Baal naath de tilleyon jogi ban ke nikle saa..
Kyo choori diyan gallan karke man lalchauni ae,
oh jo chup karke tur je jogi jogi hunde ne,
kyo shera,
kyo sappan,
kyo naagan diya khudan agge been wajauni ae,
mast rehn de mauj lain de nange sadhan nu,
kyo shera diyan akhan vich akhan pauni ae,
kehda takhat hazara kehdi heer syalaan di,
kyo jogi da bhuleya picha yaad karauni ae,
jogi, bhogi ya fir rogi aape dasde ni.....
Marjaane nu kehda maan banauna chauni ae...............
10 Sep 2009
ਵੇਖੀਂ ਦਿਲਾ ਪਿਆਰ ਨਾ ਕਰੀਂ
ਵੇਖੀਂ ਦਿਲਾ ਪਿਆਰ ਨਾ ਕਰੀਂ, ਗੱਲ ਗੱਲ ਤੇ ਪਉ ਪਛਤਾਉਣਾ
ਓਏ ਹੱਸਣਾ ਤੇ ਦੋ ਦਿਨ ਦਾ, ਪਿੱਛੋਂ ਸਾਰੀ ਜ਼ਿੰਦਗੀ ਉਮਰ ਦਾ ਰੋਣਾ
ਅੱਖੀਆਂ ਮਜਾਜਣਾਂ ਨੂੰ ਰੱਖ ਲੈ ਦਬੋਚ ਕੇ
ਕੰਡਿਆਂ ਦੀ ਵਾੜ ਹੱਥ ਪਾਈ ਜ਼ਰਾ ਸੋਚ ਕੇ
ਝੂਠੇ ਇਕਰਾਰ ਨਾ ਕਰੀਂ, ਗੱਲ ਗੱਲ ਤੇ ਪਊ ਪਛਤਾਉਣਾ
ਵੇਖੀਂ ਦਿਲਾ ਪਿਆਰ ਨਾ ਕਰੀਂ....
ਦੁਨਿਆਂ ਦੀਵਾਨਿਆਂ ਦੀ ਬਣੀ ਕਦੋਂ ਮਿੱਤ ਏ
ਆਸ਼ਕਾਂ ਨੂੰ ਸੂਲੀ ਤੇ ਚੜ੍ਹਾਉਣਾ ਏਹਦੀ ਜਿੱਤ ਏ
ਏਹਦਾ ਏਤਬਾਰ ਨਾ ਕਰੀਂ, ਗੱਲ ਗੱਲ ਤੇ ਪਊ ਪਛਤਾਉਣਾ
ਓਏ ਹੱਸਣਾ ਤੇ ਦੋ ਦਿਨ ਦਾ, ਪਿੱਛੋਂ ਸਾਰੀ ਜ਼ਿੰਦਗੀ ਉਮਰ ਦਾ ਰੋਣਾ
ਕਿਸੇ ਕੋਲੇ ਖੋਲ੍ਹੇਗਾ ਜੇ ਦੁੱਖਾਂ ਦੀ ਕਿਤਾਬ ਨੂੰ
ਕਿਵੇਂ ਪੂਰਾ ਕਰੇਗਾ ਇਹ ਪਿਆਰ ਦੇ ਹਿਸਾਬ ਨੂੰ
ਦੋ ਦੂਣੀ ਚਾਰ ਨਾ ਕਰੀਂ, ਗੱਲ ਗੱਲ ਤੇ ਪਊ ਪਛਤਾਉਣਾ
ਓਏ ਹੱਸਣਾ ਤੇ ਦੋ ਦਿਨ ਦਾ, ਪਿੱਛੋਂ ਸਾਰੀ ਜ਼ਿੰਦਗੀ ਉਮਰ ਦਾ ਰੋਣਾ
ਇੱਕ ਗੱਲ ਯਾਦ ਰੱਖੀ ਮਰ ਜਾਣੇ ਮਾਨ ਦੀ
ਲਾਈ ਤੇ ਨਿਭਾਈ ਯਾਰ ਹੁੰਦੀ ਏ ਨਿਭਾਣ ਦੀ
ਵੇਖੀ ਯਾਰ ਮਾਰ ਨਾ ਕਰੀਂ, ਗੱਲ ਗੱਲ ਤੇ ਪਊ ਪਛਤਾਉਣਾ
ਓਏ ਹੱਸਣਾ ਤੇ ਦੋ ਦਿਨ ਦਾ, ਪਿੱਛੋਂ ਸਾਰੀ ਜ਼ਿੰਦਗੀ ਉਮਰ ਦਾ ਰੋਣਾ
ਵੇਖੀਂ ਦਿਲਾ ਪਿਆਰ ਨਾ ਕਰੀਂ, ਗੱਲ ਗੱਲ ਤੇ ਪਉ ਪਛਤਾਉਣਾ
ਓਏ ਹੱਸਣਾ ਤੇ ਦੋ ਦਿਨ ਦਾ, ਪਿੱਛੋਂ ਸਾਰੀ ਜ਼ਿੰਦਗੀ ਉਮਰ ਦਾ ਰੋਣਾ
ਅੱਖੀਆਂ ਮਜਾਜਣਾਂ ਨੂੰ ਰੱਖ ਲੈ ਦਬੋਚ ਕੇ
ਕੰਡਿਆਂ ਦੀ ਵਾੜ ਹੱਥ ਪਾਈ ਜ਼ਰਾ ਸੋਚ ਕੇ
ਝੂਠੇ ਇਕਰਾਰ ਨਾ ਕਰੀਂ, ਗੱਲ ਗੱਲ ਤੇ ਪਊ ਪਛਤਾਉਣਾ
ਵੇਖੀਂ ਦਿਲਾ ਪਿਆਰ ਨਾ ਕਰੀਂ....
ਦੁਨਿਆਂ ਦੀਵਾਨਿਆਂ ਦੀ ਬਣੀ ਕਦੋਂ ਮਿੱਤ ਏ
ਆਸ਼ਕਾਂ ਨੂੰ ਸੂਲੀ ਤੇ ਚੜ੍ਹਾਉਣਾ ਏਹਦੀ ਜਿੱਤ ਏ
ਏਹਦਾ ਏਤਬਾਰ ਨਾ ਕਰੀਂ, ਗੱਲ ਗੱਲ ਤੇ ਪਊ ਪਛਤਾਉਣਾ
ਓਏ ਹੱਸਣਾ ਤੇ ਦੋ ਦਿਨ ਦਾ, ਪਿੱਛੋਂ ਸਾਰੀ ਜ਼ਿੰਦਗੀ ਉਮਰ ਦਾ ਰੋਣਾ
ਕਿਸੇ ਕੋਲੇ ਖੋਲ੍ਹੇਗਾ ਜੇ ਦੁੱਖਾਂ ਦੀ ਕਿਤਾਬ ਨੂੰ
ਕਿਵੇਂ ਪੂਰਾ ਕਰੇਗਾ ਇਹ ਪਿਆਰ ਦੇ ਹਿਸਾਬ ਨੂੰ
ਦੋ ਦੂਣੀ ਚਾਰ ਨਾ ਕਰੀਂ, ਗੱਲ ਗੱਲ ਤੇ ਪਊ ਪਛਤਾਉਣਾ
ਓਏ ਹੱਸਣਾ ਤੇ ਦੋ ਦਿਨ ਦਾ, ਪਿੱਛੋਂ ਸਾਰੀ ਜ਼ਿੰਦਗੀ ਉਮਰ ਦਾ ਰੋਣਾ
ਇੱਕ ਗੱਲ ਯਾਦ ਰੱਖੀ ਮਰ ਜਾਣੇ ਮਾਨ ਦੀ
ਲਾਈ ਤੇ ਨਿਭਾਈ ਯਾਰ ਹੁੰਦੀ ਏ ਨਿਭਾਣ ਦੀ
ਵੇਖੀ ਯਾਰ ਮਾਰ ਨਾ ਕਰੀਂ, ਗੱਲ ਗੱਲ ਤੇ ਪਊ ਪਛਤਾਉਣਾ
ਓਏ ਹੱਸਣਾ ਤੇ ਦੋ ਦਿਨ ਦਾ, ਪਿੱਛੋਂ ਸਾਰੀ ਜ਼ਿੰਦਗੀ ਉਮਰ ਦਾ ਰੋਣਾ
Yoy may enter 30000 more characters.
10 Sep 2009
ਪਿੰਡ ਦੀ ਸਵੇਰ
___________
ਤਾਰਿਆਂ ਦੀ ਚੁੰਨੀ ਪਾ ਕੇ,
ਰਾਤ ਜਦੋਂ ਮੁੱਕਦੀ..
ਸੂਰਜ ਦੀ ਟਿੱਕੀ,
ਓਦੇ ਮੱਥੇ ਉੱਤੇ ਢੁੱਕਦੀ..
ਧੁੰਦ ਵਿੱਚ ਨਹਾਤੀ ਹੋਈ,
ਰੱਬ ਦੀ ਕੋਈ ਮਿਹਰ ਹੈ..
ਦੁਨੀਆਂ ਤੋਂ ਸੋਹਣੀਂ,
ਮੇਰੇ-ਪਿੰਡ ਦੀ ਸਵੇਰ ਹੈ..||
ਮੋਰ ਪੈਲਾਂ ਪਾਉਂਦੇ,
ਕਾਂ ਬੋਲਦੇ ਸ਼ਰਾਰਤੀ..
ਚਿੜ੍ਹੀਆਂ-ਕਬੂਤਰਾਂ ਤੇ,
ਘੁੱਗੀਆਂ ਦੀ ਫ਼ਾਰਸੀ..
ਸਮਝੂਗਾ ਕੌਣ,
ਤੋਤੇ ਠੱਗ ਨੇਂ ਬਨਾਰਸੀ..
ਟੁੱਟ ਪੈਣਾਂ ਛੇੜ ਦਾ,
ਟਟੀਹਰੀ ਨੂੰ ਬਟੇਰ ਹੈ..
ਦੁਨੀਆਂ ਤੋਂ ਸੋਹਣੀਂ,
ਮੇਰੇ-ਪਿੰਡ ਦੀ ਸਵੇਰ ਹੈ..||
ਜੋ ਮੰਦਿਰਾਂ-ਮਸੀਤਾਂ,
ਗੁਰੂ-ਘਰ ਵਿੱਚੋਂ ਆਉਂਦੀਆਂ..
ਓ ਮਿੱਠੀਆਂ ਅਵਾਜਾਂ,
ਸੁਬਹਾ ਹੋਰ ਰੁਸ਼ਨਾਉਂਦੀਆਂ..
ਹਾਲ੍ਹੀ-ਪਾਲ੍ਹੀ ਸਾਰਿਆਂ ਨੂੰ,
ਕੰਮ-ਧੰਦੇ ਲਾਉਂਦੀਆਂ..
ਜ਼ੁਲਫ਼ਾਂ ਜ਼ਮੀਨ ਦੀਆਂ,
ਵਾਹੁੰਦਾ ਬੱਗਾ-ਸ਼ੇਰ ਹੈ..
ਦੁਨੀਆਂ ਤੋਂ ਸੋਹਣੀਂ,
ਮੇਰੇ-ਪਿੰਡ ਦੀ ਸਵੇਰ ਹੈ..||
ਘੁੰਮ-ਘੁੰਮ ਚਾਟੀਆਂ,
ਤੇ ਘੁੰਮਣ ਮਧਾਣੀਆਂ..
ਛਮ-ਛਮ ਚੂੜ੍ਹੇ,
ਛਣਕਾਉਂਦੀਆਂ ਸਵਾਣੀਆਂ..
ਬੱਚਿਆਂ ਨੇਂ ਰੌਣਕਾਂ,
ਲਗਾਈਆਂ ਨਾਲ ਹਾਣੀਆਂ..
ਪਿਆਰ ਵਿੱਚ ਮੁੱਕ ਜਾਂਦੀ,
ਸਾਰੀ ਤੇਰ-ਮੇਰ ਹੈ..
ਦੁਨੀਆਂ ਤੋਂ ਸੋਹਣੀਂ,
ਮੇਰੇ-ਪਿੰਡ ਦੀ ਸਵੇਰ ਹੈ..||
ਪਿੰਡ ਦੀ ਸਵੇਰ
___________
ਤਾਰਿਆਂ ਦੀ ਚੁੰਨੀ ਪਾ ਕੇ,
ਰਾਤ ਜਦੋਂ ਮੁੱਕਦੀ..
ਸੂਰਜ ਦੀ ਟਿੱਕੀ,
ਓਦੇ ਮੱਥੇ ਉੱਤੇ ਢੁੱਕਦੀ..
ਧੁੰਦ ਵਿੱਚ ਨਹਾਤੀ ਹੋਈ,
ਰੱਬ ਦੀ ਕੋਈ ਮਿਹਰ ਹੈ..
ਦੁਨੀਆਂ ਤੋਂ ਸੋਹਣੀਂ,
ਮੇਰੇ-ਪਿੰਡ ਦੀ ਸਵੇਰ ਹੈ..||
ਮੋਰ ਪੈਲਾਂ ਪਾਉਂਦੇ,
ਕਾਂ ਬੋਲਦੇ ਸ਼ਰਾਰਤੀ..
ਚਿੜ੍ਹੀਆਂ-ਕਬੂਤਰਾਂ ਤੇ,
ਘੁੱਗੀਆਂ ਦੀ ਫ਼ਾਰਸੀ..
ਸਮਝੂਗਾ ਕੌਣ,
ਤੋਤੇ ਠੱਗ ਨੇਂ ਬਨਾਰਸੀ..
ਟੁੱਟ ਪੈਣਾਂ ਛੇੜ ਦਾ,
ਟਟੀਹਰੀ ਨੂੰ ਬਟੇਰ ਹੈ..
ਦੁਨੀਆਂ ਤੋਂ ਸੋਹਣੀਂ,
ਮੇਰੇ-ਪਿੰਡ ਦੀ ਸਵੇਰ ਹੈ..||
ਜੋ ਮੰਦਿਰਾਂ-ਮਸੀਤਾਂ,
ਗੁਰੂ-ਘਰ ਵਿੱਚੋਂ ਆਉਂਦੀਆਂ..
ਓ ਮਿੱਠੀਆਂ ਅਵਾਜਾਂ,
ਸੁਬਹਾ ਹੋਰ ਰੁਸ਼ਨਾਉਂਦੀਆਂ..
ਹਾਲ੍ਹੀ-ਪਾਲ੍ਹੀ ਸਾਰਿਆਂ ਨੂੰ,
ਕੰਮ-ਧੰਦੇ ਲਾਉਂਦੀਆਂ..
ਜ਼ੁਲਫ਼ਾਂ ਜ਼ਮੀਨ ਦੀਆਂ,
ਵਾਹੁੰਦਾ ਬੱਗਾ-ਸ਼ੇਰ ਹੈ..
ਦੁਨੀਆਂ ਤੋਂ ਸੋਹਣੀਂ,
ਮੇਰੇ-ਪਿੰਡ ਦੀ ਸਵੇਰ ਹੈ..||
ਘੁੰਮ-ਘੁੰਮ ਚਾਟੀਆਂ,
ਤੇ ਘੁੰਮਣ ਮਧਾਣੀਆਂ..
ਛਮ-ਛਮ ਚੂੜ੍ਹੇ,
ਛਣਕਾਉਂਦੀਆਂ ਸਵਾਣੀਆਂ..
ਬੱਚਿਆਂ ਨੇਂ ਰੌਣਕਾਂ,
ਲਗਾਈਆਂ ਨਾਲ ਹਾਣੀਆਂ..
ਪਿਆਰ ਵਿੱਚ ਮੁੱਕ ਜਾਂਦੀ,
ਸਾਰੀ ਤੇਰ-ਮੇਰ ਹੈ..
ਦੁਨੀਆਂ ਤੋਂ ਸੋਹਣੀਂ,
ਮੇਰੇ-ਪਿੰਡ ਦੀ ਸਵੇਰ ਹੈ..||
Yoy may enter 30000 more characters.
10 Sep 2009
ਤੈਨੂੰ ਭੁੱਲ ਗਏ ਨੇਂ ਯਾਰ ਪੁਰਾਣੇ
ਤੈਨੂੰ ਭੁੱਲ ਗਏ ਨੇਂ ਯਾਰ ਪੁਰਾਣੇ,
ਨਵਿਆਂ ਦੇ ਗਲ ਲਗ ਕੇ...||
ਸਾਡੇ ਮਿੱਟੀ ਵਿੱਚ ਰੋਲ ਤੇ ਯਾਰਾਨੇਂ,
ਨਵਿਆਂ ਦੇ ਗਲ ਲਗ ਕੇ..
ਤੈਨੂੰ ਭੁੱਲ ਗਏ ਨੇਂ ਯਾਰ ਪੁਰਾਣੇ,
ਨਵਿਆਂ ਦੇ ਗਲ ਲਗ ਕੇ...||
ਕਲ ਸਾਨੂੰ ਮੰਨਦਾ ਸੈਂ ਯਾਰੀ ਦਾ ਖੁਦਾ ਵੇ,
ਅੱਜ ਪਤਾ ਲੱਗਾ ਚਾਂਦੀ ਵਿਕੇ ਕਿਹੜੇ ਭਾਅ ਵੇ..
ਚੰਗੇ ਸਿਖ ਗਿਆਂ ਵਣਜ ਕਮਾਣੇ..
ਨਵਿਆਂ ਦੇ ਗਲ ਲਗ ਕੇ..
ਤੈਨੂੰ ਭੁੱਲ ਗਏ ਨੇਂ ਯਾਰ ਪੁਰਾਣੇ...||
ਪਹਿਲੀ ਵੇਰ ਗੈਰਾਂ ਸਾਂਵੇ ਕੀਤਾ ਸ਼ਰਮਿੰਦਾ ਤੂੰ,
ਇਦੇ ਨਾਲੋਂ ਚੰਗਾ ਸੀ ਜੇ ਗੋਲੀ ਮਾਰ ਦਿੰਦਾ ਤੂੰ..
ਤੈਨੂੰ ਆ ਗਏ ਨੇਂ ਮਖੌਲ ਉਡਾਣੇ..
ਨਵਿਆਂ ਦੇ ਗਲ ਲਗ ਕੇ..
ਤੈਨੂੰ ਭੁੱਲ ਗਏ ਨੇਂ ਯਾਰ ਪੁਰਾਣੇ...||
ਐਨੀ ਗਲ ਯਾਦ ਰਖੀਂ ਦੋਸਤਾ ਜਰੂਰ ਏ,
ਭੱਜਦੇ ਨੂੰ ਵਾਣ੍ਹ ਹੁੰਦੇ ਇੱਕੋ ਜਿੰਨੀ ਦੂਰ ਵੇ..
ਬੁੱਕਾਂ ਰਖ-ਰਖ ਰੋਵੇਂਗਾ ਸਿਰਹਾਣੇ..
ਨਵਿਆਂ ਦੇ ਗਲ ਲਗ ਕੇ..
ਤੈਨੂੰ ਭੁੱਲ ਗਏ ਨੇਂ ਯਾਰ ਪੁਰਾਣੇ...||
ਔਖੇ ਵੇਲੇ ਕੰਮ ਆਉਣਾਂ ਦੋਵੇਂ ਹਥਿਆਰਾਂ ਨੇਂ,
ਪੁਰਾਣੀਆਂ ਖੁਰਾਕਾਂ ਤੇ ਪੁਰਾਣੇ ਬੇਲੀ-ਯਾਰਾਂ ਨੇਂ..
ਗੱਲਾਂ ਸੱਚੀਆਂ ਦੇ ਗਾਹਕ ਸਿਆਣੇਂ..
ਨਵਿਆਂ ਦੇ ਗਲ ਲਗ ਕੇ..
ਤੈਨੂੰ ਭੁੱਲ ਗਏ ਨੇਂ ਯਾਰ ਪੁਰਾਣੇ...||
ਜਦੋਂ ਤੇਰਾ ਨਵਿਆਂ ਤੋਂ ਦਿਲ ਟੁੱਟ ਜਾਵੇਗਾ,
ਚੌਥੀ ਦੇ ਸਕੂਲ ਵਾਲਾ ਬੇਲੀ ਚੇਤੇ ਆਵੇਗਾ..
ਫ਼ਿਰੀਂ ਲਭਦਾ ’ਮਾਣ-ਮਰਜਾਣੇ’..
ਨਵਿਆਂ ਦੇ ਗਲ ਲਗ ਕੇ..
ਤੈਨੂੰ ਭੁੱਲ ਗਏ ਨੇਂ ਯਾਰ ਪੁਰਾਣੇ...||
ਤੈਨੂੰ ਭੁੱਲ ਗਏ ਨੇਂ ਯਾਰ ਪੁਰਾਣੇ,
ਨਵਿਆਂ ਦੇ ਗਲ ਲਗ ਕੇ...||
ਸਾਡੇ ਮਿੱਟੀ ਵਿੱਚ ਰੋਲ ਤੇ ਯਾਰਾਨੇਂ,
ਨਵਿਆਂ ਦੇ ਗਲ ਲਗ ਕੇ..
ਤੈਨੂੰ ਭੁੱਲ ਗਏ ਨੇਂ ਯਾਰ ਪੁਰਾਣੇ,
ਨਵਿਆਂ ਦੇ ਗਲ ਲਗ ਕੇ...||
ਕਲ ਸਾਨੂੰ ਮੰਨਦਾ ਸੈਂ ਯਾਰੀ ਦਾ ਖੁਦਾ ਵੇ,
ਅੱਜ ਪਤਾ ਲੱਗਾ ਚਾਂਦੀ ਵਿਕੇ ਕਿਹੜੇ ਭਾਅ ਵੇ..
ਚੰਗੇ ਸਿਖ ਗਿਆਂ ਵਣਜ ਕਮਾਣੇ..
ਨਵਿਆਂ ਦੇ ਗਲ ਲਗ ਕੇ..
ਤੈਨੂੰ ਭੁੱਲ ਗਏ ਨੇਂ ਯਾਰ ਪੁਰਾਣੇ...||
ਪਹਿਲੀ ਵੇਰ ਗੈਰਾਂ ਸਾਂਵੇ ਕੀਤਾ ਸ਼ਰਮਿੰਦਾ ਤੂੰ,
ਇਦੇ ਨਾਲੋਂ ਚੰਗਾ ਸੀ ਜੇ ਗੋਲੀ ਮਾਰ ਦਿੰਦਾ ਤੂੰ..
ਤੈਨੂੰ ਆ ਗਏ ਨੇਂ ਮਖੌਲ ਉਡਾਣੇ..
ਨਵਿਆਂ ਦੇ ਗਲ ਲਗ ਕੇ..
ਤੈਨੂੰ ਭੁੱਲ ਗਏ ਨੇਂ ਯਾਰ ਪੁਰਾਣੇ...||
ਐਨੀ ਗਲ ਯਾਦ ਰਖੀਂ ਦੋਸਤਾ ਜਰੂਰ ਏ,
ਭੱਜਦੇ ਨੂੰ ਵਾਣ੍ਹ ਹੁੰਦੇ ਇੱਕੋ ਜਿੰਨੀ ਦੂਰ ਵੇ..
ਬੁੱਕਾਂ ਰਖ-ਰਖ ਰੋਵੇਂਗਾ ਸਿਰਹਾਣੇ..
ਨਵਿਆਂ ਦੇ ਗਲ ਲਗ ਕੇ..
ਤੈਨੂੰ ਭੁੱਲ ਗਏ ਨੇਂ ਯਾਰ ਪੁਰਾਣੇ...||
ਔਖੇ ਵੇਲੇ ਕੰਮ ਆਉਣਾਂ ਦੋਵੇਂ ਹਥਿਆਰਾਂ ਨੇਂ,
ਪੁਰਾਣੀਆਂ ਖੁਰਾਕਾਂ ਤੇ ਪੁਰਾਣੇ ਬੇਲੀ-ਯਾਰਾਂ ਨੇਂ..
ਗੱਲਾਂ ਸੱਚੀਆਂ ਦੇ ਗਾਹਕ ਸਿਆਣੇਂ..
ਨਵਿਆਂ ਦੇ ਗਲ ਲਗ ਕੇ..
ਤੈਨੂੰ ਭੁੱਲ ਗਏ ਨੇਂ ਯਾਰ ਪੁਰਾਣੇ...||
ਜਦੋਂ ਤੇਰਾ ਨਵਿਆਂ ਤੋਂ ਦਿਲ ਟੁੱਟ ਜਾਵੇਗਾ,
ਚੌਥੀ ਦੇ ਸਕੂਲ ਵਾਲਾ ਬੇਲੀ ਚੇਤੇ ਆਵੇਗਾ..
ਫ਼ਿਰੀਂ ਲਭਦਾ ’ਮਾਣ-ਮਰਜਾਣੇ’..
ਨਵਿਆਂ ਦੇ ਗਲ ਲਗ ਕੇ..
ਤੈਨੂੰ ਭੁੱਲ ਗਏ ਨੇਂ ਯਾਰ ਪੁਰਾਣੇ...||
Yoy may enter 30000 more characters.
10 Sep 2009
ਚੋਰੀ,ਯਾਰੀ,ਨਸ਼ਾ...
_________________
"ਸਾਰੀ ਦੁਨੀਆ ਮਰਦੀ ਆਈ,
ਜੋ ਜੰਮਿਆਂ ਸੋ ਮਰਣਾਂ..
ਜੋ ਘੜਿਆਂ ਨੂੰ ਪਰਖਣ ਲੱਗੀਆਂ,
ਓਹਨਾਂ ਨੇਂ ਕੀ ਤਰਣਾਂ..
ਜਿਸ ਭਾਂਡੇ ਵਿੱਚ ਛੇਦ ਹਜ਼ਾਰਾਂ,
ਓ ਭਾਂਡਾ ਨਹੀਂ ਭਰਨਾ..
ਜਿਸ ਵਰਕੇ ਤੇ ਨਾਮ ਨਹੀਂ ਤੇਰਾ,
ਓ ਵਰਕਾ ਕੀ ਪੜ੍ਹਨਾ..
ਮੌਤੋਂ ਕੀ ਡਰਨਾ,
ਜੇ ਕੱਚੇ-ਘੜੇ ਤੇ ਤਰਨਾ"
ਸਿਗਰਟ ਪੀ ਕੇ ਕੱਛਾਂ ਵਿੱਚ,
ਪਰਫ਼ਿਊਮ ਲਗਾਈ ਜਾ..
ਦਾਰੂ ਪੀ ਕੇ ਮੂੰਹ ਵਿੱਚ,
ਲੌਂਗ-ਲਾਚੀਆਂ ਪਾਈ ਜਾ..
ਦਾਈਆਂ ਕੋਲੋਂ ਜਿੰਨਾਂ ਮਰਜ਼ੀ,
ਪੇਟ ਲੁਕਾਈ ਜਾ..
ਸੱਚ ਸਾਹਮਣੇ ਆ ਕੇ ਰਹਿੰਦੈ,
ਲੁੱਕਦਾ ਨਹੀਂ ਮਿੱਤਰਾ..
ਚੋਰੀ,ਯਾਰੀ,ਨਸ਼ਾ ਛੁਪਾਇਆਂ,
ਛੁੱਪਦਾ ਨਹੀਂ ਮਿੱਤਰਾ..||
ਮੈਂ ਵੀ ਥੋਡੇ ਵਰਗਾ ਹਾਂ,
ਪਰ ਦੁਨੀਆ ਦੇਖੀ ਹੈ..
ਆਪਣੇ ਹੱਥੀਂ ਬਾਲ੍ਹੀ,
ਆਪਣੇ ਹੱਥੀਂ ਸੇਕੀ ਹੈ..
ਪੌਣ ਜੜ੍ਹਾਂ ਤੋਂ ਪੁੱਟਦੀ,
ਜੋ ਰੁੱਖ ਝੁੱਕਦਾ ਨਹੀਂ ਮਿੱਤਰਾ..
ਚੋਰੀ,ਯਾਰੀ,ਨਸ਼ਾ ਛੁਪਾਇਆਂ,
ਛੁੱਪਦਾ ਨਹੀਂ ਮਿੱਤਰਾ..||
ਥੋੜਾ ਜਿਹਾ ਜੇ ਖਾਈਏ,
ਜ਼ਹਿਰ ਵੀ ਲਾਭ ਹੀ ਕਰਦਾ ਹੈ..
ਬਹੁਤਾ ਮੱਖਣ ਦੁੱਧ ਵੀ,
ਪੇਟ ਖਰਾਬ ਹੀ ਕਰਦਾ ਹੈ..
ਸਬਰ-ਸ਼ੁਕਰ ਨਾਲ ਖਾਈਏ,
ਖਾਧਾ ਮੁੱਕਦਾ ਨਹੀਂ ਮਿੱਤਰਾ..
ਚੋਰੀ,ਯਾਰੀ,ਨਸ਼ਾ ਛੁਪਾਇਆਂ,
ਛੁੱਪਦਾ ਨਹੀਂ ਮਿੱਤਰਾ..||
ਚੋਰੀ,ਯਾਰੀ,ਨਸ਼ਾ...
_________________
"ਸਾਰੀ ਦੁਨੀਆ ਮਰਦੀ ਆਈ,
ਜੋ ਜੰਮਿਆਂ ਸੋ ਮਰਣਾਂ..
ਜੋ ਘੜਿਆਂ ਨੂੰ ਪਰਖਣ ਲੱਗੀਆਂ,
ਓਹਨਾਂ ਨੇਂ ਕੀ ਤਰਣਾਂ..
ਜਿਸ ਭਾਂਡੇ ਵਿੱਚ ਛੇਦ ਹਜ਼ਾਰਾਂ,
ਓ ਭਾਂਡਾ ਨਹੀਂ ਭਰਨਾ..
ਜਿਸ ਵਰਕੇ ਤੇ ਨਾਮ ਨਹੀਂ ਤੇਰਾ,
ਓ ਵਰਕਾ ਕੀ ਪੜ੍ਹਨਾ..
ਮੌਤੋਂ ਕੀ ਡਰਨਾ,
ਜੇ ਕੱਚੇ-ਘੜੇ ਤੇ ਤਰਨਾ"
ਸਿਗਰਟ ਪੀ ਕੇ ਕੱਛਾਂ ਵਿੱਚ,
ਪਰਫ਼ਿਊਮ ਲਗਾਈ ਜਾ..
ਦਾਰੂ ਪੀ ਕੇ ਮੂੰਹ ਵਿੱਚ,
ਲੌਂਗ-ਲਾਚੀਆਂ ਪਾਈ ਜਾ..
ਦਾਈਆਂ ਕੋਲੋਂ ਜਿੰਨਾਂ ਮਰਜ਼ੀ,
ਪੇਟ ਲੁਕਾਈ ਜਾ..
ਸੱਚ ਸਾਹਮਣੇ ਆ ਕੇ ਰਹਿੰਦੈ,
ਲੁੱਕਦਾ ਨਹੀਂ ਮਿੱਤਰਾ..
ਚੋਰੀ,ਯਾਰੀ,ਨਸ਼ਾ ਛੁਪਾਇਆਂ,
ਛੁੱਪਦਾ ਨਹੀਂ ਮਿੱਤਰਾ..||
ਮੈਂ ਵੀ ਥੋਡੇ ਵਰਗਾ ਹਾਂ,
ਪਰ ਦੁਨੀਆ ਦੇਖੀ ਹੈ..
ਆਪਣੇ ਹੱਥੀਂ ਬਾਲ੍ਹੀ,
ਆਪਣੇ ਹੱਥੀਂ ਸੇਕੀ ਹੈ..
ਪੌਣ ਜੜ੍ਹਾਂ ਤੋਂ ਪੁੱਟਦੀ,
ਜੋ ਰੁੱਖ ਝੁੱਕਦਾ ਨਹੀਂ ਮਿੱਤਰਾ..
ਚੋਰੀ,ਯਾਰੀ,ਨਸ਼ਾ ਛੁਪਾਇਆਂ,
ਛੁੱਪਦਾ ਨਹੀਂ ਮਿੱਤਰਾ..||
ਥੋੜਾ ਜਿਹਾ ਜੇ ਖਾਈਏ,
ਜ਼ਹਿਰ ਵੀ ਲਾਭ ਹੀ ਕਰਦਾ ਹੈ..
ਬਹੁਤਾ ਮੱਖਣ ਦੁੱਧ ਵੀ,
ਪੇਟ ਖਰਾਬ ਹੀ ਕਰਦਾ ਹੈ..
ਸਬਰ-ਸ਼ੁਕਰ ਨਾਲ ਖਾਈਏ,
ਖਾਧਾ ਮੁੱਕਦਾ ਨਹੀਂ ਮਿੱਤਰਾ..
ਚੋਰੀ,ਯਾਰੀ,ਨਸ਼ਾ ਛੁਪਾਇਆਂ,
ਛੁੱਪਦਾ ਨਹੀਂ ਮਿੱਤਰਾ..||
Yoy may enter 30000 more characters.
10 Sep 2009
ਤੇਰੀਆਂ ਵਫ਼ਾਈਆਂ ਮਿੱਤਰਾ..
ਤੇਰੀ ਸੋਨੇ ਦੀ ਸਵੇਰ ਤੇ ਦੁਪਿਹਰ ਚਾਂਦੀ ਦੀ,
ਤੇਰੀ ਸ਼ਾਮ ਵਿੱਚ ਜ਼ਾਮ ਤੇ ਸੁਰਾਹੀਆਂ ਮਿੱਤਰਾ..
ਵੇ ਅਸੀਂ ਕਾਲੀਆਂ ਰਾਤਾਂ ਚੋਂ’ ਰਹੇ ਲੱਭਦੇ,
ਤੇਰੀਆਂ ਵਫ਼ਾਈਆਂ ਮਿੱਤਰਾ..||
ਨੀਲੇ ਅੰਬਰਾਂ ਤੇ ਰਾਤੀਂ ਜਿਹੜੀ ਲੱਗਦੀ,
ਵੇ ਰੱਬ ਦੀ ਕਚਿਹਰੀ ਸੋਹਣਿਆਂ..
ਕਿਵੇਂ ਪਿਆਰ ਦਾ ਮੁਕੱਦਮਾਂ ਜਿੱਤ ਜੇ,
ਵੇ ਸਾਰਾ ਜੱਗ ਵੈਰੀ ਸੋਹਣਿਆਂ..
ਚੰਨ-ਤਾਰੇ ਵੀ ਹਮੈਤੀ ਹੋਕੇ ਸਾਡੇ,
ਮੁੱਕਰੇ ਗਵਾਹੀਆਂ ਮਿੱਤਰਾ..
ਵੇ ਅਸੀਂ ਕਾਲੀਆਂ ਰਾਤਾਂ ਚੋਂ’ ਰਹੇ ਲੱਭਦੇ,
ਤੇਰੀਆਂ ਵਫ਼ਾਈਆਂ ਮਿੱਤਰਾ..||
ਸਾਡੇ ਮਨ ਦਾ ਗਾਹਕ ਨਾਂ ਕੋਈ,
ਵੇ ਲੋਕੀਂ ਸਾਥੋਂ ਤਨ ਮੰਗਦੇ..
ਸਾਥੋਂ ਰੋਜ਼ ਦਾ ਮਰਨ ਨਹੀਂ ਹੋਣਾਂ,
ਵੇ ਇੱਕੋ ਵਾਰੀ ਸੂਲੀ ਟੰਗਦੇ..
ਅਸੀਂ ਮੁੱਕਣਾਂ,ਮੁੱਕਣੀਆਂ ਨਾਹੀਂ ,
ਤੇਰੀਆਂ ਜੁਦਾਈਆਂ ਮਿੱਤਰਾ..
ਵੇ ਅਸੀਂ ਕਾਲੀਆਂ ਰਾਤਾਂ ਚੋਂ’ ਰਹੇ ਲੱਭਦੇ,
ਤੇਰੀਆਂ ਵਫ਼ਾਈਆਂ ਮਿੱਤਰਾ..||
ਵੇ ਮੈਂ ਲੱਖਾਂ ਦੀਆਂ ਅੱਖਾਂ ਵਿੱਚ ਰੜਕਾਂ,
ਹਾਂ ਇੱਕ ਤੇਰੇ ਪਿਆਰ ਬਦਲੇ..
ਜੱਗ ਬਦਲੇ ਬੇਸ਼ੱਕ ਸੌ-ਵਾਰੀ,
ਨਾਂ ਇੱਕ ਸੋਹਣਾ ਯਾਰ ਬਦਲੇ..
ਦਿੱਤੇ ਕਾਵਾਂ ਨੂੰ ਨਿਉਂਤੇ ਤੇਰੇ ਵਾਸਤੇ,
ਚੂਰੀਆਂ ਖਵਾਈਆਂ ਮਿੱਤਰਾ..
ਵੇ ਅਸੀਂ ਕਾਲੀਆਂ ਰਾਤਾਂ ਚੋਂ’ ਰਹੇ ਲੱਭਦੇ,
ਤੇਰੀਆਂ ਵਫ਼ਾਈਆਂ ਮਿੱਤਰਾ..||
ਅਸੀਂ ਮੁੱਕਦੀ ਰਾਤ ਦੇ ਦੀਵੇ,
ਵੇ ਦਿਨ ਸਾਡਾ ਨਹੀਂਓ ਚੜ੍ਹਣਾਂ..
ਖੁਦ ਬਲ੍ਹਕੇ ਰੌਸ਼ਨੀਂ ਦੇਣੀਂ,
ਨਸੀਬਾਂ ਵਿੱਚ ਨਿੱਤ ਬਲ੍ਹਣਾਂ..
ਦੀਵੇ ਬਾਲ੍ਹ ਕੇ "ਮਾਨ-ਮਰਜਾਣਾਂ",
ਲਿਖਦਾ ਰੁਬਾਈਆਂ ਮਿੱਤਰਾ..
ਵੇ ਅਸੀਂ ਕਾਲੀਆਂ ਰਾਤਾਂ ਚੋਂ’ ਰਹੇ ਲੱਭਦੇ,
ਤੇਰੀਆਂ ਵਫ਼ਾਈਆਂ ਮਿੱਤਰਾ..||
ਤੇਰੀ ਸੋਨੇ ਦੀ ਸਵੇਰ ਤੇ ਦੁਪਿਹਰ ਚਾਂਦੀ ਦੀ,
ਤੇਰੀ ਸ਼ਾਮ ਵਿੱਚ ਜ਼ਾਮ ਤੇ ਸੁਰਾਹੀਆਂ ਮਿੱਤਰਾ..
ਵੇ ਅਸੀਂ ਕਾਲੀਆਂ ਰਾਤਾਂ ਚੋਂ’ ਰਹੇ ਲੱਭਦੇ,
ਤੇਰੀਆਂ ਵਫ਼ਾਈਆਂ ਮਿੱਤਰਾ..||
ਨੀਲੇ ਅੰਬਰਾਂ ਤੇ ਰਾਤੀਂ ਜਿਹੜੀ ਲੱਗਦੀ,
ਵੇ ਰੱਬ ਦੀ ਕਚਿਹਰੀ ਸੋਹਣਿਆਂ..
ਕਿਵੇਂ ਪਿਆਰ ਦਾ ਮੁਕੱਦਮਾਂ ਜਿੱਤ ਜੇ,
ਵੇ ਸਾਰਾ ਜੱਗ ਵੈਰੀ ਸੋਹਣਿਆਂ..
ਚੰਨ-ਤਾਰੇ ਵੀ ਹਮੈਤੀ ਹੋਕੇ ਸਾਡੇ,
ਮੁੱਕਰੇ ਗਵਾਹੀਆਂ ਮਿੱਤਰਾ..
ਵੇ ਅਸੀਂ ਕਾਲੀਆਂ ਰਾਤਾਂ ਚੋਂ’ ਰਹੇ ਲੱਭਦੇ,
ਤੇਰੀਆਂ ਵਫ਼ਾਈਆਂ ਮਿੱਤਰਾ..||
ਸਾਡੇ ਮਨ ਦਾ ਗਾਹਕ ਨਾਂ ਕੋਈ,
ਵੇ ਲੋਕੀਂ ਸਾਥੋਂ ਤਨ ਮੰਗਦੇ..
ਸਾਥੋਂ ਰੋਜ਼ ਦਾ ਮਰਨ ਨਹੀਂ ਹੋਣਾਂ,
ਵੇ ਇੱਕੋ ਵਾਰੀ ਸੂਲੀ ਟੰਗਦੇ..
ਅਸੀਂ ਮੁੱਕਣਾਂ,ਮੁੱਕਣੀਆਂ ਨਾਹੀਂ ,
ਤੇਰੀਆਂ ਜੁਦਾਈਆਂ ਮਿੱਤਰਾ..
ਵੇ ਅਸੀਂ ਕਾਲੀਆਂ ਰਾਤਾਂ ਚੋਂ’ ਰਹੇ ਲੱਭਦੇ,
ਤੇਰੀਆਂ ਵਫ਼ਾਈਆਂ ਮਿੱਤਰਾ..||
ਵੇ ਮੈਂ ਲੱਖਾਂ ਦੀਆਂ ਅੱਖਾਂ ਵਿੱਚ ਰੜਕਾਂ,
ਹਾਂ ਇੱਕ ਤੇਰੇ ਪਿਆਰ ਬਦਲੇ..
ਜੱਗ ਬਦਲੇ ਬੇਸ਼ੱਕ ਸੌ-ਵਾਰੀ,
ਨਾਂ ਇੱਕ ਸੋਹਣਾ ਯਾਰ ਬਦਲੇ..
ਦਿੱਤੇ ਕਾਵਾਂ ਨੂੰ ਨਿਉਂਤੇ ਤੇਰੇ ਵਾਸਤੇ,
ਚੂਰੀਆਂ ਖਵਾਈਆਂ ਮਿੱਤਰਾ..
ਵੇ ਅਸੀਂ ਕਾਲੀਆਂ ਰਾਤਾਂ ਚੋਂ’ ਰਹੇ ਲੱਭਦੇ,
ਤੇਰੀਆਂ ਵਫ਼ਾਈਆਂ ਮਿੱਤਰਾ..||
ਅਸੀਂ ਮੁੱਕਦੀ ਰਾਤ ਦੇ ਦੀਵੇ,
ਵੇ ਦਿਨ ਸਾਡਾ ਨਹੀਂਓ ਚੜ੍ਹਣਾਂ..
ਖੁਦ ਬਲ੍ਹਕੇ ਰੌਸ਼ਨੀਂ ਦੇਣੀਂ,
ਨਸੀਬਾਂ ਵਿੱਚ ਨਿੱਤ ਬਲ੍ਹਣਾਂ..
ਦੀਵੇ ਬਾਲ੍ਹ ਕੇ "ਮਾਨ-ਮਰਜਾਣਾਂ",
ਲਿਖਦਾ ਰੁਬਾਈਆਂ ਮਿੱਤਰਾ..
ਵੇ ਅਸੀਂ ਕਾਲੀਆਂ ਰਾਤਾਂ ਚੋਂ’ ਰਹੇ ਲੱਭਦੇ,
ਤੇਰੀਆਂ ਵਫ਼ਾਈਆਂ ਮਿੱਤਰਾ..||
Yoy may enter 30000 more characters.
10 Sep 2009
kujh lines --- by Maan saab
ਤੇਜ਼ ਹੈਂ ਲੇਕਿਨ,
ਯੇ ਗਮ ਕੀ ਆਂਧੀਆਂ ਟਲ ਜਾਏਂਗੀ..
ਇਨ ਚਿਰਾਗੋਂ ਕੋ ਨਾਂ ਛੂਨਾਂ,
ਵਰਨਾਂ ਉਂਗਲੀਆਂ ਜਲ੍ਹ ਜਾਏਂਗੀ..
ਮੱਤ ਨਹਾਓ ਝੀਲ ਮੇਂ,
ਮਲ ਕੇ ਯੇ ਗੋਰਾ-ਬਦਨ..
ਆਗ ਪਾਨੀ ਮੇਂ ਲਗੇਗੀ,
ਮਛਲੀਆਂ ਜਲ੍ਹ ਜਾਏਂਗੀ..
ਨਿਕਲਾ ਨਾਂ ਕਰੋ ਸੈਰ ਕੋ,
ਖੁਸ਼ਬੂ ਲਗਾ ਕੇ ਬਦਨ ਮੇਂ..
ਆਸ਼ਿਕੋਂ ਕੇ ਬਾਗ ਕੀ,
ਸਭ ਤਿਤਲੀਆਂ ਮਰ ਜਾਏਂਗੀ..
ਮੱਤ ਜਲਾਓ ਦੁਲਹਨੋਂ ਕੋ,
ਮਾਲ ਔ' ਦੌਲਤ ਕੇ ਲੀਏ..
ਵਰਨਾਂ ਏਕ ਦਿਨ ਆਪਕੀ ਭੀ,
ਬੇਟੀਆਂ ਜਲ੍ਹ ਜਾਏਂਗੀ..||
ਤੇਜ਼ ਹੈਂ ਲੇਕਿਨ,
ਯੇ ਗਮ ਕੀ ਆਂਧੀਆਂ ਟਲ ਜਾਏਂਗੀ..
ਇਨ ਚਿਰਾਗੋਂ ਕੋ ਨਾਂ ਛੂਨਾਂ,
ਵਰਨਾਂ ਉਂਗਲੀਆਂ ਜਲ੍ਹ ਜਾਏਂਗੀ..
ਮੱਤ ਨਹਾਓ ਝੀਲ ਮੇਂ,
ਮਲ ਕੇ ਯੇ ਗੋਰਾ-ਬਦਨ..
ਆਗ ਪਾਨੀ ਮੇਂ ਲਗੇਗੀ,
ਮਛਲੀਆਂ ਜਲ੍ਹ ਜਾਏਂਗੀ..
ਨਿਕਲਾ ਨਾਂ ਕਰੋ ਸੈਰ ਕੋ,
ਖੁਸ਼ਬੂ ਲਗਾ ਕੇ ਬਦਨ ਮੇਂ..
ਆਸ਼ਿਕੋਂ ਕੇ ਬਾਗ ਕੀ,
ਸਭ ਤਿਤਲੀਆਂ ਮਰ ਜਾਏਂਗੀ..
ਮੱਤ ਜਲਾਓ ਦੁਲਹਨੋਂ ਕੋ,
ਮਾਲ ਔ' ਦੌਲਤ ਕੇ ਲੀਏ..
ਵਰਨਾਂ ਏਕ ਦਿਨ ਆਪਕੀ ਭੀ,
ਬੇਟੀਆਂ ਜਲ੍ਹ ਜਾਏਂਗੀ..||
Yoy may enter 30000 more characters.
10 Sep 2009
ਜੇ ਗੱਲ ਵਿਗੜ ਗਈ, ਮੁੜ ਕੇ ਸੂਤ ਨਹੀਂ ਆਉਣੀਂ..||
ਗੁੱਸੇ-ਗੁੱਸੇ ਵਿੱਚ,
ਗੱਲ ਦੀ ਗਾਲ ਬਣ ਜਾਏ..
ਗੱਲਾਂ-ਗੱਲਾਂ ਵਿੱਚ,
ਗੱਲ ਵਧਾਈ ਦੀ ਨਹੀਂ..
ਗਾਲ-ਭੈਣ ਦੀ ਸੀਨ੍ਹਾ ਕਰੇ ਛੱਲ੍ਹੀ,
ਤੇ ਗਾਲ-ਮਾਂ ਦੀ ਸੁਣੀ-ਸੁਣਾਈਦੀ ਨਹੀਂ..
ਮਿੱਠਾ ਬੋਲੇ ਤੇ ਜੇ ਦੁਸ਼ਮਣ ਮੋਮ ਹੋਜੇ,
ਓਸ ਮੋਮ ਨੂੰ ਅੱਗ ਦਿਖਾਈਦੀ ਨਹੀਂ..
ਰੁੱਸੇ ਦੀ ਅੱਗ ਪਿਆਰ ਬੁਝਾਵੇ,
ਤੇ ਗੁੱਸੇ ਦੀ ਅੱਗ ਪਾਣੀ..
ਜੇ ਗੱਲ ਵਿਗੜ ਗਈ,
ਮੁੜ ਕੇ ਸੂਤ ਨਹੀਂ ਆਉਣੀਂ..||
ਵਿਗੜੀ ਗੱਲ ਦਾ ਲੋਕ ਤਮਾਸ਼ਾ,
ਦੇਖਣ ਝੀਖਾਂ ਥਾਣੀ..
ਜੇ ਗੱਲ ਵਿਗੜ ਗਈ,
ਮੁੜ ਕੇ ਸੂਤ ਨਹੀਂ ਆਉਣੀਂ..||
ਪਿਆਰ ਜਿਹਾ ਕੋਈ ਅੰਮ੍ਰਿਤ ਹੈ ਨਹੀਂ,
ਨਫ਼ਰਤ ਵਰਗੀ ਜ਼ਹਿਰ ਨਹੀਂ..
ਪਿਓ ਵਰਗਾ ਸਿਰ ਹੱਥ ਨਹੀਂ,
ਤੇ ਮਾਂ ਵਰਗਾ ਕੋਈ ਪੈਰ ਨਹੀਂ..
ਘੀ-ਸ਼ੱਕਰ ਜਿਹਾ ਨਾਤਾ ਹੈ ਨਹੀਂ,
ਤੇ ਇੱਟ-ਕੁੱਤੇ ਜਿਹਾ ਵੈਰ ਨਹੀਂ..
ਰਲ੍ਹਿਆਂ ਵਰਗਾ ਏਕਾ ਹੈ ਨਹੀਂ,
ਤੇ ਖਿੱਲਰ੍ਹ ਗਿਆਂ ਦੀ ਖੈਰ ਨਹੀਂ..
ਖਿੱਲਰ੍ਹ ਗਈ ਗੱਲ ਤੂੜੀ ਵਰਗੀ,
ਵਾ ਲੱਗਿਆਂ ਉੱਡ ਜਾਣੀ..
ਜੇ ਗੱਲ ਵਿਗੜ ਗਈ,
ਮੁੜ ਕੇ ਸੂਤ ਨਹੀਂ ਆਉਣੀਂ..||
ਗੁੱਸੇ-ਗੁੱਸੇ ਵਿੱਚ,
ਗੱਲ ਦੀ ਗਾਲ ਬਣ ਜਾਏ..
ਗੱਲਾਂ-ਗੱਲਾਂ ਵਿੱਚ,
ਗੱਲ ਵਧਾਈ ਦੀ ਨਹੀਂ..
ਗਾਲ-ਭੈਣ ਦੀ ਸੀਨ੍ਹਾ ਕਰੇ ਛੱਲ੍ਹੀ,
ਤੇ ਗਾਲ-ਮਾਂ ਦੀ ਸੁਣੀ-ਸੁਣਾਈਦੀ ਨਹੀਂ..
ਮਿੱਠਾ ਬੋਲੇ ਤੇ ਜੇ ਦੁਸ਼ਮਣ ਮੋਮ ਹੋਜੇ,
ਓਸ ਮੋਮ ਨੂੰ ਅੱਗ ਦਿਖਾਈਦੀ ਨਹੀਂ..
ਰੁੱਸੇ ਦੀ ਅੱਗ ਪਿਆਰ ਬੁਝਾਵੇ,
ਤੇ ਗੁੱਸੇ ਦੀ ਅੱਗ ਪਾਣੀ..
ਜੇ ਗੱਲ ਵਿਗੜ ਗਈ,
ਮੁੜ ਕੇ ਸੂਤ ਨਹੀਂ ਆਉਣੀਂ..||
ਵਿਗੜੀ ਗੱਲ ਦਾ ਲੋਕ ਤਮਾਸ਼ਾ,
ਦੇਖਣ ਝੀਖਾਂ ਥਾਣੀ..
ਜੇ ਗੱਲ ਵਿਗੜ ਗਈ,
ਮੁੜ ਕੇ ਸੂਤ ਨਹੀਂ ਆਉਣੀਂ..||
ਪਿਆਰ ਜਿਹਾ ਕੋਈ ਅੰਮ੍ਰਿਤ ਹੈ ਨਹੀਂ,
ਨਫ਼ਰਤ ਵਰਗੀ ਜ਼ਹਿਰ ਨਹੀਂ..
ਪਿਓ ਵਰਗਾ ਸਿਰ ਹੱਥ ਨਹੀਂ,
ਤੇ ਮਾਂ ਵਰਗਾ ਕੋਈ ਪੈਰ ਨਹੀਂ..
ਘੀ-ਸ਼ੱਕਰ ਜਿਹਾ ਨਾਤਾ ਹੈ ਨਹੀਂ,
ਤੇ ਇੱਟ-ਕੁੱਤੇ ਜਿਹਾ ਵੈਰ ਨਹੀਂ..
ਰਲ੍ਹਿਆਂ ਵਰਗਾ ਏਕਾ ਹੈ ਨਹੀਂ,
ਤੇ ਖਿੱਲਰ੍ਹ ਗਿਆਂ ਦੀ ਖੈਰ ਨਹੀਂ..
ਖਿੱਲਰ੍ਹ ਗਈ ਗੱਲ ਤੂੜੀ ਵਰਗੀ,
ਵਾ ਲੱਗਿਆਂ ਉੱਡ ਜਾਣੀ..
ਜੇ ਗੱਲ ਵਿਗੜ ਗਈ,
ਮੁੜ ਕੇ ਸੂਤ ਨਹੀਂ ਆਉਣੀਂ..||
Yoy may enter 30000 more characters.
10 Sep 2009
ਇਹ ਚੜ੍ਹਦੀ ਜਵਾਨੀ, ਕਿੱਧਰ ਜਾ ਰਹੀ ਐ..
ਇਹ ਚੜ੍ਹਦੀ ਜਵਾਨੀ,
ਕਿੱਧਰ ਜਾ ਰਹੀ ਐ..
ਹੁਸਨੋਂ-ਦੀਵਾਨੀਂ,
ਕਿੱਧਰ ਜਾ ਰਹੀ ਐ..
ਰੋਕੋ ਵੇ ਰੋਕੋ,
ਮੇਰੇ ਰਹਿਨੁਮਾਓ..
ਇਹ ਖਸਮਾਂ ਨੂੰ ਖਾਣੀ,
ਕਿੱਧਰ ਜਾ ਰਹੀ ਐ..
ਇਹ ਚੜ੍ਹਦੀ ਜਵਾਨੀ,
ਕਿੱਧਰ ਜਾ ਰਹੀ ਐ..?
ਅੱਜ ਰਾਂਝੇ ਕਿਰਾਏ ਤੇ,
ਲੈ-ਲੈ ਕੇ ਹੀਰਾਂ..
ਇਸ਼ਕੇ ਦੀ ਚਾਦਰ,
ਕਰੀ ਜਾਣ ਲੀਰਾਂ..
ਹੋਟਲ ਦੇ ਬੇਲੇ ਚ’,
ਚੂਰੀ ਖਵਾ ਕੇ..
ਮੱਝੀਆਂ ਚਰਾਉਣੀ,
ਕਿੱਧਰ ਜਾ ਰਹੀ ਐ..
ਇਹ ਚੜ੍ਹਦੀ ਜਵਾਨੀ,
ਕਿੱਧਰ ਜਾ ਰਹੀ ਐ..?
ਛਮ-ਛਮ ਪੰਜੇਬਾਂ ਤੇ,
ਨੱਚਦੀ ਜਵਾਨੀਂ..
ਤੀਆਂ-ਤਰਿੰਞਣਾਂ ਚ’,
ਟੱਪਦੀ ਜਵਾਨੀ..
ਪੱਛਮ ਦੀ ਫ਼ੈਸ਼ਨ-ਪ੍ਰਸਤੀ,
ਵਿੱਚ ਪੈ ਕੇ..
ਗਿੱਧਿਆਂ ਦੀ ਰਾਣੀ,
ਕਿੱਧਰ ਜਾ ਰਹੀ ਐ..
ਇਹ ਚੜ੍ਹਦੀ ਜਵਾਨੀ,
ਕਿੱਧਰ ਜਾ ਰਹੀ ਐ..?
ਉਰਦੂ ਤੇ ਹਿੰਦੀ-ਪੰਜਾਬੀ,
ਨੂੰ ਭੁੱਲ ਗਈ..
ਇੰਗਲਿਸ਼ ਦੀ ਖੋਖੀ,
ਬਣਾਵਟ ਤੇ ਡੁੱਲ ਗਈ..
ਥੈਂਕਸ ਤੇ ਸੌਰੀ ਦਾ,
ਚਸ਼ਮਾਂ ਚੜ੍ਹਾ ਕੇ..
ਸ਼ੁਕਰੀਆ-ਮਿਹਰਬਾਨੀ,
ਕਿੱਧਰ ਜਾ ਰਹੀ ਐ..
ਇਹ ਚੜ੍ਹਦੀ ਜਵਾਨੀ,
ਕਿੱਧਰ ਜਾ ਰਹੀ ਐ..?
ਏ ਜਵਾਨੀ ਐ ਆਖਿਰ,
ਮੁੜਨੋਂ ਨਹੀਂ ਰਹਿਣੀ..
ਏ ਸੰਭਲੇਗੀ ਆਪੇ,
ਜਦੋਂ ਹੋਸ਼ ਪੈਣੀ..
ਜਵਾਨੀ ਗਈ ਤੇ ਸਭ,
ਤਲੀਆਂ ਮਲਣਗੇ..
ਦੰਦੀਆ-ਚੜਾਣੀ,
ਕਿੱਧਰ ਜਾ ਰਹੀ ਐ..
ਇਹ ਚੜ੍ਹਦੀ ਜਵਾਨੀ,
ਕਿੱਧਰ ਜਾ ਰਹੀ ਐ..?
ਮੇਰੇ ਮੁਲਕੋ-ਵਤਨ ਦੇ,
ਜਵਾਂ-ਗੀਤਕਾਰੋ..
ਆਪਣੇ ਪਿਛੋਕੜ ਤੇ,
ਝਾਤੀ ਤਾਂ ਮਾਰੋ..
ਓ ਨੂਰਪੁਰੀ-ਚਾਤ੍ਰਿਕ,
ਤੇ ਸ਼ਿਵ ਦੇ ਭਰਾਵੋ..
ਏ ਬੋਲੀ ਨਿਮਾਣੀਂ,
ਕਿੱਧਰ ਜਾ ਰਹੀ ਹੈ..
ਇਹ ਚੜ੍ਹਦੀ ਜਵਾਨੀ,
ਕਿੱਧਰ ਜਾ ਰਹੀ ਐ..?
ਓ ਵੀ ਜਵਾਨੀ ਸੀ,
ਮੇਰੇ ਮਿਹਰਬਾਨੋਂ..
ਸਭ-ਕੁਝ ਸੀ ਲੁਟਾਇਆ,
ਜਿਸ ਨੇਂ ਕਦਰ-ਦਾਨੋਂ..
ਗੋਬਿੰਦ ਜੇ ਲਾਲਾਂ ਨੇਂ,
ਮੁੜ-ਮੁੜ ਨੀ ਜੰਮਣਾ..
ਏ ਸਾਂਭੋ ਨਿਸ਼ਾਨੀ,
ਕਿੱਧਰ ਜਾ ਰਹੀ ਐ..
ਇਹ ਚੜ੍ਹਦੀ ਜਵਾਨੀ,
ਕਿੱਧਰ ਜਾ ਰਹੀ ਐ..?
ਮਰਜਾਣੇ-ਮਾਨਾਂ,
ਜਵਾਨੀ ਤੋਂ ਬੱਚ ਕੇ..
ਬਹੁਤ ਤੀਰ ਖਾਦੇ,
ਤੂੰ ਨੈਣਾਂ ਦੇ ਕੱਸ ਕੇ..
ਕਿਸ-ਕਿਸ ਮੋੜਾਂ ਤੋਂ,
ਮੁੜਨਾਂ ਹੈ ਆਖਿਰ..
ਪਤਾ ਨਹੀਂ ਕਹਾਣੀ,
ਕਿੱਧਰ ਜਾ ਰਹੀ ਐ..
ਇਹ ਚੜ੍ਹਦੀ ਜਵਾਨੀ,
ਕਿੱਧਰ ਜਾ ਰਹੀ ਐ..?
ਇਹ ਚੜ੍ਹਦੀ ਜਵਾਨੀ,
ਕਿੱਧਰ ਜਾ ਰਹੀ ਐ..
ਹੁਸਨੋਂ-ਦੀਵਾਨੀਂ,
ਕਿੱਧਰ ਜਾ ਰਹੀ ਐ..
ਰੋਕੋ ਵੇ ਰੋਕੋ,
ਮੇਰੇ ਰਹਿਨੁਮਾਓ..
ਇਹ ਖਸਮਾਂ ਨੂੰ ਖਾਣੀ,
ਕਿੱਧਰ ਜਾ ਰਹੀ ਐ..
ਇਹ ਚੜ੍ਹਦੀ ਜਵਾਨੀ,
ਕਿੱਧਰ ਜਾ ਰਹੀ ਐ..?
ਅੱਜ ਰਾਂਝੇ ਕਿਰਾਏ ਤੇ,
ਲੈ-ਲੈ ਕੇ ਹੀਰਾਂ..
ਇਸ਼ਕੇ ਦੀ ਚਾਦਰ,
ਕਰੀ ਜਾਣ ਲੀਰਾਂ..
ਹੋਟਲ ਦੇ ਬੇਲੇ ਚ’,
ਚੂਰੀ ਖਵਾ ਕੇ..
ਮੱਝੀਆਂ ਚਰਾਉਣੀ,
ਕਿੱਧਰ ਜਾ ਰਹੀ ਐ..
ਇਹ ਚੜ੍ਹਦੀ ਜਵਾਨੀ,
ਕਿੱਧਰ ਜਾ ਰਹੀ ਐ..?
ਛਮ-ਛਮ ਪੰਜੇਬਾਂ ਤੇ,
ਨੱਚਦੀ ਜਵਾਨੀਂ..
ਤੀਆਂ-ਤਰਿੰਞਣਾਂ ਚ’,
ਟੱਪਦੀ ਜਵਾਨੀ..
ਪੱਛਮ ਦੀ ਫ਼ੈਸ਼ਨ-ਪ੍ਰਸਤੀ,
ਵਿੱਚ ਪੈ ਕੇ..
ਗਿੱਧਿਆਂ ਦੀ ਰਾਣੀ,
ਕਿੱਧਰ ਜਾ ਰਹੀ ਐ..
ਇਹ ਚੜ੍ਹਦੀ ਜਵਾਨੀ,
ਕਿੱਧਰ ਜਾ ਰਹੀ ਐ..?
ਉਰਦੂ ਤੇ ਹਿੰਦੀ-ਪੰਜਾਬੀ,
ਨੂੰ ਭੁੱਲ ਗਈ..
ਇੰਗਲਿਸ਼ ਦੀ ਖੋਖੀ,
ਬਣਾਵਟ ਤੇ ਡੁੱਲ ਗਈ..
ਥੈਂਕਸ ਤੇ ਸੌਰੀ ਦਾ,
ਚਸ਼ਮਾਂ ਚੜ੍ਹਾ ਕੇ..
ਸ਼ੁਕਰੀਆ-ਮਿਹਰਬਾਨੀ,
ਕਿੱਧਰ ਜਾ ਰਹੀ ਐ..
ਇਹ ਚੜ੍ਹਦੀ ਜਵਾਨੀ,
ਕਿੱਧਰ ਜਾ ਰਹੀ ਐ..?
ਏ ਜਵਾਨੀ ਐ ਆਖਿਰ,
ਮੁੜਨੋਂ ਨਹੀਂ ਰਹਿਣੀ..
ਏ ਸੰਭਲੇਗੀ ਆਪੇ,
ਜਦੋਂ ਹੋਸ਼ ਪੈਣੀ..
ਜਵਾਨੀ ਗਈ ਤੇ ਸਭ,
ਤਲੀਆਂ ਮਲਣਗੇ..
ਦੰਦੀਆ-ਚੜਾਣੀ,
ਕਿੱਧਰ ਜਾ ਰਹੀ ਐ..
ਇਹ ਚੜ੍ਹਦੀ ਜਵਾਨੀ,
ਕਿੱਧਰ ਜਾ ਰਹੀ ਐ..?
ਮੇਰੇ ਮੁਲਕੋ-ਵਤਨ ਦੇ,
ਜਵਾਂ-ਗੀਤਕਾਰੋ..
ਆਪਣੇ ਪਿਛੋਕੜ ਤੇ,
ਝਾਤੀ ਤਾਂ ਮਾਰੋ..
ਓ ਨੂਰਪੁਰੀ-ਚਾਤ੍ਰਿਕ,
ਤੇ ਸ਼ਿਵ ਦੇ ਭਰਾਵੋ..
ਏ ਬੋਲੀ ਨਿਮਾਣੀਂ,
ਕਿੱਧਰ ਜਾ ਰਹੀ ਹੈ..
ਇਹ ਚੜ੍ਹਦੀ ਜਵਾਨੀ,
ਕਿੱਧਰ ਜਾ ਰਹੀ ਐ..?
ਓ ਵੀ ਜਵਾਨੀ ਸੀ,
ਮੇਰੇ ਮਿਹਰਬਾਨੋਂ..
ਸਭ-ਕੁਝ ਸੀ ਲੁਟਾਇਆ,
ਜਿਸ ਨੇਂ ਕਦਰ-ਦਾਨੋਂ..
ਗੋਬਿੰਦ ਜੇ ਲਾਲਾਂ ਨੇਂ,
ਮੁੜ-ਮੁੜ ਨੀ ਜੰਮਣਾ..
ਏ ਸਾਂਭੋ ਨਿਸ਼ਾਨੀ,
ਕਿੱਧਰ ਜਾ ਰਹੀ ਐ..
ਇਹ ਚੜ੍ਹਦੀ ਜਵਾਨੀ,
ਕਿੱਧਰ ਜਾ ਰਹੀ ਐ..?
ਮਰਜਾਣੇ-ਮਾਨਾਂ,
ਜਵਾਨੀ ਤੋਂ ਬੱਚ ਕੇ..
ਬਹੁਤ ਤੀਰ ਖਾਦੇ,
ਤੂੰ ਨੈਣਾਂ ਦੇ ਕੱਸ ਕੇ..
ਕਿਸ-ਕਿਸ ਮੋੜਾਂ ਤੋਂ,
ਮੁੜਨਾਂ ਹੈ ਆਖਿਰ..
ਪਤਾ ਨਹੀਂ ਕਹਾਣੀ,
ਕਿੱਧਰ ਜਾ ਰਹੀ ਐ..
ਇਹ ਚੜ੍ਹਦੀ ਜਵਾਨੀ,
ਕਿੱਧਰ ਜਾ ਰਹੀ ਐ..?
Yoy may enter 30000 more characters.
10 Sep 2009