Home > Communities > Punjabi Poetry > Forum > messages
ਮਖੌਲ ਦਾ ਪਾਤਰ ਬਣਿਆ ਭਗਤ ਸਿੰਘ...
" ਯਾਰ ਏਨਾ 'ਕੱਠ ਕਾਹਦਾ ? ਚੌਂਕ ਭਰਿਆ ਪਿਆ..." " ਲੈ ਭਰਿਆ ਕਿਉਂ ਨਾ ਹੋਵੇ... ਮੰਤਰੀ ਆ ਰਿਹਾ ਕੋਈ ਭਗਤ ਸਿੰਘ ਦੇ ਨਵੇਂ ਬਣੇ ਬੁੱਤ ਦਾ ਉਦਘਾਟਨ ਕਰਨ ..." " ਅੱਛਾ-ਅੱਛਾ... ਫੇਰ ਤਾਂ ਬਈ ਬਹੁਤ ਨੇ ਉਸ ਸੂਰਮੇ ਨੂੰ ਯਾਦ ਕਰਨ ਵਾਲੇ...।" ਲੋਕਾਂ ਦਾ ਇਕੱਠ ਵੇਖਕੇ ਦੋ ਮੰਗਤੇ ਗੱਲਾਂ ਕਰ ਰਹੇ ਸਨ...। " ਛੇਤੀ-ਛੇਤੀ ਤਿਆਰੀ ਕਰੋ... ਮੰਤਰੀ ਜੀ ਪਹੁੰਚਣ ਵਾਲੇ ਆ.. ਥੋਡੇ ਤੋਂ ਅਜੇ ਮੀਟ ਨੀ ਬਣਿਆ.." ਮੰਤਰੀ ਦੀ ਰੋਟੀ ਤਿਆਰ ਕਰਨ ਦਾ ਮਾਣ ਹਾਸਿਲ ਕਰਨ ਦੀ ਖੁਸ਼ੀ ਵਿੱਚ ਕੋਈ ਆਪਣੀ ਪਤਨੀ ਨੂੰ ਝਾੜਾਂ ਪਾ ਰਿਹਾ ਸੀ..। " ਮੈਂ ਸਪੈਸ਼ਲ ਏਸੇ ਦਿਨ ਲਈ ਈ ਇਹ ਬਰਾਂਡ ਸਾਂਭ ਕੇ ਰੱਖਿਆ ਸੀ.." ਕਿਤੇ ਕੋਈ ਵਿਸਕੀ ਦਾ ਪ੍ਰਬੰਧ ਸਾਂਭੀ ਬੈਠਾ ਸੀ...। " ਲੈ ਅੱਜ ਤਾਂ ਮੈਂ ਮੰਤਰੀ ਜੀ ਨੂੰ ਮਿਲਕੇ ਆਪਣੇ ਮੁੰਡੇ ਨੂੰ ਕੇਸ 'ਚੋਂ ਕਢਾ ਲੂੰ.." ਕੋਈ ਜਣਾ ਇਸ ਖੁਸ਼ੀ ਵਿੱਚ ਹੀ ਘਰਵਾਲੀ ਨੂੰ ਤਸੱਲੀ ਦੇ ਕੇ ਆਇਆ ਸੀ..। " ਚਲੋ ਓਏ ਮੁੰਡਿਓ.. ਆਪਾਂ ਵੱਧ ਤੋਂ ਵੱਧ 'ਕੱਠ ਵਖਾਉਣਾ ਓਥੇ.." ਭਗਤ ਸਿੰਘ ਦੇ ਨਾਂਅ 'ਤੇ ਬਣੀਆਂ ਕਲੱਬਾਂ ਗਰਾਂਟ ਦਾ ਕੋਈ ਟੁਕੜਾ ਚੁੱਕਣ ਆਈਆਂ ਸਨ...। ਮੰਤਰੀ ਜੀ ਆਏ... ਕੰਨ ਨੂੰ ਫੋਨ ਲੱਗਾ ਹੈ... " ਹਾਂ-ਹਾਂ.. ਬਸ ਦਸ ਕੁ ਮਿੰਟ ਦਾ ਕੰਮ ਆ ਏਥੇ... ਮੈਂ ਪਹੁੰਚ ਜਾਵਾਂਗਾ...ਓ ਕੇ...." ਮੰਤਰੀ ਦਾ ਡਰਾਇਵਰ ਭਗਤ ਸਿੰਘ ਦੀ ਜਨਮ ਮਿਤੀ ਤੇ ਸਾਲ ਮੰਤਰੀ ਨੂੰ ਦੱਸਣ ਦੀ ਖੁਸ਼ੀ ਵਿੱਚ ਮਾਣ ਨਾਲ ਫੁੱਲਿਆ ਖੜਾ ਸੀ..। ਭਗਤ ਸਿੰਘ ਦੇ ਵਿਚਾਰਾਂ ਵਾਲੇ ਪੈਂਫਲਿਟ ਉਦਘਾਟਨ ਤੋਂ ਪਹਿਲਾਂ ਵੰਡੇ ਗਏ... ਭਾਸ਼ਣ ਹੋਇਆ... ਉੱਚੇ-ਉੱਚੇ ਨਾਹਰਿਆਂ ਦੀ ਗੂੰਜ ਵਿੱਚ ਹੀ ਸਮਾਪਤ ਹੋਇਆ ਸਮਾਰੋਹ... ਮੰਤਰੀ ਜੀ ਲਈ ਕੀਤਾ ਪ੍ਰਬੰਧ ਬਾਅਦ ਵਿੱਚ ਪ੍ਰਬੰਧਕਾਂ ਦੇ ਕੰਮ ਆਇਆ, ਕਿਉਂਜੋ ਜਲਦੀ ਵਿੱਚ ਹੋਣ ਕਰਕੇ ਸਭ ਕੁਝ ਬਣਿਆ ਬਣਾਇਆ ਛੱਡ ਚਲੇ ਗਏ ਸਨ ਮੰਤਰੀ ਜੀ... ਲੋਕ ਵੀ ਖੁਸ਼ੀ-ਖੁਸ਼ੀ ਆਪੋ-ਆਪਣੇ ਘਰ ਚਲੇ ਗਏ ਪੈਂਫਲਿਟਾਂ ਦੀਆਂ ਵਿਭਿੰਨ ਚੌਰਸ ਤੈਹਾਂ ਮਾਰਕੇ... ਦੂਰ-ਦੂਰ ਤੱਕ ਉਡਾ ਕੇ ਲੈ ਗਈਆਂ ਸਨ ਭਗਤ ਸਿੰਘ ਦੇ ਵਿਚਾਰਾਂ ਨੂੰ ਸੜਕ ਤੋਂ ਲੰਘਣ ਵਾਲੀਆਂ ਤੇਜ਼ ਗੱਡੀਆਂ...। ਇਹ ਤਮਾਸ਼ਾ ਵੇਖ ਰਹੇ ਮੰਗਤੇ ਪੈਂਫਲਿਟ ਚੁਗਦੇ-ਚੁਗਦੇ ਜਦ ਭਗਤ ਸਿੰਘ ਦੇ ਬੁੱਤ ਕੋਲ ਗਏ ਤਾਂ.... ਮੌਤ ਨੂੰ ਮਖੌਲ ਕਰਨ ਵਾਲਾ ਸਦਾ ਹੀ ਖੁਸ਼ ਰਹਿਣ ਵਾਲਾ ਭਗਤ ਸਿੰਘ ਖ਼ੁਦ ਮਖੌਲ ਦਾ ਪਾਤਰ ਬਣਿਆ ਖੜਾ ਸੀ...। - ਹਰਿੰਦਰ ਬਰਾੜ
14 Sep 2011
absolutely true......
bhagat singh nu tamasha bana chaddeya hai ehna politicians ne......
14 Sep 2011
ਮਾਵੀ ਜੀ... ਹਰ ਥਾਂ ਤੇ ਇਹੀ ਹਾਲ ਹੈ.... ਸਾਡੇ ਸ਼ਹਿਰ ਚ ਵੀ ਇਕ ਥਾਂ ਤੇ ਸ਼ਹੀਦ -ਏ - ਆਜ਼ਮ ਦਾ ਬੁੱਤ ਲਾਇਆ ਹੋਇਆ ਪਰ ਉਸਦੀ ਜੋ ਹਾਲਤ ਹੈ ਓਹ ਬਹੁਤ ਤਰਸਯੋਗ ਹੈ.....
14 Sep 2011
ਬਹੁਤ ਹੀ ਵਧੀਆ ਤੇ ਸਹੀ ਲਿਖੀਆ ਏ ਤੁਸੀਂ ਹਰਿੰਦਰ ਵੀਰ ਜੀ......
ਮੈਨੂੰ ਭਾਈ ਮੰਨਾ ਸਿੰਘ ਜੀ ਦੇ ਨਾਟਕ "ਬੁੱਤ ਜਾਗ ਪਿਆ" ਦੀ ਯਾਦ ਤਾਜ਼ਾ ਕਰਵਾ ਦਿੱਤੀ ਤੁਹਾਡੀ ਰਚਨਾ ਨੇ ਕਿ ਕਿਵੇਂ ਸਾਡੇ "ਲੀਡਰਾਂ" ਨੂੰ ਭਗਤ ਸਿੰਘ ਮਾਰਚ ਨੂੰ ਯਾਦ ਆ ਜਾਂਦਾ ਹੈ ਤੇ ਕਿਵੇਂ ਉਹ ਉਹ ਲੱਚਰਤਾ ਭਰਪੂਰ ਗਾਣਿਆਂ ਦਾ ਅਨੰਦ ਮਾਣਦੇ ਨੇ ਸਟੇਜ ਤੇ ਬੈਠ ਕੇ ( ਜਿਹੜਾ ਮੈਨੂੰ ਯਾਦ ਹੈ ਸਰਦੂਲ ਸਿਕੰਦਰ ਗਾ ਰਿਹਾ ਸੀ "ਸਾਨੂੰ ਗਿਟਕਾਂ ਚੁਗਣ ਤੇ ਹੀ ਰੱਖ ਲੈ, ਨੀ ਬੇਰੀਆਂ ਦੇ ਬੇਰ ਖਾਣੀਏਂ" ਜਿਵੇ ਭਗਤ ਸਿੰਘ ਦੇ ਵਾਰਸਾਂ ਨੂੰ ਹੋਰ ਕੋਈ ਕੰਮ ਹੀ ਨਾ ਰਹਿ ਗਿਆ ਹੋਵੇ ਸਿਵਾਏ ਗਿਟਕਾਂ ਚੁਗਣ ਦੇ), ਮੈਨੁੰ ਅੱਜ ਵੀ ਯਾਦ ਹੈ ਉਹ ਦਿਨ ਜਦੋਂ ਸਾਰੀਆਂ ਇੰਨਕਲਾਬੀ ਪਾਰਟੀਆਂ ਦੇ ਕਾਰਕੁੰਨਾ ਨੂੰ ਸ਼ਹੀਦੀ ਦਿਨ 'ਤੇ (ਪੁਲੀਸ ਦੀ ਮੱਦਦ ਨਾਲ) ਬੁੱਤ ਦੇ ਨੇੜੇ ਤਾਂ ਕੀ ਢੁੱਕਣ ਦੇਣਾ ਸੀ ਬਲਕਿ ਸ਼ਰਧਾਂਜਲੀ ਸਮਾਰੋਹ ਵੀ ਨਹੀਂ ਸੀ ਕਰਨ ਦਿੱਤਾ ਖਟਕੜ ਕਲਾਂ ਵਿੱਚ ਤੇ ਭਾਈ ਮੰਨਾ ਸਿੰਘ ਹੋਰਾਂ ਨੇ ਨਾਟਕ "ਬੁੱਤ ਜਾਗ ਪਿਆ" ਉਸ ਦੇ ਜਵਾਬ 'ਚ ਹੀ ਖੇਡਿਆ ਸੀ ਕਿਸੇ ਨੇੜੇ ਦੇ ਪਿੰਡ 'ਚ ਉਹ ਵੀ ਬਿਨਾ ਕਿਸੇ ਤਿਆਰੀ ਦੇ, ਕਿ ਜਿਸ ਦਿਨ ਬੁੱਤ ਜਾਗ ਪਿਆ ਤਾਂ ਇਹਨਾ "ਫਰੰਗੀਆਂ ਦੀ ਔਲਾਦ" ਨੂੰ ਭੱਜਦਿਆਂ ਰਾਹ ਨਹੀ ਲੱਭਣੇ .....
ਬਹੁਤ ਸ਼ੁਕਰੀਆ ਵੀਰ ਜੀ share ਕਰਨ ਲਈ...

Yoy may enter 30000 more characters.
14 Sep 2011
ਕਿਸੇ ਵੀ ਭ੍ਰਿਸ਼ਟ ਲੀਡਰ ਨੂੰ ਕਿਸੇ ਸਹੀਦ ਦੇ ਬੁੱਤ ਦੇ ਗਲ ਵਿਚ ਹਾਰ ਪਾਉਣ ਦਾ ਕੋਈ ਹੱਕ ਨਹੀਂ ,,,ਹਰ ਗੱਲ ਤੇ ਗੰਦੀ ਰਾਜਨੀਤੀ ਖੇਡਣ ਵਾਲੇ ਕਦੇ ਤਾਂ ਸ਼ੀਸ਼ੇ ਵਿਚ ਖੁਦ ਨੂੰ ਵੇਖ ਕੇ ਸ਼ਰਮਸਾਰ ਹੁੰਦੇ ਹੋਣਗੇ ? ,,,
14 Sep 2011
ਸਹੀ ਕਿਹਾ ਤੁਸੀਂ ਸਭ ਨੇ... ਜਿਹੋ ਜਿਹੇ ਅੱਜ ਕੱਲ ਦੇ ਹਾਲਾਤ ਨੇ ਜੇ ਭਗਤ ਸਿੰਘ ਵੇਖਦਾ ਹੋਵੇ ਤਾਂ ਕੀ ਸੋਚਦਾ ਹੋਊ ?? ਇਹਨਾਂ ਭ੍ਰਿਸ਼ਟ ਲੀਡਰਾਂ ਲਈ ਇਹ ਸਭ ਤਮਾਸ਼ਾ ਹੀ ਹੈ...।
14 Sep 2011
POLITICIANS NE TAN HAR KISE DA TAMASHA BANAYA HOIYA A ..... KADE BHAGAT SINGH DA ... KADE KISE GARIB DA ...... KADE KISE DI MAJBOORI DA.....
KAL HI ..... BIHAR VICH POLICE VALIAN NE EK PIND TE LATHI CHARGE KRTA TE LADIES NU VI SDKAN TE BURI TRAN KUTTIA A.... BS DO HAWALDARAN NU SUSPEND KR DITTA GIA A ... PAR KO POLITICIAN NE ES BARE KUJ NAHI KIHA ... JE ES MAMLE DI JGAH KISE AMIRJADE YA NETA DE BETE NU SATT VI PET CH DARD VI HOYA HUNDA TAN SARIAN NE APNE APNE PAKH RKH DENE ....C.....
PTA NAHI KDO EHNA TON MUKTI MILLU....
14 Sep 2011
wah harinder veer ji....aj de moka prasat leaderan di sachai bahut khoob bian kiti hai ji tusi.....shaheedan di yaad taan bas bahana hai ehna layee, publisity da
15 Sep 2011
sira a bai ji kamaal mere kol ta shabad e nahi k me tarif kar ska
15 Sep 2011
ਸਜਦਾ!!
ਆਪਣੇ ਹੀ ਚੁਣੇ ਹੋਏ ਰਾਜਨੀਤਕ ਨੁਮਾਇੰਦਿਆਂ ਦਾ ਵਤਨ ਲਈ ਮਰ-ਮਿਟਣ ਵਾਲੇ ਸ਼ਹੀਦਾਂ ਪ੍ਰਤੀ ਇਹ ਵਰਤਾਰਾ ਕੋਈ ਅਚੰਭਾ ਨਹੀਂ..ਹੈਰਾਨੀ ਏਸ ਗੱਲ ਦੀ ਹੈ ਕੇ ਅਸੀਂ ਮੂਕ -ਦਰਸ਼ਕ ਬਣੇ ਹੋਏ ਹਾਂ ..ਸ਼ਾਇਦ ਅਸੀਂ ਜਾਣਦੇ ਹਾਂ ਕੇ ਏਸ ਦਾ ਕੋਈ ਬਦਲ ਨਹੀਂ ਸਾਡੇ ਕੋਲ, ਜਾਂ ਫੇਰ ਅਸੀਂ ਖੁਦ ਵੀ ਹਾਲਾਤ ਅਨੁਸਾਰ ਢਾਲ ਦਿੱਤੇ ਗਏ ਹਾਂ ...ਖੈਰ! ਹਰਿੰਦਰ ਜੀ ਤੁਹਾਡੀ ਲਿਖਤ ਨੇ ਇਕ ਵਾਰ ਤਾਂ ਝੰਜੋੜ ਦਿੱਤਾ .... ਬਹੁਤ ਜਜ਼ਬਾਤੀ ਕਰ ਦੇਣ ਵਾਲੀ ਰਚਨਾ, ਰੂਹ ਨਾਲ ਲਿਖੀ ਗਈ...
ਅਰਦਾਸ ਇਹੀ ਕੇ ਓਹਨਾ ਸ਼ਹੀਦਾਂ ਦੀ ਸੋਚ ਤੇ ਪਹਿਰਾ ਦੇਣ ਦੇ ਕਾਬਿਲ ਹੋ ਸਕੀਏ ਅਸੀਂ ...ਤੁਸੀਂ ਆਪਣਾ ਫਰਜ਼ ਨਿਭਾ ਦਿੱਤਾ --ਮੇਰਾ ਬਾਕੀ ਹੈ !!!!!

Copyright © 2009 - punjabizm.com & kosey chanan sathh