|
|
 |
 |
 |
|
|
|
| Home > Communities > Punjabi Poetry > Forum > messages |
|
|
|
|
|
|
|
|
| ਮੌਤ |
ਇਹ ਕਵਿਤਾ ਮਾਪਿਆਂ ਦੇ ਇਕਲੌਤੇ ਪੁੱਤ, 6 ਮਹੀਨੇ ਦੇ ਬੇਟੇ ਦੇ ਬਾਪ ਅਤੇ ਮੇਰੇ ਸਭ ਤੋਂ ਪਿਆਰੇ ਦੋਸਤ ਗੁਰਪ੍ਰੀਤ ਨੂੰ ਮੇਰੇ ਵੱਲੋਂ ਸਮਰਪਿਤ ਹੈ ਜੋ 3 ਜੂਨ ਨੂੰ ਸੜਕ ਹਾਦਸੇ ਵਿੱਚ ਫੌਤ ਹੋ ਗਿਆ ।
ਮੌਤ
ਵਕਤ ਦਾ ਹਰ ਇੱਕ ਪਲ ਤੇ ਹਰ ਘੜੀ ਹੈ ਮੌਤ । ਹਰ ਘਰ ਦੀ ਦੀਵਾਰ 'ਤੇ ਸ਼ੀਸ਼ੇ ਵਿੱਚ ਜੜੀ ਹੈ ਮੌਤ ।
ਨਾ ਉਮਰ ਨਾ ਰੰਗ-ਰੂਪ ਨਾ ਹੀ ਦੇਖੇ ਜ਼ਾਤ-ਪਾਤ, ਤਾਂ ਹੀ ਕਿਸੇ ਨੇ ਆਖਿਆ ਡਾਹਢੀ ਬੜੀ ਹੈ ਮੌਤ ।
ਘਰਾਂ ਤੋਂ ਤੁਰਨ ਵੇਲੇ ਕਿਸਨੂੰ ਇਹ ਹੁੰਦਾ ਪਤਾ, ਕਿਸ ਗਲੀ ਕਿਸ ਮੋੜ 'ਤੇ ਅੱਗੇ ਖੜੀ ਹੈ ਮੌਤ ।
ਵਿੱਚ ਬਹਾਰਾਂ ਜੇ ਕਰੂੰਬਲ ਬਣ ਕੇ ਫੁੱਟੇ ਜ਼ਿੰਦਗੀ, ਪੱਤਝੜ ਰੁੱਤੇ ਪੱਤਾ ਬਣਕੇ ਝੜੀ ਹੈ ਮੌਤ । - ਹਰਿੰਦਰ ਬਰਾੜ
|
|
06 Jun 2011
|
|
|
|
|
Bahut kmal likhea har ik share . Maut di atal sachayi nu pesh kardi khoobsoorat rachna share karn lyi shukaria vir ji.
|
|
06 Jun 2011
|
|
|
|
|
Bahut sohne tarike naal MAUT noo roopmaan kardi rachna share karan layi Thnx Veerey...
|
|
06 Jun 2011
|
|
|
|
|
ਸਬ ਤੋਂ ਪੇਹ੍ਲਾਂ ਗੁਰਪ੍ਰੀਤ ਜੀ ਦੇ ਬਾਰੇ ਸੁਨ ਕੇ ਬਹੁਤ ਦੁਖ ਹੋਯਾ, ਇਸ ਦੁਖ ਦੀ ਘੜੀ ਵਿਚ ਅਸੀਂ tuhade ਤੇ ਗੁਰਪ੍ਰੀਤ ਜੀ ਦੇ ਪਰਿਵਾਰ ਨਾਲ ਹਾਂ, ਪਰਮਾਤਮਾ ਓਹਨਾ ਦੇ ਪਰਿਵਾਰ ਤੇ ਸਕੇ ਸੰਬ੍ਧੀਆਂ ਨੂੰ ਭਾਣਾ ਮੰਨਣ ਦਾ ਬਲ ਬਕਸ਼ੇ.....
ਤੁਸੀਂ ਦਿਲ ਦੇ ਜਜਬਾਤਾਂ ਨੂੰ ਸੋਹਣੇ ਅਖਰਾਂ ਵਿਚ ਪਾਰੋਯਾ ਹੈ......
|
|
06 Jun 2011
|
|
|
|
|
jaan wale chale jande ne te piche chad jande ne kade na bhoolan visran waliyan yaadan.........:(
may his soul RIP
te tusi bakhoobi tribute diti sir g......unforgetable words!!!!!!!!
|
|
06 Jun 2011
|
|
|
|
|
|
|
ਮੈਂ ਤੁਹਾਡੇ ਦਿਲ ਦੀ ਵੇਦਨਾ ਸਮਝ ਸਕਦਾਂ ਹਾਂ ! ਵਾਹਿਗੁਰੂ ਆਪ ਜੀ ਦੇ ਮਿੱਤਰ ਨੂੰ ਆਪਣੇ ਚਰਨਾਂ ਚ ਨਿਵਾਜਣ ! ਗੁਰਪ੍ਰੀਤ ਤਾਂ ਨਹੀਂ ਮੁੜਨਾ..ਪਰ ਉਮੀਦ ਹੈ ਤੁਸੀਂ ਅਤੇ ਉਸਦੇ ਹੋਰ ਮਿੱਤਰ, ਰਹਿੰਦੀ ਉਮਰ ਤੱਕ ਉਸਦੇ ਘਰ-ਪਰਿਵਾਰ ਵਾਲਿਆਂ ਦਾ ਖਿਆਲ ਰਖੋਗੇ ! ਏਹੀ ਇੱਕ ਸਚੀ ਸ਼ਰਧਾਂਜਲੀ ਹੋ ਸਕਦੀ ਹੈ ਇਕ ਦੋਸਤ ਵੱਲੋਂ...
|
|
07 Jun 2011
|
|
|
|
|
ਹਾਂ ਬਾਈ ਜੀ ਹੁਣ ਇਹੀ ਕਰਾਂਗੇ.. ਜਿੰਨਾ ਵੀ ਵੱਧ ਤੋਂ ਵੱਧ ਹੋ ਸਕਿਆ..
|
|
08 Jun 2011
|
|
|
|
|
|
|
ਇਹ ਅਜਿਹਾ ਕੌੜਾ ਸੱਚ ਹੈ ਜੋ ਸੰਘ ਹੇਠੋਂ ਨੀ ਉਤਰਦਾ..।
|
|
16 Jun 2011
|
|
|
|
|
ਬਿਲਕੁੱਲ ਸੱਚ ਆਖਿਆ ਹਰਿੰਦਰ ਜੀ ..ਇਹ ਐਸਾ ਕੌੜਾ ਸੱਚ ਹੇ ਜੋ ਸੰਘ ਹੇਠੋਂ ਨੀਂ ਉਤਰਦਾ..ਪਰਮਾਤਮਾ ਉਹਨਾਂ ਦੇ ਪਰਿਵਾਰ ਨੂੰ ਦੁੱਖ ਸਹਿਨ ਦੀ ਹਿੰਮਤ ਬਖ਼ਸ਼ੇ ||
|
|
16 Jun 2011
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|