|
 |
 |
 |
|
|
Home > Communities > Punjabi Boli > Forum > messages |
|
|
|
|
|
|
|
ਨਿੱਕੀ ਹੁੰਦੀ ਤੂੰ ਰਹੀ ਨਾਨਕੇ
ਖਾਂਦੀ ਦੁੱਧ ਮਲਾਈਆਂ
ਤੁਰਦੀ ਦਾ ਲੱਕ ਝੂਟੇ ਖਾਂਦਾ
ਪੈਰੀਂ ਝਾਂਜਰਾਂ ਪਾਈਆਂ
ਤ੍ਰਿਞਣਾ ਚ ਕੱਤਦੀ ਦਾ ਦੇਂਦਾ ਰੂਪ ਦੋਹਾਈਆਂ
|
|
24 Sep 2012
|
|
|
|
ਵੀਰ ਮੇਰੇ ਨੇ ਖੂਹ ਲਵਾਇਆ
ਵਿਚ ਸੁਟੀਆਂ ਤਲਵਾਰਾਂ
ਤ੍ਰਿਞਣ ਸੁੰਨੇ ਪਏ
ਕਿਧਰ ਗਏ ਚਰਖੇ ਤੇ ਕਿਧਰ ਗਈਆਂ ਮੁਟਿਆਰਾ
|
|
24 Sep 2012
|
|
|
|
ਉੱਚੇ ਟਿੱਬੇ ਮੈਂ ਤਾਣਾ ਤਣਦੀ
ਉੱਤੋਂ ਰੁੜਗੀ ਥਾਲੀ
ਕੈਦ ਕਰਵਾਦੂੰਗੀ, ਮੈਂ ਡਿਪਟੀ ਦੀ ਸਾਲੀ
|
|
24 Sep 2012
|
|
|
|
ਸੜਕੇ-੨ ਮੈਂ ਰੋਟੀ ਲਈ ਜਾਂਦੀ ਆ
ਉੱਥੇ ਪੌਣਾ ਟੰਗ ਆਈ ਆ
ਨੀ ਮੈਂ ਦਿਓਰ ਕੁਆਰਾ ਮੰਗ ਆਈ ਆ
|
|
24 Sep 2012
|
|
|
|
ਰਾਤੀ ਛੜੇ ਨੂੰ ਅਇਆ ਸੁਪਨਾ
ਛੜਾ ਛੜੇ ਨੂੰ ਦੱਸਦਾ
ਸੁਪਨੇ ਵਿਚ ਮੇਰਾ ਵਿਆਹ ਹੋ ਗਿਆ
ਮੈਂ ਸੀ ਬਹੂ ਨਾਲ ਹਸਦਾ
ਤੜਕੇ ਨੂੰ ਪੱਟਿਆ ਗਿਆ ਚੰਗਾ ਭਲਾ ਘਰ ਵਸਦਾ
|
|
24 Sep 2012
|
|
|
|
|
ਮਾਏ ਨੀ ਮੈਨੂੰ ਜੁੱਤੀ ਸਵਾ ਦੇ
ਹੇਠ ਲੁਆ ਦੇ ਖੁਰੀਆਂ
ਇਹ ਦਿਨ ਖੇਡਣ ਦੇ
ਸੱਸ ਨਨਾਣਾ ਬੁਰੀਆਂ
|
|
24 Sep 2012
|
|
|
|
ਰੇਸ਼ਮੀ ਦੁਪੱਟੇ ਉੱਤੇ ਤਿੰਨ ਧਾਰੀਆ
ਪਹਿਨਣ ਨਾ ਦੇਵਣ ਕਬੀਲਦਾਰੀਆ
|
|
24 Sep 2012
|
|
|
|
ਚਿੱਟੀ-੨ ਰੂੰ ਕਦੇ ਪਿੰਦਣੀ ਪਊਗੀ
ਸੱਸ ਨਾ ਸਲਾਹੀਏ ਕਦੇ ਨਿੰਦਣੀ ਪਊਗੀ
|
|
24 Sep 2012
|
|
|
|
ਪਹਿਨ ਪਚਰ ਕੇ ਚੜੀ ਪੀਂਘ ਤੇ
ਡਿੱਗੀ ਹੁਲਾਰਾ ਖਾ ਕੇ
ਪੈਣ ਫੁਹਾਰਾ ਚਮਕੇ ਬਿਜਲੀ
ਵੇਖ ਲੈ ਰਾਂਝਿਆ ਆ ਕੇ
ਮੈਂ ਤੈਨੂੰ ਤਰਸ ਰਹੀ
ਬੱਦਲਾਂ ਤੋਂ ਸੁਨੇਹਾ ਪਾ ਕੇ
|
|
24 Sep 2012
|
|
|
|
ਹੋਰਾਂ ਦੇ ਮਾਹੀ ਵਸਣ ਘਰਾਂ ਵਿਚ
ਮੇਰਾ ਮਾਹੀ ਬਾਡਰ ਤੇ
ਗੋਲੀ ਚਲਦੀ ਸਾਹਿਬ ਦੇ ਆਡਰ ਤੇ
ਗੋਲੀ ਚਲਦੀ.............
|
|
24 Sep 2012
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|