|
 |
 |
 |
|
|
Home > Communities > Punjabi Poetry > Forum > messages |
|
|
|
|
|
|
~ ਸਲਤਨਤ ਪਰਦੇਸਾਂ ਦੀ ~ |
ਇੱਕ ਪੁਰਾਣੀ ਰਚਨਾ ਪ੍ਰਵਾਨ ਕਰੋ ! ਪਰਵਾਸ ਦੇ ਕੀ ਕੀ ਕਾਰਣ ਹਨ ...ਅਤੇ ਇਥੇ 'ਚਮਕਦੇ ਸ਼ੀਸਿਆਂ ' ਦਾ ਭਾਵ ਬਾਹਰਲੇ ਮੁਲਕਾਂ ਦੀਆਂ Glass made high Rise buildings ਹਨ ! ਸ਼ੁਕਰੀਆ ...
ਇਹਨਾ ਚਮਕਦੇ ਸ਼ੀਸ਼ਿਆਂ ਦੀ ਸਲਤਨਤ ਵਿੱਚ
ਪਤਾ ਨਹੀਂ ਕਿਨੇ ਕੁ ਚਾਅ ਰੋਜ਼ ਮਰਦੇ ਨੇ ,
ਹਲ ਨਾਲ ਬੱਝੇ ਬਰ-ਖਾਮੋਸ਼ ਬੌਲਦ ਵਾਂਗਰਾਂ
ਧੱਕੇਸ਼ਹੀ ਲੇਖਾਂ ਦੀ ਰੋਜ਼ ਜਰਦੇ ਨੇ ...
ਕੁਝ ਨਿਰੰਤਰ ਘਟਦੇ ਜਜ਼ਬਾਤ ਤੇ ਪਿਆਰ ,
ਤੇ ਕੁਝ ਵਧਦੇ ਕਰੰਸੀ ਦਰਾਂ ਕਾਰਣ
ਕੁਝ ਸਤਾਏ ਆਪਣੀਆਂ ਹੀ ਹਕੂਮਤਾਂ ਦੇ ,
ਰੁਲ ਪਰਦੇਸਾਂ ਚ ਹਉਕੇ ਭਰਦੇ ਨੇ ......
ਕੁਝ ਆਰਜ਼ੀ ਖਾਹਿਸ਼ਾਂ ਤੇ ਬੇ-ਅੰਤ ਸੁਪਨਿਆਂ ਚ ,
ਤੇ ਕੁਝ ਲਾਲਚਾਂ ਦੇ ਵੱਸ ਪੈ ਜਾਂਦੇ
ਕੁਝ ਮਨੁੱਖੀ ਤਸਕਰਾਂ ਦੇ ਪੰਜਿਆਂ ਚ ,
ਫਸ ਡੂੰਘੇ ਪਾਣੀਆਂ ਚ' ਮਰਦੇ ਨੇ .....
ਕੁਝ ਇਜ਼ਾਰੇਦਾਰ ਨਵੇਂ ਰੁਜ਼ਗਾਰਾਂ ਦੇ ,
ਤੇ ਕੁਝ ਬੈਠੇ ਔਲਾਦ ਦੇ ਮੋਹ ਸਦਕਾ
ਕੁਝ ਸ਼ਿਕਾਰ ਹੋਏ ਨਸਲੀ ਵਿਤਕਰਿਆਂ ਦੇ ,
ਚੰਦ ਯਤਨ ਵਾਪਸੀ ਦਾ ਕਰਦੇ ਨੇ ....
ਕੁਝ ਇੱਛਾ ਲੈ ਜ਼ਿੰਦਗੀ ਚ ਕਾਮਯਾਬੀ ਦੀ ,
ਤੇ ਕੁਝ ਮਹਿਬੂਬ ਲਈ ਵਿਦੇਸ਼ੀਂ ਜਾ ਪਹੁੰਚੇ
ਕੁਝ ਇਸ਼ਕ ਵਿੱਚ ਬੈਠ ਗਏ ਖੱਟ ਬੇਵਫਾਈ ,
"ਸੰਧੂ" ਵਾਂਗ ਸਦਾ ਜ਼ਿੰਦਗੀ ਚ ਹਰਦੇ ਨੇ
ਸੰਧੂ ਵਾਂਗ ਸਦਾ ਜ਼ਿੰਦਗੀ ਚ ਹਰਦੇ ਨੇ .......
ਇਹਨਾ ਚਮਕਦੇ ਸ਼ੀਸ਼ਿਆਂ ਦੀ ਸਲਤਨਤ ਵਿੱਚ
ਪਤਾ ਨਹੀਂ ਕਿਨੇ ਕੁ ਚਾਅ ਰੋਜ਼ ਮਰਦੇ ਨੇ ........
( From Kosey Chanan 1 )
|
|
25 Mar 2011
|
|
|
|
BHA G... EH RACHNA SACHAI DE KAFI NEDE A ...
|
|
25 Mar 2011
|
|
|
|
superbbbbbb writing bai ji........
|
|
25 Mar 2011
|
|
|
its one of the evergreen creations of kosse chanan 1 |
very well written........its thr in d gallery as well
|
|
25 Mar 2011
|
|
|
|
ਸ਼ੁਕਰੀਆ ਸੁਨੀਲ & ਨਿਮਰ ਜੀ ਗੌਰ ਫਰਮਾਉਣ ਲਈ ! ਗਿੱਲ ਸਾਅਬ ਬਹੁਤ ਮਿਹਰਬਾਨੀ ! ਜੀਓ..
|
|
25 Mar 2011
|
|
|
|
no words |
tuhadi is rachna di tareef ch koi bol hi nahi haige mere kol..................tusi taan shabdan vich jaan pae dende oo........rab rakha
|
|
25 Mar 2011
|
|
|
|
bilkul bai ji ........sach likhia e tusi .......bahut vadhia ....
|
|
25 Mar 2011
|
|
|
|
ਸ਼ੁਕਰੀਆ ਏਨੀ ਤਾਰੀਫ਼ ਲਈ ਜਸਕਿਰਨ ! ਤੇ ਜੱਸ ਬਾਈ ਧੰਨਵਾਦ ਬਾਬਿਓ...:)
|
|
25 Mar 2011
|
|
|
|
ਹਰ ਇਕ ਪ੍ਰਦੇਸੀ ਦੀ ਬਾਂਹ ਫੜੀ ਏ ਇਸ ਰਚਨਾਂ ਨੇ,ਬਹੁਤ ਖੂਬ ਬਾਈ ਦਿਵਰੂਪ ਜੀ।
|
|
25 Mar 2011
|
|
|
|
bahut wadia divroop 22g ,,,,,,,,,,,,,,,bahut khobsurat rachna pesh kiti hai,,,,,,,,,,,,,keep sharing,,,,,,,,
|
|
25 Mar 2011
|
|
|
|
|
|
|
|
|
|
 |
 |
 |
|
|
|