Punjabi Poetry
 View Forum
 Create New Topic
  Home > Communities > Punjabi Poetry > Forum > messages
Showing page 1 of 3 << Prev     1  2  3  Next >>   Last >> 
Harinder Brar
Harinder
Posts: 478
Gender: Male
Joined: 01/Dec/2010
Location: Moga
View All Topics by Harinder
View All Posts by Harinder
 
ਬੋਲ ਜੋ ਕਵਿਤਾ ਨਾ ਬਣੇ...

ਬੱਸ 'ਚ ਸਫਰ ਕਰਦੇ ਹੋਏ
ਵਿਹਲੇ ਸਮੇਂ ਦੀ ਸੁਵਰਤੋਂ ਲਈ 
ਮੈਂ ਅਕਸਰ ਕਵਿਤਾ ਲਿਖਣ ਬਾਰੇ ਸੋਚਦਾ ਹਾਂ...।
ਅੱਗੇ ਨੂੰ ਭੱਜੀ ਜਾਂਦੀ ਬੱਸ ਵਿੱਚੋਂ
ਪਿੱਛੇ ਵੱਲ ਭੱਜੇ ਜਾਂਦੇ ਦਰੱਖਤਾਂ ਥਾਣੀ
ਦੂਰ ਖੇਤਾਂ ਵੱਲ ਨਜ਼ਰ ਦੌੜਾ ਕੇ
ਦਿਸਹੱਦੇ ਦੀ ਕੁੱਖ 'ਚੋਂ
ਕਵਿਤਾ ਨੂੰ ਲੱਭਦਾ ਹਾਂ...।
ਵੱਖਰੇ ਵਿਸ਼ੇ ਨੂੰ 
ਵੱਖਰੇ ਸ਼ਬਦਾਂ 'ਚ ਪਰੋਣ ਲਈ
ਅਕਲ ਦੇ ਘੋੜਿਆਂ ਨੂੰ
ਦਿਸ਼ਾਹੀਣ ਰਾਹਾਂ 'ਤੇ
ਬੇਤਹਾਸ਼ਾ ਦੌੜਾਉਂਦਾ ਹਾਂ...।
ਕਵਿਤਾ ਫਿਰ ਵੀ ਮੇਰੇ ਕੋਲ ਨਹੀਂ ਆਉਂਦੀ...।
ਛਿੱਥਾ ਪੈ ਸੋਚਣਾ ਬੰਦ ਕਰਦਾ ਹਾਂ
ਅਕਲ ਦੇ ਘੋੜਿਆਂ ਨੂੰ ਖੁੱਲਾ ਛੱਡ ਕੇ
ਬੱਸ ਵਿੱਚ ਪਰਤ ਆਉਂਦਾ ਹਾਂ...
ਤਾਂ ਕੀ ਦੇਖਦਾ ਹਾਂ ਕਿ,
ਕਵਿਤਾ ਮੇਰੇ ਨਾਲ ਹੀ ਸੀਟ 'ਤੇ
ਪਤੀ ਜਾਂ ਪੁੱਤਾਂ ਹੱਥੋਂ ਸਤਾਈ ਹੋਈ
ਪਤਨੀ ਤੇ ਮਾਂ ਬਣੀ ਬੈਠੀ ਹੁੰਦੀ ਹੈ...।
ਅਗਲੀ ਹੀ ਸੀਟ 'ਤੇ
ਕਿਸੇ ਅੱਧਖੜ ਉਮਰ ਦੇ ਵਿਅਕਤੀ ਵੱਲੋਂ
ਤੰਗ ਕੀਤੀ ਜਾਣ ਵਾਲੀ
ਬੇਵੱਸ ਕੁੜੀ ਦੇ ਮਨ ਵਿਚਲੇ ਬੋਲ ਵੀ
ਕਵਿਤਾ ਹੁੰਦੇ ਹਨ
ਜਿਹੜੇ ਮਰਿਆਦਾ ਦੇ ਡਰੋਂ 
ਬੁੱਲਾਂ 'ਤੇ ਨਹੀਂ ਆਉਂਦੇ...।
ਕਿਸੇ ਹੋਰ ਸੀਟ 'ਤੇ 
ਧੀ ਦੀ ਅੱਧੀ ਟਿਕਟ ਕਟਵਾਉਣ ਬਦਲੇ
ਕੰਡਕਟਰ ਤੋਂ ਝਿੜਕਾਂ ਖਾ ਕੇ ਹਟੇ
ਕਿਰਤੀ ਦੀ ਧੀ ਵੀ 
ਇੱਕ ਲੰਬੀ ਕਵਿਤਾ ਬਣ ਜਾਂਦੀ ਹੈ
ਜਿਸਨੂੰ ਉਹ ਹੁਣ ਤੱਕ 
ਛੋਟੀ ਜਿਹੀ ਸਮਝਦਾ ਰਿਹਾ ਸੀ...।
ਡਰਾਇਵਰ ਦੀਆਂ ਅੱਖਾਂ ਵਿੱਚ 
ਆਪਣੇ ਬੱਚਿਆਂ ਦੇ ਚੰਗੇਰੇ ਭਵਿੱਖ ਲਈ
ਹੰਢਾਏ ਉਨੀਂਦਰੇ ਦੀ ਰੜਕ
ਸਾਡੀਆਂ ਅੱਖਾਂ ਵਿੱਚ ਕਦੇ ਨਾ ਰੜਕੀ 
ਕਵਿਤਾ ਦੀ ਰੜਕ ਬਣਕੇ..
ਸਗੋਂ ਅਸੀਂ ਤਾਂ
ਮਹਿਬੂਬ ਕੁੜੀ ਵੱਲੋਂ ਤ੍ਰਿਸਕਾਰੇ ਜਾਣ ਕਰਕੇ 
ਨਾ ਆਉਣ ਵਾਲੀ ਨੀਂਦ ਨੂੰ ਹੀ
ਕਵਿਤਾ ਦਾ ਧੁਰਾ ਸਮਝਦੇ ਰਹੇ..। 
ਮਹਿਬੂਬ ਦੇ ਅੱਲੜ ਹਾਸਿਆਂ ਨੂੰ 
ਝਰਨਿਆਂ ਨਾਲ ਤੁਲਨਾਉਂਦੇ
ਅਸੀਂ ਕਦੇ ਵੀ ਨਾ ਲੱਭ ਸਕੇ
ਤਲਾਕ ਲੈ ਕੇ ਘਰ ਬੈਠੀ ਭੈਣ ਦੇ
ਗੁੰਮ ਗਏ ਹਾਸਿਆਂ ਵਿੱਚੋਂ 
ਕਵਿਤਾ ਵਰਗੇ ਦੋ ਬੋਲ...।
ਅਜੇਹੇ ਅਨੇਕਾਂ ਹੀ ਬੋਲ
ਜੋ ਕਵਿਤਾ ਨਹੀਂ ਬਣ ਪਾਉਂਦੇ
ਉਹ ਮਰਦੇ ਨਹੀਂ, 
ਬਲਕਿ ਬੋਲ ਬਣਨ ਦੀ ਉਡੀਕ ਕਰਦੇ ਨੇ...।
                                             -  ਹਰਿੰਦਰ ਬਰਾੜ (02-02-2012)

04 Feb 2012

S.K..ਮੈਂ ਸਿਰਫ ਪਿਆਰ ਵੰਡਿਆ ਬਦਲੇ ਚ ਕਦੇ ਕਿਸੇ ਤੋਂ ਪਿਆਰ ਦੀ ਊਮੀਦ ਨੀ ਰੱਖੀ ,,__ ਕਿਊਂ ਕਿ ਪਿਆਰ ਵੰਡੀਦਾ..ਕਦੇ ਮੰਗੀਦਾ ਨੀ ,,__,!!
S.K..ਮੈਂ ਸਿਰਫ ਪਿਆਰ ਵੰਡਿਆ ਬਦਲੇ ਚ ਕਦੇ ਕਿਸੇ ਤੋਂ ਪਿਆਰ ਦੀ ਊਮੀਦ ਨੀ ਰੱਖੀ ,,__
Posts: 32
Gender: Female
Joined: 12/Feb/2011
Location: moga
View All Topics by S.K..ਮੈਂ ਸਿਰਫ ਪਿਆਰ ਵੰਡਿਆ ਬਦਲੇ ਚ ਕਦੇ ਕਿਸੇ ਤੋਂ ਪਿਆਰ ਦੀ ਊਮੀਦ ਨੀ ਰੱਖੀ ,,__
View All Posts by S.K..ਮੈਂ ਸਿਰਫ ਪਿਆਰ ਵੰਡਿਆ ਬਦਲੇ ਚ ਕਦੇ ਕਿਸੇ ਤੋਂ ਪਿਆਰ ਦੀ ਊਮੀਦ ਨੀ ਰੱਖੀ ,,__
 

Laughing   harjinder ji tusi bhuat vadea kivta likhi a,,,read karan too baad menu ta inj laga jive e tusi aap likhi hai te tusi sab kuj is kivta vich sameat dita hove,,,thanks for share thanks alot...

Laughing

04 Feb 2012

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 

ਬਹੁਤ ਹੀ ਨੇਕ ਰਚਨਾ ਪੇਸ਼ ਕੀਤੀ ਹੈ ਹਰਿੰਦਰ ਵੀਰੇ !,,,,,,,,,,,,ਸਚਾਈ ਨੂੰ ਬਹੁਤ ਹੀ ਖੂਬਸੂਰਤ ਢੰਗ ਨਾਲ ਬਿਆਨ ਕੀਤਾ ਹੈ,,,ਜਿਓੰਦੇ ਵੱਸਦੇ ਰਹੋ,,,

04 Feb 2012

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

ਬਹੁਤ ਹੀ ਖੂਬਸੂਰਤ ਰਚਨਾ ਵੀਰ ......ਬਾ-ਖੂਬੀ ਕਲਮ ਵਧ ਕੀਤਾ ਹਰ ਸ਼ਬਦ ਨੂੰ ........ਹਰ ਅਹਿਸਾਸ ਨੂੰ ਅਸਲ ਜੀਵਨ ਤੇ ਅਸਲ ਸੋਚ ਦੇ ਬਹੁਤ ਹੀ ਨੇੜਿਓਂ ਉਜਾਗਰ ਕਰਨ ਦੀ ਸਫਲ ਕੋਸ਼ਿਸ਼ .......ਜੀਓ

04 Feb 2012

ਰਾਜਵਿੰਦਰ    ਕੌਰ
ਰਾਜਵਿੰਦਰ
Posts: 985
Gender: Female
Joined: 14/Jan/2011
Location: pathankot
View All Topics by ਰਾਜਵਿੰਦਰ
View All Posts by ਰਾਜਵਿੰਦਰ
 

Clapping       ......... bahut sare writers di ih aam kahani   hai ..jis nu tusi bahut khoob likhia hai ...(bol jo kavita na bne)  bahut dhukva seerlekh hai islyi!!!!sanjea krn lyi shukriya .bahut chnga lga pardke.

05 Feb 2012

Gurpreet Rebel
Gurpreet
Posts: 181
Gender: Male
Joined: 17/Sep/2010
Location: Ludhiana
View All Topics by Gurpreet
View All Posts by Gurpreet
 

Umda.....

05 Feb 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਬਹੁਤ ਖੂਬ !!!!!!!!!!!!!!!!!!!!!!!

05 Feb 2012

_Preet Dhillon_ .
_Preet Dhillon_
Posts: 577
Gender: Female
Joined: 22/Aug/2010
Location: New Delhi
View All Topics by _Preet Dhillon_
View All Posts by _Preet Dhillon_
 

vadiyaa g...

05 Feb 2012

Harinder Brar
Harinder
Posts: 478
Gender: Male
Joined: 01/Dec/2010
Location: Moga
View All Topics by Harinder
View All Posts by Harinder
 

thanks dosto.. main chaunda ha k je meri koi kami lagge oh v dasde reha karo...

06 Feb 2012

Pradeep Gupta
Pradeep
Posts: 314
Gender: Male
Joined: 06/Feb/2012
Location: chandigarh
View All Topics by Pradeep
View All Posts by Pradeep
 

kavita di beehnvi ( 20th ) line ch ' sati ' shabad di jagah te ' satai ' aayuga shayad.Likheya tusi bahut sohna hai.Heart-touching !!

06 Feb 2012

Showing page 1 of 3 << Prev     1  2  3  Next >>   Last >> 
Reply