|
 |
 |
 |
|
|
Home > Communities > Punjabi Poetry > Forum > messages |
|
|
|
|
|
|
!! ਤੇਰੇ ਪਰਵਾਸ ਤੋਂ ਬਾਅਦ !! |
ਦੀਦ ਤੇਰੀ ਨੂੰ ਵਿਲਕਦੀਆਂ ਨਿਗਾਹਾਂ ਮੇਰੀਆਂ
ਚਾਹਿਆਂ ਵੀ ਨਾਂ ਹੋਣ ਤੈਥੋਂ ਵੱਖ ਰਾਹਾਂ ਮੇਰੀਆਂ,
ਅਧੀਰ ਹੋ ਗਿਆ ਹਾਂ ਮੈਂ ਤੇਰੀ ਇਕ ਝਲਕ ਲਈ
ਇਸੇ ਆਸ ਵਿਚ ਚੱਲਦੀਆਂ ਸਾਹਵਾਂ ਮੇਰੀਆਂ,
ਸੱਚ ਜਾਣੀ ਤੈਨੂੰ ਲੱਭਣੇ ਦੀ ਆਸ ਨਹੀਂ ਮੁੱਕੀ
ਮੁੱਕ ਗਈਆਂ ਭਾਵੇਂ ਪੈਰਾਂ ਚ ਖੜਾਵਾਂ ਮੇਰੀਆਂ,
ਮੌਸਮ-ਏ-ਮੁਹੱਬਤ ਕਦੇ ਵਫ਼ਾਦਾਰ ਨਹੀਂ ਹੁੰਦੇ
ਰੁੱਤਾਂ ਨੀ-ਰਸ ਤੇ ਉਦਾਸ ਨੇ ਫਿਜ਼ਾਵਾਂ ਮੇਰੀਆਂ,
ਤੇਰੇ ਦੂਰ ਜਾਣ ਪਿੱਛੋਂ ਵੀ ਉਮੀਦ ਮੇਰੀ ਕਾਇਮ ਹੈ
ਸਪੁਰਦ-ਏ-ਖਾਕ ਨਾਂ ਕਰ ਦੇਵੀਂ ਰੀਝਾਂ ਚਾਵਾਂ ਮੇਰੀਆਂ,
ਜੋਬਨਵੰਤੀਏ ਭੁਲਾ ਨਾ ਦੇਵੀਂ ਅਰਜ਼ਮੰਦ ਨੂੰ
ਕਿਤੇ ਹੋ ਨਾ ਜਾਣ ਗਮਾਂ ਨਾਲ ਲਾਵਾਂ ਮੇਰੀਆਂ,
ਲੇਕ ਦੀਆਂ ਪੌੜੀਆਂ ਨੇੰ ਤੇਰੇ ਬਾਝੋਂ ਸੁੰਨੀਆਂ
ਤਰਸਣ ਐਂਬਰੇਸ ਨੂੰ ਇਹ ਬਾਹਵਾਂ ਮੇਰੀਆਂ,
ਕੀ ਹੋ ਗਿਆ ਜੇ ਤੈਨੂੰ ਪਰਵਾਸ ਖਾ ਗਿਆ
ਚੇਤੇ ਰੱਖਦੀਆਂ ਤੈਨੂੰ ਰਚਨਾਵਾਂ ਮੇਰੀਆਂ ......
|
|
01 Mar 2011
|
|
|
|
ਕਿਆ ਬਾਤ ਹੈ ਬਾਈ ਜੀ...ਲਾਜਵਾਬ ਰਚਨਾ...ਅਨੰਦ ਆ ਗਿਆ ਪੜ੍ਹਕੇ....ਲਿਖਦੇ ਰਹੋ ਇਸੇ ਤਾਂ ਤੇ ਪੜ੍ਹਨ ਦਾ ਮੌਕਾ ਦਿੰਦੇ ਰਹੋ...ਬਹੁਤ ਬਹੁਤ ਦੁਆਵਾਂ ਤੁਹਾਡੇ ਲਈ..!!
|
|
01 Mar 2011
|
|
|
|
ਬਹੁਤ ਮਿਹਰਬਾਨੀ ਬਲਿਹਾਰ ਵੀਰ ! ਜੀਓ ਪਿਆਰਿਓ ...
|
|
01 Mar 2011
|
|
|
|
ਵਾਹ ਜੀ ਵਾਹ ..........ਰੂਪ ਕਮਾਲ ਲਿਖਿਆ ਬਾਈ .........ਲਿਖਦੇ ਰਹੋ .....ਪੜਨ ਦਾ ਮਾਣ ਅਖ੍ਸ਼ਨ ਲਈ ,.......ਬਹੁਤ ਸ਼ੁਕਰੀਆ ..........ਜੀਓ
|
|
01 Mar 2011
|
|
|
|
Thanx Jas & sunil bai ji ! Boht shukria gaur farmaun lai...
|
|
02 Mar 2011
|
|
|
|
|
aaha... bahut wadhiya bai ji......
kaafi chir baad tusi haazri lawai aa..... bahut wadhiya laggeya parh ke....
aah lake diyaan paurhiya taan ikalleya nu sunniya hee laggniya.. :) :)
|
|
02 Mar 2011
|
|
|
|
Haha Thanx Amrinder bai ! Well lake waliyan lines add nahi si karniya coz sanjeedgi ghat jandi hai subject di..but kuj jazbat jude hoye si so riha nahi gia lol !
|
|
03 Mar 2011
|
|
|
|
bahut sohnia lines a..plz tell me hw we can write in punjabi..
|
|
16 Mar 2011
|
|
|
|
Shukria Sekhon'z ! hmm punjabi likhan lai ya ta ese site ch option hai when u start a topic..there is a box below whicj tranlates watever u write in english ! Or you can go to google and download the 'Translater' tool which has punjabi as well !
|
|
17 Mar 2011
|
|
|
|
good one...
nice lines... bahut sohna likheya !!!
|
|
17 Mar 2011
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|