Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਡਾ. ਜਗਤਾਰ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 1 of 3 << Prev     1  2  3  Next >>   Last >> 
Zaufigan Brar
Zaufigan
Posts: 228
Gender: Male
Joined: 08/Nov/2009
Location: ludhiana
View All Topics by Zaufigan
View All Posts by Zaufigan
 
ਡਾ. ਜਗਤਾਰ

ਪੰਜਾਬੀ ਦੇ ਮਸ਼ਹੂਰ ਕਵੀ ਡਾ. ਜਗਤਾਰ ਜਿੰਨਾ ਚੜਦੇ ਪੰਜਾਬ ਚ' ਮਸ਼ਹੂਰ ਹਨ ਉਸ ਤੋਂ ਕਈ ਜਿਆਦਾ ਪਾਕਿਸਤਾਨੀ ਪੰਜਾਬ ਚ' ਓਹਨਾਂ ਨੂੰ ਮਾਨਤਾ ਦਿੱਤੀ ਜਾਂਦੀ ਹੈ. ਆਓ ਓਹਨਾ ਦੀਆਂ ਚੰਦ ਗਜ਼ਲਾਂ ਤੇ ਨਜ਼ਮਾਂ ਸਾਂਝੀਆਂ ਕਰੀਏ ...........

30 Mar 2010

Zaufigan Brar
Zaufigan
Posts: 228
Gender: Male
Joined: 08/Nov/2009
Location: ludhiana
View All Topics by Zaufigan
View All Posts by Zaufigan
 

ਉਸ ਮਹਾਨ ਸ਼ਾਇਰ ਦੇ ਨਾਮ ਜੋ ਮਾਰਚ ੩੦,੨੦੧੦ ਨੂੰ ਸਾਡੇ ਤੋਂ ਦੂਰ ਚਲੇ ਗਏ.

 

ਸੋਚਦਾ ਹਾਂ ਮਹਿਕ ਦੀ ਲਿੱਪੀ ’ਚ ਤੇਰਾ ਨਾਂ ਲਿਖਾਂ।
ਪਰ ਕਿਤੇ ਮਹਿਫ਼ੂਜ਼ ਕੋਈ ਥਾਂ ਮਿਲੇ ਤਾਂ ਤਾਂ ਲਿਖਾਂ।

ਨਾਮ ਤੇਰਾ ਮੈਂ ਲਿਖਾਂ ਆਗ਼ਾਜ਼ ਵਿੱਚ ਮਹਿੰਦੀ ਦੇ ਨਾਲ,
ਅੰਤ ਖ਼ਤ ਵਿੱਚ ਬਸ ਲਹੂ ਦੇ ਨਾਲ ‘ਤੇਰਾ ਹਾਂ’ ਲਿਖਾਂ।

ਇਹ ਵੀ ਸੋਚਾਂ, ਉਸ ਨੂੰ ਪਲ ਪਲ ਦਾ ਲਿਖਾਂ ਸਾਰਾ ਹਵਾਲ,
ਕਿਸ ਤਰ੍ਹਾਂ ਫ਼ਜਰਾਂ ਤੇ ਲੰਘਣ ਕਿਸ ਤਰ੍ਹਾਂ ਸ਼ਾਮਾਂ ਲਿਖਾਂ।

ਫੇਰ ਸੋਚਾਂ, ਪੜ੍ਹ ਕੇ ਖ਼ਤ, ਐਂਵੇ ਨਾ ਹੋ ਜਾਵੇ ਉਦਾਸ,
ਇਸ ਲਈ ਉਸਨੂੰ ਨਾ ਕੋਈ ਹਾਦਸਾ, ਸਦਮਾ ਲਿਖਾਂ।

ਇਸ ਲਈ ਅੱਜ ਤੀਕ ਲਿਖ ਸਕਿਆ ਨਹੀਂ ਇਕ ਹਰਫ਼ ਵੀ,
ਸੋਚਦਾ ਹਾਂ ਹਰਫ਼ ਦੇਵਣ ਸਾਥ ਤਾਂ ਮੈਂ ਤਾਂ ਲਿਖਾਂ।

ਫੇਰ ਸੋਚਾਂ ਸਾਡਾ ਹੁਣ ਰਿਸ਼ਤਾ ਹੀ ਕਿਹੜਾ ਰਹਿ ਗਿਆ,
ਜੇ ਲਿਖਾਂ ਤਾਂ ਕਿਹੜੇ ਨਾਤੇ ਖ਼ਤ ਮੈਂ ਉਸ ਦੇ ਨਾਂ ਲਿਖਾਂ।

‘ਮੇਰੇ ਅੰਦਰ ਇਕ ਸਮੁੰਦਰ’ ਵਿੱਚੋਂ

30 Mar 2010

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 
ਹਰ ਮੋੜ ‘ਤੇ ਸਲੀਬਾਂ, ਹਰ ਪੈਰ ‘ਤੇ ਹਨੇਰਾ

i was about to share the news here.. that he is no more..... ik azeem fankaar duniya nu alwada keh geya.... i m sharing his own favourite ghazal....may his soul rest in peace...

 

shaahkar rachna....!! here it is....

 

ਹਰ ਮੋੜ ‘ਤੇ ਸਲੀਬਾਂ, ਹਰ ਪੈਰ ‘ਤੇ ਹਨੇਰਾ


ਹਰ ਮੋੜ ‘ਤੇ ਸਲੀਬਾਂ, ਹਰ ਪੈਰ ‘ਤੇ ਹਨੇਰਾ।
ਫਿਰ ਵੀ ਅਸੀਂ ਰੁਕੇ ਨਾ, ਸਾਡਾ ਵੀ ਦੇਖ ਜੇਰਾ।

ਪੱਥਰ ‘ਤੇ ਨਕਸ਼ ਹਾਂ ਮੈਂ, ਮਿੱਟੀ ‘ਤੇ ਤਾਂ ਨਹੀਂ ਹਾਂ,
ਜਿੰਨਾ ਕਿਸੇ ਮਿਟਾਇਆ, ਹੁੰਦਾ ਗਿਆ ਡੁੰਘੇਰਾ।

ਕਿੰਨੀ ਕੁ ਦੇਰ ਆਖ਼ਿਰ, ਧਰਤੀ ਹਨੇਰ ਜਰਦੀ,
ਕਿੰਨੀ ਕੁ ਦੇਰ ਰਹਿੰਦਾ,ਖ਼ਾਮੋਸ਼ ਖ਼ੂਨ ਮੇਰਾ।

ਇਤਿਹਾਸ ਦੇ ਸਫ਼ੇ ‘ਤੇ, ਤੇ ਵਕਤ ਦੇ ਪਰਾਂ ‘ਤੇ,
ਉਂਗਲਾਂ ਡੁਬੋ ਕੇ ਲਹੂ ਵਿਚ, ਲਿਖਿਆ ਹੈ ਨਾਮ ਤੇਰਾ।

ਹਰ ਕਾਲ ਕੋਠੜੀ ਵਿਚ, ਤੇਰਾ ਹੈ ਜ਼ਿਕਰ ਏਦਾਂ,
ਗ਼ਾਰਾਂ ‘ਚ ਚਾਂਦਨੀ ਦਾ, ਹੋਵੇ ਜਿਵੇਂ ਬਸੇਰਾ।

ਆ ਆ ਕੇ ਯਾਦ ਤੇਰੀ, ਗ਼ਮਾਂ ਦਾ ਜੰਗਲ ਚੀਰੇ,
ਜੁਗਨੂੰ ਹੈ ਚੀਰ ਜਾਂਦਾ, ਜਿਉਂ ਰਾਤ ਦਾ ਹਨੇਰਾ।

ਪੈਰਾਂ ‘ਚ ਬੇੜੀਆਂ ਨੇ, ਨੱਚਦੇ ਨੇ ਲੋਕ ਫਿਰ ਵੀ,
ਕਿਉਂ ਵੇਖ ਵੇਖ ਉੱਡਦੈ, ਚਿਹਰੇ ਦਾ ਰੰਗ ਤੇਰਾ।

ਮੇਰੇ ਵੀ ਪੈਰ ਚੁੰਮ ਕੇ, ਇਕ ਦਿਨ ਕਹੇਗੀ ਬੇੜੀ,
ਸਦ ਸ਼ੁਕਰ ਹੈ ਕਿ ਆਇਆ, ਮਹਿਬੂਬ ਅੰਤ ਮੇਰਾ।

30 Mar 2010

Zaufigan Brar
Zaufigan
Posts: 228
Gender: Male
Joined: 08/Nov/2009
Location: ludhiana
View All Topics by Zaufigan
View All Posts by Zaufigan
 

रिश्तों के पिंजरे
वह मेरे जिस्म के इस पार झांकी
उस पार झांकी
और कहने लगी,
‘तुम मेरे बाप जैसे भी नहीं
जो दारू की नदी तैर कर
डुबो देता है उदासी में घर सारा।
तुम मेरे पति जैसे भी नहीं
जो मेरी रूह तक पहुंचने से पहले ही
बदन में तैर कर
नींद में डूब जाता है।
तुम मेरे भाई जैसे भी नहीं
जो चाहता है
कि मैं बेरंग जीवन ही गुज़ारूं
मगर फिर भी
तुम मुझे बहुत अच्छे लगते हो।
मगर क्या नाम रखूं इस रिश्ते का
मैंने जो रिश्ते जिए, पिंजरे हैं
या कब्रें हैं
या खंडहर हैं।


30 Mar 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

Dr Jagtar diyan khubsurat rachnavan share karan layi shukriya G....

 

Je main theek soch rihan haan te eh ohee JAGTAR G ne jinna da zikar DEBI de ik geet ch vee aaunda hai...

 

"HAI GALL KHUSHI DEE MIL GAYE 'PATAR' 'JAGTAR' PUNJABI NOO"

 

Main suniya kaafi ae par parhan no kade kush nai c miliya..THANKS FOR SHARING

30 Mar 2010

hardeep kaur dhindsa
hardeep
Posts: 707
Gender: Female
Joined: 24/Jan/2010
Location: boston
View All Topics by hardeep
View All Posts by hardeep
 

zaufigan ji bahut bahut dhanwaad ,jo tusi dr jagtaar dian rachnawan share karan ja rahe ho.

agey v main jikar kita c k main internet te bahut try kiti ,par sanu pardeis ch beithea nu, punjabi de sirmor kavian dian rachnawan padan da sourse nae milda.

punjab tan hai nae,k bhaj gaye and store to book fad leyaye.

 

thanx nd i really appreciate it.

 

ho sakey tan jagtaar sir d book "har mod te saleeban" sari share karna.

awesome book hai.

bhut padi hai main,par galti naal pb ghar he reh gayi.

 

thanx.

30 Mar 2010

Harmail Preet listen me on fm bathinda 101mh
Harmail Preet
Posts: 97
Gender: Male
Joined: 30/Aug/2009
Location: ਜੈਤੋ
View All Topics by Harmail Preet
View All Posts by Harmail Preet
 

ਖ਼ਬਰ ਹੈ ਪੰਜਾਬੀ ਸ਼ਾਇਰੀ ਦੇ ਉਸਤਾਦ ਸ਼ਾਇਰ ਡਾ: ਜਗਤਾਰ ਨਹੀਂ ਹੈ। ਕਾਸ਼ ਇਹ ਖ਼ਬਰ ਸੱਚੀ ਨਾ ਹੁੰਦੀ। ਪਰ ਅਜਿਹੀਆਂ ਕੁਲਹਿਰਣੀਆਂ ਖ਼ਬਰਾਂ ਸਦਾ ਸੱਚ ਹੁੰਦੀਆਂ ਨੇ। ਡਾ: ਜਗਤਾਰ ਇੱਕ ਸ਼ਾਇਰ ਹੀ ਨਹੀਂ ਸੀ, ਸ਼ਾਇਰੀ ਦਾ ਇੱਕ ਯੁੱਗ ਸੀ। ਡਾ: ਹੁਰਾਂ ਨੇ ਪੰਜਾਬੀ ਗ਼ਜ਼ਲ ਦਾ ਮੂੰਹ ਮੁਹਾਂਦਰਾ ਸੁਆਰਨ, ਨਵੇਂ ਲੇਖਕਾਂ ਦੀ ਅਗਵਾਈ ਕਰਨ ਵਿਚ ਡਾ: ਜਗਤਾਰ ਦੀਆਂ ਸੇਵਾਵਾਂ ਨੂੰ ਸਜਦਾ। ਉਹ ਸੱਚਮੁੱਚ ਹਨੇਰਿਆਂ ਵਿਰੁੱਧ ਡਟਣ ਵਾਲਾ, ਅਨਿਆਂ ਦੇ ਸ਼ਿਕਾਰ ਦੱਬੇ -ਕੁੱਚਲੇ ਲੋਕਾਂ ਦੀ ਗੱਲ ਤੋਰਨ ਵਾਲਾ ਸ਼ਾਇਰ ਸੀ। ਡਾ: ਊਧਮ ਸਿੰਘ ਸ਼ਾਹੀ ਦੇ ਸ਼ਬਦਾਂ 'ਚ 'ਉਹਦੀ ਰਚਨਾ ਪਾਠਕ ਨੂੰ ਇੱਕ ਆਦਰਸ਼ ਦਿੰਦੀ ਹੈ। ਪਾਠਕ ਦੀ ਦਸ਼ਾ ਨੂੰ ਇੱਕ ਦਿਸ਼ਾ ਦਿੰਦੀ ਹੈ। ਹਾਰੇ ਹੋਏ ਨੂੰ ਮੁੜ ਉਠਾਉਂਦੀ ਹੈ, ਜ਼ਿੰਦਗੀ ਦੇ ਸੰਘਰਸ਼ ਵਿਚ ਮੁੜ ਤੋਂ ਕੁੱਦਣ ਦੀ ਹਿੰਮਤ ਬੰਨ੍ਹਾਉਂਦੀ ਹੈ। ਡਾ: ਜਗਤਾਰ ਦੀ ਚਰਨਾ ਹੋਣੀਆਂ, ਹਨੇਰੀਆਂ ਵਿਰੁੱਧ ਡਟ ਜਾਣ ਵਾਲੇ ਮਨੁੱਖ ਦੀ ਪੱਥ ਪ੍ਰਦਰਸ਼ਕ ਹੈ।' ਯਥਾਰਥ ਉਨ੍ਹਾਂ ਦੀ ਰਚਨਾ ਦਾ ਮੂਲ ਹੈ , ਉਹ ਆਖ਼ਦੇ ਹਨ : ਹਨੇਰੇ ਘਰ 'ਚ ਮੁਰਝਾਏ, ਧੁਆਂਖੇ, ਜ਼ਰਦ ਚਿਹਰੇ ਨੂੰ, ਜੇ ਸ਼ਾਇਰ ਏਂ ਯਥਾਰਥ ਦਾ ਨਾ ਐਵੇਂ ਆਫਤਾਬ ਲਿਖ। ਅੱਜ ਜਦੋਂ ਇਹ ਚੌਮੁਖੀਆ ਦੀਵਾ ਜਿਸਮਾਨੀ ਤੌਰ 'ਤੇ ਸਾਡੇ ਤੋਂ ਹਮੇਸ਼ਾ ਹਮੇਸ਼ਾ ਲਈ ਖੁੱਸ ਗਿਆ ਹੈ। ਦਿਲ ਬੜਾ ਉਦਾਸ ਹੈ। ਬੇਰੌਣਕੀ ਦਾ ਆਲਮ ਹੈ। ਪਰ ਡਾ: ਜਗਤਾਰ ਵਰਗੇ ਸ਼ਾਇਰ ਮਰਦੇ ਕਦੋਂ ਨੇ। ਜਿਉਂਦੇ ਨੇ ਆਪਣੇ ਕਲਾਮ ਦੇ ਕਮਾਲ ਦੇ ਸਹਾਰੇ। ਸਮਾਂ ਪਾ ਕੇ ਮਰ ਜਾਏਗੀ ਉਹ ਸ਼ਾਇਰੀ ਦਾ ਕੀ ਫਾਇਦਾ, ਜੋ ਸਦੀਆਂ ਤਕ ਰਹੇ ੰਿਜ਼ੰਦਾ ਕੋਈ ਐਸੀ ਕਿਤਾਬ ਲਿਖ।

31 Mar 2010

Harmail Preet listen me on fm bathinda 101mh
Harmail Preet
Posts: 97
Gender: Male
Joined: 30/Aug/2009
Location: ਜੈਤੋ
View All Topics by Harmail Preet
View All Posts by Harmail Preet
 

ਪੇਸ਼ ਹੈ ਡਾ: ਜਗਤਾਰ ਦੀ ਇੱਕ ਗ਼ਜ਼ਲ
ਨਹੀਂ ਯਾਰਾਂ ਨੇ ਲਿਖਿਆ ਵਾਪਰੀ ਹੈ ਕੀ ਘਰਾਂ ਅੰਦਰ।
ਮਗਰ ਸੂਰਤ ਨਜ਼ਰ ਆਉਂਦੀ ਖ਼ਤਾਂ ਦੇ ਅੱਖਰਾਂ ਅੰਦਰ।

ਕੋਈ ਵੀ ਘਰ ਨਹੀਂ ਬਚਿਆ ਕਿਤੇ ਸਾਰੇ ਗਰਾਂ ਅੰਦਰ
ਕਿ ਥਾਂ ਥਾਂ ਮੌਤ ਦਾ ਕਬਜ਼ਾ ਹੈ ਸਾਰੇ ਹੀ ਘਰਾਂ ਅੰਦਰ।

ਜਲਾ ਦੇਵਾਂਗਾ ਮੈਂ ਸਭ ਮਾੜੀਆਂ ਧੌਲਰ ਉਚੇਰੇ ਘਰ
ਜਦੋਂ ਵੀ ਅੱਗ ਲਾਈ ਬਿਜਲੀਆਂ ਮੇਰੇ ਅੰਦਰ।

ਕੀ ਹਾਲੇ ਵੀ ਬਣੇ ਰਹਿਣਾ ਹੈ ਗੋਲੇ ਬਾਦਸ਼ਾਹਾਂ ਦੇ
ਤਬਾਹੀ ਆਣ ਬੈਠੀ ਹੈ ਘਰਾਂ 'ਚੋਂ ਆਂਦਰਾਂ ਅੰਦਰ।

ਮੈਂ ਮੰਨਦਾ ਹਾਂ ਬੜੇ ਹੀ ਖ਼ੂਬਸੂਰਤ ਘਰ ਨੇ ਸ਼ੀਸ਼ੇ ਦੇ,
ਕਦੋਂ ਤਾਈਂ ਸਬੂਤੇ ਰਹਿਣਗੇ ਪਰ ਪੱਥਰਾਂ ਅੰਦਰ।

ਮੈਂ ਜਿਹੜੇ ਖ਼ਾਬ ਦੇਖੇ ਸਨ ਜਦੋਂ ਆਪਣੇ ਗਰਾਂ ਵਿਚ ਸਾਂ,
ਉਹ ਸਾਰੇ ਮਰ ਗਏ ਨੇ ਤੰਗੀਆਂ ਸਹਿ ਸਹਿ ਨਗਰ ਅੰਦਰ।

ਇਹ ਕੈਸਾ ਵਕਤ ਹੈ ਆਇਆ ਉਹ ਕਿੱਥੇ ਤੁਰ ਗਏ ਲੋਕੀ,
ਰਹੀ ਰੌਣਕ ਕਿਤੇ ਨਾ ਪਨਘਟਾਂ ਤੇ ਨਾ ਘਰਾਂ ਅੰਦਰ।

31 Mar 2010

Lakhwinder Singh
Lakhwinder
Posts: 1820
Gender: Male
Joined: 19/Dec/2009
Location: Chandigarh/Khanna
View All Topics by Lakhwinder
View All Posts by Lakhwinder
 

shukriya aap sab ji da...

punjabi sahit de heere Dr.Jagtaar ji da likhyea post kita jinna ne...main b ohna da likhyea jyada nahi parheya..aas hai hun free hoyea han exam ton...koshish kranga ohna diya likhtan nu vadh ton vadh parhan di...

main dua kranga k rabb ohna de chaheteyan upar mehar bhareya hath bnaayi rakhey...te ohna di rooh nu b sakoon dewe...

ik din net hi search kr reha c ohna diyan rachnawa,te dekheya ohna nu samundron paar b sanmaanit kita gya...ohna cho jiwe k-


Pakistan ton="Poet of Today"  Award

te America walon in 2000 ch ="Poet of Milleneum" Award mileya


menu bahut pasand hai ehna da likheya...1973 di chappi ohna di pustak "ਲਹੂ ਦੇ ਨਕਸ਼" kuj lafaz-

 

ਮੈਂ ਉਨ੍ਹਾਂ ਵਿਚ ਸ਼ਾਮਲ ਹਾਂ
ਜਿਨ੍ਹਾਂ ਲੋਕਾਂ ਦੇ ਘਰਾਂ ਵਿਚ, ਸੱਖਣੇ ਭਾਂਡੇ, ਬੁਝੇ ਚੁੱਲ੍ਹੇ
ਸਦਾ ਹੀ ਦਾਣਿਆਂ ਦੀ ਮੁੱਠ ਨੂੰ, ਤੇ ਅੱਗ ਨੂੰ ਤਰਸਦੇ ਰਹਿੰਦੇ
ਇਹ ਗੁਲਮੋਹਰ ਦੇ ਫੁੱਲਾਂ ਵਰਗੀਆਂ ਕੁੜੀਆਂ
ਜੋ ਗ਼ਮ ਨਾਲ, ਅਮਲਤਾਸ ਹੋ ਗਈਆਂ
ਇਹ ਅੰਗੂਰਾਂ ਜਿਹੇ ਬੱਚੇ
ਜੋ ਭੁੱਖਾਂ ਨੇ ਹੈ ਅੱਜ, ਹਰੜਾਂ ਬਣਾ ਦਿਤੇ...

 

31 Mar 2010

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

ਕੋਈ ਮਜਬੂਰੀ ਨਹੀਂ ਜੇ ਦਿਲ ਕਰੇ ਤਾਂ ਖ਼ਤ ਲਿਖੀਂ।
ਰਿਸ਼ਤਿਆਂ ਦੀ ਭੀੜ 'ਚੋਂ ਫ਼ੁਰਸਤ ਮਿਲੇ ਤਾਂ ਖ਼ਤ ਲਿਖੀਂ।
   

ਹੈ ਬਹਾਰਾਂ ਦਾ ਅਜੇ ਮੌਸਮ ਤੂੰ ਜੰਮ ਜੰਮ ਮਾਣ ਇਹ
ਤੇਰੇ ਆਂਗਣ ਵਿਚ ਜਦੋਂ ਪੱਤੇ ਝੜੇ ਤਾਂ ਖ਼ਤ ਲਿਖੀਂ।
   

ਕੌਣ ਜਸ਼ਨਾਂ ਵਿਚ ਕਿਸੇ ਨੂੰ ਚਿੱਤ ਧਰੇ, ਚੇਤੇ ਕਰੇ
ਜ਼ਿੰਦਗੀ ਵਿਚ ਜਦ ਕਦੇ ਤਲਖੀ ਵਧੇ ਤਾਂ ਖ਼ਤ ਲਿਖੀਂ।
  

ਮਹਿਕਦੇ ਮਹਿੰਦੀ ਭਰੇ ਹੱਥਾਂ ਦੀ ਇਕ ਵੀ ਰੇਖ 'ਚੋਂ
ਰੰਗ ਜੇ ਮੇਰੀ ਮੁਹੱਬਤ ਦਾ ਦਿਸੇ ਤਾਂ ਖ਼ਤ ਲਿਖੀਂ।
  

ਮੇਰੀ ਬੰਜਰ ਖ਼ਾਕ ਨੂੰ ਤਾਂ ਖ਼ਾਬ ਤੱਕ ਆਉਣਾ ਨਹੀਂ
ਜਦ ਤੇਰੀ ਮਿੱਟੀ 'ਚ ਕੋਈ ਫੁੱਲ ਖਿੜੇ ਤਾਂ ਖ਼ਤ ਲਿਖੀਂ।
  

ਮਹਿਫ਼ਲਾਂ ਵਿਚ, ਚਾਰ ਯਾਰਾਂ ਵਿਚ, ਉਤਸਵ ਵਿਚ ਵੀ
ਜ਼ਿਕਰ ਮੇਰਾ ਜੇ ਕਿਸੇ ਨੂੰ ਵੀ ਚੁਭੇ ਤਾਂ ਖ਼ਤ ਲਿਖੀਂ।
  

ਜੋ ਤਿਰਾ ਤੀਰਥ, ਇਬਾਦਤ, ਦੀਨ ਦੁਨੀਆ ਸੀ ਕਦੇ
ਹੁਣ ਕਦੇ 'ਜਗਤਾਰ' ਉਹ ਤੈਨੂੰ ਮਿਲੇ ਤਾਂ ਖ਼ਤ ਲਿਖੀਂ।

31 Mar 2010

Showing page 1 of 3 << Prev     1  2  3  Next >>   Last >> 
Reply