਦ ਨਹੀਂ ਕਹਿਣ ਲਈ ......
ਬਹੁਤ ਕੁਛ ਕਹਿ ਗਈ ਇਹ ਰਚਨਾ ....ਵਾਕਿਆ ਹੀ ਕਾਬਿਲ-ਏ -ਤਾਰੀਫ਼ !!!!!
ਹੋਰ ਸ਼ਬਦ ਨਹੀਂ ਕਹਿਣ ਲਈ ......ਜੀਓ!!!!
|
|
15 Apr 2011
|
|
|
|
wah veer ji wah, kuj kehn lai chdiya he nhi, sach dassa ta padke akhaan gilliya ho gaiya, pta nhi kyu...
|
|
15 Apr 2011
|
|
|
|
thanks veer ji.. bhavuk insaan es tarh hi hunde aa..
|
|
15 Apr 2011
|
|
|
|
GOLIYE DE HARINDER 22 BAHUT SOHNI RACHA ,/////////TFS///////
|
|
15 Apr 2011
|
|
|
|
|
ਓ ਬਾਈ ਜੀ .. ਦਿਲ ਜਿੱਤ ਲਿਆ ਇਕ ਵਾਰ ਫੇਰ..... ਕਮਾਲ.... ਸ਼ਬਦ ਨਹੀ ਤਾਰੀਫ਼ ਲਈ......
Hats off to u..!!
|
|
15 Apr 2011
|
|
|
|
Harinder ji,
kujh bacheia ee nahin kehan nu...
bakamaal rachna... behad khoobsoorat and touchy...
|
|
15 Apr 2011
|
|
|
|
tuhadi rachna ton bohot kuj sikhan nu miliya veer ji.....
|
|
15 Apr 2011
|
|
|
|
bahut hi khoobsurat rachna veer ji...thnx for sharing
|
|
15 Apr 2011
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|