|
 |
 |
 |
|
|
Home > Communities > Punjabi Poetry > Forum > messages |
|
|
|
|
|
|
|
..
ਯਾਰੋ ਹਵਾ ਤਾਂ ਮੈਥੋਂ ਪਾਸੇ ਦੀ ਜਾ ਰਹੀ ਹੈ। ਮੇਰੀ ਤੜਪ ਹੀ ਮੇਰੇ ਪੱਤੇ ਹਿਲਾ ਰਹੀ ਹੈ।
ਇਸ ਤੋਂ ਨਾ ਡਰ ਇਹ ਰੂਹ ਹੈ ਮੋਏ ਸਾਜ਼ਿੰਦਿਆਂ ਦੀ, ਸੁੱਤੀ ਸਿਤਾਰ ‘ਚੋਂ ਜੋ ਤਰਜ਼ਾਂ ਜਗਾ ਰਹੀ ਹੈ।
ਦਾਦੀ ਦੀ ਬਾਤ ਵਾਲੀ Ḕਕੋਕੋ’ ਚੁਰਾ ਕੇ ਸਭ ਕੁਝ, ਬਾਲਾਂ ਦੇ ਸੁਪਨਿਆਂ ਵਿਚ ਤਾੜੀ ਵਜਾ ਰਹੀ ਹੈ।
ਕਿੰਨੇ ਕਦਮ ਹੀ ਰੁਕ ਗਏ, ਲੱਗਾ ਹਰੇਕ ਨੂੰ ਹੀ, ਕੋਇਲ ਇਹ ਗੀਤ ਸ਼ਾਇਦ ਮੈਨੂੰ ਸੁਣਾ ਰਹੀ ਹੈ।
ਆਉਂਦੀ ਹੈ ਸ਼ਰਮ ਮੈਨੂੰ, ਲਿਖਦਾਂ ਹਨੇਰ ਕਿੰਨਾ, ਕਹਿੰਦਾ ਹਾਂ ਮੇਰੀ ਕਵਿਤਾ ਦੀਵੇ ਜਗਾ ਰਹੀ ਹੈ।
|
|
22 Sep 2013
|
|
|
|
..
ਮਨਾਂ ਦੀ ਸਰਦ ਰੁੱਤ ਮਾਣੀ ਤਾਂ ਜਾਵੇ। ਇਹ ਕੇਹੀ ਅਗਨ ਹੈ ਜਾਣੀ ਤਾਂ ਜਾਵੇ।
ਗਏ ਨਾ ਆਪ ਜੇ ਬਲ਼ਦੇ ਨਗਰ ਤਕ, ਤੁਹਾਡੀ ਅੱਖ ਦਾ ਪਾਣੀ ਤਾਂ ਜਾਵੇ।
ਕਹੋ ਖ਼ੁਸ਼ਬੂ ਨੂੰ ਇਕ ਦਿਨ ਘਰ ਤੁਹਾਡੇ, ਉਹ ਮੇਰੇ ਰਸਤਿਆਂ ਥਾਣੀ ਤਾਂ ਜਾਵੇ।
ਕਿਤੋਂ ਮਿਲ ਜਾਣ ਸ਼ਾਇਦ ਦਿਨ ਗਵਾਚੇ, ਇਹ ਢੇਰੀ ਉਮਰ ਦੀ ਛਾਣੀ ਤਾਂ ਜਾਵੇ।
ਪਰਾਈ ਪੀੜ ਪਹਿਚਾਣਾਂਗੇ ਆਪਾਂ, ਤੜਪ ਦਿਲ ਦੀ ਇਹ ਪਹਿਚਾਣੀ ਤਾਂ ਜਾਵੇ।
|
|
22 Sep 2013
|
|
|
|
ਪਤਝੜ ਵਿਚ ਵੀ ਕੁਹੂ ਕੁਹੂ ਕਾ ਰਾਗ ਅਲਾਪ ਰਹੇ ਨੇ। ਮੈਨੂੰ ਪੰਛੀ ਵੀ ਸਾਜ਼ਿਸ਼ ਵਿਚ ਸ਼ਾਮਿਲ ਜਾਪ ਰਹੇ ਨੇ।
ਮੈਂ ਜ਼ਿੰਦਾ ਸਾਂ ਮੈਂ ਸਿਵਿਆਂ ‘ਚੋਂ ਉੱਠ ਕੇ ਜਾਣਾ ਹੀ ਸੀ, ਮੈਨੂੰ ਕੀ ਜੇ ਮੁਰਦੇ ਬਹਿ ਕੇ ਕਰ ਵਿਰਲਾਪ ਰਹੇ ਨੇ।
ਸਾਡੇ ਕੋਲ ਅਕਾਸ਼ ਨਹੀਂ ਸੀ ਜਿਸ ‘ਤੇ ਚੜ੍ਹਦੇ ਲਹਿੰਦੇ, ਸਾਡੇ ਸੂਰਜ ਵੀ ਸਾਡੇ ਲਈ ਇਕ ਸੰਤਾਪ ਰਹੇ ਨੇ।
ਕੁਝ ਨਸ਼ਤਰ, ਕੁਝ ਅੱਗ ਦੀਆਂ ਲਾਟਾਂ ਤੇ ਕੁਝ ਪਾਗਲ ਮਿਲ ਕੇ, ਇਕ ਸ਼ਾਇਰ ਦੀ ਹਿੱਕ ‘ਤੇ ਉਸ ਦੀ ਕਵਿਤਾ ਛਾਪ ਰਹੇ ਨੇ।
ਪਰ ਉਤਰਨਾ ਦੂਰ ਉਨ੍ਹਾਂ ਤੋਂ ਡੁੱਬਿਆ ਵੀ ਨਹੀਂ ਜਾਣਾ, ਮਨ ਹੀ ਮਨ ਜੋ ਸਾਗਰ ਦੀ ਗਹਿਰਾਈ ਨਾਪ ਰਹੇ ਨੇ।
|
|
22 Sep 2013
|
|
|
...............ਤੇ ਜੋਗੀ ਚੱਲੇ |
ਆਹ ਚੁੱਕ ਆਪਣੇ ਤਾਂਘ ਤਸਵੁਰ ਰੋਣਾ ਕਿਹੜੀ ਗੱਲੇ ਉਮਰਾ ਦੀ ਮੈਲੀ ਚਾਦਰ ਵਿਚ ਬੰਨ੍ਹ ਇਕਲਾਪਾ ਪੱਲੇ
..............ਤੇ ਜੋਗੀ ਚੱਲੇ
ਚੁੱਕ ਬਿਰਛਾਂ ਦੀਆਂ ਠੰਡੀਆਂ ਛਾਵਾਂ ਸਾਂਭ ਮਿਲਣ ਲਈ ਮਿਥੀਆਂ ਥਾਵਾਂ ਆਹ ਚੁੱਕ ਇਸ ਰਿਸ਼ਤੇ ਦਾ ਨਾਵਾਂ ਆਹ ਚੁੱਕ ਦੁਨੀਆ ਦਾ ਸਿਰਨਾਵਾਂ ਆਹ ਚੁੱਕ ਸ਼ੁਹਰਤ ,ਆਹ ਚੁੱਕ ਰੁਤਬਾ ,ਆਹ ਚੁੱਕ ਬੱਲੇ-ਬੱਲੇ ................................................ਤੇ ਜੋਗੀ ਚੱਲੇ
ਨਾਮ ਤੇਰੇ ਦਾ ਪਹਿਲਾ ਅੱਖਰ ਡੁਲ੍ਹਦੀ ਅੱਖ ਦਾ ਖਾਰਾ ਅੱਥਰ ਆਹ ਚੁੱਕ ਦੁੱਖ ਦਾ ਭਾਰਾ ਪੱਥਰ ਆਹ ਚੁੱਕ ਸੋਗ ਤੇ ਆਹ ਚੁੱਕ ਸੱਥਰ ਆਹ ਚੁੱਕ ਤੜਪਣ,ਆਹ ਚੁੱਕ ਭਟਕਣ ,ਆਹ ਚੁੱਕ ਦਰਦ ਅਵੱਲੇ .............................................ਤੇ ਜੋਗੀ ਚੱਲੇ
ਆਹ ਚੁੱਕ ਆਪਣਾ ਮਾਲ ਖ਼ਜ਼ਾਨਾ ਆਹ ਲੈ ਫੜ ਬਣਦਾ ਇਵਜ਼ਾਨਾ ਆਹ ਚੁੱਕ ਫ਼ਤਵਾ ਤੇ ਜੁਰਮਾਨਾ ਢੂੰਡਣ ਦਾ ਨਾ ਕਰੀਂ ਬਹਾਨਾ ਖਬਰੇ ਕਿਹੜੇ ਕੂਟੀਂ,ਖਬਰੇ ਕਵਣ ਦਿਸ਼ਾਵਾਂ ਵੱਲੇ ...............................................ਤੇ ਜੋਗੀ ਚੱਲੇ
ਆਹ ਚੁੱਕ ਦੀਵਾ ਤੇ ਆਹ ਚੁੱਕ ਬਾਤੀ ਦੇਹ ਇਹ ਸੰਧਿਆ ਚੁੱਪ -ਚੁਪਾਤੀ ਲੈ ਇਕ ਰਿਸ਼ਮ ਸਮੁੰਦਰ ਨ੍ਹਾਤੀ ਹੋਰ ਕੋਈ ਜੇ ਚੀਜ਼ ਗੁਆਚੀ ਅੱਜ ਲੈ ਲੈ ਚੱਲ ਭਲਕੇ ਲੈ ਲ ਈਂ, ਪਰਸੋਂ ਖੂਹ ਦੇ ਥੱਲੇ ....................................................ਤੇ ਜੋਗੀ ਚੱਲੇ
|
|
22 Sep 2013
|
|
|
|
ਅਮਰਿੰਦਰ ਬਾਈ ਜੀ ਦਾ ਅਲੱਗ ਤੋਂ ਬਹੁਤ ਧੰਨਵਾਦ, ਵਿਵੇਕ ਜੀ ਦੀਆਂ ਰਚਨਾਵਾਂ ਸਾਂਝੀਆਂ ਕਰਨ ਲਈ |
ਜੱਗੀ
ਅਮਰਿੰਦਰ ਬਾਈ ਜੀ ਦਾ ਅਲੱਗ ਤੋਂ ਬਹੁਤ ਧੰਨਵਾਦ, ਵਿਵੇਕ ਜੀ ਦੀਆਂ ਰਚਨਾਵਾਂ ਸਾਂਝੀਆਂ ਕਰਨ ਲਈ |
ਜੱਗੀ
|
|
23 Sep 2013
|
|
|
|
|
ਸ਼ੁਕਰੀਆ ਬਾਈ ਜੀ.... ਜਲਦ ਹੀ ਹੋਰ ਰਚਨਾਵਾਂ ਸਾਂਝੀਆ ਕਰਾਂਗਾ...
|
|
24 Sep 2013
|
|
|
|
ਵੀਰ ਅਜਿਹੀਆਂ ਮਿਆਰੀ ਰਚਨਾਂਵਾਂ ਸਾਂਝੀਆਂ ਕਰਦੇ ਰਿਹਾ ਕਰੋ,,,ਜਿੰਦੇ ਵੱਸਦੇ ਰਹੋ,,,
|
|
24 Sep 2013
|
|
|
|
|
|
|
|
|
|
|
 |
 |
 |
|
|
|