Punjabi Poetry
 View Forum
 Create New Topic
  Home > Communities > Punjabi Poetry > Forum > messages
Showing page 1 of 3 << Prev     1  2  3  Next >>   Last >> 
Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 
ਸ਼ਹੀਦ ਕਦੇ ਨਾ ਮਰਦੇ ਨੇ...ਬਲਿਹਾਰ ਸੰਧੂ

ਅੱਜ ਸ਼ਹੀਦ-ਏ-ਆਜ਼ਮ ਭਗਤ ਸਿੰਘ, ਰਾਜਗੁਰੂ, ਸੁਖਦੇਵ ਅਤੇ ਪਾਸ਼ ਦੇ ਸ਼ਹੀਦੀ ਦਿਨ ਤੇ ਕਾਹਲੀ ਕਾਹਲੀ 'ਚ ਹੀ ਚਾਰ ਲਾਈਨਾ ਲਿਖੀਆਂ ਨੇ ਉਹਨਾ ਸੂਰਮਿਆਂ ਨੂੰ ਸ਼ਰਧਾਂਜਲੀ ਦੇ ਤੌਰ ਤੇ ਜੋ ਆਪ ਸਭ ਨਾਲ ਸਾਂਝੀਆਂ ਕਰਨ ਜਾ ਰਿਹਾ ਹਾਂ....

 

ਸ਼ਹੀਦ ਕਦੇ ਨਾ ਮਰਦੇ ਨੇ
ਉਹ ਸਦਾ ਲਈ ਹੋ ਅਮਰ ਜਾਂਦੇ |
ਜੋ ਕਦੇ ਮਿਟਾਇਆਂ ਮਿਟਦੀਆਂ ਨਾ
ਇਤਿਹਾਸ 'ਚ ਪੈੜਾਂ ਕਰ ਜਾਂਦੇ |


ਗੱਲ ਕਰ ਲਉ ਭਗਤ, ਸਰਾਭਿਆਂ ਦੀ
ਜਾਂ ਕਰ ਲਉ ਗਦਰੀ ਬਾਬਿਆਂ ਦੀ
ਨਾ ਕਰਨ ਜ਼ੁਲਮ ਨਾ ਸਹਿਣ ਕਦੀ
ਸਾਹਵੇਂ ਤੋਪਾਂ ਸੂਰੇ ਖੜ੍ਹ ਜਾਂਦੇ.....


ਊਧਮ ਸਿਉਂ ਜਿਹੇ ਵੀ ਸੂਰੇ ਸੀ
ਜਿਨ੍ਹਾਂ ਵਚਨ ਨਿਭਾਏ ਪੂਰੇ ਸੀ
ਜਾ ਸੱਤ ਸਮੁੰਦਰੋਂ ਪਾਰ ਜਿਹੜੇ
ਜ਼ਾਲਮ ਨੂੰ ਮੂਧਾ ਕਰ ਜਾਂਦੇ....


ਮਜ੍ਹਬਾਂ ਨੂੰ ਪਿੱਛੇ ਛੱਡਕੇ ਤੇ
ਸਾਂਝੀਵਾਲਤਾ ਝੰਡਾ ਗੱਡਕੇ ਤੇ
ਦੁੱਖ ਸਮਝ ਕੇ ਕੁਲ ਲੋਕਾਈ ਦਾ
ਜੋ ਜਾਨ ਤਲੀ ਤੇ ਧਰ ਜਾਂਦੇ....


"ਸੰਧੂ" ਸਜਦਾ ਸੁਬ੍ਹਾ ਤੇ ਸ਼ਾਮ ਕਰੇ
ਸ਼ਹੀਦਾਂ ਨੂੰ ਦਿਲੀ ਪ੍ਰਣਾਮ ਕਰੇ
ਜ਼ਿੰਦਗੀ ਦੇਕੇ ਦੇਸ਼ ਵਾਸੀਆਂ ਨੂੰ
ਜੋ ਖੁਦ ਫਾਂਸੀ 'ਤੇ ਚੜ੍ਹ ਜਾਂਦੇ.....

 

ਸ਼ਹੀਦ ਕਦੇ ਨਾ ਮਰਦੇ ਨੇ..............

 

 

                 ਬਲਿਹਾਰ ਸੰਧੂ ਮੈਲਬੌਰਨ
                 23/03/2011

22 Mar 2011

Nimarbir Singh
Nimarbir
Posts: 1078
Gender: Male
Joined: 09/Oct/2010
Location: Ferozepur
View All Topics by Nimarbir
View All Posts by Nimarbir
 
ਪ੍ਣਾਮ ਸ਼ਹੀਦਾ ਨੂੰ



ਵਾਹ ਜੀ ਵਾਹ ਸੰਧੂ ਸਾਹਬ..!!

ਮੇਰਾ ਵੀ ਦੇਸ਼ ਦੇ ਇਹਨਾਂ ਮਹਾਨ ਸ਼ਹੀਦਾ ਨੂੰ ਸਿਰ ਝੁਕਾ ਕੇ ਪ੍ਣਾਮ ਹੈ ਤੇ ਜਦ ਤੱਕ ਵੀ ਦੁਨੀਆਂ ਤੇ ਧੁੱਪ ਤੇ ਛਾਂ ਰਹੇਗੀ ਓਦੋਂ ਤੱਕ ਇਹਨਾਂ ਮਹਾਨ ਸ਼ਹੀਦਾ ਦਾ ਨਾਂ ਹਰ ਇੱਕ ਦੇ ਦਿਲ ਵਿੱਚ ਜਿਉਂਦਾ ਰਹੇਗਾ...

ਆਓ ਸਾਰੇ ਰਲ ਕੇ ਸ਼ਰਧਾਂਜਲੀ ਭੇਂਟ ਕਰੀਏ ਓਹਨਾਂ ਸ਼ਹੀਦਾਂ ਨੂੰ ਜਿੰਨਾ ਨੇ ਦੇਸ਼ ਦੀ ਅਜਾਦੀ ਲਈ ਹੱਸਦਿਆਂ-ਹੱਸਦਿਆਂ ਫ਼ਾਂਸੀ ਦੇ ਰੱਸਿਆਂ ਨੂੰ ਚੁੰਮ ਲਿਆ...ਜਿੰਨਾ ਦੀ ਬਦੌਲਤ ਅੱਜ ਅਸੀ ਅਜਾਦ ਹਵਾ ਵਿੱਚ ਸਾਹ ਲੈ ਰਹੇ ਹਾਂ.....


ਜਿਉਂਦੇ ਵੱਸਦੇ ਰਹੋ ਵੀਰ ਜੀ....ਸਾਂਝਿਆਂ ਕਰਨ ਲਈ ਮੇਹਰਬਾਨੀ



22 Mar 2011

Navkiran Kaur Sidhu
Navkiran
Posts: 43
Gender: Female
Joined: 20/Mar/2011
Location: calgery
View All Topics by Navkiran
View All Posts by Navkiran
 

bahut hi sohna likheya Balihar ji..

 

tusi bilkul sach keha k shaheed kde na mrde ne oh taan kaum de sarmaaye ban ke sda jionde rehande han...great piece of work..

 

Mera vee desh de sabh shaheedan di mahaan kurbani nu sachhe dilo parnaam hai..

 

:: PARNAAM SHAHEEDAN NU ::

22 Mar 2011

davinder singh
davinder
Posts: 109
Gender: Male
Joined: 19/Jul/2010
Location: patiala
View All Topics by davinder
View All Posts by davinder
 

bai sahi gal ae apa lok ena nu bhulde ja rhe ha par apa nu hi kuj ajeha karna chahida hai jis nal apa ena nu apni aun walia ਪੀੜੀਆ vich v zinde rakhiye

22 Mar 2011

surjit singh
surjit
Posts: 363
Gender: Male
Joined: 23/Aug/2009
Location: melbourne
View All Topics by surjit
View All Posts by surjit
 

bahut wadiya balihar bhaji...shaheed sach much amit shaapan chhad jaande ne...desh utte te naale desh vasian utte....

22 Mar 2011

Simreet kaur dhillon
Simreet
Posts: 267
Gender: Female
Joined: 18/Aug/2010
Location: Jalandhar
View All Topics by Simreet
View All Posts by Simreet
 


well written balihar ji..


Parinaam Shaheedan Nu

22 Mar 2011

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 

ਬਹੁਤ ਖੂਬ ਬਲਿਹਾਰ ਬਾਈ ਜੀ ,,,,,,,,,,,,,,,," ਧੰਨ ਨੇ ਓਹ ਸ੍ਹਹੀਦ ਜਿਨ੍ਹਾ ਦੇਸ਼ ਕੋਮ ਖਾਤਰ  ਜਿੰਦਗੀਆਂ ਵਾਰ ਦਿਤੀਆਂ" ,,,,,,,,,,,,,,,,

23 Mar 2011

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 
ਅੱਜ ਸਹੀਦ ਭਗਤ ਸਿੰਘ ਜੀ ਦੇ ਸ਼ਰਧਾਂਜਲੀ ਸਮਾਗਮ ਕਰਵਾਏ ਜਾ ਰਹੇ ਹਨ ਓਹਨਾ ਦੇ ਪਿੰਡ ਖਟਕੜ ਕਲਾਂ 'ਚ ਵੀ ਕਈ ਸਿਆਸੀ ਪਾਰਟੀਆਂ ਵਲੋਂ ਕਾਨਫਰੰਸਾ ਕੀਤੀਆਂ ਗਈਆਂ ਨੇ ..........ਕੀ ਇਹ ਸਭ ਕਰਨ ਨਾਲ ਅਸੀਂ ਭਗਤ ਸਿੰਘ ਜੀ ਦੇ ਸੁਪਨੇ ਨੂੰ ਸਾਕਾਰ ਰੂਪ ਦੇ ਸਕਾਂਗੇ ..........ਓਹਨਾਂ ਦੀ ਸੋਚ ਨੂੰ ਘਰ ਘਰ ਪਹੁੰਚਾਉਣ ਦੀ ਲੋੜ ਹੈ ਅਜੇ ਵੀ ?........ਲੋਕਿਨ ਸਭ ਜਾਂਦੇ ਨੇ, ਐਸੇ ਸਮਾਗਮਾ 'ਚ ਪਰ ਕੀ ਕੋਈ ਇੱਕ ਇਨਸਾਨ ਵੀ ਓਥੋਂ ਪ੍ਰਣ ਕਰਕੇ ਆਉਂਦਾ ਏ ਕਿ ਮੈਂ ਭਗਤ ਸਿੰਘ ਦੀ ਵਿਚਾਰਧਾਰਾ ਤੇ ਸੋਚ ਨੂੰ ਅਪ੍ਨਾਵਾਂਗਾ ਤੇ ਅਮਲ 'ਚ ਲਿਆਵਾਂਗਾ .......ਇਥੋਂ ਤੱਕ ਇਹ ਸਮਾਗਮ ਕਰਨ ਵਾਲੇ ਮੋਹਤਬਰ ਵੀ ਉਸਦੀ ਸੋਚ 'ਤੇ ਨਹੀਂ ਚਲਦੇ ਹੁੰਦੇ .........ਹੁਣ ਆਹ ਜਿਹੜੇ ਸਿਆਸੀ ਅਖਾੜੇ ਪਿੰਡ ਖਟਕੜ ਕਲਾਂ ਵਿਖੇ ਚੱਲ ਰਹੇ ਆ ਓਹਨਾਂ ਚੋ ਕਿੰਨੇ ਕੁ ਨੂੰ ਤੁਸੀਂ ਸਮਝਦੇ ਹੋ ਕਿ ਓਹ ਭਗਤ ਸਿੰਘ ਦੀ ਸੋਚ ਤੇ ਅਮਲ ਕਰਨ ਵਾਲੇ ਨੇ ...........ਜਵਾਬ ਸ਼ਾਇਦ ਨਾਹ ਹੀ ਹੋਵੇਗਾ ..........
ਬਸ ਜੇ ਕੁਝ ਕਰਨਾ ਹੈ ਤਾਂ ਓਹਨਾਂ ਮਹਾਂ ਸ਼ਹੀਦਾਂ ਦੀ ਸੋਚ ਨੂੰ ਅਪਣਾ ਕੇ ਉਸ 'ਤੇ ਅਮਲ ਕਰੋ .......ਫੇਰ ਸਾਡੀ ਸਚੀ ਸ਼ਰਧਾਂਜਲੀ ਹੋਏਗੀ ਦੇਸ਼ ਦੀਆਂ ਮਹਾਨ ਸਪੂਤਾਂ ਤੇ ਸ਼ਹੀਦਾਂ ਨੂੰ..............ਕੁਝ ਗਲਤ ਲੱਗਿਆ ਹੋਵੇ ਤਾ ਮੁਆਫੀ ....ਧੰਨਬਾਦ ਜੀ   

 

ਅੱਜ ਸਹੀਦ ਭਗਤ ਸਿੰਘ ਜੀ ਦੇ ਸ਼ਰਧਾਂਜਲੀ ਸਮਾਗਮ ਕਰਵਾਏ ਜਾ ਰਹੇ ਹਨ ਓਹਨਾ ਦੇ ਪਿੰਡ ਖਟਕੜ ਕਲਾਂ 'ਚ ਵੀ ਕਈ ਸਿਆਸੀ ਪਾਰਟੀਆਂ ਵਲੋਂ ਕਾਨਫਰੰਸਾ ਕੀਤੀਆਂ ਗਈਆਂ ਨੇ ..........ਕੀ ਇਹ ਸਭ ਕਰਨ ਨਾਲ ਅਸੀਂ ਭਗਤ ਸਿੰਘ ਜੀ ਦੇ ਸੁਪਨੇ ਨੂੰ ਸਾਕਾਰ ਰੂਪ ਦੇ ਸਕਾਂਗੇ ..........ਓਹਨਾਂ ਦੀ ਸੋਚ ਨੂੰ ਘਰ ਘਰ ਪਹੁੰਚਾਉਣ ਦੀ ਲੋੜ ਹੈ ਅਜੇ ਵੀ ?........ਲੋਕਿਨ ਸਭ ਜਾਂਦੇ ਨੇ, ਐਸੇ ਸਮਾਗਮਾ 'ਚ ਪਰ ਕੀ ਕੋਈ ਇੱਕ ਇਨਸਾਨ ਵੀ ਓਥੋਂ ਪ੍ਰਣ ਕਰਕੇ ਆਉਂਦਾ ਏ ਕਿ ਮੈਂ ਭਗਤ ਸਿੰਘ ਦੀ ਵਿਚਾਰਧਾਰਾ ਤੇ ਸੋਚ ਨੂੰ ਅਪ੍ਨਾਵਾਂਗਾ ਤੇ ਅਮਲ 'ਚ ਲਿਆਵਾਂਗਾ .......ਇਥੋਂ ਤੱਕ ਇਹ ਸਮਾਗਮ ਕਰਨ ਵਾਲੇ ਮੋਹਤਬਰ ਵੀ ਉਸਦੀ ਸੋਚ 'ਤੇ ਨਹੀਂ ਚਲਦੇ ਹੁੰਦੇ .........ਹੁਣ ਆਹ ਜਿਹੜੇ ਸਿਆਸੀ ਅਖਾੜੇ ਪਿੰਡ ਖਟਕੜ ਕਲਾਂ ਵਿਖੇ ਚੱਲ ਰਹੇ ਆ ਓਹਨਾਂ ਚੋ ਕਿੰਨੇ ਕੁ ਨੂੰ ਤੁਸੀਂ ਸਮਝਦੇ ਹੋ ਕਿ ਓਹ ਭਗਤ ਸਿੰਘ ਦੀ ਸੋਚ ਤੇ ਅਮਲ ਕਰਨ ਵਾਲੇ ਨੇ ...........ਜਵਾਬ ਸ਼ਾਇਦ ਨਾਹ ਹੀ ਹੋਵੇਗਾ ..........

ਬਸ ਜੇ ਕੁਝ ਕਰਨਾ ਹੈ ਤਾਂ ਓਹਨਾਂ  ਮਹਾਨ  ਸ਼ਹੀਦਾਂ ਦੀ ਸੋਚ ਨੂੰ ਅਪਣਾ ਕੇ ਉਸ 'ਤੇ ਅਮਲ ਕਰੋ .......ਫੇਰ ਸਾਡੀ ਸਚੀ ਸ਼ਰਧਾਂਜਲੀ ਹੋਏਗੀ ਦੇਸ਼ ਦੀਆਂ ਮਹਾਨ ਸਪੂਤਾਂ ਤੇ ਸ਼ਹੀਦਾਂ ਨੂੰ..............ਕੁਝ ਗਲਤ ਲੱਗਿਆ ਹੋਵੇ ਤਾ ਮੁਆਫੀ ....ਧੰਨਬਾਦ ਜੀ   

 

23 Mar 2011

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

ਸਭ ਤੋਂ ਪਹਿਲਾਂ ਤਾਂ ਸਾਰੇ ਸੂਝਵਾਨ ਸੱਜਣਾ ਦਾ ਬਹੁਤ ਬਹੁਤ ਧੰਨਵਾਦ ਰਚਨਾ ਨੂੰ ਪੜ੍ਹਨ ਲਈ ਤੇ ਆਪਣੇ ਵਿਚਾਰ ਦੇਣ ਲਈ....


ਬਿਲਕੁਲ ਸਹੀ ਕਿਹਾ ਏ ਜੱਸ ਵੀਰ ਨੇ...ਮੈਨੂੰ ਕਾਫੀ ਪੁਰਾਣੀ ਗੱਲ ਯਾਦ ਆਈ ਏ ਉਸ ਸਾਲ ਸ਼ਾਇਦ ਬਿਅੰਤ ਸਿੰਘ ਦੀ ਸਰਕਾਰ ਸੀ ਤੇ ਖਟਕੜ ਕਲਾਂ 'ਚ ਹੋਰ ਸਿਆਸੀ ਪਾਰਟੀਆਂ ਦੇ ਰੈਲੀ ਕਰਨ ਤੇ ਸਰਕਾਰ ਨੇ ਪਾਬੰਦੀ ਲਾਈ ਹੋਈ ਸੀ...ਪਰ ਭਾਈ ਮੰਨਾ ਸਿੰਘ ਨੇ ਨੇੜੇ ਦੇ ਪਿੰਡ ਵਿੱਚ ਇੱਕ ਨਾਟਕ ਖੇਡਿਆ ਸੀ ਜੋ ਉਸ ਪਾਬੰਦੀ ਦੇ ਕਾਰਨ ਖੜੇ ਪੈਰ ਹੀ ਤਿਆਰ ਕੀਤਾ ਗਿਆ ਸੀ ਸਿਰਲੇਖ ਸੀ "ਬੁੱਤ ਜਾਗ ਪਿਆ" ਜੋ ਕਿ ਬਾਅਦ 'ਚ ਪੰਜਾਬ ਦੇ ਕੋਨੇ ਕੋਨੇ 'ਚ ਖੇਡਿਆ ਗਿਆ ਸੀ ਭਾਈ ਮੰਨਾ ਸਿੰਘ ਜੀ ਦੀ ਟੀਮ ਵਲੋਂ......ਭਾਈ ਗੁਰਸ਼ਰਨ ਸਿੰਘ ਜੀ ਨੇ ਉਸ ਦਿਨ ਸਰਾਕਾਰੀ ਸਟੇਜ ਤੇ ਕੀ ਹੋ ਰਿਹਾ ਸੀ ਉਹ ਵੀ ਸਾਂਝਾ ਕੀਤਾ ਸੀ ਕਿ ਸਰਕਾਰੀ ਸਟੇਜ ਤੇ ਇੱਕ ਪ੍ਰਸਿੱਧ ਕਲਾਕਾਰ ਗਾਣਾ ਗਾ ਰਿਹਾ ਸੀ......"ਸਾਨੂੰ ਗਿਟਕਾਂ ਚੁਗਣ ਤੇ ਹੀ ਰੱਖ ਲੈ ਨੀ ਬੇਰੀਆ ਦੇ ਬੇਰ ਖਾਣੀਏ" ਹੁਣ ਤੁਸੀ ਅੰਦਾਜਾ ਲਾ ਸਕਦੇ ਹੋਵੋਗੇ ਕਿ ਜੇਕਰ ਸ਼ਹੀਦ-ਏ-ਅਜ਼ਮ ਨੂੰ ਸ਼ਰਧਾਂਜਲੀਆਂ ਇਹੋ ਜਿਹੇ ਗੀਤਾਂ ਨਾਲ ਪੇਸ਼ ਹੋਣਗੀਆਂ ਤਾਂ ਸ਼ਹੀਦ ਦੇ ਸੁਪਨੇ ਕਿੰਨੇ ਕੁ ਪੂਰੇ ਕਰਨਗੀਆਂ ਇਹ ਪੰਜੀਵਾਦੀ ਨਿਜ਼ਾਮ ਦੀਆਂ ਝੋਲੀ ਚੁੱਕ ਸਰਕਾਰਾਂ ?

 

 

ਇਹ ਕੰਮ ਭਗਤ ਸਿੰਘ ਦੀ ਸੋਚ ਦੇ ਧਾਰਨੀ ਨੌਜਵਾਨਾਂ ਦੇ ਹਿੱਸੇ ਹੈ ਕਿ ਉਹ ਉਸਦੇ ਵਿਚਾਰਾਂ ਨੂੰ ਸਭ ਤੱਕ ਪੁੱਜਦਾ ਕਰਨ.....

23 Mar 2011

Simranjit Singh  Grewal
Simranjit Singh
Posts: 128
Gender: Male
Joined: 17/Aug/2010
Location: cheema kalaan
View All Topics by Simranjit Singh
View All Posts by Simranjit Singh
 
mera v sir jhuka sajda hai desh de mahaan shaheedan nu te sabh de vichaar padh ke bahut vadiya lageya ji ___likhde raho
23 Mar 2011

Showing page 1 of 3 << Prev     1  2  3  Next >>   Last >> 
Reply