|
 |
 |
 |
|
|
Home > Communities > Punjabi Poetry > Forum > messages |
|
|
|
|
|
|
ਗਜਲ ਕਿੰਝ ਲਿਖਦਿਆਂ |
ਦੋਸਤੋ ਇਹ ਕੁਝ ਹਲਕੇ ਜਿਹੇ ਇਹਸਾਸ ਨੇ ,,,,
,,,,,,,,,,,,ਗੌਰ ਫਾਰ੍ਮਾਇਓ,,,,,,,,,,
$$$$$$$$$$
ਓਹਦੀ ਖੂਬਸੂਰਤੀ ਨੂੰ , ਮੈਂ ਸ਼ਬਦਾਂ ਦੇ ਵਿੱਚ ਕਿੰਝ ਲਿਖਦਿਆਂ , ਲਫਜ਼ ਨਹੀਂ ਮਿਲਦੇ , ਮੈਂ ਰੁੱਕ ਜਾਂਦਾ ਹਾਂ ਲਿਖਦੇ ਲਿਖਦਿਆਂ |
ਕਿੰਝ ਆਫਤਾਬ ਆਖਾਂ , ਮੈਂ ਉਸਦੇ ਸ਼ੀਤਲ ਇਹਸਾਸ ਨੂੰ , ਕਿਸੇ ਦਾਗੀ ਚੰਨ ਵਰਗਾ , ਮੈਂ ਉਸਦਾ ਚਿਹਰਾ ਕਿੰਝ ਲਿਖਦਿਆਂ |
ਹੋਇਆ ਕੀ ਜੇ ਅੱਜ , ਓਹਦਾ ਜਿਸਮ ਮੇਰੇ ਕੋਲ ਨਹੀਂ , ਰੂਹ ਦੇ ਅੰਦਰ ਵੱਸਦੇ ਨੂੰ , ਮੈਂ ਗੈਰ ਕਿੰਝ ਲਿਖਦਿਆਂ |
ਓਹਦੀਆਂ ਯਾਦਾਂ ਤੇ , ਮੇਰੇ ਲਫਜਾਂ ਦੀ ਡੂੰਘੀ ਸਾਂਝ ਹੈ , ਓਹਨੂੰ ਮਨਫੀ ਕਰਕੇ ਸ਼ਬਦਾਂ ਚੋਂ , ਮੈਂ ਗਜਲ ਕਿੰਝ ਲਿਖਦਿਆਂ |
ਗਮ ਤੇ ਤਨਹਾਈ ਨਾਲ ਨੇਂ , ਤੇ ਯਾਦਾਂ ਦਾ ਸਰਮਾਇਆ ਏ , ਜੀਹਨੇਂ ਕਲਮ ਫੜਾਈ "ਮਿੰਦਰ" ਨੂੰ , ਓਹਨੂੰ ਬੇ-ਵਫ਼ਾ ਕਿੰਝ ਲਿਖਦਿਆਂ |
!!!!!!!!ਗੁਰਮਿੰਦਰ ਸੈਣੀਆਂ !!!!!!!!
|
|
08 May 2011
|
|
|
|
bahut vdhiya likhea a minder g .apne dil de jasbata nu bohut khoob likhea hai.............thnx for sharing.
|
|
08 May 2011
|
|
|
|
ਸ਼ੁਕਰੀਆ ਪ੍ਰੀਤ ਤੇ ਰਾਜਵਿੰਦਰ ਜੀ ਸਮਾਂ ਕੱਢਕੇ ਆਪਣੇ ਵਿਚਾਰ ਦੇਣ ਲਈ ,,, ਜਿਓੰਦੇ ਵੱਸਦੇ ਰਹੋ ,,,,,,,,,,,,
|
|
08 May 2011
|
|
|
|
ਬਹੁਤ ਵਧੀਆ ਲਿਖਿਆ ਮਿੰਦਰ ........ਪਰ ਅਹਿਸਾਸ ਹਲਕੇ ਨਹੀਂ ਅਹਿਸਾਸ ਤਾਂ ਅਹਿਸਾਸ ਹੀ ਹੁੰਦੇ ਨੇ .....ਬਹੁਤ ਵਧੀਆ ਨੇ ਜੀ
ਬਹੁਤ ਵਧੀਆ ਲਿਖਿਆ ਮਿੰਦਰ ........ਪਰ ਅਹਿਸਾਸ ਹਲਕੇ ਨਹੀਂ ਅਹਿਸਾਸ ਤਾਂ ਅਹਿਸਾਸ ਹੀ ਹੁੰਦੇ ਨੇ .....ਬਹੁਤ ਵਧੀਆ ਨੇ ਜੀ
|
|
08 May 2011
|
|
|
|
ohhh ho ashiq style gud gud 22 g ,, likhde raho ,,,, sahre karde raho
|
|
08 May 2011
|
|
|
|
|
"ਉਹਨੂੰ ਮਨਫੀ ਕਰਕੇ ਲਫਜ਼ਾਂ ਚੋਂ , ਮੈਂ ਗਜ਼ਲ ਕਿੰਝ ਲਿਖ ਦਿਆਂ "..
ਧੂਮ ਮਚਾ ਦੇ ...ਹਾ ਹਾ ! ਵਧੀਆ ਕੰਮ ਕਰ ਰਹੇ ਹੋ ਵੀਰ ਅੱਜ ਕੱਲ ! ਸ਼ੁਭ ਇਛਾਵਾਂ !
"ਉਹਨੂੰ ਮਨਫੀ ਕਰਕੇ ਲਫਜ਼ਾਂ ਚੋਂ , ਮੈਂ ਗਜ਼ਲ ਕਿੰਝ ਲਿਖ ਦਿਆਂ "..
ਧੂਮ ਮਚਾ ਦੇ ...ਹਾ ਹਾ ! ਵਧੀਆ ਕੰਮ ਕਰ ਰਹੇ ਹੋ ਵੀਰ ਅੱਜ ਕੱਲ ! ਸ਼ੁਭ ਇਛਾਵਾਂ !
|
|
08 May 2011
|
|
|
|
too good Gurminder ji,
bahut vadhiya likheya ... keep going and keep rocking !!!
|
|
08 May 2011
|
|
|
|
Ba-kamal rachana veer g....
veer g... mainu ....ਮਨਫੀ da ki matlab hunda a g
|
|
08 May 2011
|
|
|
|
ਬਹੁਤ ਹੀ ਸੋਹਣੀ ਤਰਾਂ ਅਹਿਸਾਸਾਂ ਨੂੰ ਰਚਨਾ 'ਚ ਪਰੋਕੇ ਸਾਡੇ ਨਾਲ ਸਾਂਝਿਆਂ ਕਰਨ ਲਈ ਸ਼ੁਕਰੀਆ ਤੇ ਬਹੁਤ ਬਹੁਤ ਦੁਆਵਾਂ ਕਿ ਤੁਹਾਡੀ ਕਲਮ ਇਸੇ ਤਰਾਂ ਲਿਖਦੀ ਰਹੇ..!!
@ Sunil....ਵੈਸੇ ਤੇ ਮਨਫੀ ਦਾ ਮਤਲਬ ਘਟਾਉ/ਘਟਾਉਣਾ ਹੁੰਦਾ ਹੈ...ਪਰ ਇੱਥੇ (ਪਰੇ, ਬਾਹਰ) ਰੱਖਣ ਦੀ ਗੱਲ ਕੀਤੀ ਹੈ ਗੁਰਮਿੰਦਰ ਨੇ ਜੋ ਕਿ ਬਹੁਤ ਹੀ ਢੁਕਵੀਂ ਹੋ ਨਿੱਬੜੀ ਹੈ
|
|
08 May 2011
|
|
|
|
bai g thodi ta koi rees nahi tusi jive jive likhde ja rhe o thodi shayari hor v dungi hundi ja rhi ae
bai g bhaut khoooooooooooooooooob kamal ae g tusi v apni ik book publish krwa deo
vir
|
|
08 May 2011
|
|
|
|
|
|
|
|
|
|
 |
 |
 |
|
|
|