|
 |
 |
 |
|
|
Home > Communities > Punjabi Poetry > Forum > messages |
|
|
|
|
|
|
ਲੋਟੂ ਟੋਲੇ ਨੂੰ ਵੰਗਾਰ |
ਲੋਟੂ ਟੋਲੇ ਨੂੰ ਵੰਗਾਰ
ਹਾਂ ਅਸੀਂ ਹੀ ਹਾਂ ਉਹ ਤੁਸੀ ਜਿਹਨਾਂ ਦੀ ਤਲਾਸ਼ 'ਚ ਬੜੀ ਦੂਰੋਂ ਚੱਲਕੇ ਆਏ ਹੋ , ਹਾਂ ਸਾਡੀ ਹੀ ਅੱਖ 'ਚ ਜਨਮਦੇ ਨੇ ਗੈਰ-ਕਾਨੂੰਨੀ ਸੁਪਨੇ .. ਸਾਡੀਆਂ ਹੀ ਪਲਕਾਂ 'ਚ ਪਨਾਹ ਦਿੱਤੀ ਜਾਂਦੀ ਹੈ ਨਜ਼ਾਇਜ਼ ਖਿਆਲਾਂ ਨੂੰ .. ਤੇ ਸਾਡੇ ਹੀ ਘਰ 'ਚ ਦਿੱਤੀ ਜਾਂਦੀ ਹੈ ਜੰਮਦੇ ਜੁਆਕ ਨੂੰ ਬੰਦੂਕਾਂ ਬੀਜਣ ਦੀ ਗੁੜਤੀ... ਸੋਚਦੇ ਕੀ ਹੋ ਤੁਸੀ ? ਲਤਾੜ ਦਿਓ ਆਪਣੇ ਸਰਕਾਰੀ ਬੂਟਾਂ ਦੇ ਤਲਿਆਂ ਨਾਲ ਸਾਡੀ ਪੁੰਗਰ ਰਹੀ ਚਾਵਾਂ ਦੀ ਫਸਲ ਨੂੰ .. ਚਾੜ ਦਿਓ ਟੈਂਕ ਸਾਡੇ ਹੱਕਾਂ ਦੇ ਹਰਮੰਦਰ 'ਤੇ .. ਪਰ ਹਾਂ ਅਸੀ ਵੈੱਦਿਆ , ਇੰਦਰਾ ਤੇ ਡਾਇਰ ਨੂੰ ਨਹੀਂ ਭੁੱਲੇ , ਸਾਨੂੰ ਤਾਂ ਮੱਸਾ ਰੰਘੜ ਵੀ ਯਾਦ ਹੈ .. ਫੇਰ ਤੁਸੀ ਊਧਮ ਸਿਉਂ , ਜਿੰਦਾ-ਸੁੱਖਾ ਤੇ ਬੇਅੰਤ-ਸਤਵੰਤ ਸਿਉਂ ਨੂੰ ਕਿਵੇਂ ਭੁੱਲਗੇ ? ਤੁਸੀ ਤਾਂ ਗਰਜ਼ਾ ਸਿਉਂ ਤੇ ਬੋਤਾ ਸਿਉਂ ਵੀ ਭੁਲਾ ਦਿੱਤੇ .... ਜਾਲਮਾਂ ਦੀ ਨਸਲ 'ਚੋਂ ਜਨਮਿਓ ਤੁਹਾਨੂੰ ਇਹ ਤਾਂ ਪਤਾ ਹੋਵੇਗਾ ਕਿ ਅਸੀ ਇਹਨਾਂ ਦੇ ਕੀ ਲੱਗਦੇ ਹਾਂ ?
ਸਟਾਲਿਨਵੀਰ ਸਿੰਘ ਸਿੱਧੂ
|
|
24 Sep 2010
|
|
|
|
Awesome bai ji......
ਰੂਹ ਖੁਸ਼ ਕਰਤੀ...... ਪਾਸ਼ ਚੇਤੇ ਕਰਾ ਦਿੱਤਾ ਬਾਈ ਜੀ...
proud to have in our punjabizm family..!!!
Great job..!!
|
|
24 Sep 2010
|
|
|
|
ਬਹੁਤ ਖੂਬ ਜੀ, ਕਾਫ਼ੀ ਜੋਸ਼ ਏ ਤੁਹਾਡੀ ਸੋਚ-ਵਿਚਾਰ ਤੇ ਤੁਹਾਡੀ ਕਲਮ ਵਿੱਚ l
|
|
24 Sep 2010
|
|
|
|
ਤੇ ਸਾਡੇ ਹੀ ਘਰ 'ਚ ਦਿੱਤੀ ਜਾਂਦੀ ਹੈ ਜੰਮਦੇ ਜੁਆਕ ਨੂੰ ਬੰਦੂਕਾਂ ਬੀਜਣ ਦੀ ਗੁੜਤੀ...
ਸਟਾਲਿਨ ਵੀਰੇ ਬਹੁਤ ਹੀ ਵਧੀਆ ਲਿਖਿਆ ਏ..
ਮੇਰੇ ਕੋਲ ਤੇ ਲਫ਼ਜਾਂ ਦੀ ਘਾਟ ਮਹਿਸੂਸ ਹੋ ਰਹੀ ਹੈ...ਕੀ ਕਹਾਂ I M SPEACHLESS
ਇੱਥੇ ਸਭ ਨਾਲ SHARE ਕਰਨ ਲਈ ਬਹੁਤ ਬਹੁਤ ਧੰਨਵਾਦ ...
|
|
24 Sep 2010
|
|
|
|
as Ammi said ਪਾਸ਼ ਦੀ ਝਲਕ ਪੈਂਦੀ ਵੀਰੇ ਤੁਹਾਡੀ ਕਲ਼ਮ 'ਚੋਂ...
ਬਹੁਤ ਹੀ ਕਮਾਲ ਦਾ ਲਿਖਿਆ ਵੀਰ..ਜੀਉ
|
|
24 Sep 2010
|
|
|
|
|
ਬਹੁਤ ਹੀ ਰੂਹ ਨਾਲ ਲਿਖਿਆ ਵੀਰੇ....ਸਚਮੁੱਚ ਲਾਜਵਾਬ ਹੈ
|
|
24 Sep 2010
|
|
|
|
|
sachmuch bai thats awesome...keep it up...
|
|
24 Sep 2010
|
|
|
realy nice |
its realy amazing.....keep it up !!
|
|
24 Sep 2010
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|