|
 |
 |
 |
|
|
Home > Communities > Punjabi Boli > Forum > messages |
|
|
|
|
|
|
|
ਫੱਗਣ ਮਹੀਨੇ ਮੀਂਹ ਪੈ ਜਾਂਦਾ
ਲੱਗਦਾ ਕਰੀਰੀ ਬਾਟਾ
ਸਰੋਂ ਨੂੰ ਤਾਂ ਫੁੱਲ ਲੱਗ ਜਾਂਦੇ
ਛੋਲਿਆਂ ਨੂੰ ਪਵੇ ਪਟਾਕਾ
ਸ਼ੌਂਕ ਨਾਲ ਜੱਟ ਗਿੱਧਾ ਪਾਉਂਦੇ
ਰੱਬ ਸਬਨਾ ਦਾ ਰਾਖਾ
ਬਸੰਤੀ ਫੁੱਲਾ ਵੇ ਆ ਕੇ ਦੇ ਜਾ ਝਾਕਾ
|
|
24 Sep 2012
|
|
|
|
ਕੱਲ-ਮਕੱਲੀ ਤੋੜਾਂ
ਮੈਂ ਕਰੀਰਾਂ ਨਾਲੋਂ ਡੇਲੇ
ਵੇ! ਖੜਾ ਰਹਿ ਜ਼ਾਲਮਾ
ਸਬੱਬੀਂ ਹੋਗੇ ਮੇਲੇ
ਕੱਲ-ਮਕੱਲੀ ਤੋੜੇ ਤੂੰ
ਕਰੀਰਾਂ ਨਾਲੋਂ ਡੇਲੇ
ਨੀਂ! ਸੰਭਾਲ ਗੋਰੀਏ
ਚੁੰਨੀ ਤੇ ਸੱਪ ਮੇਲੇ
|
|
24 Sep 2012
|
|
|
|
ਦੌਲਤਪੁਰਾ, ਨਾਹਲੇਵਾਲਾ ਹੋਰ ਪਿੰਡ ਵੀ ਵੇਖੇ
ਤੇਰੀ ਵੇ ਸੰਧੂਰੀ ਪੱਗ ਦੇ ਮੈਨੂੰ ਮੇਲਿਆਂ ਚ ਪੈਣ ਭੁਲੇਖੇ
|
|
24 Sep 2012
|
|
|
|
ਬਾਰੀ ਬਰਸੀ ਖੱਟਣ ਗਿਆ ਸੀ ਖੱਟ ਕੇ ਲਿਆਂਦੇ ਪਾਵੇ
ਬਾਬਲ ਨੇ ਵਰ ਟੋਲਿਆ ਜੀਹਨੂੰ ਪੱਗ ਬੰਨਣੀ ਨਾ ਆਵੇ
|
|
24 Sep 2012
|
|
|
|
ਚਿੱਟਾ ਚਾਦਰਾ ਪੱਗ ਗੁਲਾਬੀ ਖੂਹ ਤੇ ਕੱਪੜੇ ਧੋਵੇ
ਸਾਬਣ ਥੋੜਾ ਮੈਲ ਬਥੇਰੀ ਉੱਚੀ-੨ ਰੋਵੇ
ਛੜੇ ਵਿਚਾਰੇ ਦਾ ਕੌਣ ਚਾਦਰਾ ਧੋਵੇ
|
|
24 Sep 2012
|
|
|
|
|
ਸਾਡੇ ਪਿੰਡ ਦੇ ਮੁੰਡੇ ਵੇਖ ਲਓ ਜਿਉਂ ਟਾਹਲੀ ਦੇ ਪਾਵੇ
ਕੰਨੀਦਾਰ ਮੁੰਡੇ ਬੰਨਦੇ ਚਾਦਰੇ, ਪਿੰਜਣੀ ਨਾਲ ਸੁਹਾਵੇ
ਦੁੱਧ ਕਾਸ਼ਨੀ ਬੰਨਦੇ ਪੱਗਾਂ, ਜਿਉਂ ਉਡਿਆ ਕਬੂਤਰ ਜਾਵੇ
ਗਿੱਧਾ ਪਾਉਂਦੇ ਮੁੰਡਿਆਂ ਦੀ ਸਿਫਤ ਕਰੀ ਨਾ ਜਾਵ
|
|
24 Sep 2012
|
|
|
|
ਊਂਠਾ ਵਾਲਿਆ ਊਂਠ ਸ਼ਿੰਗਾਰੇ
ਊਂਠ ਸ਼ਿੰਗਾਰੇ ਰਾਵੀ ਦੇ ਪੱਤਣ ਨੂੰ
ਚਰਖਾ ਲੈ ਦੇ ਜਾਲਮਾ ਵੇ ਗੋਰੀ ਦੇ ਕੱਤਣ ਨੂੰ
ਊਂਠਾ ਵਾਲਿਆ ਊਂਠ ਸ਼ਿੰਗਾਰੇ
ਊਂਠ ਸ਼ਿੰਗਾਰੇ ਕਾਬਲ ਤੇ ਕੰਧਾਰ ਨੂੰ
ਚਰਖਾ ਕੱਤਾਂ ਵੇ ਯਾਦ ਕਰਾਂ ਤੇਰੇ ਪਿਆਰ ਨੂੰ
|
|
24 Sep 2012
|
|
|
|
ਆ ਨੀ ਕੁੜੀਏ ਬਹਿ ਨੀ ਕੁੜੀਏ
ਵਿਚ ਤ੍ਰਿਞਣਾ ਗਾਈਏ
ਛਿੱਕੂ ਭਰ ਲੈ ਪੂਣੀਆ ਦੇ
ਨਾਲ ਜਾ ਚਰਖਾ ਡਾਹੀਏ
ਤੰਦਾ ਨਾਲੋਂ ਤੰਦ ਨਾ ਤੋੜੀਏ
ਢੇਰ ਗਲੋਟੇ ਲਾਹੀਏ
ਕੁੜੀਆਂ ਚੀੜੀਆਂ ਹੱਸਕੇ ਵਕਤ ਲੰਘਾਈਏ
|
|
24 Sep 2012
|
|
|
|
ਊਂਠਾ ਵਾਲਿਆ ਊਂਠ ਸ਼ਿੰਗਾਰੇ
ਊਂਠ ਸ਼ਿੰਗਾਰੇ ਤੁਰ ਗਏ ਲਹੌਰ ਨੂੰ
ਕੱਲੀ ਚਰਖਾ ਕੱਤਾਂ ਜੀ ਘਰ ਘੱਲਿਓ ਮੇਰੇ ਭੌਰ ਨੂੰ
|
|
24 Sep 2012
|
|
|
|
ਮੈਂ ਤਾਂ ਤੈਨੂੰ ਲੈਣ ਆ ਗਿਆ
ਤੂੰ ਲੁੱਕ ਬਹਿੰਦੀ ਖੂੰਜੇ
ਤੇਰੇ ਬਾਜ ਮੇਰੀ ਸੁੰਨੀ ਹਵੇਲੀ
ਕੀਹਦਾ ਚਰਖੇ ਗੂੰਜੇ
ਲੇ ਕੇ ਜਾਊਂਗਾ ਮੋਤੀ ਬਾਗ ਦੀਏ ਕੂੰਜੇ
|
|
24 Sep 2012
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|