Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਨਿੱਤ ਦਾ ਸੰਘਰਸ਼.....!!!! :: punjabizm.com
Punjabi Boli
 View Forum
 Create New Topic
 Search in Forums
  Home > Communities > Punjabi Boli > Forum > messages
Showing page 1 of 4 << Prev     1  2  3  4  Next >>   Last >> 
Nimarbir Singh
Nimarbir
Posts: 1078
Gender: Male
Joined: 09/Oct/2010
Location: Ferozepur
View All Topics by Nimarbir
View All Posts by Nimarbir
 
ਨਿੱਤ ਦਾ ਸੰਘਰਸ਼.....!!!!


ਸਾਡੀ ਸਵੇਰ ਹੁੰਦੀ ਐ
ਅੰਮਿ੍ਤ ਵੇਲੇ ਵਿੱਚ
ਭਾਈ ਜੀ ਦੇ ਬੋਲਣ ਨਾਲ
ਸ਼ਹਿਦ ਤੋਂ ਮਿੱਠੀ ਗੁਰਬਾਣੀ
ਦਾ ਰਸ ਕੰਨਾਂ ਚ੍ ਘੁਲਣ ਨਾਲ
ਪੰਛੀਆਂ ਦੀ ਮਿੱਠੀ-ਮਿੱਠੀ
ਚਹਿ-ਚਹਾਟ ਵਿੱਚ
ਉੱਠ ਖੜਦੇ ਹਾਂ ਸਾਂਝਰੇ ਹੀ
ਸੁਨਹਿਰੀ ਸੁਪਨਿਆਂ ਦੀ ਸੇਜ਼ ਤੋਂ
ਤੇ ਖੋਲਦੇ ਹਾਂ ਅੱਖ
ਜ਼ਿੰਦਗੀ ਦੀਆਂ ਹਕੀਕਤਾਂ ਵਿੱਚ
ਉਥਲ-ਪੁਥਲ ਵਰਤਮਾਨ ਵਿੱਚ

ਬਥੇਰੀਆਂ ਹੀ ਆਸਾਂ ਲੈ
ਚੜਦਾ ਹੈ ਸੂਰਜ
ਉਮੀਦ ਦੀ ਨਵੀਂ ਕਿਰਨ ਲੈਕੇ
ਕੁਮਲਾਏ ਚੇਹਰਿਆਂ ਤੇ
ਮੁਸਕਾਨ ਲੈ ਕੇ
ਅੱਖਾਂ ਵਿੱਚ ਭਵਿੱਖ ਸੰਵਾਰਨ
ਦਾ ਖਾਬ ਲੈ ਕੇ
ਪਹੁ ਫ਼ੁੱਟਣ ਸਾਰ ਹੀ
ਵਧਦੇ ਹਾਂ ਆਪਣੀ
ਮੰਜ਼ਲ ਵੱਲ ਨੂੰ
ਤੇ ਸ਼ੁਰੂ ਹੋ ਜਾਂਦੈ
ਨਿੱਤ ਦਾ ਸੰਘਰਸ਼

ਫ਼ੇਰ ਸਾਡੀਆਂ ਖੁਸ਼ੀਆਂ ਤੇ
ਐਸੀਆਂ ਚਮਕਦੀਆਂ ਨੇਂ
ਵਕਤ ਦੀਆਂ ਧੁੱਪਾਂ
ਕਿ ਚੜਦੀ ਜਵਾਨੀਂ ਚ੍ ਹੀ
ਦਮ ਤੋੜ ਦਿੰਦੇ ਨੇਂ
ਸਾਡੇ ਸੁਨਹਿਰੀ ਸੁਪਨੇ
ਕਰਕੇ ਪੂਰੀ ਤਰਾਂ
ਆਸ   ਵਿਹੂਣਾਂ
ਢਲ ਜਾਂਦੀਆਂ ਨੇਂ ਸ਼ਾਮਾਂ
ਤੇ ਅੰਤ ਨੂੰ ਓਹੀ ਸੂਰਜ
ਹੋ ਜਾਂਦਾ ਏ ਅਸਤ
ਸਾਡੀਆਂ ਲੱਖਾਂ ਹੀ
ਰੀਝਾਂ-ਸਧਰਾਂ ਦੇ ਕਤਲ ਹੋਣ
ਦਾ ਇਲਜ਼ਾਮ ਲੈ ਕੇ

ਰੋਜ਼ ਏਸੇ ਤਰਾਂ ਚੜਦੈ ਸੂਰਜ
ਤੇ ਏਦਾਂ ਹੀ ਛਿਪ ਜਾਂਦੈ
ਰੋਜ਼ ਪੈਂਦੀਆਂ ਨੇਂ
ਵਕਤ ਦੀਆਂ ਮਾਰਾਂ
ਰੋਜ਼ ਹੀ ਹੁੰਦੇ ਨੇਂ
ਕਿਸਮਤ ਨਾਲ ਦੋ-ਦੋ ਹੱਥ
ਰੋਜ਼ ਹੀ ਤੁਰਦੇ ਹਾਂ
ਅੱਗ ਦੇ ਰਾਹਾਂ ਤੇ
ਸਾਡਾ ਤਾਂ ਏਹੀ ਨਿੱਤਨੇਮ ਆ
ਜੋ ਬਦਲ ਨਹੀਂ ਸਕਦਾ
ਏਸੇ ਲਈ ਸਦਾ ਹੀ
ਚਲਦੇ ਰਹਿਣਾਂ ਇਹ
ਨਿੱਤ ਦਾ ਸੰਘਰਸ਼....

....ਨਿਮਰਬੀਰ ਸਿੰਘ....

22 Apr 2012

\
\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'
Posts: 345
Gender: Female
Joined: 28/Mar/2012
Location: \'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'
View All Topics by \'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'
View All Posts by \'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'
 
bahut vadia ji
22 Apr 2012

ਰਾਜਵਿੰਦਰ    ਕੌਰ
ਰਾਜਵਿੰਦਰ
Posts: 985
Gender: Female
Joined: 14/Jan/2011
Location: pathankot
View All Topics by ਰਾਜਵਿੰਦਰ
View All Posts by ਰਾਜਵਿੰਦਰ
 

bahut vdia nimar....."chlde jaan da naam hi sangharsh hai"....ih msg tuhadi ih rachna dindi hai..... k har roj rijha-sadhra de qatal hon de  baawjood apa har chrdi swair nu ik nvi umeed le k sanghrash krn lag painde haan..

 

.great work...keep it up.:) tfs

22 Apr 2012

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

 

Wah Nimar bahut vadhia ae hameshan waang...

22 Apr 2012

Gurminder singh
Gurminder
Posts: 1287
Gender: Male
Joined: 07/Sep/2010
Location: fzk
View All Topics by Gurminder
View All Posts by Gurminder
 

 

ਬਹੁਤ ਸਿਰਾ ਲਿਖਿਆ ਏ ਵੀਰਿਆ .....
ਬਹੁਤ ਸੰਜੀਦਾ ਤੇ ਸਾਦਗੀ ਵਾਲੀ ਸੋਚ ਦਾ 
ਪ੍ਰਗਟਾਵਾ ਕਰਦੀ ਲਾਸਾਨੀ ਰਚਨਾ ,,,,
ਧੰਨਵਾਦ ਸਾਡੇ ਨਜਰੀਂ ਪਾਉਣ ਲਈ ,,,,,,ਜੀਓ ,,,

ਬਹੁਤ ਸਿਰਾ ਲਿਖਿਆ ਏ ਵੀਰਿਆ .....

ਬਹੁਤ ਸੰਜੀਦਾ ਤੇ ਸਾਦਗੀ ਵਾਲੀ ਸੋਚ ਦਾ 

ਪ੍ਰਗਟਾਵਾ ਕਰਦੀ ਲਾਸਾਨੀ ਰਚਨਾ ,,,,

ਧੰਨਵਾਦ ਸਾਡੇ ਨਜਰੀਂ ਪਾਉਣ ਲਈ ,,,,,,ਜੀਓ ,,,

 

22 Apr 2012

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 

ਬਹੁਤ ਹੀ ਸੰਜੀਦਾ ਤੇ ਖੂਬਸੂਰਤ ਕਵਿਤਾ ,,,ਬਹੁਤ ਸੋਹਣੇ ਤਰੀਕੇ ਦੇ ਨਾਲ ਪੇਸ਼ ਕੀਤੀ ਹੈ ! ਜਿਓੰਦੇ ਵੱਸਦੇ ਰਹੋ ,,,

22 Apr 2012

Nimarbir Singh
Nimarbir
Posts: 1078
Gender: Male
Joined: 09/Oct/2010
Location: Ferozepur
View All Topics by Nimarbir
View All Posts by Nimarbir
 

ਬਹੁਤ-ਬਹੁਤ ਮੇਹਰਬਾਨੀ ਸਬ ਸਤਿਕਾਰਯੋਗ ਦੋਸਤਾਂ ਦੀ.....ਜਿਉਂਦੇ ਵੱਸਦੇ ਰਹੋ |

22 Apr 2012

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

this is the name of Nmarveer......fabulous ......

ਜਿਵੇਂ ਗੀਤ ਸੰਗੀਤ 'ਚ ਸੁਰ, ਤਾਲ, ਸਕੇਲ , ਰਾਗ ਆਦਿ ਨੂੰ ਤਰਜੀਹ ਦਿੱਤੀ ਜਾਂਦੀ ਏ ਉਸੇ ਤਰ੍ਹਾ ਨਿਮਰ, ਤੇਰੀਆਂ ਰਚਨਾਵਾਂ ਵਿਸ਼ਾ -ਵਸਤੂ , ਸ਼ਬਦ-ਸੁਮੇਲ, ਸਚਾਈ ਤੇ ਰੂਹ-ਦਾਰੀ ਕਰਕੇ ਸ੍ਲਾਹੀਆਂ ਤੇ ਸਵਿਕਾਰੀਆਂ ਜਾਂਦੀਆ ਸਨ , ਜਾਂਦੀਆਂ ਹਨ ਤੇ ਜਾਂਦੀਆ ਰਹਿਣਗੀਆਂ ......ਇਹ ਰਚਨਾਵਾਂ ਬੰਦਸ਼ਾਂ, ਅਟਕਲਾਂ, ਸੀਮਾਵਾਂ-ਸਰਹੱਦਾਂ ਤੇ ਬ੍ਰਹਮ ਦੀਆਂ ਹੱਦਾਂ ਤੋਂ ਪਰੇ ਦੀਆਂ ਗੱਲਾਂ, ਵਿਚਾਰਾਂ, ਅਹਿਸਾਸਾਂ, ਖਿਆਲਾਂ ਤੇ ਕਲਪਨਾਵਾਂ ਦਾ ਸੁਮੇਲ ਹੋ ਨਿਬੜ ਦੀਆਂ ਨੇ .....ਸਾਡਾ ਰਾਬਤਾ ਸਦਾ ਇਸੇ ਤਰ੍ਹਾ ਬਣਿਆ ਰਹੇ .....ਗੁਰੂ ਕਿਰਪਾ ਬਣਾਈ ਰਖਣ ......
ਇੱਕ ਸ਼ਬਦ ਸਾਂਝਰੇ ਲਿਖਿਆ ਤੁਸੀਂ ਉਸ ਜਗ੍ਹਾ ਜੇ "ਸਾਜਰੇ" ਜਾਂ ਤੜਕੇ ਜਾਂ ਮੂੰਹ 'ਨੇਰੇ ..ਵਰਤ ਲਿਆ ਜਾਵੇ ਕਿਸ ਤਰ੍ਹਾ rhega ?  

ਜਿਵੇਂ ਗੀਤ ਸੰਗੀਤ 'ਚ ਸੁਰ, ਤਾਲ, ਸਕੇਲ , ਰਾਗ ਆਦਿ ਨੂੰ ਤਰਜੀਹ ਦਿੱਤੀ ਜਾਂਦੀ ਏ ਉਸੇ ਤਰ੍ਹਾ ਨਿਮਰ, ਤੇਰੀਆਂ ਰਚਨਾਵਾਂ ਵਿਸ਼ਾ -ਵਸਤੂ , ਸ਼ਬਦ-ਸੁਮੇਲ, ਸਚਾਈ ਤੇ ਰੂਹ-ਦਾਰੀ ਕਰਕੇ ਸ੍ਲਾਹੀਆਂ ਤੇ ਸਵਿਕਾਰੀਆਂ ਜਾਂਦੀਆ ਸਨ , ਜਾਂਦੀਆਂ ਹਨ ਤੇ ਜਾਂਦੀਆ ਰਹਿਣਗੀਆਂ ......ਇਹ ਰਚਨਾਵਾਂ ਬੰਦਸ਼ਾਂ, ਅਟਕਲਾਂ, ਸੀਮਾਵਾਂ-ਸਰਹੱਦਾਂ ਤੇ ਬ੍ਰਹਮ ਦੀਆਂ ਹੱਦਾਂ ਤੋਂ ਪਰੇ ਦੀਆਂ ਗੱਲਾਂ, ਵਿਚਾਰਾਂ, ਅਹਿਸਾਸਾਂ, ਖਿਆਲਾਂ ਤੇ ਕਲਪਨਾਵਾਂ ਦਾ ਸੁਮੇਲ ਹੋ ਨਿਬੜ ਦੀਆਂ ਨੇ .....ਸਾਡਾ ਰਾਬਤਾ ਸਦਾ ਇਸੇ ਤਰ੍ਹਾ ਬਣਿਆ ਰਹੇ .....ਗੁਰੂ ਕਿਰਪਾ ਬਣਾਈ ਰਖਣ ......

 

ਇੱਕ ਸ਼ਬਦ ਸਾਂਝਰੇ ਲਿਖਿਆ ਤੁਸੀਂ ਉਸ ਜਗ੍ਹਾ ਜੇ "ਸਾਜਰੇ" ਜਾਂ ਤੜਕੇ ਜਾਂ ਮੂੰਹ 'ਨੇਰੇ ..ਵਰਤ ਲਿਆ ਜਾਵੇ ਕਿਸ ਤਰ੍ਹਾ rhega ?  

 

22 Apr 2012

Parminder Singh
Parminder
Posts: 58
Gender: Male
Joined: 29/Feb/2012
Location: Barcelona
View All Topics by Parminder
View All Posts by Parminder
 

GR8 Bro Bahut Vadia Likheya Carry on

22 Apr 2012

Harman deep  Mann
Harman deep
Posts: 92
Gender: Male
Joined: 16/Aug/2010
Location: ferozepur/calgery
View All Topics by Harman deep
View All Posts by Harman deep
 

 

jeaunde raho nimar bai...

 

bai start to end bilkul siraaa hai tuhadi rachna,,vaar-vaar padh reha,,bahut hi sakoon de rahi hai eh rachna...rabb tainnu hamesha hassda vassda rakhhe mere veer..

22 Apr 2012

Showing page 1 of 4 << Prev     1  2  3  4  Next >>   Last >> 
Reply