|
 |
 |
 |
|
|
Home > Communities > Punjabi Poetry > Forum > messages |
|
|
|
|
|
|
|
ਤੂੰ ਹੋਵੇਂ ਜ਼ਿੰਦਗੀ-ਤੇਰੀ ਕਿਤਾਬ ਮੈਂ ਹੋਵਾਂ, ਤੂੰ ਹੋਵੇਂ ਨਸ਼ਾ- ਤੇਰੀ ਸ਼ਰਾਬ ਮੈਂ ਹੋਵਾਂ, ਕੁਝ ਅਜਿਹਾ ਹੋਵੇ ਰਿਸ਼ਤਾ ਤੇਰਾ ਮੇਰਾ, ਤੂੰ ਹੋਵੇਂ ਸਵਾਲ-ਤੇਰਾ ਜਵਾਬ ਮੈਂ ਹੋਵਾਂ।
|
|
01 Jan 2010
|
|
|
|
ਕੱਲ ਰਾਤ ਮੈਂ ਤੇਰੀ ਯਾਦ ਵਿੱਚ ਖੋ ਗਿਆ, ਨੀਂਦ ਨਹੀਂ ਸੀ ਆਉਂਦੀ ਪਰ ਫੇਰ ਵੀ ਮੈਂ ਸੌਂ ਗਿਆ, ਸੁਪਨੇ ਵਿੱਚ ਰੱਬ ਮਿਲਿਆ ਕਹਿੰਦਾ ਤੈਨੂੰ ਕੀ ਹੋ ਗਿਆ, ਮੈਂ ਕਿਹਾ ਰੱਬ ਜੀ ਮੇਰੇ ਤੋਂ ਮੇਰਾ ਕੋਈ ਆਪਣਾ ਖੋ ਗਿਆ, ਰੱਬ ਹੱਸ ਕੇ ਬੋਲਿਆ ਲੱਗਦਾ ਤੂੰ ਤਾਂ ਇਸ਼ਕ ਵਿੱਚ ਝੱਲਾ ਹੋ ਗਿਆ, ਜਿਸ ਯਾਰ ਦੀ ਗੱਲ ਕਰਦਾ ਉਹ ਤਾਂ ਕਿਸੇ ਹੋਰ ਦਾ ਹੋ ਗਿਆ।
|
|
01 Jan 2010
|
|
|
|
ਖ਼ਬਰ ਝੂਠੀ ਸੀ, ਪਤਾ ਸੀ, ਉਡਾਈ ਜਾਣ ਕੇ, ਗੱਲ ਮੇਰੀ ਸੀ, ਤਾਂ ਹੀ ਤਾਂ ਫੈਲਾਈ ਜਾਣਕੇ, ਹੁਣ ਆਪਣਿਆਂ ਵਾਂਗੂੰ ਬਹੁਤਾ ਹੇਜ ਨਾ ਜਤਾ, 'ਦੇਬੀ' ਭੁੱਲ ਗਿਆ ਤੈਨੂੰ ਪਰਾਈ ਜਾਣ ਕੇ।
|
|
01 Jan 2010
|
|
|
|
ਉਹ ਰੁੱਸਦੇ ਰਹੇ ਅਸੀਂ ਮਨਾਉਂਦੇ ਰਹੇ, ਉਸਦੀਆਂ ਰਾਹਾਂ 'ਚ ਪਲਕਾਂ ਵਿਛਾਉਂਦੇ ਰਹੇ, ਉੰਨਾਂ ਨਜ਼ਰ ਮੋੜ ਕੇ ਵੀ ਤੱਕਿਆ ਨਾ, ਤੇ ਅਸੀਂ ਅੱਖਾਂ ਝਪਕਾਉਣ ਤੋਂ ਵੀ ਕਤਰਾਉਂਦੇ ਰਹੇ।
|
|
01 Jan 2010
|
|
|
|
ਯਾਰ ਯਾਰੀ ਦਾ ਮੁੱਲ ਇੱਕ ਦਿਨ ਪਾ ਹੀ ਜਾਂਦੇ ਨੇ, ਬਹੁਤੇ ਲੋਕ ਸਿਆਣੇ ਧੋਖਾ ਖਾ ਹੀ ਜਾਂਦੇ ਨੇ, ਜਿੰਨਾਂ ਮਰਜ਼ੀ ਬਚ ਲੋ ਯਾਰੋ, ਜਾਨੋ ਪਿਆਰੇ ਜ਼ਖ਼ਮ ਜਿਗਰ ਤੇ ਲਾ ਹੀ ਜਾਂਦੇ ਨੇ।
|
|
01 Jan 2010
|
|
|
|
|
"ਖੌਫ਼" ਇਸ ਵਾਰ ਜਦੋਂ ਤੇਰਾ ਖ਼ਤ, ਸ਼ਿਕਵੇ ਤੋਂ ਖਾਲੀ ਆਇਆ ਤਾਂ ਮੈਂ ਸਮਝ ਗਈ, ਕਿ ਤੂੰ ਹੁਣ ਪਰਾਇਆ ਹੋ ਗਿਐਂ। ਹੰਝੂ ਹੁਣ ਮੇਰਾ ਹੋ ਗਿਆ "ਪੀੜ" ਹੁਣ ਮੇਰੀ ਹੋ ਗਈ।
|
|
01 Jan 2010
|
|
|
|
ਕੋਈ ਵਅਦਾ ਵਫ਼ਾ ਨਹੀਂ ਕਰਦਾ, ਜੀਊਣ ਨੂੰ ਦਿਲ ਜਿਹਾ ਨਹੀਂ ਕਰਦਾ, ਹਾਲਾਤ ਸੁਧਰਦੇ ਨਹੀਂ ਤੇ ਨਾ ਗੁਜ਼ਰਦੇ ਅਸੀਂ ਉਏ ਤੂੰ ਵੀ ਮੇਰੇ ਹੱਕ 'ਚ ਦੁਆ ਨਹੀਂ ਕਰਦਾ....
|
|
01 Jan 2010
|
|
|
|
ਕੋਣ ਅੰਦਾਜਾ ਮੇਰੇ ਗਮ ਕਾ ਲਗਾ ਸਕਤਾ ਹੈ......... ਕੌਣ ਮੁਜੇ ਸਹੀ ਰਾਹ ਦਿਖਾ ਸਕਤਾ ਹੈ........ ਕਿਨਾਰੇ ਵਾਲੋ ਤੁਮ ਉਸਕਾ ਦਰਦ ਕਿਆ ਜਾਨੋ.......... ਡੂਬਨੇ ਵਾਲਾ ਹੀ ਗਹਿਰਾਈ ਬਤਾ ਸਕਤਾ ਹੈ.........
|
|
01 Jan 2010
|
|
|
|
ਸੂਹੇ ਫੁੱਲ ਵਰਗੇ ਬੋਲ ਉਹਦੇ ਸੁਪਨੇ ਵਿੱਚ ਕੰਨੀਂ ਪੈਂਦੇ ਨੇ, ਉਹਦੇ ਦੀਦਾਰ ਨੂੰ ਸਦਾ ਹੀ ਇਹ ਨੈਣ ਤਰਸਦੇ ਰਹਿੰਦੇ ਨੇ, ਉਹਦੀ ਮੇਰੀ ਯਾਰੀ ਬਾਰੇ ਇਹ ਲੋਕ ਬੜਾ ਕੁਝ ਕਹਿੰਦੇ ਨੇ, ਅਸੀਂ ਤੱਕਣਾ ਮੁੱਖ ਓਹਦਾ ਕਦੇ,ਆਜਾ ਕਦੇ ਦਿਲ ਦੇ ਵਿਹੜੇ ਵੇ, ਕੀ ਤੱਕਣਾ ਚੰਨ ਜਾਂ ਸੂਰਜ ਨੂੰ,ਜੋ ਨਿੱਤ ਚੜਦੇ-ਡੁੱਬਦੇ ਰਹਿੰਦੇ ਨੇ...।
|
|
01 Jan 2010
|
|
|
|
ਸਾਡੀ ਪਹਿਚਾਣ ਲਈ ਦੋਸਤਾ ਐਨੀ ਗੱਲ ਹੀ ਕਾਫੀ ਏ ,, ਅਸੀ ਉਹਨਾ ਰਾਸਤਿਆਂ ਤੇ ਨਹੀ ਜਾਦੇ ਜਿਹੜੇ ਆਮ ਹੋਣ !!!..
|
|
02 Jan 2010
|
|
|
|
|
|
|
|
|
|
 |
 |
 |
|
|
|