ਮੈਂ ਖੇਤਾਂ ਦਾ ਪੁੱਤ ....
ਜੋ ਖੇਤਾਂ ਲਈ ਹੀ ਜੰਮਿਆ,
ਬਚਪਨ ਖੇਤਾਂ 'ਚ ਰੁਲਦੇ ਬੀਤਿਆ..........
ਜਵਾਨੀ ਵੀ ਖੇਤਾਂ 'ਚ ਹੀ ਚੜੀ,
ਹਰ ਚਾਅ,ਰੀਝ ਦੀ ਪੂਰਤੀ ਹੋਈ ਖੇਤਾਂ 'ਚ ਹੀ,
ਕਦੇ ਫ਼ਸਲ ਬੀਜੀ ਤੋਂ ਕੁਰੁੱਤੇ ਮੀਂਹ
ਨਾਲ ਫ਼ਸਲ ਕਰੰਡ ਹੋਣ ਦਾ ਡਰ
ਮੇਰੀ ਧੜਕਣ ਤੇਜ਼ ਕਰਦਾ ਰਿਹਾ,
ਕਦੇ ਪੁਰੇ ਦੀ ਠੰਡੀ ਹਵਾ 'ਚ
ਮਨੇ 'ਤੇ ਸੁੱਤਿਆਂ ਲੱਗਿਆ
ਜਿਵੇਂ ਮਾਪਿਆਂ ਦੀ ਗੋਦੀ ਵਿੱਚ
ਆਨੰਦਮਈ ਗੂੜੀ ਨੀਂਦ ਸੁੱਤਾ ਹੋਵਾਂ
ਤੇ ਓਹ ਸੱਤ ਕੁ ਫੁੱਟਾ ਉੱਚਾ ਮਨਾਂ
ਮੈਨੂੰ "ਸੱਤਵੇਂ ਆਸਮਾਨ" ਦਾ ਅਹਿਸਾਸ ਕਰਵਾਉਂਦਾ ਰਿਹਾ।
ਵਾਹ ਜੀ ਵਾਹ ਜੱਸੀ ਜੀ...!! ਬਹੁਤ ਕਮਾਲ ਲਿਖਿਆ ਤੁਸੀ ਜਿੰਨੀ ਵਿ ਤਾਰੀਫ਼ ਕੀਤੀ ਜਾਵੇ ਘੱਟ ਹੈ ..ਖੇਤਾਂ ਬਾਰੇ ਪੜਕੇ ਬਹੁਤ ਹੀ ਵਧੀਆ ਲੱਗਿਆ ਤੇ ਓਹਨਾਂ ਪੁਰਾਣੇ ਦਿਨਾਂ ਦੀਆਂ ਯਾਦਾਂ ਇੱਕ ਵਾਰ ਫ਼ਿਰ ਤੋਂ ਤਾਜਾ ਹੋ ਗਈਆਂ..ਖੇਤਾਂ ਦੀਆਂ ਓਹਨਾਂ ਹਵਾਵਾਂ ਓਹ ਮੌਸਮ ਤੇ ਓਹ ਸਾਰੇ ਖੂਬਸੂਰਤ ਪਲਾਂ ਦੀ ਜਿਵੇਂ ਇੱਕ ਮੂਵੀ ਅੱਖਾਂ ਸਾਹਮਣੇ ਚੱਲ ਰਹੀ ਹੋਵੇ..ਕੁਛ ਏਦਾ ਹੀ ਹੋ ਰਿਹਾ ਮੇਰੇ ਨਾਲ ਇਸ ਟਾਈਮ....ਅੱਜ ਤਰਸ ਗਏ ਹਾਂ ਆਪਣੇ ਖੇਤਾਂ ਦੀ ਓਹਨਾ ਠੰਡੀਆਂ ਹਵਾਵਾਂ ਮਾਨਣ ਨੂੰ..
ਤੇ ਜਦੋਂ ਮੇਰੀ ਰੂਹ ਮੇਰੇ ਰੰਗਪੁਰ ਖੇੜਿਆਂ ਦੇ ਪਹੁੰਚੀ
ਤਾਂ ਅੱਜ ਉਸ ਥਾਂ ਤੇ ਖੜਾ ਮੇਰਾ ਜਵਾਨ ਮੁੰਡਾ
ਉਹੀ ਲਿਸ਼ਕਦੀਆਂ ਅੱਖਾਂ 'ਚ ਸ਼ਾਇਦ ਮੇਰਾ ਹੀ ਅਤੀਤ ਜੀਆ ਰਿਹਾ ਸੀ........
ਤੇ ਮੈਂ ਕਹਿਣਾ ਚਾਹੁੰਦਾ ਸੀ ਕਿ
"ਪੁੱਤ....!!! ਇਹ ਸੁਪਨੇ ਸਾਡੇ ਨਹੀਂ ,
ਇੰਨੀ ਹੈਸੀਅਤ ਨਹੀਂ ਆਪਣੀ....
ਅੱਜ ਹੀ ਸਮਝ ਲੈ ਇਹ ਗੱਲ ਕਿ
ਤੂੰ ਇਨਾਂ ਖੇਤਾਂ ਦਾ ਪੁੱਤ ਜ਼ਰੂਰ ਹੈਂ
ਪਰ ਮਾਲਕ ਨਹੀਂ, ਮੇਰੇ ਬੱਚੇ.....
ਇੰਨਾਂ ਨਾਲ ਮੋਹ ਦੀਆਂ ਤੰਦਾਂ ਨਾ ਪਾ
ਬਹੁਤ ਕੁੱਤੀ ਚੀਜ਼ ਨੇ.........
ਤੂੰ ਬਚ ਲੈ ਜੇ ਬਚੀਦਾ ਤਾਂ...........!!!!"
ਤੇ ਮੈਂ ਚਾਹ ਕੇ ਵੀ ਕੁਝ ਕਹਿਣ ਤੋਂ ਅਸਮਰੱਥ ਸੀ
ਤੇ ਹੁਣ ਉਨਾਂ ਖੇਤਾਂ ਨਾਲ ਹਮਦਰਦੀ ਹੋ ਰਹੀ ਸੀ
ਜਿਹੜੇ ਮੇਰੇ ਵਾਂਗੂੰ ਸ਼ਾਇਦ ਬਹੁਤ ਪਹਿਲਾਂ ਹੀ
ਕੁਝ ਕਹਿਣਾ ਤੇ ਕਰਨਾ ਚਾਹੁੰਦੇ ਹੋਣ
ਪਰ ਉਨਾਂ ਦੀ ਅਸਮਰੱਥਾ ਨੂੰ ਸਮਝਣ ਲਈ
ਮੈਂ ਜਾਣਿ ਕਿ ਇੱਕ "ਸੀਰੀ" ਦੀ ਸਰੀਰਿਕ ਮੌਤ ਹੋਣੀ ਲਾਜ਼ਮੀ ਸੀ।
ਜੱਸੀ ਸੰਘਾ..
੦੨/੧੯/੨੦੧੦
ਅੰਤ ਵਿੱਚ ਤੁਸੀ ਇੱਕ ਕਿਰਤੀ ਦੀ ਜਿੰਦਗੀ ਦੀ ਝਲਕ ਪੇਸ਼ ਕੀਤੀ ਹੈ ਕਿ ਕਿਵੇਂ ਉਹ ਖੂਨ ਪਸੀਨਾਂ ਇੱਕ ਕਰਕੇ ਮਿੱਟੀ ਚੋਂ ਸੋਨਾਂ ਉਗਾਂਦਾ ਹੈ ਪਰ ਉਸਦੀ ਕੀਤੀ ਮੇਹਨਤ ਦਾ ਫ਼ਲ ਕਿਸੇ ਹੋਰ ਨੂੰ ਮਿਲਦਾ ਹੈ...
ਸਚਮੁੱਚ ਅੱਖਾਂ ਭਰ ਆਈਆ ਜੀ ਪੜ ਕੇ..ਤੁਹਾਡੀ ਇਹ ਲਿਖਤ ਤਾਂ ਸੀਸ਼ੇ ਜੜਾ ਕੇ ਰੱਖਣ ਵਾਲੀ ਹੈ...ਸਚਮੁੱਚ ਕੱਲੀ ਕੱਲੀ ਸਤਰ ਖੇਤਾਂ ਨਾਲ ਸਾਡੀ ਸਾਝ ਨੂੰ ਬਿਆਨ ਕਰਦੀ ਹੈ..ਅਸੀ ਚਾਹੇ ਦੁਨੀਆਂ ਚ੍ ਕਿਤੇ ਵੀ ਹੋਈਏ ਪਰ ਇਹ ਸੁਪਨਿਆਂ ਚ੍ ਆ ਕੇ ਸਾਡੇ ਦਿਲ ਦੇ ਤਾਰ ਛੇੜ ਹੀ ਜਾਂਦਾ ਏ..ਮੈਨੂੰ ਤਾਂ ਆਪਣੇ ਪਿੰਡ ਆਪਣੇ ਖੇਤਾਂ ਨੂੰ ਵੇਖਣ ਨੂੰ ਬਹੁਤ ਹੀ ਦਿਲ ਕਰ ਰਿਹਾ ਹੁਣ..ਓਹਨਾਂ ਖੇਤਾਂ ਦੀ ਇੱਕ ਝਲਕ ਪਾਉਣ ਲਈ ਜਿੰਨਾਂ ਨੂੰ ਲਹਿਰਾਉਂਦਿਆਂ , ਮੁਸਰੁਰਾਉਂਦਿਆਂ ਦੇਖ ਮੈਂ ਵੱਡਾ ਹੋਇਆਂ ਹਾਂ ਜਿੰਨਾਂ ਦੀ ਬਦੌਲਤ ਅੱਜ ਦੁਨੀਆਂ ਦੀਆਂ ਸੁੱਖ ਸਹੂਲਤਾ ਮਾਣ ਰਹੇ ਹਾਂ...ਓਹਨਾਂ ਦੀ ਯਾਦ ਹਮੇਸ਼ਾ ਸੀਨੇ ਚ੍ ਦਿਲ ਬਣਕੇ ਰਹਿੰਦੀ ਆ...
ਅੰਤ ਵਿੱਚ ਮੈਂ ਇਹੀ ਕਹਿਣਾਂ ਚਾਹਾਂਗਾ
ਮੇਰੇ ਪਿੰਡ ਵਿੱਚ ਰੱਬ ਵੱਸਦਾ , ਮੈਨੂੰ ਸਵਰਗਾਂ ਦੀ ਲੋੜ ਕੋਈ ਨਾਂ
ਹੋ ਜੀਹਨੇਂ ਖੇਤਾਂ ਨਾਲ ਦਿਲ ਲਾ ਲਿਆ ਬਾਹਰ ਜਾਣ ਦੀ ਵੀ ਲੋੜ ਕੋਈ ਨਾਂ |