Home > Communities > Punjabi Poetry > Forum > messages
ਆਰਥਿਕਤਾ ਦਾ ਸੰਤਾਪ ਹੰਢਾਉਂਦੀ ਉਡੀਕ...
ਮੇਰੀ ਇਹ ਕਵਿਤਾ ਪੰਜਾਬ ਯੂਨੀਵਰਸਿਟੀ ਦੀ ਅਮਾਨਤ ਹੈ ਕਿਉਂਕਿ ਪੰਜਾਬ ਯੂਨੀਵਰਸਿਟੀ ਦੁਆਰਾ ਕਰਵਾਏ ਮੁਕਾਬਲੇ ਵਿੱਚੋਂ ਪੰਜਾਬ ਦੀਆਂ ਸਾਰੀਆਂ ਯੂਨੀਵਰਸਿਟੀਜ਼ ਵਿੱਚੋਂ ਪਹਿਲੇ ਸਥਾਨ 'ਤੇ ਆਈ ਸੀ । ਮੈ ਪੰਜਾਬੀਇਜ਼ਮ 'ਤੇ ਸਾਂਝੀ ਕਰ ਰਿਹਾ ਹਾਂ...। ਆਰਥਿਕਤਾ ਦਾ ਸੰਤਾਪ ਹੰਢਾਉਂਦੀ ਉਡੀਕ.. ਮਾਂ ਮੈਂ ਪਰਦੇਸ ਤੋਂ ਰੋਟੀ ਦੀ ਚੱਕੀ ਵਿੱਚ ਪਿਸ ਰਿਹਾ ਤੇਰਾ ਇਕਲੌਤਾ ਪੁੱਤ ਬੋਲ ਰਿਹਾ ਹਾਂ...। ਮੈਂ ਇੱਥੇ ਠੀਕ-ਠਾਕ ਹਾਂ ਤੇ ਥੋੜੇ ਹੀ ਸਮੇਂ 'ਚ ਸ਼ਾਇਦ ਆਪਣੇ ਹੋਰਨਾਂ ਹਮ ਵਤਨਾਂ ਵਾਂਗ ਆਪਣੇ ਪਿੰਡ ਵਾਲੇ ਨੇਕ ਦੀ ਤੁਰਦੀ ਫਿਰਦੀ ਆਟਾ ਪੀਹਣ ਵਾਲੀ ਚੱਕੀ ਵਾਂਗ ਇੱਕ ਚਲਦੀ-ਫਿਰਦੀ ਮਸ਼ੀਨ ਬਣ ਜਾਵਾਂ ਪਰ ਇਹ ਵੀ ਹੋ ਸਕਦਾ ਕਿ ਇੱਥੋਂ ਦੀ ਮੋਹ ਲੈਣ ਵਾਲੀ ਰਵਾਇਤੀ ਹਵਾ ਮੈਂਨੂੰ ਰਾਸ ਨਾ ਆਵੇ ਤੇ ਮੈਂ ਫੌਜ 'ਚੋਂ ਭੱਜ ਆਏ ਛਿੰਦੇ ਵਾਂਗ ਪਿੰਡ ਪਰਤ ਆਵਾਂ...। ਪਰ ਮਾਂ, ਮੈਨੂੰ ਅਜੇ ਵੀ ਯਾਦ ਐ ਘਰ ਦੇ ਧੁਆਂਖੇ ਆਲੇ ਵਿੱਚ ਰੱਖੇ ਹੋਏ ਦੀਵੇ ਦੀ ਕੰਬਣੀ ਖਾਂਦੀ ਲੋਅ ਜੋ ਤੂੰ ਮੇਰੇ ਪੜ੍ਹਨ ਸਮੇਂ ਜਗਾਉਂਦੀ ਸੈਂ ਲਾਈਟ ਚਲੀ ਜਾਣ 'ਤੇ...। ਤੂੰ ਅੱਖਾਂ ਪੂੰਝਦੀ ਨੇ ਜਿਹੜਾ ਸੌ ਦਾ ਨੋਟ ਮੇਰੇ ਤੁਰਨ ਵੇਲੇ ਦਿੱਤਾ ਸੀ, ਅੱਜ ਵੀ ਮੇਰੇ ਕੋਲ ਸਾਂਭਿਆ ਪਿਆ ਹੈ ਉਸ 'ਚੋਂ ਤੇਰੇ ਹੰਝੂਆਂ ਦੀ ਮਹਿਕ ਆਉਂਦੀ ਹੈ । ਮਾਂ ਮੈਨੂੰ ਯਾਦ ਨੇ ਬਾਪੂ ਦੀ ਸਾਹ ਦੀ ਬਿਮਾਰੀ ਸਮੇਂ ਤੇਰੀਆਂ ਉਹ ਜਾਗ ਕੇ ਲੰਘਾਈਆਂ ਰਾਤਾਂ, ਅਜੇ ਵੀ ਉਹਨਾਂ ਦਾ ਉਨੀਂਦਰਾ ਮੇਰੀਆ ਅੱਖਾਂ ਵਿੱਚ ਰੜਕਦਾ ਰਹਿੰਦਾ । ਮੇਰੀ ਤਲੀ 'ਤੇ ਨੇ ਉਹ ਅੱਥਰੂ ਜੋ ਪਰੂੰ ਮਰ ਗਏ ਨਗੌਰੀ ਦੀ ਯਾਦ ਵਿੱਚ ਹੋਰ ਬਲਦ ਨਾ ਲੈ ਸਕਣ ਦੀ ਮਜਬੂਰੀ ਵੱਸ ਬਾਪੂ ਨੇ ਕੇਰੇ ਸਨ...। ਮੈਂ ਕਿਵੇਂ ਭੁੱਲ ਸਕਦਾਂ ਮੇਰੀ ਕਾਲਜ ਬਿਲਡਿੰਗ ਦੀਆਂ ਉਹ ਪੌੜੀਆਂ ਖਾ ਲਏ ਜਿਨਾਂ ਨੇ ਮੇਰੀ ਜਵਾਨੀ ਦੇ ਕਈ ਕੀਮਤੀ ਸਾਲ ਬੇਰੁਜ਼ਗਾਰੀ ਤੇ ਭਟਕਣਾ ਦੇ ਇਵਜ਼ ਵਜੋਂ ਕੀ ਉਹ ਮੇਰੀ ਉਮਰ ਦੇ ਵਿਦੀਆਰਥੀਆਂ ਨਾਲ ਅੱਜ ਵੀ ਉਵੇਂ ਹੀ ਕਰਦੀਆਂ ਨੇ ?? ਮਾਂ, ਤੇਰੇ ਦੁਖਦੇ ਗੋਡਿਆਂ ਦੀ ਦਵਾਈ ਇੱਥੋਂ ਵੀ ਨਹੀਂ ਮਿਲੀ ਤੇ ਤੂੰ ਪਿੰਡ ਵਾਲੇ ਦਰਸ਼ਨ ਵੈਦ ਤੋਂ ਹੀ ਲੈ ਲਵੀਂ ਲਾਲ ਰੰਗ ਦੀਆਂ ਗੋਲੀਆਂ ਪਰ ਮੈਂ ਆਪਣੇ ਤੋਂ ਵੱਡੀ ਦਿਸਦੀ ਆਪਣੀ ਛੋਟੀ ਭੈਣ ਦੇ- ਜਵਾਨ ਸੁਪਨਿਆਂ ਤੇ ਰੀਝਾਂ ਨੂੰ ਲੱਗੀ ਉਸ ਸਿਉਂਕ ਦੀ ਦਵਾਈ ਲੱਭ ਲਈ ਹੈ ਜਿਸ ਨਾਲ ਉਹ ਵਿੱਚੋ-ਵਿੱਚ ਸੁੱਕਦੀ ਜਾਂਦੀ ਸੀ...। ਮਾਂ, ਭਲਾਂ ਤੈਨੂੰ ਉਹ ਕੁੜੀ ਯਾਦ ਐ ਜੋ ਇੱਕ ਵਾਰ ਮੇਰੇ ਨਾਲ ਘਰ ਆਈ ਸੀ ਜਿਸਨੂੰ ਤੂੰ ਸਟੀਲ ਦੇ ਗਿਲਾਸ 'ਚ ਚਾਹ ਦਿੱਤੀ ਸੀ ਤੇ ਮੇਰੇ ਗੁੱਸੇ ਹੋਣ 'ਤੇ ਤੂੰ ਕਿਹਾ ਸੀ, " ਪੁੱਤ ਇਹ ਕੱਚ ਦੇ ਗਿਲਾਸਾਂ 'ਚ ਚਾਹ ਪੀਂਦੇ ਆ..." ਮਾਂ, ਉਹ ਕੁੜੀ ਮੇਰੀਆਂ ਸੱਧਰਾਂ ਦਾ ਗਲ ਘੁੱਟ ਇੱਥੇ ਹੀ ਆ ਗਈ ਸੀ ਵਿਆਹ ਕਰਵਾ ਕੇ ਉਹ ਕੱਲ ਹੀ ਮੈਨੂੰ ਮਿਲੀ ਇੱਥੇ ਹੀ ਗੁਰਦੁਆਰੇ ਵਿੱਚ ਬਾਟੀ ਵਿੱਚ ਚਾਹ ਪੀਂਦੀ ਹੋਈ... ਹੁਣ ਉਸਦਾ ਤਲਾਕ ਹੋ ਗਿਆ ਹੈ ਆਪਣੇ ਤੋਂ ਵਡੇਰੀ ਉਮਰ ਦੇ ਪਤੀ ਨਾਲੋਂ..। ਮਾਂ, ਤੂੰ ਉਦਾਸ ਨਾਂ ਹੋਵੀਂ ਮੇਰੇ ਬਾਰੇ ਮੈਂ ਜੋ ਜੀਣ ਦੀ ਸਹੁੰ ਖਾ ਕੇ ਜੰਮਿਆ ਸੀ ਏਨੀ ਛੇਤੀ ਨੀ ਹਾਰਦਾ ਜ਼ਿੰਦਗੀ ਤੋਂ ਏਨਾ ਯਖ ਵੀ ਨਹੀਂ ਮੇਰਾ ਖੂਨ ਕਿ ਤੈਰ ਸਕਣ ਜਿਸ ਵਿੱਚ ਆੜਤੀਏ ਦੇ ਵਿਆਜ ਦੀਆਂ ਕਸ਼ਤੀਆਂ ਇਹ ਖੂਨ ਤਾਂ ਭਸਮ ਕਰ ਦੇਵੇਗਾ ਸਰਮਾਏਦਾਰਾਂ ਦੇ ਬਾਦਬਾਨ ਇਸ ਲਈ ਤੂੰ ਫਿਕਰ ਨਾ ਕਰੀਂ ਤੇ ਜਗਦੀ ਰੱਖੀਂ ਮੋਤੀਏ ਵਾਲੇ ਨੈਣਾਂ ਵਿੱਚ ਆਸ ਦੀ ਜੋਤ ਇਹੋ ਆਸ ਹੋਵੇਗੀ ਮੇਰੇ ਆਉਣ ਦਾ ਸੱਦਾ ਪੱਤਰ...। - ਹਰਿੰਦਰ ਬਰਾੜ
19 May 2011
Harinder kmaal da likhi hai tusi eh kavita jo sach dey nedey tn hai ehsaas har dil andon upjey hn likh dey raho.....rab rakha.
19 May 2011
ਤੁਸੀਂ ਠੀਕ ਬਿਆਨ ਕੀਤਾ ਬਰਾੜ ਵੀਰ ਜੀ ।
ਇਸ ਦੁਨੀਆਂ ਵਿੱਚ ਮਾਂ ਤੋਂ ਵੱਧ ਕੇ ਕੁੱਝ ਵੀ ਨਹੀਂ,ਇੱਕ ਮਾਂ ਹੀ ਹੈ ਜੋ ਆਪਣੇ ਬੱਚਿਆ ਦਾ ਦੁੱਖ ਨਹੀਂ ਵੇਖ ਸਕਦੀ ਭਾਵੇਂ ਦੁਨੀਆਂ ਇੱਧਰ ਤੋ ਉਧਰ ਹੋ ਜਾਵੇ ਮਾਂ ਆਪਣੇ ਬੱਚੇ ਲਈ ਹਮੇਸ਼ਾ ਅਰਦਾਸਾ ਕਰਦੀ ਹੈ ਉਸ ਦੀ ਲੰਮੀ ਉਮਰ ਲਈ ਰੱਬ ਅੱਗੇ ਬੇਨਤੀ ਕਰਦੀ ਹੈ,ਮਾਂ ਦੀਆਂ ਸੀਸਾ ਕਠੋਰ ਤੋ ਕਠੋਰ ਘੜੀ ਵਿੱਚ ਵੀ ਕੰਮ ਆਉਦੀਆਂ ਨੇ । ਮਾਂ ਹੀ ਇੱਕ ਸੱਚਾ ਦੋਸਤ ਹੈ,ਜੋ ਸਾਨੂੰ ਔਖੇ ਤੋਂ ਵੀ ਔਖਾ ਰਸਤਾ ਸੋਖਾ ਕਰ ਕੇ ਦੱਸਦੀ ਹੈ । ਮਾਂ ਦਾ ਦੇਣ ਅਸੀਂ ਸਾਰੀ ਉਮਰ ਨਹੀਂ ਦੇ ਸਕਦੇ ।
ਮਾਣਯੋਗ ਸ. ਸੁਰਜੀਤ ਪਾਤਰ ਜੀ ਦੀ ਕਵਿਤਾ ਦੀਆਂ ਕੁੱਝ ਸਤਰਾਂ ਨੇ ਜੋ ਇਸ ਤਰਾਂ ਨੇ
ਮਾਂ ਵਰਗਾ ਘਣਛਾਂਵਾ ਬੂਟਾ ਮੈਨੂੰ ਨਜ਼ਰ ਨਾ ਆਵੇ ਜਿਸ ਤੋਂ ਛਾਂ ਲੈਕੇ ਉਧਾਰੀ ਰੱਬ ਨੇ ਸਵਰਗ ਬਣਾਇਆ ।
ਕਹਿਣ ਨੂੰ ਤਾਂ ਮਾਂ ਸ਼ਬਦ ਸਿਰਫ਼ ਦੋ ਸ਼ਬਦ ਮ += ਾ ਦੇ ਸੁਮੇਲ ਨਾਲ ਬਣਿਆ ਹੈ । ਪਰ ਇਸ ਸ਼ਬਦ ਵਿੱਚ ਇੰਨੀ ਡੂੰਗਾਈ ਹੈ ਕਿ ਇਸ ਨੂੰ ਅਸੀਂ ਤਾਂ ਦੂਰ ਰੱਬ ਵੀ ਬਿਆਨ ਨਹੀਂ ਕਰ ਸਕਦਾ । ਪਰ ਮੈਨੂੰ ਅਫਸੋਸ ਇਸ ਗੱਲ ਦਾ ਹੈ ਕਿ ਅਸੀਂ ਪੱਛਮੀ ਸੱਭਿਅਤਾ ਅਪਣਾ ਲਈ ਹੈ ਕਿ ਅਸੀਂ ਆਪਣੇ ਮਾਂ-ਬਾਪ ਨੂੰ ਉਹ ਸਤਿਕਾਰ ਨਹੀਂ ਦੇ ਰਹੇ ਜਿਸ ਦੇ ਉਹ ਅਸਲੀਂ ਹੱਕ ਦਾਰ ਨੇ। ਇਸ ਕਵਿਤਾ ਦੇ ਬਲ ਬੁਤੇ ਤੇ ਮੈਂ ਸਭ ਨੂੰ ਇਹ ਕਹਿਣਾ ਚਾਹਵਾਗੀ ਕਿ ਮਾਂ-ਬਾਪ ਦਾ ਸਾਥ ਦਿਉ । ਕਦੇ ਵੀ ਉਹਨਾਂ ਨੂੰ ਪਿੱਛਾ ਨਾ ਦਵੋ । ਬਾਕੀ ਤੁਸੀਂ ਖਦ ਸਮਝਦਾਰ ਹੋ । ਅੰਤ ਵਿੱਚ ਖਿਮਾਂ ਦੀ ਜਾਂਚਕ ਹਾਂ ।
Thx Veer ji share ਕਰਣ ਲਈ
Congrates veer g.

Yoy may enter 30000 more characters.
19 May 2011
Ultimate Creation..!!
Awesome Awesome Awesome.......mere kol hor koi shabad nhi......marvellous piece of work veer ji :))
thankx o lot for sharing here veer ji...jionde vassde raho !!!
19 May 2011
parr ke mann janjorreya geya hai 22 g ,, bahut wdia likheya hai ,,, nalle darshan wedd da jikkar te lal goliya ,, bare v main parreya jo apne area ch bahut mashoor ne
19 May 2011
no words....
just broke into tears .... hor kuj nai kehna main.... !!!
19 May 2011
no doubt .this deserves to be the best creation of urs sir g
sare relate kr sakde es kavita naal not bcoz hr kisse da koi na koi member bahar geya but is karke kyuki iss vch MAA ae.......or MAAWAN diyan Bhawanava bakhoobi beyan kitiyan tusi.....hatss offf
gr8 piece of writing
thanx a ton for sharing here
19 May 2011
One of the best creations ever shared on Punjabizm........
Kamaal.......!!!!!!
19 May 2011
wah ji wah
bohat khoob
19 May 2011
thanks.... mainu v eh kavita bhut pasand hai.. mera ek dost austrelia gya c te main osnu chadan gya c.. jad oh airport te enter hoya ta osdi maa ne 100 rs ditte c rondi rondi ne... othon eh idea aya c.. jad main apni sister(dost di sister) nu eh sunai ta oh uchhi uchhi ron lag gyi te mera v ron nikal gya c... tuhada sab da dhanwaad tusi merian poems nu ena pya dinde ho...
19 May 2011
Copyright © 2009 - punjabizm.com & kosey chanan sathh