Punjabi Poetry
 View Forum
 Create New Topic
  Home > Communities > Punjabi Poetry > Forum > messages
Showing page 1 of 2 << Prev     1  2  Next >>   Last >> 
Amrinder Singh
Amrinder
Posts: 4137
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 
ਵਿਜੇ ਵਿਵੇਕ - Vijay Vivek Poetry

ਵਿਜੇ ਵਿਵੇਕ ਦੀ ਸ਼ਾਇਰੀ ਸਾਂਝੀ ਕਰਨ ਤੋਂ ਪਹਿਲਾਂ ਸੁਰਿੰਦਰ ਖੰਨਾ ਜੀ ਦੁਆਰਾ ਵਿਜੇ ਵਿਵੇਕ ਜੀ ਲਈ ਲਿਖੇ ਗਏ ਕੁਝ ਸ਼ਬਦ ਸਾਂਝੇ ਕਰਨਾ ਚਾਹਾਂਗਾ.... ਤੇ ਉਮੀਦ ਕਰਦਾ ਹਾਂ ਤੁਸੀਂ ਵੀ ਯੋਗਦਾਨ ਪਾਓਂਗੇ ਓਹਨਾ ਦੀ ਸ਼ਾਇਰੀ ਸਾਂਝੀ ਕਰਨ ਵਿਚ... :)

 

 

ਵਿਜੇ ਵਿਵੇਕ ਦੀ ਸ਼ਾਇਰੀ ਉਪ-ਭਾਵੁਕਤਾ ਵਾਲੀ ਸ਼ਾਇਰੀ ਨਹੀਂ ਹੈ ਜੋ ਇਕ ਵਹਿਣ ਵਿਚ ਵਹਿ ਕੇ ਇੱਕ ਦਮ ਪਰਿਵਰਤਨ ਦੀ ਕਵਿਤਾ ਦਾ ਭੁਲੇਖਾ ਪਾਉਂਦੀ ਹੋਵੇ..!! ਉਸਦੀ ਕਵਿਤਾ ਨਿਸਚਿਤ ਵਿਚਾਰਧਾਰਾ ਦੀ ਵੀ ਨਹੀਂ ਹੈ ਜੋ ਕ੍ਰਾਂਤੀ ਦਾ ਭੁਲੇਖਾ ਸਿਰਜਦੀ ਹੋਵੇ | ਉਸਦੀ ਕਵਿਤਾ ਤਾਂ ਵਿਚਾਰ ਦੀ ਕਵਿਤਾ ਹੈ ਜੋ ਜੀਵਨ ਦੀ ਸਹਿਜ ਸੁਭਾਵਕਤਾ / ਸਦੀਵਤਾ ਦੇ ਪ੍ਰਵਾਹ ਵਿਚ ਬੱਝੀ ਹੋਈ ਹੈ | ਜੀਵਨ ਦੇ ਹਰੇਕ ਸਰੋਕਾਰ ਨਾਲ ਉਸਦੀ ਕਲਮ ਸੰਵਾਦ ਰਚਾਉਂਦੀ ਹੈ | ਆਧੁਨਿਕ ਮਨੁੱਖ ਦੇ ਤ੍ਰਾਸਦਿਕ ਜੀਵਨ ਦੇ ਵਿਭਿੰਨ ਪ੍ਰਸੰਗਾ ਨੂੰ ਉਹ ਆਪਣੀ ਗ਼ਜ਼ਲ ਵਿਚ ਰੂਪਮਾਨ ਕਰਦਾ ਹੈ |

ਸੌਂ ਰਿਹਾ ਨੂੰ ਜਗਾਉਣ ਆਇਆ ਹਾਂ |
ਮੈਂ ਤਾਂ ਪਾਣੀ ਨੂੰ ਹਿਲਾਉਣ ਆਇਆ ਹਾਂ |


ਵਿਜੇ ਆਧੁਨਿਕ ਮਨੁੱਖ ਦੇ ਕੁਦਰਤ ਵਿਰੋਧੀ, ਪਦਾਰਥ ਕੇਂਦ੍ਰਿਤ ਤੇ ਸਿਸਟਮ ਅੰਤਰ ਵਿਰੋਧੀ ਅਸੰਤੁਲਨ ਨੂੰ ਵੇਖਦਾ ਹੈ | ਤਨਾਓ ਭੋਗਦੇ ਵਿਅਕਤੀ ਦੀ ਉਹ ਸਥਾਪਤੀ ਨਾਲ ਸਿਖਰ ਦੀ ਟੱਕਰ ਉਸਾਰਦਾ ਹੈ | ਖੂਬੀ ਉਸਦੀ ਇਹ ਹੈ ਸਥਿਤੀ ਨੂੰ ਵਿਰੋਧ ਰਾਹੀਂ ਉਸਾਰਦਿਆਂ ਉਹ ਇਸ ਵਿਚ ਵਿਅੰਗ ਦੀ ਤੀਖਣ ਸੁਰ ਵੀ ਸ਼ਾਮਿਲ ਕਰ ਲੈਂਦਾ ਹੈ | ਭ੍ਰਿਸ਼ਟ ਰਾਜਨੀਤਕ ਪ੍ਰਬੰਧ, ਨਿਆਂ ਪ੍ਰਣਾਲੀ ਵਿਚ ਝੂਠ ਦਾ ਬੋਲਬਾਲਾ, ਰਿਸ਼ਤਿਆਂ ਦੀ ਟੁੱਟ ਭੱਜ ਤੇ ਗੁਆਚ ਰਹੀ ਸੰਵੇਦਨਾ, ਧਾਰਮਿਕ / ਨੈਤਿਕ ਮੁੱਲਾਂ ਵਿਚ ਹੋ ਰਿਹਾ ਪਤਨ, ਮਨੁੱਖ ਵਿਚੋਂ ਮਨਫ਼ੀ ਹੁੰਦੇ ਮਨੁੱਖ ਸੰਬੰਧੀ ਉਸਦਾ ਵਿਅੰਗ ਸਮੁੱਚੇ ਸਿਸਟਮ ਸੰਬੰਧੀ ਸੋਚਣ ਲਈ ਮਜਬੂਰ ਕਰ ਦਿੰਦਾ ਹੈ |

ਸੁਰਿੰਦਰ ਖੰਨਾ

31 Aug 2013

Amrinder Singh
Amrinder
Posts: 4137
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 
one of my favourite

ਉਮਰ ਭਰ ਤਾਂਘਦੇ ਰਹੇ ਦੋਵੇਂ
ਫ਼ਾਸਿਲਾ ਸੀ ਕਿ ਮੇਟਿਆ ਨਾ ਗਿਆ |
ਮੈਂ ਤੈਨੂੰ ਦੌੜ ਕੇ ਨਾ ਮਿਲ ਸਕਿਆ
ਤੈਥੋਂ ਖੜ੍ਹ ਕੇ ਉਡੀਕਿਆ ਨਾ ਗਿਆ |

ਲਹਿ ਗਈ ਇਕ ਨਦੀ ਦੇ ਸੀਨੇ ਵਿਚ
ਬਣਕੇ ਖੰਜਰ ਇਕ ਅਜਨਬੀ ਕਿਸ਼ਤੀ,
ਪੀੜ ਏਨੀ ਕਿ ਰੇਤ ਵੀ ਤੜਪੀ
ਜ਼ਬਤ ਏਨਾ ਕਿ ਚੀਕਿਆ ਵੀ ਨਾ ਗਿਆ |

ਤੇਰੇ ਇਸ ਬੇਹੁਨਰ ਮੁੱਸਵਰ  ਨੇ
ਕੋਰੀ ਕੈਨਵਸ ਵੀ ਦਾਗ ਦਾਗ ਕਰੀ,
ਆਪਣੇ ਰੰਗ ਵੀ ਗਵਾ ਲਏ ਸਾਰੇ
ਤੇਰਾ ਚਿਹਰਾ ਵੀ ਨਾ ਚਿਤਰਿਆ ਗਿਆ |

ਤੂੰ ਘਟਾ ਸੀ ਤੇ ਮੈਂ ਬਰੇਤਾ ਸੀ
ਕਿਸ ਨੂੰ ਇਸ ਹਾਦਸੇ ਦਾ ਚੇਤਾ ਸੀ,
ਮੈਥੋਂ ਇਕ ਪਿਆਸ ਨਾ ਦਬਾਈ ਗਈ
ਤੈਥੋਂ ਪਾਣੀ ਸੰਭਾਲਿਆ ਨਾ ਗਿਆ |

ਤੁਪਕਾ ਤੁਪਕਾ ਸੀ ਉਮਰ ਦਾ ਦਰਿਆ
ਕਿਣਕਾ ਕਿਣਕਾ ਸੀ ਜਿਸਮ ਦੀ ਮਿੱਟੀ,
ਰੇਸ਼ਾ ਰੇਸ਼ਾ ਖਿਆਲ ਦਾ ਅੰਬਰ
ਹਾਏ ! ਕੁਝ ਵੀ ਸਮੇਟਿਆ ਨਾ ਗਿਆ |

31 Aug 2013

Amrinder Singh
Amrinder
Posts: 4137
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

ਕਿਤਾਬ: ਚੱਪਾ ਕੁ ਪੂਰਬ / ਪੰਨਾ: 18

 

ਬਿਗਾਨੇ ਰਾਹ ਨੇ ਤੇ ਵੀਰਾਨ ਜੂਹਾਂ
ਭਟਕਦੀ ਬੇਖੁਦੀ ਨੂੰ ਵਰਜਿਆ ਕਰ |
ਤੇਰਾ ਹਾਂ ਜਿਸਮ ਤੋਂ ਰੂਹ ਤੱਕ ਤੇਰਾ
ਕਦੀ ਤਾਂ ਮਿੱਠਾ ਮਿੱਠਾ ਝਿੜਕਿਆ ਕਰ |

ਇਹ ਆਪਣੀ ਹੋਂਦ ਦੇ ਵਿਪਰੀਤ ਹੋ ਗਏ,
ਬਦਨ ਤਾਂ ਕੀ ਲਹੁ ਤਕ ਸੀਤ ਹੋ ਗਏ,
ਨਹੀਂ ਸਮਝਣਗੇ ਪੀੜ ਤੇਰੀ ਬੰਦੇ,
ਦਰਖਤਾਂ ਕੋਲ ਬਹਿ ਕੇ ਰੋ ਲਿਆ ਕਰ |

ਇਹ ਤੇਰਾ ਹਾਣ ਤੇਰੀ ਰੂਹ ਇਹੋ ਨੇ,
ਹਵਾ, ਧੁੱਪ, ਰੋਸ਼ਨੀ, ਖੁਸ਼ਬੂ ਇਹੋ ਨੇ,
ਸੀਮਤ ਜਾਵਣ ਤਾਂ ਫਿਰ ਖਿੜਦੇ ਨਹੀ ਇਹ ,
ਕਦੀ ਜਜ਼ਬਾਤ ਨਾ ਸਿਮਟਣ ਦਿਆ ਕਰ |

ਕਿਸੇ ਨੀਲੇ ਗਗਨ ਤੇ ਨੀਝ ਵੀ ਹੈ,
ਉਡਾਰੀ ਦੀ ਮਨਾਂ ਵਿਚ ਰੀਝ ਵੀ ਹੈ,
ਅਜੇ ਪਰਵਾਜ਼ ਕਿੱਥੇ ਹੈ ਪਰਾਂ ਵਿਚ,
ਅਜੇ ਉੱਡਣ ਲਈ ਨਾ ਆਖਿਆ ਕਰ |

ਬੁਝੇ ਸੂਰਜ ਤੋਂ ਹੁਣ ਨਜ਼ਰਾਂ ਹਟਾ ਲੈ,
ਕਿਤੇ ਚੱਪਾ ਕੁ ਥਾਂ ਪੂਰਬ ਬਚਾ ਲੈ,
ਮੇਰੀ ਤਾਂ ਧੁਖਣ ਦੀ ਆਦਤ ਹੀ ਬਣ ਗਈ
ਮੇਰੇ ਬਾਰੇ ਨਾ ਏਨਾ ਸੋਚਿਆ ਕਰ |

31 Aug 2013

Amrinder Singh
Amrinder
Posts: 4137
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

ਕਿਤਾਬ: ਚੱਪਾ ਕੁ ਪੂਰਬ / ਪੰਨਾ: 68

 

 

ਭੇਤ ਨਹੀਂ ਸੀ ਐਸੇ ਦਿਨ ਵੀ ਆਉਣਗੇ |
ਮੋਮਨ ਢੂੰਡਣਗੇ  ਤੇ ਮੁਨਕਰ ਪਾਉਣਗੇ |

ਤੂੰ ਆਪਣਾ ਹੀ ਵੇਖ, ਕਿ ਇਸ ਰੰਗਮੰਚ ਤੋਂ,
ਸਾਰੇ ਆਪਣਾ ਆਪਣਾ ਰੰਗ ਵਿਖਾਉਣਗੇ |

'ਪੱਥਰ ' ਬੀਜ, ਜ਼ਮੀਨ ਸਿੰਜ, ਤੇ ਸਬਰ ਕਰ,
ਇਕ ਨਾ ਇਕ ਦਿਨ ਇਹ 'ਫੁੱਲ' ਖਿੜ ਹੀ ਆਉਣਗੇ |

ਬੋਟ ਦੁਹਾਂ ਦੇ ਇੱਕ ਆਲ੍ਹਣੇ ਪਲਣਗੇ,
ਕੋਇਲ ਗਾਵੇਗੀ ਤੇ ਕਾਂ ਕੁਰਲਾਉਣਗੇ |

ਲੰਘ ਆਈ ਹੈ ਕਵਿਤਾ ਸਰਦਲ ਚੁੱਪ-ਚਾਪ,
ਹੁਣ ਸ਼ਬਦਾਂ ਦੇ ਝੁੰਡ ਆ ਸ਼ੋਰ ਮਚਾਉਣਗੇ |

ਰਾਤ ਦਾ ਪਿਛਲਾ ਪਹਿਰ ਹੈ ਇਸ ਵਕਤ ਤਾਂ,
ਦੀਵਾਨੇ ਜਾਗਣਗੇ ਦਾਨੇ ਸੌਣਗੇ !

31 Aug 2013

ਰਾਜਵਿੰਦਰ    ਕੌਰ
ਰਾਜਵਿੰਦਰ
Posts: 985
Gender: Female
Joined: 14/Jan/2011
Location: pathankot
View All Topics by ਰਾਜਵਿੰਦਰ
View All Posts by ਰਾਜਵਿੰਦਰ
 

kmaal dian rachnawa sanjhia kitia ne g........mann khush ho gea  pdh ke .. ....hor v post  kreo vijayh vivek g dian likhta.           

31 Aug 2013

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 

ਬਹੁਤ ਖੂਬ ਅਮਰਿੰਦਰ ਵੀਰੇ ,,,,, ਬਹੁਤ ਹੀ ਵਧੀਆ ਲਿਖਤਾਂ ਸਾਂਝਿਆ ਕੀਤੀਆਂ ਨੇ | GOOD WORK SIR ,,,

01 Sep 2013

sukhpal singh
sukhpal
Posts: 1427
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

Bohat wadhiya laggea parh ke,...............thanx for shearing.............

01 Sep 2013

Harjinder Kaur
Harjinder
Posts: 170
Gender: Female
Joined: 30/Jul/2012
Location: Tarn taran
View All Topics by Harjinder
View All Posts by Harjinder
 

bht sikhann nu mileya g thanku

02 Sep 2013

Pradeep Gupta
Pradeep
Posts: 314
Gender: Male
Joined: 06/Feb/2012
Location: chandigarh
View All Topics by Pradeep
View All Posts by Pradeep
 

Bahut umda rachnavan ne vijey vivek ji diyan.Thanks amrinder bai  for sharing

03 Sep 2013

Amrinder Singh
Amrinder
Posts: 4137
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

..

 

ਘਟਾਵਾਂ ਰੋਂਦੀਆਂ ਹਉਕੇ ਹਵਾਵਾਂ ਭਰਦੀਆਂ ਮਿਲੀਆਂ
ਬਹਾਰਾਂ ਸੜ ਗਏ ਫੁੱਲਾਂ ਦਾ ਮਾਤਮ ਕਰਦੀਆਂ ਮਿਲੀਆਂ।

ਰਿਹਾ ਮੌਸਮ ਅਸਾਡੇ ਨਾਲ ਕਰਦਾ ਸਾਜ਼ਿਸ਼ਾਂ ਹਰ ਪਲ,
ਕਿ ਛਾਵਾਂ ਸੜਦੀਆਂ ਮਿਲੀਆਂ ਤੇ ਧੁੱਪਾਂ ਠਰਦੀਆਂ ਮਿਲੀਆਂ।

ਅਸੀਂ ਥਲਾਂ ਵਿਚ ਗਏ ਤਾਂ ਅੱਗ ਦੇ ਬਿਰਖਾਂ ਦੀ ਛਾਂ ਪਾਈ,
ਨਦੀ ਤਕ ਜੇ ਗਏ ਤਾਂ ਕਿਸ਼ਤੀਆਂ ਪੱਥਰ ਦੀਆਂ ਮਿਲੀਆਂ।

ਬਹੁਤ ਹੈਰਾਨ ਹੋਈਆਂ ਵੇਖਿਆ ਪਾਣੀ ਜਦੋਂ ਤੁਰਦਾ,
ਜਦੋਂ ਦਰਿਆ ਨੂੰ ਕੁਝ ਮੁਰਗ਼ਾਬੀਆਂ ਸਰਵਰ ਦੀਆਂ ਮਿਲੀਆਂ।

ਧੁਆਂਖੇ ਫੁੱਲ ਕੁਝ, ਕੁਝ ਰੁੱਖ ਸੁੱਕੇ, ਕੁਝ ਕੁ ਪੱਤ ਪੀਲੇ,
ਬਦਲ ਕੇ ਭੇਸ ਇਉਂ ਜੰਗਲ ‘ਚ ਖ਼ਬਰਾਂ ਘਰ ਦੀਆਂ ਮਿਲੀਆਂ।

22 Sep 2013

Showing page 1 of 2 << Prev     1  2  Next >>   Last >> 
Reply