ਇਕ ਗਜ਼ਲ ਬੜੇ ਔਖੇ ਜਿਹੇ ਲਫਜ਼ ਵਰਤ ਕੇ ਲਿਖੀ ਸੀ.. ਉਹਨਾਂ ਲਫਜ਼ਾਂ ਦੇ ਨਾਲ ਮੈਂ ਹੇਠਾਂ ਅਰਥ ਵੀ ਦੇ ਰਿਹਾਂ ਹਾਂ.. ਉਮੀਦ ਕਰਦਾ ਹਾਂ ਤੁਸੀਂ ਪਸੰਦ ਕਰੋਗੇ.. ਜਿਹਨਾਂ ਨੇ ਇਹ ਗ਼ਜ਼ਲ ਕਦੇ ਨਹੀਂ ਪੜੀ..
ਗੁਸਤਾਖੀ ਮਾਫ ਹੋਵੇ
----------------------------------------------------------
ਹਰ ਸੁਬਹ ਲਿਖ ਰਿਹਾਂ, ਹਰ ਸ਼ਾਮ ਲਿਖ ਰਿਹਾਂ,
ਹੋ ਤੇਰੀ ਯਾਦ ਨੂੰ ਮੁਖਾਤਿਬ ਇਕ ਪੈਗ਼ਾਮ ਲਿਖ ਰਿਹਾਂ
ਤੇਰੀ ਸੋਹਬਤ... ਤੇਰੀ ਮੁਹੱਬਤ.... ਤੇਰੀ ਫਿਤਰਤ
ਮੇਰਾ ਖ਼ਾਬ, ਉਹਦੀ ਤਾਮੀਰ, ਆਪਣੇ ਅਸਕਾਮ ਲਿਖ ਰਿਹਾਂ
ਕਿਵੇਂ ਭੁੱਲਾਂ ਉਹ ਸਾਲ ਤੇ ਰੱਖਾਂ ਯਾਦ ਵੀ ਮੈਂ ਕਿਉਂ
ਆਉਂਦੇ ਵਰਿਆਂ ਨੂੰ ਮੈਂ ਤੇਰੇ, ਇਸਤੇਫ੍ਹਾਮ ਲਿਖ ਰਿਹਾਂ
ਮੈਂ ਨਹੀਂ, ਤੇਰੀ ਹਰ ਯਾਦ, ਹਰ ਬਾਤ ਲਿਖਾਉਂਦੀ ਰਹੀ..
ਜੋ ਮੈਂ ਇਹ ਗਮ-ਏ-ਗਰਦਿਸ਼-ਏ-ਅਯਾਮ ਲਿਖ ਰਿਹਾਂ
ਬੇ-ਆਬਰੂ ਮੁੜਦਾ ਰਿਹਾ 'ਅਮਰਿੰਦਰ', ਇਹ ਗਮ ਤਾਂ ਹੈ
ਪਰ ਹਰ ਫ਼ੈਸਲੇ ਨੂੰ ਮੈਂ ਤੇਰੇ, ਇਹਤਰਾਮ ਲਿਖ ਰਿਹਾਂ
ਅਸਕਾਮ - ਕਮੀਆਂ
ਇਸਤੇਫ੍ਹਾਮ - ਸਵਾਲ
ਗਮ-ਏ-ਗਰਦਿਸ਼-ਏ-ਅਯਾਮ = ਰੋਜ਼ਾਨਾ ਜ਼ਿੰਦਗੀ ਦੇ ਦੁੱਖ ਤਕਲੀਫਾਂ
ਇਹਤਰਾਮ = ਆਦਰ, Respect
|