ਨਾਨਕਾ ਪਿੰਡ (summer vacation special)
ਅੱਜ ਰਾਤੀ ਸੀ ਮੈਨੂ ਇਕ ਸੁਪਨਾ ਆਯਿਆ
ਛੁੱਟੀਆਂ ਵਿਚ ਮੈਂ ਨਾਨਕੇ ਪਿੰਡ ਜਿਵੇਂ ਆਯਿਆ
ਸਬ ਤੋ ਪਹਲਾ ਛਪੜ ਵਾਲੇ ਪਿਪਲ ਥੱਲੇ,
ਪਾਸਾ ਖੇਡਦੇ ਬਾਬਿਆਂ ਕੋ ਆਯਿਆ
'ਬਖਤੌਰੇ ਬਾਬੇ' ਨੇ ਦਾਦੇ ਮਾਗ੍ਉਣਾ ਕਹ ਕੇ ਬੁਲਾਯਾ,
ਬੀਬੀ ਨੂੰ ਸ਼ਿਕਾਇਤ ਕੀਤੀ,
ਬੀਬੀ ਕੇਹਂਦੀ ਮਖੌਲ ਕਰਦਾ ਸੀ 'ਤਾਯਾ'
ਨਾਨਾ ਫਿਰ ਗੁਰਦੁਆਰੇ ਤੋਂ,
ਫਿੱਕੀਆਂ ਖਿੱਲਾਂ ਦਾ ਪ੍ਰਸ਼ਾਦ ਲਿਆਯਾ
ਸਾਰਿਆਂ ਨੂੰ ਥੋੜਾ-ਥੋੜਾ ਵਰਤਾਯਾ
'ਨਿਹਾਲੇ ਰੋੜੇ' ਦੀ ਹੱਟੀ ਤੋਂ
ਬਾਜਰੇ ਦੀਯਾਂ ਪਿੰਨੀਆਂ ਮੈਂ ਲਿਆਯਾ
ਛਤ ਨਾਲ ਡੰਡਾ ਬੰਨ,
ਚਾਦਰ ਦਾ ਬਣਿਆ ਪਖਾ ਚਾਯੀੰ-ਚਾਯੀੰ ਚਲਾਯਾ
ਮਾਮੇ ਦੇ ਊਠ 'ਤੇ ਬੈਠ ਕੇ,
ਰੋਹੀ ਵਾਲੇ ਖੇਤ ਮੈਂ ਆਯਿਆ,
ਰਾਤ ਨੂੰ ਮਾਮੇ ਦੇ ਖਾਰ੍ਬੁਜਿਆ ਵਿਚ,
ਰੱਬ ਖੰਡ ਪਾਉਂਦਾ ਵੀ ਵੇਖ ਆਯਿਆ|
ਕਚੀ ਸਬਾਤ ਵਿਚ,
ਨਾਨੀ ਦੇ ਸੰਦੂਕ ਥੱਲੇ, ਗੁੜ ਵਾਲਾ ਤੌੜਾ ਥਿਆਯਿਆ|
ਗੁੜ ਦਾ ਡਲਾ 'ਤੇ ਤੰਦੂਰ ਦੀ ਰੋਟੀ,
ਖਾਣ ਦਾ ਸ੍ਵਾਦ ਬੜਾ ਆਯਿਆ
ਮੁੰਡਿਆਂ ਦੀ ਟੋਲੀ ਨਾਲ ਫਿਰ,
ਨਹਰ ਤੇ ਨਹਾਉਣ ਆਯਿਆ
ਡਰਦਾ-ਡਰਦਾ ਵਿਚ ਵੜਿਆ,
ਮਿਤਰਾਂ ਨੇ ਪਾਣੀ ਵਿਚ ਤੈਰਨਾ ਸਿਖਾਯਿਆ
*ਮੁੰਹ-ਜੁਬਾਨੀ ਨਹਾਉਣ ਦਾ ਸ੍ਵਾਦ ਬੜਾ ਆਯਿਆ *(ਨੰਗੇ)
'ਗੰਗੋ ਬਾਮਣੀ' ਦੇ ਘਰੋ,
ਰੋਟ ਖਾਣ ਦਾ ਸੱਦਾ ਆਯਿਆ
ਕਣਕ ਦਾ ਬੋਟਾ ਭਰ,
ਬਦਲੇ 'ਚ ਮਾਖਿਓਂ ਮੀਠਾ ਰੋਟ ਲੈ ਕੇ ਆਯਿਆ
ਮਾਮਿਆਂ ਦੇ ਮੁੰਡੇ-ਕੁੜੀਆਂ ਨਾਲ,
ਨਿਮ ਥੱਲੇ ਤਾਸ਼ ਵੀ ਮੈਂ ਖੇਡੀ,
'ਮੋਟੇ ਪੰਮੇ' ਨੂੰ ਸਾਰਿਆਂ ਨੇ ਭਾਬੀ ਬਨਾਯਿਆ
ਛੇੜ-ਛੇੜ ਓਹਨੁ ਫਿਰ ਬਹੁਤ ਹੀ ਰੁਵਾਯਿਆ
ਤੂੜੀ ਵਾਲੀ ਪੜ੍ਸ਼ਤੀ 'ਤੇ, ਚੋਗ ਫਿਰ ਖਿਲਾਰੀ,
ਮੋਰ-ਖੰਬ ਕਠੇ ਕਰਕੇ, 'ਚੌਰ ਸਾਹਿਬ' ਬਨਾਯਿਆ
ਚੌਰ-ਸਾਹਿਬ 'ਰਥੜੀਆਂ' ਦੇ ਗੁਰਦੁਆਰੇ ਚੜਾਇਆ
ਛੁਟੀਆ ਰਹ ਗਯੀਆਂ ਥੋੜੀਆਂ,
ਫਿਰ ਸਕੂਲ ਦਾ ਕੰਮ ਚੇਤੇ ਆਯਿਆ
ਮਾਮੀਆਂ ਨੇ ਖੂਬ,
ਘਿਓ-ਮਖਣ ਖਾਵਾਯਿਆ
ਆਉਂਦਾ ਹੋਯਾ ਮੈਂ,
ਨਵਾਂ ਕੁੜਤਾ-ਪਜਾਮਾ, ਗੁਲਗੁਲੇ,
ਝਾੜ-ਬੇਰ, ਲਕੜ ਦਾ ਟ੍ਰੇਕ੍ਟਰ ਲਿਆਯਿਆ
ਹੋਰ ਪਤਾ ਨਹੀ ਕੀ-ਕੀ,
ਝੋਲਾ ਭਰ ਕੇ ਲਿਆਯਿਆ
ਗਰਮੀਆਂ ਦੀਯਾਂ ਛੁਟੀਆਂ ਕੱਟ,
ਮੈਂ ਨਾਨ੍ਕਿਉ ਆਯਿਆ
ਹੋਸ਼ ਟਿਕਾਣੇ ਆਯੀ ਜਦੋਂ,
ਬੀਵੀ ਨੇ ਹਲੂਣ ਕੇ ਜਗਾਯਿਆ
ਬਿਜਲੀ ਬਿਲ ਦੀ ਆਖਰੀ ਤਾਰੀਖ ਹੈ,
ਓਹਨੇ ਚੇਤੇ ਮੈਨੂ ਕਰਾਯਿਆ
ਅੱਜ ਰਾਤੀ ਇਕ ਮੈਨੂ ਐਸਾ ਸੁਪਨਾ ਸੀ ਆਯਿਆ
...........