|
|
 |
 |
 |
|
|
|
| Home > Communities > Punjabi Poetry > Forum > messages |
|
|
|
|
|
|
|
|
| ਸਰਕਾਰੀ ਦਹਿਸ਼ਤਗਰਦ |
ਅੱਜ ਮੈਨੂੰ ਲੱਗ ਰਿਹਾ ਦੇਸ਼ ਦੀ ਪੁਲਿਸ ਦੀਆਂ ਰਫਲਾਂ ਦਾ ਮੂੰਹ ਆਮ ਜੰਤਾ ਵੱਲ ਚੰਦ ਸਰਕਾਰੀ ਦਹਿਸ਼ਤਗਰਦਾਂ ਦੇ ਕਹਿਣ ਤੇ ਅੱਜ ਜਿਹੜੇ ਕਿਸੇ ਦੀ ਖੁਦਕੁਸ਼ੀ ਦੀ ਖਬਰ ਵੇਖ ਪਲਟ ਲੈਂਦੇ ਨੇ ਅਖਬਾਰ ਦਾ ਪੰਨਾਂ ਤੇ ਆਪਣੇ ਤਨ ਤੇ ਪਏ ਜਨਤਾ ਦੇ ਲਹੂ ਦੇ ਦਾਗਾਂ ਨੂੰ ਢਕ ਲੈਂਦੇ ਨੇਂ ਚਿੱਟੇ ਵਸਤਰਾਂ ਦੇ ਨਾਲ ਖੁਸ਼ ਹੋ ਜਾਂਦੇ ਨੇਂ ਵੇਖ ਮਤਲਬੀ ਅਤੇ ਪੱਖਪਾਤੀ ਪ੍ਰੇਸ ਦੁਆਰਾ ਛਾਪੇ ਝੂਠੀ ਤਰੱਕੀ ਦੀ ਹਾਮੀ ਭਰਦੇ ਚੰਦ ਸਰਕਾਰ ਦੇ ਖਰੀਦੇ ਪੰਨਿਆਂ ਨੂੰ ਅੱਜ ਦੀ ਪ੍ਰੇਸ ਦੀ ਤਰੱਕੀ ਦਾ ਆਲਮ ਅਮੀਰ ਦੀ ਕੁੱਤੀ ਦਾ ਅਫਸੋਸ ਤੇ ਗਰੀਬ ਦੀ ਲਾਸ਼ ਦਾ ਤਮਾਸ਼ਾ ਨਿੱਤ ਦੇਖਣ ਨੂੰ ਨਸੀਬ ਹੁੰਦਾ ਸਮਾਂ ਇੱਕ ਸਾਰ ਨਹੀਂ ਹੁੰਦਾ ਜੇ ਰੋਸ਼ਨਦਾਨ ਵਿੱਚੋਂ ਚੜਦੇ ਸੂਰਜ ਦੀ ਝਾਤ ਮਾਰਦੀ ਕਿਰਣ ਨਜਰ ਆਉਂਦੀ ਏ ਤਾਂ ਛਿਪਦਾ ਸੂਰਜ ਵੀ ਤਾਕੀ "ਚੋਂ ਝਾਕਦਾ ਏ ਅੱਜ ਜੇ ਹੱਥ ਵਿੱਚ ਕਲਮ ਤੇ ਬੈਠਣ ਲਈ ਸਰਕਾਰੀ ਸਿੰਘਾਸਣ ਹੈ ਤਾਂ ਕੱਲ ਇੱਕ ਟੁੱਟੀ ਜਿਹੀ ਫੱਟੀ ਤੇ ਜੇਲ ਦੀ ਚੱਕੀ ਦਾ ਹੱਥੜਾ ਵੀ ਹੋ ਸਕਦਾ ਏ ਜੋ ਟਿੰਡ ਭਰਕੇ ਆਉਂਦੀ ਏ ਜਾਣਾ ਉਸਨੂੰ ਖਾਲੀ ਹੋਕੇ ਹੀ ਪੈਂਦਾ ਏ ਜੋ ਗੋਲੀ ਕਿਸਾਨ ਦੀ ਛਾਤੀ ਵਿੱਚ ਵੱਜੀ ਏ ਉਸਦੀ ਜਗ੍ਹਾ ਭਰਿਆ ਅਗਲਾ ਰੌਂਦ ਤੁਹਾਡੇ ਚਿੱਟੇ ਵਸਤਰਾਂ ਨੂੰ ਕਫਨ ਬਣਾਉਣ ਦੀ ਹਿੰਮਤ ਵੀ ਰੱਖਦਾ ਏ ਕਿਓਂਕਿ ,,,,,,,,,,,,,,,,,, ਸਮਾਂ ਅਤੇ ਹਥਿਆਰ ਕਿਸੇ ਦੇ ਮਿੱਤਰ ਨਹੀਂ ਹੁੰਦੇ ਤੇ ਤਾਕਤ ਸਦਾਂ ਸਾਥ ਨਹੀਂ ਦਿੰਦੀ ਕਿਸਾਨਾਂ ਨੂੰ ਟਿੱਡੀਆਂ ਸਮਝਣ ਵਾਲਿਓ ਖਬਰਦਾਰ .................. ਜੇ ਇਹ ਟਿੱਡੀਦਲ ਬਣਗਿਆ ਤਾਂ ਕਿਸਾਨਾਂ ਦੀਆਂ ਫਸਲਾਂ ਤੇ ਚਲਦੇ ਬੁਲਡੋਜਰਾਂ ਦੇ ਨਾਲੋਂ ਕਿਤੇ ਭਿਆਨਕ ਹੋਵੇਗੀ ਤੁਹਾਡੀ ਜਿੰਦਗੀ ਦੀ ਫਸਲ ਦੀ ਤਬਾਹੀ ਖੁਸ਼ੀ ਇਸ ਗੱਲ ਦੀ ਹੋਵੇਗੀ ਕਿ ਡੁੱਲਣ ਵਾਲੇ ਖੂਨ ਦਾ ਰੰਗ ਲਾਲ ਨਹੀਂ ,,,,,,ਚਿੱਟਾ ਹੋਵੇਗਾ __________________
~~~ਗੁਰਮਿੰਦਰ ਸੈਣੀਆਂ~~~ ੨੧~੦੮~੧੧
|
|
21 Aug 2011
|
|
|
|
|
|
|
|
|
gud job dear..................
|
|
22 Aug 2011
|
|
|
|
|
ਬਹੁਤ ਘੈਂਟ ਗੁਰਮਿੰਦਰ ਵੀਰ...।
|
|
22 Aug 2011
|
|
|
|
|
|
|
ਅਰਸ਼ ,ਹਰਪਿੰਦਰ ,ਹਰਕਿਰਨ ਤੇ ਹਰਿੰਦਰ ਵੀਰ ਜੀ ਰਚਨਾ ਨੂੰ ਪੜਨ ਤੇ ਆਪਣੇ ਕੀਮਤੀ ਵਿਚਾਰ ਦੇਣ ਲਈ ਸ਼ੁਕਰੀਆ
|
|
22 Aug 2011
|
|
|
|
|
ਗੁਰਮਿੰਦਰ ਜੀ.......
ਬੜੀ ਹੀ ਸੰਘਰਸ਼ਵਾਦੀ ਰਚਨਾ ਸਾਂਝੀ ਕੀਤੀ ਹੈ......ਪੜਦੇ ਇਝ ਲਾਗ ਰਿਹਾ ਸੀ ਜਿਵੇ ਪਾਸ਼ ਨੂੰ ਪਦ ਰਹੇ ਹੋਈਏ.......ਸ਼ੁਕਰੀਆ ਜੀ ਸਾਂਝੀ ਕਰਨ ਲਈ
|
|
22 Aug 2011
|
|
|
|
|
ਬਹੁਤ ਵਧੀਆ ਗੁਰਮਿੰਦਰ ਜੀ । ਸਾਝਾ ਕਰਨ ਲਈ ਧੰਨਵਾਦ । ਖ਼ੁਸ਼ ਰਹੋ ।
|
|
22 Aug 2011
|
|
|
|
|
bahut wadhiya bai ji.....!!!!!
hamesha waang behtreen...!!
|
|
23 Aug 2011
|
|
|
|
|
ਜੁਝਾਰ ~ ਸ਼ੁਕਰੀਆ ਵੀਰ ਜੀ ,,,,,,ਪਾਸ਼ ਤੇ ਇੱਕ ਹੀ ਹੈ ਵੀਰ ਜੀ ਕਮਾਲ ਸੀ ਓਹਦੀ ਰੂਹ ਸਜਦਾ ਓਸ ਮਹਾਨ ਕਵੀ ਨੂੰ ,,,, ਜੀਓ ਵੀਰ ਜੀ ਰਾਜਿੰਦਰ ਜੀ ਅਮਰਿੰਦਰ ਸਾਬ ਬਹੁਤ ਬਹੁਤ ਸ਼ੁਕਰੀਆ ਆਪਣੇ ਵਿਚਾਰ ਦੇਣ ਲਈ
|
|
24 Aug 2011
|
|
|
|
|
|
|
|
|
|
|
|
 |
 |
 |
|
|
|