Punjabi Poetry
 View Forum
 Create New Topic
  Home > Communities > Punjabi Poetry > Forum > messages
Showing page 1 of 3 << Prev     1  2  3  Next >>   Last >> 
Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 
ਵਿੱਦਿਆ ਵਿਚਾਰੀ ਤਾਂ ਪਰਉਪਕਾਰੀ |

 

 

ਜਿਸ ਮਾਣ ਵਾਲੀ ਸਦਾ ਰਹਿੰਦੀ ਸੀ ਖੁਮਾਰੀ,

ਇਹ ਵਿੱਦਿਆ ਵਿਚਾਰੀ ਤਾਂ ਪਰਉਪਕਾਰੀ |

 

ਫੱਟੀਆਂ-ਸਲੇਟਾਂ ਤੇ ਓਹ ਗਾਚੀਆਂ-ਸ੍ਲੇਟੀਆਂ, 

ਹੱਥਾਂ ਨਾਲ ਲਿਖੀਆਂ ਤੇ ਹੱਥਾਂ ਨਾਲ ਮੇਟੀਆਂ,

ਅਟੁੱਟ ਜਿਹੀ ਸਾਂਝ ਹੈ ਸਕੂਲਾਂ ਨਾਲ ਪਿਆਰੀ,

ਇਹ ਵਿੱਦਿਆ ਵਿਚਾਰੀ ਤਾਂ ਪਰਉਪਕਾਰੀ |

 

ਵਿਚਾਰੀ ਸ਼ਬਦ ਦਾ ਭਾਵ, ਦਿਲ ਤੋਂ ਵਿਚਾਰਿਆ,

ਬਹੁਤੇ ਮੰਦਭਾਗੇ ਐਥੇ, ਜਿਹਨਾਂ ਨੇ ਵਿਸਾਰਿਆ,

ਇਹਤਾਂ ਵਿਚਾਰਾਂ ਵਾਲੀ ਮੋਢੇ ਚੁੱਕੀ ਫਿਰੇ ਖਾਰੀ,

ਇਹ ਵਿੱਦਿਆ ਵਿਚਾਰੀ ਤਾਂ ਪਰਉਪਕਾਰੀ |

 

ਯੁੱਗ ਐਸੇ ਬਦਲੇ ਨੇ ਸਾਡੀ ਸੋਚ ਵੀ ਬਦਲ ਤੀ,

ਗੱਲ ਨਾ ਕੋਈ ਕਰੇ ਹੁਣ ਬੰਦਾ ਧੌਲੇ ਬਲਦ ਦੀ,

ਚੰਦ,ਤਾਰੇ,ਅਸਮਾਨ ਸੀ , ਇਸਦੀ ਉਡਾਰੀ,

ਇਹ ਵਿੱਦਿਆ ਵਿਚਾਰੀ ਤਾਂ ਪਰਉਪਕਾਰੀ |

 

ਲਾਲਸਾ-ਸੁਆਰਥਾਂ ਨੇ ਹਾਲ ਮਾੜਾ ਇਹਦਾ ਕਰਤਾ,

ਦਸ-ਵੀਹ ਹਜਾਰ ਮੁੱਲ ਇਹਦੀ ਡਿਗਰੀ ਦਾ ਧਰਤਾ,

ਕਿਵੇਂ ਰੋ-ਰੋ ਦੁਖ ਕਿਹਨੂੰ ਇਹ ਦੱਸੇ ਦੁਖਿਆਰੀ ,

ਇਹ ਵਿੱਦਿਆ ਵਿਚਾਰੀ ਤਾਂ ਪਰਉਪਕਾਰੀ |

 

ਕੀ ਨੇ ਸਚਾਈਆਂ ਵਿੱਦਿਆ ਦੇ ਸਰੂਪ ਦੀਆਂ,

ਸੈਂਟਰਾਂ ਤੇ ਮੈਂਟਰਾਂ ਦੇ ਚਿਹਰੇ ਕਰੂਪ ਦੀਆਂ,    

ਚੇਲਿਆਂ ਦੀ ਅੱਜ-ਕੱਲ ਗੁਰੂਆਂ ਨਾਲ ਯਾਰੀ,

ਇਹ ਵਿੱਦਿਆ ਵਿਚਾਰੀ ਤਾਂ ਪਰਉਪਕਾਰੀ |  

 

ਵਿੱਦਿਆ ਹੈ ਤੀਜੀ ਅੱਖ,ਹਰ ਇਨਸਾਨ ਦੀ,

ਹੱਥ ਲੱਗ ਜਾਵੇ ਕੂੰਜੀ, ਗੁਆਚੇ ਸਮਾਨ ਦੀ,

ਜਿੰਮੇਵਾਰ ਖੁਦ ਹੈ ਆਪਣੇ, ਸਮਾਨ ਦੀ ਸਵਾਰੀ,

ਇਹ ਵਿੱਦਿਆ ਵਿਚਾਰੀ ਤਾਂ ਪਰਉਪਕਾਰੀ |   

 

ਠੇਡੇ - ਠੁੱਡੇ ਖਾਂਦੀ, ਹਰ ਦੁਰਕਾਰ ਰਹੀ ਜਰ,

ਰੱਬ ਦੇ ਸਮਾਨ ਜੀਹਦਾ, ਪਾਕ - ਸਾਫ਼  ਘਰ,

ਬੁਲੰਦੀਆਂ ਨੂੰ ਛੂਵੇ 'ਜੱਸ', ਬਣ ਰਹੇ ਵਕਾਰੀ,

ਇਹ ਵਿੱਦਿਆ ਵਿਚਾਰੀ ਤਾਂ ਪਰਉਪਕਾਰੀ |   

ਇਹ ਵਿੱਦਿਆ ਵਿਚਾਰੀ ਤਾਂ ਪਰਉਪਕਾਰੀ |  

 

 (ਸੈਂਟਰਾਂ ਤੇ ਮੈਂਟਰਾਂ_:- ਥਾਂ-ਥਾਂ ਖੁੱਲੇ ਐਸ਼ਗਾਹ ਅੱਡੇ ਤੇ ਪੈਸਾ ਕਮਾਉਣ ਦੇ  ਸਾਧਨ  ਜੋ ਵਿੱਦਿਆ ਦਾ ਘਾਣ ਕਰ ਰਹੇ ਨੇ, ਜੋ ਵਿੱਦਿਆ ਦਾਨ ਨਹੀਂ ਵਪਾਰ ਕਰਦੇ ਨੇ )    

 

 

02 Sep 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

BAHUT KHOOB !!!!!!

02 Sep 2012

Sharanpreet Kaur Randhawa
Sharanpreet
Posts: 1619
Gender: Female
Joined: 27/Oct/2011
Location: Aberdeen
View All Topics by Sharanpreet
View All Posts by Sharanpreet
 

wow.....sachaiii bian kiti hai bahut vaddi..

sach kauda hi lagda sunan vich....!!!

education is a business these days.........

and guru da maan bilkul nhi reh gya ajj de time vich...!!!!

ਵਿੱਦਿਆ ਵਿਚਾਰੀ ਤਾਂ ਪਰਉਪਕਾਰੀ  tfs 

02 Sep 2012

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

 

ਸ਼ੁਕਰੀਆ ਬਿੱਟੂ  ਜੀ...
ਬਹੁਤ ਬਹੁਤ ਸ਼ੁਕਰੀਆ ਸ਼ਰਨ  

ਸ਼ੁਕਰੀਆ ਬਿੱਟੂ  ਜੀ...

ਬਹੁਤ ਬਹੁਤ ਸ਼ੁਕਰੀਆ ਸ਼ਰਨ  

 

02 Sep 2012

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 

 

ਬਹੁਤ ਵਧੀਆ ਵੀਰ ,,,ਜੀਓ,,,
ਮੇਰਾ ਇੱਕ ਸਵਾਲ ਹੈ ਕਿ " ਵਿੱਦਿਆ ਵਿਚਾਰੀ ਤਾਂ ਪਰਉਪਕਾਰੀ " ਤੋਂ ਕਿ ਭਾਵ ਹੈ ?

ਬਹੁਤ ਵਧੀਆ ਵੀਰ ,,,ਜੀਓ,,,

 

ਮੇਰਾ ਇੱਕ ਸਵਾਲ ਹੈ ਕਿ " ਵਿੱਦਿਆ ਵਿਚਾਰੀ ਤਾਂ ਪਰਉਪਕਾਰੀ " ਤੋਂ ਕਿ ਭਾਵ ਹੈ ?

 

02 Sep 2012

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 

 

ਕਿਓੰਕੇ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦੇ ਅੰਗ ਨੰਬਰ 356 ਤੇ ਜੋ ਸ਼ਬਦ ਅੰਕਿਤ ਹੈ ਓਹ ਹੈ 
ਵਿਦਿਆ ਵੀਚਾਰੀ ਤਾਂ ਪਰਉਪਕਾਰੀ ॥ 
ਜਾਂ ਪੰਚ ਰਾਸੀ ਤਾਂ ਤੀਰਥ ਵਾਸੀ ॥ 
ਤੁਸੀਂ ਲਿਖਿਆ ਹੈ " ਵਿੱਦਿਆ ਵਿਚਾਰੀ ਤਾਂ ਪਰਉਪਕਾਰੀ "
ਤੁਸੀਂ " ਵਿਚਾਰੀ " ਲਿਖਿਆ ਹੈ ਤੇ ਅਸਲ ਸ਼ਬਦ " ਵੀਚਾਰੀ " ਹੈ 
ਵੀਰ ਇਸ ਤਰਾਂ ਗੁਰੂ ਸਾਹਿਬ ਜੀ ਦੀ ਬਾਣੀ ਦਾ ਨਿਰਾਦਰ ਹੁੰਦਾ ਹੈ | ਬਾਕੀ ਤੁਸੀਂ ਸਿਆਣੇ ਹੋ ਤੇ ਮੈਂ ਅਣਜਾਣ ਹਾਂ | ਬੁਰਾ ਨਾ ਮਨਾਉਣ ,,, ਪ੍ਰਮਾਤਮਾ ਹੋਰ ਤਰੱਕੀਆਂ ਬਖਸ਼ੇ ,,,ਜਿਓੰਦੇ ਵੱਸਦੇ ਰਹੋ ,,,

 

ਕਿਓੰਕੇ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦੇ ਅੰਗ ਨੰਬਰ 356 ਤੇ ਜੋ ਸ਼ਬਦ ਅੰਕਿਤ ਹੈ ਓਹ ਹੈ 

ਵਿਦਿਆ ਵੀਚਾਰੀ ਤਾਂ ਪਰਉਪਕਾਰੀ ॥ 

ਜਾਂ ਪੰਚ ਰਾਸੀ ਤਾਂ ਤੀਰਥ ਵਾਸੀ ॥ 

 

ਤੁਸੀਂ ਲਿਖਿਆ ਹੈ " ਵਿੱਦਿਆ ਵਿਚਾਰੀ ਤਾਂ ਪਰਉਪਕਾਰੀ "

 

ਤੁਸੀਂ " ਵਿਚਾਰੀ " ਲਿਖਿਆ ਹੈ ਤੇ ਅਸਲ ਸ਼ਬਦ " ਵੀਚਾਰੀ " ਹੈ 

ਵਿਦਿਆ ਵੀਚਾਰੀ  ਦਾ ਮਤਲਬ " Helpless " ਨਾ ਸਮਝਣਾ ,,,ਇਸਦਾ ਮਤਲਬ ਵਿਚਾਰੀ ਹੋਈ ਜਾਂ ਵਿਚਾਰ ਕੀਤੀ ਹੋਈ ਹੈ ,,,ਭੁੱਲ ਚੁੱਕ ਖਿਮਾਂ ,,,

 

ਵੀਰ ਇਸ ਤਰਾਂ ਗੁਰੂ ਸਾਹਿਬ ਜੀ ਦੀ ਬਾਣੀ ਦਾ ਨਿਰਾਦਰ ਹੁੰਦਾ ਹੈ | ਬਾਕੀ ਤੁਸੀਂ ਸਿਆਣੇ ਹੋ ਤੇ ਮੈਂ ਅਣਜਾਣ ਹਾਂ | ਬੁਰਾ ਨਾ ਮਨਾਉਣ ,,, ਪ੍ਰਮਾਤਮਾ ਹੋਰ ਤਰੱਕੀਆਂ ਬਖਸ਼ੇ ,,,ਜਿਓੰਦੇ ਵੱਸਦੇ ਰਹੋ ,,,

 

 

02 Sep 2012

ਗੁਰਦੀਪ ਬੁਰਜੀਆ /ਦੀਪ/
ਗੁਰਦੀਪ ਬੁਰਜੀਆ
Posts: 201
Gender: Male
Joined: 06/Oct/2011
Location: Abbotsford
View All Topics by ਗੁਰਦੀਪ ਬੁਰਜੀਆ
View All Posts by ਗੁਰਦੀਪ ਬੁਰਜੀਆ
 

bilkul sahi likhia jass veer

02 Sep 2012

_Preet Dhillon_ .
_Preet Dhillon_
Posts: 577
Gender: Female
Joined: 22/Aug/2010
Location: New Delhi
View All Topics by _Preet Dhillon_
View All Posts by _Preet Dhillon_
 

vadiyaaa a..g...



nd sahii keha.. ਵਿਚਾਰੀ da bhav ... vicharii nai hai..

03 Sep 2012

mantejpreet singh
mantejpreet
Posts: 2
Gender: Male
Joined: 02/Sep/2012
Location: khanna
View All Topics by mantejpreet
View All Posts by mantejpreet
 
ਵਿੱਦਿਆ ਵਿਚਾਰੀ ਤਾਂ ਪਰਉਪਕਾਰੀ

kash koi vidya de bare sochda , matlab ke jaker vidya nu vichar lia jave ta hi is de upkar bhav ke gyan( knowledge) prapat kita ja sakda ha. jaker vichari bhav ke sanchi na kite jave ta is da upkar hona mushkil ha. ap ji de vichar bahout ache ne veer .

03 Sep 2012

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 


Jass veer bahut he vadhia ae rachna  tuhadi.....good....keep writing & sharing...

03 Sep 2012

Showing page 1 of 3 << Prev     1  2  3  Next >>   Last >> 
Reply