Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
**Debi Makhsoospuri** (ਦੇਬੀ ਮਖਸੂਸਪੁਰੀ ) :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 20 of 56 << First   << Prev    16  17  18  19  20  21  22  23  24  25  Next >>   Last >> 
Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

Bahut KHOOB Harminder 22g.....thnx a lot 4 sharing this all here...

03 Nov 2010

Harnek Singh
Harnek
Posts: 155
Gender: Male
Joined: 19/Dec/2009
Location: chd
View All Topics by Harnek
View All Posts by Harnek
 

je de nahi sakeya kuch tuhanu taan tusaan ton chaunda v kuj nahi..

je kakh savaran joga nahi taan fer gavounda v kuj nahi..

 

gustakhi galti ho sakdi, par kita kade kasoor nahi..

aider di sunke odar launda eh apna dastoor nahi..

 

mode rakhke horaan de jo laun nishane vekh laye..

hun dushmaniyan hi de rabba..assi bade yaarane dekh laye..

 

Debi Live 2.

04 Nov 2010

Nimarbir Singh
Nimarbir
Posts: 1078
Gender: Male
Joined: 09/Oct/2010
Location: Ferozepur
View All Topics by Nimarbir
View All Posts by Nimarbir
 
My favourite

 

ਵਿਦੇਸ਼ਾ ਚ੍ ਰਹਿੰਦੇ ਹੋਏ ਵਤਨੀਂ ਭਰਾਵੋ ,
ਮਿਟਦੀ ਹੈ ਜਾਂਦੀ ਪਛਾਣ ਬਚਾਵੋ
ਹਰ ਗੱਲੋ ਕਰ-ਕਰ ਨਕਲਾਂ ਪਰਾਈਆਂ , 
ਖੁਦ ਚੰਗੀਆਂ ਭਲੀਆਂ ਨੇਂ ਸ਼ਕਲਾਂ ਗਵਾਈਆਂ
ਪੂਰਬ ਨੂੰ ਪੱਛਮ ਚ ਕਿਆ ਹੋ ਰਿਹਾ ਏ
ਕਿਉਂ ਆਪਣਾਂ ਵਿਰਸਾ ਤਬਾਹ ਹੋ ਰਿਹਾ ਏ

ਨਹੀਂ ਸਕਦਾ ਹੋ ਕਹਿੰਦੇ ਜੋ ਦੇਸ ਹੁੰਦਾ ,
ਜਿਸ ਦੇਸ ਰਹੀਏ ਓਹੀ ਭੇਸ ਹੁੰਦਾ
ਪਰ ਆਪਣੀ ਤਾਂ ਹਰ ਚੀਜ਼ ਹੈ ਦੰਦੀਆਂ ਵੱਢਦੀ
ਹੋਰਾਂ ਦੀ ਕੈਸੀ ਵੀ ਹੈ ਚੰਗੀ ਲੱਗਦੀ
ਢਕੇ ਨਾਮ ਬਦਨ , ਉਹ ਕਾਹਦਾ ਪਹਿਰਾਵਾ 
ਨੰਗੀਆਂ ਪੁਸ਼ਾਕਾਂ ਨੇ ਦਿੱਤਾ ਛਲਾਵਾ
ਖੁਦ ਨਾਲ ਖੁਦ ਤੋਂ ਦਗਾ ਹੋ ਰਿਹਾ ਏ
ਕਿਉਂ ਆਪਣਾਂ ਵਿਰਸਾ ਤਬਾਹ ਹੋ ਰਿਹਾ ਏ

ਰੁਜ਼ਗਾਰਾਂ ਖਾਤਰ ਹੀ ਪਰਦੇਸੀ ਆਈਏ
ਪਰ ਸਾਨੂੰ ਇਹ ਹੱਕ ਨੀ ਪਿਛੋਕੜ ਭੁਲਾਈਏ
ਪੈਸੇ ਵੱਲੋਂ ਭਾਂਵੇ ਕਿੰਨੇ ਸੌਖੇ ਹੋ ਜਾਈਏ
ਪਰ ਵਿਗੜਨ ਤੋਂ ਨਸਲਾਂ ਤੇ ਹੋਂਦ ਬਚਾਈਏ
ਸੱਭਿਅਤਾ ਤੇ ਅਦਬ-ਓ-ਅਦਾਬ ਨਾਂ ਭੁੱਲੋ
ਮਿਸਟਰ ਤਾਂ ਸਿੱਖੋ ਜਨਾਬ ਨਾਂ ਭੁੱਲੋ
ਰੀਸਾਂ ਤੇ ਨਕਲਾਂ ਨਾਲ ਕੁੱਝ ਨਹੀਓਂ ਹੋਣਾਂ
ਭੁੱਲ ਆਪਣੀ ਔਕਾਤ ਕੀ ਖੋਹਣ-ਖੋਹਣਾ
ਆਪਣੇ ਮਹਾਨ ਇਤਿਹਾਸ ਨੂੰ ਵਾਚੋ
ਚਾਹੀਦਾ ਖੁਦ ਆਪਣੇ ਤੇ ਮਾਣ ਹੋਣਾ
ਪਰ ਆਪਣਾਂ ਆਪਾ ਭੁਲਾ ਹੋ ਰਿਹਾ ਏ
ਕਿਉਂ ਆਪਣਾਂ ਵਿਰਸਾ ਤਬਾਹ ਹੋ ਰਿਹਾ ਏ

ਪਿਆਰੀ ਮਾਂ ਬੋਲੀ ਜੁਬਾਨ ਦਾ ਮਸਲਾ
ਸਮਝੋ ਤੇ ਇੱਜ਼ਤ ਤੇ ਆਣ ਦਾ ਮਸਲਾ
ਓਏ ਸੌਂਹ ਖਾ ਕੇ ਆਪਣੀ ਕਹੋ ਗੱਲ ਦਿਲ ਦੀ 
ਕਿਤੇ ਮਾਂ ਬੋਲੀ ਜਿਹੀ ਮਿਠਾਸ ਹੈ ਮਿਲਦੀ
ਓਏ ਕੁੱਝ ਸੋਚੋ ਐਨੀ ਕੜੀ ਤੇ ਨਾਂ ਘੋਲੋ
ਆਪਸ ਦੇ ਵਿੱਚ ਤਾਂ ਅੰਗਰੇਜੀ ਨਾਂ ਬੋਲੋ
ਬੈਠੇ ਹੋ ਕਾਹਤੋਂ ਪੰਜਾਬੀ ਨੂੰ ਛੱਡੀ
ਆਪਣੀ ਜੇ ਮਾਂ ਨੂੰ ਅਸੀ ਮਾਂ ਨੀਂ ਕਹਿੰਦੇ
ਦੱਸੋ ਫ਼ੇਰ ਯਾਰੋ ਕਿਸੇ ਦੀ ਕੀ ਲੱਗੀ
ਮਾਂ-ਪੁੱਤ ਚ੍ ਕਿਉਂ ਫਾਸਲਾ ਹੋ ਰਿਹਾ ਏ
ਕਿਉਂ ਆਪਣਾਂ ਵਿਰਸਾ ਤਬਾਹ ਹੋ ਰਿਹਾ ਏ

ਜਾਣੇ ਨਾਂ ਕੋਈ ਦੂਜੀ ਪੀਹੜੀ ਕੋਈ ਵੱਸ ਨਾਂ
ਮਾਂ-ਪਿਓ ਦਾ ਫਰਜ ਹੈ ਓਹਨਾਂ ਨੂੰ ਦੱਸਣਾ....ਕੀ ਦੱਸਣਾਂ ..?
ਦੱਸੋ ਅਸੀ ਕੌਣ ਕਿੱਥੋਂ ਹਾਂ ਆਏ
ਵਤਨ ਗਰਾਂ ਕਿਹੜੇ ਕਿੰਨਾਂ ਦੇ ਜਾਏ
ਓ ਬਣੇ ਫ਼ਿਰਦੇ ਜੋ ਮਾਈਕਲ ਜੈਕਸਨਾਂ ਨੂੰ ਦੱਸੋ
ਸਰਾਭੇ ਭਗਤ ਕਾਹਤੋਂ ਫਾਂਸੀ ਸੀ ਲਾਏ
ਕਿਉਂ ਦਿੱਲੀ ਜਾ ਕੇ ਸੀ ਸਿਰ ਕਿਸੇ ਦਿੱਤਾ
ਕਿਉਂ ਕਿਸੇ ਬਾਲਕ ਸੀ ਕੰਧੀ ਚਿਣਾਏ
ਕੀ ਸਾਡਾ ਆਦਰਸ਼ ਕੀ ਇਸ਼ਟ ਪੱਕਾ
ਕਿੱਥੇ ਹੈ ਕਾਸ਼ੀ , ਅੰਮਿ੍ਤਸਰ ਤੇ ਮੱਕਾ
ਹੈ ਮਤਲਬ ਓਹਨਾਂ ਥਾਵਾਂ ਤੇ ਜਾਣ ਦਾ ਕਿ
ਤਸਬੀ , ਜਨੇਊ ਤੇ ਕਿਰਪਾਨ ਦਾ ਕੀ
ਨਾਂ ਦੱਸਣੇ ਦਾ ਅਸਰ ਬੁਰਾ ਹੋ ਰਿਹਾ ਏ
ਕਿਉਂ ਆਪਣਾਂ ਵਿਰਸਾ ਤਬਾਹ ਹੋ ਰਿਹਾ ਏ

ਜੇ ਪਹਿਲੀ ਪੀਹੜੀ ਹੈ ਦੂਜੀ ਨੂੰ ਦੱਸਦੀ
ਤਾਂ ਆਪਣੀ ਹੋਂਦ ਹੈ ਕਾਇਮ ਰਹਿ ਸਕਦੀ
ਜੇ ਅਸੀਂ ਆਪਣੀਆਂ ਐਸ਼ਾਂ ਵਿੱਚ ਮਸਤ ਰਹਿਣਾਂ 
ਤਾਂ ਬੱਚਿਆਂ ਤੇ ਬੁਰਾ ਅਸਰ ਪੈਣਾਂ ਹੀ ਪੈਣਾਂ
ਜੇ ਮਾਂ-ਪਿਓ ਨੇਂ ਡੇਰੇ ਕਲੱਬਾਂ ਚ੍ ਲਾਉਣੇ
ਤਾਂ ਭਾਈ ਜੈਸੀ ਕੋਕੋ ਬੱਚੇ ਵੀ ਵੈਸੇ ਨੇਂ ਹੋਣੇ
ਡਿੱਠਾ ਇਹ ਕੁਝ ਕਈ ਜਗਾ ਹੋ ਰਿਹਾ ਏ
ਕਿਉਂ ਆਪਣਾਂ ਵਿਰਸਾ ਤਬਾਹ ਹੋ ਰਿਹਾ ਏ

ਜੇ ਰਹੇ ਬੱਚੇ ਵਿਰਸੇ ਜੁਬਾਨ ਤੋਂ ਵਾਝੇ
ਤਾਂ ਹੋ ਜਾਓਗੇ ਆਪਣੀ ਪਛਾਣ ਤੋਂ ਵਾਝੇ
ਕਿ ਕੌਮ ਦੁਨੀਆਂ ਦੇ ਨਕਸ਼ੇ ਚੋਂ ਲਹਿ ਜਾਏਗੀ
ਕਿ ਜੋ ਗੁਰੂਆਂ , ਪੀਰਾਂ-ਪੈਗੰਬਰਾਂ ਨਵਾਜ਼ੀ
ਕਿਤਾਬਾਂ ਕਲੰਡਰਾਂ ਤੇ ਹੀ ਰਹਿ ਜਾਏਗੀ
ਕਾਲੇ ਨੀ ਰਹਿਣਾ ਹੋ ਸਕਣਾਂ ਨੀ ਬੱਗੇ
ਪਿੱਛਾ ਗਵਾਉਣਾਂ ਹੋ ਸਕਣਾਂ ਨੀ ਅੱਗੇ
ਸਿੰਘ , ਰਾਮ , ਅਲੀ ਸਭ ਬੀਤੀ ਗੱਲ ਬਣ ਜਾਣੇ
ਸਾਰੇ ਹੀ ਹੈਰੀ , ਗੇਰੀ . ਟੈਰੀ ਚ ਬਦਲ ਜਾਣੇ
ਵਾਸਤਾ ਈ " ਦੇਬੀ " ਦਾ ਕੁਛ ਰਹਿਮ ਖਾਵੋ
ਨਾਂ ਆਉਂਦੀਆਂ ਨਸਲਾਂ ਦੇ ਮੁਜ਼ਰਮ ਕਹਾਵੋ
ਨਹੀਂ ਤਾਂ ਤੀਜੀ ਪੀਹੜੀ ਹੋਊ ਖ਼ਤਮ ਕਹਾਣੀ
ਕੌਮ ਸੂਰਜ ਵਰਗੀ ਡੁੱਬ ਪੱਛਮ ਚ੍ ਜਾਣੀਂ
ਮਖਸੂਸਪੁਰੀ ਇਹ ਬੁਰਾ ਹੋ ਰਿਹਾ ਏ
ਹਰ ਦਿਲ ਨੂੰ ਖਤਰਾ ਜਿਹਾ ਹੋ ਰਿਹਾ ਏ
ਕਿਉਂ ਆਪਣਾਂ ਵਿਰਸਾ ਤਬਾਹ ਹੋ ਰਿਹਾ ਏ




20 Mar 2011

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

 

ਬਹੁਤ ਵਧੀਆ ਨਿਮਰ .........ਦੇਬੀ ਦੀਆਂ ਲਿਖਤਾਂ ਕਮਾਲ ਨੇ ......ਮੇਰੇ ਖਿਆਲ ਨਾਲ ਦੇਬੀ ਸਭ ਦਾ ਪਸੰਦੀਦਾ ਲਿਖਾਰੀ ਏ ........
thanx  ਸਾਂਝਿਆ ਕਰਦੇ ਰਿਹਾ ਕਰੋ .....

ਬਹੁਤ ਵਧੀਆ ਨਿਮਰ .........ਦੇਬੀ ਦੀਆਂ ਲਿਖਤਾਂ ਕਮਾਲ ਨੇ ......ਮੇਰੇ ਖਿਆਲ ਨਾਲ ਦੇਬੀ ਸਭ ਦਾ ਪਸੰਦੀਦਾ ਲਿਖਾਰੀ ਏ ........

 

thanx  ਸਾਂਝਿਆ ਕਰਦੇ ਰਿਹਾ ਕਰੋ .....

 

20 Mar 2011

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

ਸ਼ੁਕਰੀਆ ਨਿਮਰ.....ਸੱਚ ਕਿਹਾ ਜੱਸ ਵੀਰੇ.....ਦੇਬੀ ਦਾ ਕੋਈ ਜਵਾਬ ਨਹੀ...ਮਾਂ ਬੋਲੀ ਦੇ ਤਾਜ਼ ਦਾ ਮੋਤੀ ਹੈ ਦੇਬੀ ਬਾਈ...

20 Mar 2011

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

 

ਅੱਖ ਵਿੱਚ ਪੈ ਜਾਵੇ ਵਾਲ ਤੰਗ ਕਰਦਾ
ਜਿੰਦਰੇ ਨੂੰ ਲੱਗ ਜਾਏ ਜੰਗਾਲ ਤੰਗ ਕਰਦਾ


ਯਾਰ ਮਿਲੇ ਰੂਹ ਦਾ ਕੰਗਾਲ ਤੰਗ ਕਰਦਾ
ਬੈਂਕ ਦਾ ਵਿਆਜ ਕਈ ਸਾਲ ਤੰਗ ਕਰਦਾ


ਲਾਲਚ ਤੇ ਗੁੱਸਾ, ਸਾੜਾ, ਈਰਖਾ ਹਰੇਕ ਜਗ੍ਹਾ
ਪੈ ਗਿਆ ਮੁੱਹਬਤਾਂ ਦਾ ਕਾਲ ਤੰਗ ਕਰਦਾ


ਜੁਆਨੀ ਵਿੱਚ ਜੀਹਨੂੰ ਕਦੇ ਰੱਬ ਨਹੀਉਂ ਯਾਦ ਆਉਂਦਾ
ਬੁੜਾਪੇ ਵਿੱਚ ਮੌਤ ਦਾ ਖਿਆਲ ਤੰਗ ਕਰਦਾ


ਮਿਲੇ ਨਾ ਜੇ ਮਾਲ ਬੜੇ ਚੀਕਦੇ ਟਰੱਕਾਂ ਵਾਲੇ
ਅਮਲੀ ਦਾ ਮੁੱਕ ਜਾਵੇ ਮਾਲ ਤੰਗ ਕਰਦਾ


ਆਸ਼ਕ ਨਲੈਕ ਤੇ ਮਸ਼ੂਕਾਂ ਹੁਸ਼ਿਆਰ ਬਹੁਤ
ਅੱਖਾਂ ਰਾਹੀਂ ਪਾਉਂਦੀਆਂ ਸਵਾਲ ਤੰਗ ਕਰਦਾ


ਘੁੱਟੀ ਜਾਵੇ ਪਾਸਿਉਂ ਰਜਾਈ ਤਾਂ ਵੀ ਠੰਡ ਲੱਗੇ
'ਦੇਬੀ' ਛੜੇ ਬੰਦੇ ਨੂੰ ਸਿਆਲ ਤੰਗ ਕਰਦਾ

07 Jul 2011

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

 

ਮੌਤੋਂ ਬਚਣ ਦੀ ਕੋਸ਼ਿਸ਼ ਬੰਦਾ ਕਰਦਾ ਰਹਿੰਦਾ ਏ
ਜਦ ਤੱਕ ਮਰਦਾ ਨਹੀਂ ਮੌਤ ਤੋਂ ਡਰਦਾ ਰਹਿੰਦਾ ਏ


ਯਾਦਾਂ ਦਾ ਸੱਪ ਕਦੇ ਕਦੇ ਬਸ ਲੜਦਾ ਰਹਿੰਦਾ ਏ
ਉਂਝ ਤਾਂ ਭਾਵੇਂ ਤੇਰੇ ਬਾਝੋਂ ਸਰਦਾ ਰਹਿੰਦਾ ਏ


ਦੇਸ ਦੀ ਸੇਵਾ ਕਰਨ ਦੇ ਨਾਹਰੇ ਲਾਉਣੇ ਵਾਲਿਆਂ ਨੂੰ
ਦੇਸ ਦੇ ਨਾਲੋ ਫਿਕਰ ਜਿਆਦਾ ਘਰ ਦਾ ਰਹਿੰਦਾ ਏ


ਅਮਲ ਕਰੇ ਨਾਂ  'ਦੇਬੀ' ਭਾਵੇ ਆਪ ਕਿਸੇ ਗੱਲ 'ਤੇ
ਪਰ ਯਾਰਾਂ ਨੁੰ ਜਰੂਰ ਨਸੀਹਤਾਂ ਕਰਦਾ ਰਹਿੰਦਾ ਏ

 

 

07 Jul 2011

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

 

ਮੁਲਕਾਂ ਸਾਰਿਆਂ ਅੰਦਰ, ਸਰਕਾਰਾਂ ਦੀ ਚੱਲਦੀ ਏ
ਵਜ਼ੀਰਾਂ, ਅਫਸਰਾਂ ਜਾਂ ਅਹਿਲਕਾਰਾਂ ਦੀ ਚੱਲਦੀ ਏ


ਹਵਾ ਦਾ ਰੁਖ ਸਮਝਣ ਜੋ ਸਮਝਦਾਰਾਂ ਦੀ ਚੱਲਦੀ ਏ
ਕੇਣ ਇਖਲਾਕ ਨੂੰ ਪੁੱਛਦਾ ਜੀ ਬਦਕਾਰਾਂ ਦੀ ਚੱਲਦੀ ਏ


ਘਟ ਗਈ ਪੁੱਛਗਿੱਛ ਪਹਿਲਾਂ ਦੇ ਨਾਲੋਂ ਹੁਣ ਬਜੁਰਗਾਂ ਦੀ
ਗੱਬਰੂਆਂ ਦੀ ਚੱਲਦੀ ਏ ਜਾਂ ਮੁਟਿਆਰਾਂ ਦੀ ਚੱਲਦੀ ਏ


ਬਾਹਰ ਆਕੜਦਾ "ਦੇਬੀ" ਤੇ ਘਰ ਵਿੱਚ ਕੁਸਕਦਾ ਵੀ ਨਹੀਂ
ਬਾਹਰ ਮਰਦਾਂ ਦੀ ਚੱਲਦੀ ਏ,ਘਰੇ ਨਾਰਾਂ ਦੀ ਚੱਲਦੀ ਏ

 

 

07 Jul 2011

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

 

ਸੋਹਣਿਆਂ ਦੀ ਤਿਆਰੀ ਭੁੰਜੇ ਲੱਗਦਾ ਪੈਰ ਨਹੀਂ
ਚੜ੍ਹ ਪਈਆਂ ਸਰਕਾਰਾਂ ਅੱਜ ਤਾਂ ਬਚਦਾ ਸ਼ਹਿਰ ਨਹੀਂ
ਲੱਖ ਆਖਣ ਕਿ ਕਿਸੇ ਨਾਲ ਵੀ "ਦੇਬੀ" ਵੈਰ ਨਹੀਂ
ਆਸ਼ਕਾਂ ਦੀ ਅੱਜ ਰਾਸ਼ੀ ਮਾੜੀ ਬਚ ਲਉ ਖ੍ਹੈਰ ਨਹੀਂ

07 Jul 2011

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

 

ਜ਼ੁਲਫਾਂ ਦਰਾਂ ਵਿੱਚ ਖੜ੍ਹਕੇ ਸਵਾਰੀਆਂ ਨੇ
ਕਹੋ ਮਾਲਕੋ ਕਿੱਧਰ ਤਿਆਰੀਆਂ ਨੇ
ਸੁਰਖੀ, ਕਜਲਾ, ਕੋਕਾ, ਕਲਿੱਪ, ਝਾਂਜਰ
ਹੋਈਆਂ ਸ਼ਾਮਤਾਂ ਕੱਠੀਆ ਸਾਰੀਆਂ ਨੇ
"ਦੇਬੀ" ਅੱਖ ਦੇ ਵਾਰ ਤੋਂ ਬੜਾ ਈ ਡਰਦਾ
ਬੰਦ ਕਰ ਲਏ ਬੂਹੇ ਤੇ ਬਾਰੀਆਂ ਨੇ

07 Jul 2011

Showing page 20 of 56 << First   << Prev    16  17  18  19  20  21  22  23  24  25  Next >>   Last >> 
Reply