Punjabi Literature
 View Forum
 Create New Topic
 Search in Forums
  Home > Communities > Punjabi Literature > Forum > messages
Showing page 1 of 5 << Prev     1  2  3  4  5  Next >>   Last >> 
ਫ਼ਿਰੋਜ਼ਪੁਰੀਆ ..
ਫ਼ਿਰੋਜ਼ਪੁਰੀਆ
Posts: 616
Gender: Male
Joined: 27/May/2009
Location: Bangalore
View All Topics by ਫ਼ਿਰੋਜ਼ਪੁਰੀਆ
View All Posts by ਫ਼ਿਰੋਜ਼ਪੁਰੀਆ
 
ਮਿੰਨੀ ਕਹਾਣੀਆਂ

ਹਿੰਦੋਸਤਾਂ ਦੇ ਇੱਕ ਪਿੰਡ ਦੇ ਸ਼ਹੀਦੀ ਗੇਟ ਦੀ ਕਹਾਣੀ (ਤਰਸੇਮ ਬਸ਼ਰ)

ਬਦਕਿਸਮਤੀ ਨਾਲ ਪਿੰਡ ਨੂੰ ਮੁੱਖ ਸੜ੍ਹਕ ਨਾਲ ਜੋੜਨ ਲਈ ਇੱਕੋ ਇੱਕ ਸੜ੍ਹਕ ਮੌਜੂਦ ਹੁੰਦੀ ਹੈ ਤੇ ਬਦਕਿਸਮਤੀ ਨਾਲ ਹੀ ਇਸ ਸੜ੍ਹਕ ਤੇ ਸੁਆਗਤੀ ਗੇਟ ਵੀ ਇੱਕੋ ਇੱਕ ਸਹਾਉਂਦਾ ਹੈ । ਇਸ ਪਿੰਡ ਦੀ ਵੀ ਇਹੀ ਸਮੱਸਿਆ ਹੈ, ਉਹੋ ਹੀ ਇੱਕੋ ਸੜ੍ਹਕ ਹੈ ਤੇ ਇੱਕੋ ਗੇਟ ਬਣ ਸਕਦਾ ਹੈ………ਤੇ ਬਦਕਿਸਮਤੀ ਨਾਲ ਇਸ ਪਿੰਡ ਦੇ ਸ਼ਹੀਦ ,ਦੋ, ਹੋ ਗਏ ਹਨ। ਦੇਸ਼ ਦੀ ਰੱਖਿਆ ਲਈ ਲੜ੍ਹਦੇ ਲੜ੍ਹਦੇ ।ਇੱਕ ਹਿੁੰਦੂ ਸੀ ਤੇ ਇੱਕ ਮੁਸਲਮਾਨ । ਬਦਕਿਸਮਤੀ ਨਾਲ ਪਿੰਡ ਵਿੱਚ ਦੋਹਾਂ ਕੌਮਾਂ ਦੀ ਅਬਾਦੀ ਬਰਾਬਰ ਸੀ, ਜ਼ੋਰ ਬਰਾਬਰ ਸੀ । ਦੋ ਤਿੰਨ ਦਿਨਾਂ ਵਿੱਚ ਹੀ ਬੈਠਕਾਂ ਹੋਈਆਂ । ਦੋਹਾਂ ਧਿਰਾਂ ਨੇ ਫੈਸਲਾ ਕੀਤਾ ਕਿ ਭਾਂਵੇਂ ਕੁੱਝ ਵੀ ਹੋ ਜਾਵੇ ਸ਼ਹੀਦੀ ਗੇਟ ਉਹਨਾਂ ਦੀ ਕੌਮ ਦੇ ਸ਼ਹੀਦ ਦਾ ਹੀ ਬਣੇਗਾ ਤੇ ਮਸਲਾ ਵਧਦਾ ਵਧਦਾ ਇੱਥੋਂ ਤੱਕ ਆ ਗਿਆ ਕਿ ਪੁਲਿਸ ਤੇ ਜਿ਼ਲ੍ਹੇ ਦੇ ਅਫ਼ਸਰ ਵੀ ਫ਼ਿਕਰਮੰਦ ਹੋ ਗਏ।……….. ਤੇ ਫਿਰ ਇੱਕ ਦਿਨ ਸ਼ਹੀਦੀ ਗੇਟ ਦੀ ਪਹਿਲੀ ਇੱਟ ਰੱਖਣ ਵੇਲੇ ਦੋਹੇਂ ਕੌਮਾਂ ਆਹਮੋ ਸਾਹਮਣੇ ਸਨ…………ਝੜਪ ਵੀ ਹੋ ਗਈ………..ਪੁਲਿਸ ਪਹਿਲਾਂ ਹੀ ਮੁਸਤੈਦ ਹੋ ਗਈ……….ਗੋਲੀ ਚੱਲੀ……….ਕੁੱਝ ਇਧਰੋਂ ਮਾਰੇ ਗਏ,ਕੁੱਝ ਓਧਰੋਂ ਮਾਰੇ ਗਏ………। ਸਮਾਂ ਆਪਣੀ ਰਫਤਾਰ ਚਲਦਾ ਰਿਹਾ ਅੱਜ ਉਸ ਪਿੰਡ ਵਿੱਚ ਗੇਟ ਹੈ………ਪਰ ਸਾਬਕਾ ਮੰਤਰੀ ਦੀ ਯਾਦ ਵਿੱਚ ਬਣਿਆ ਗੇਟ ਸਾਬਕਾ ਮੰਤਰੀ ਦੇ ਪਿਉ ਦਾਦੇ ਇਲਾਕੇ ਦੇ ਜਗੀਰਦਾਰ ਸਨ……….।

19 Jan 2010

ਫ਼ਿਰੋਜ਼ਪੁਰੀਆ ..
ਫ਼ਿਰੋਜ਼ਪੁਰੀਆ
Posts: 616
Gender: Male
Joined: 27/May/2009
Location: Bangalore
View All Topics by ਫ਼ਿਰੋਜ਼ਪੁਰੀਆ
View All Posts by ਫ਼ਿਰੋਜ਼ਪੁਰੀਆ
 
ਮਿੱਟੀ ਦੇ ਘੋਰਨੇ (ਕ੍ਰਿਸ਼ਨ ਬਾਵਾ) part 1

ਨੁਹਾਉਣ ਦੀ ਰਸਮ ਤੋਂ ਬਾਦ ਉਸ ਮੋਈ ਬੱਚੀ ਨੂੰ ਸਫ਼ੇਦ ਕੱਪੜਿਆਂ ਵਿੱਚ ਲਪੇਟ ਕੇ, ਸੀੜੀ ਤੇ ਲਿਟਾ ਕੇ, ਰੱਬ ਦੇ ਨਾਂ ਦਾ ਜਾਪ ਕਰਦੇ ਹੋਏ, ਚਹੁੰ ਬੰਦਿਆਂ ਨੇ ਮੋਢੇ ਚੁੱਕਿਆ ਤਾਂ ਬਲਬੀਰ ਦੀ ਭੁੱਬ ਨਿਕਲ ਗਈ, “ਉਏ ਨਾਂ ਚੁੱਕੋ ਇਸਨੂੰ, ਮੈਂ ਤਾਂ ਹਾਲੇ ਚੰਡੀਗੜ੍ਹ ਤੋਂ ਦਵਾਈ ਲਿਆਉਣੀ ਸੀ ਇਹਦੀ, ਹਾਏ ਉਏ, ਮੇਰੀ ਚਾਵਾਂ ਨਾਲ ਪਾਲ਼ੀ ਧੀ ਵੀ ਮੇਰੇ ਕੋਲ ਨਹੀਂ ਰਹੀ, ਮੈਂ ਕਿੱਥੇ ਜਾਵਾਂ ਓਏ ਲੋਕੋ”

ਵਿਰਲਾਪ ਅਤੇ ਗਮੀਂ ਦੇ ਮਾਹੌਲ ਵਿੱਚ ਦਾਹ ਕਰ ਦਿੱਤ ਗਿਆ | ਉੱਠਦੀਆਂ ਲਾਟਾਂ ਨੂੰ ਵੇਖਕੇ ਉਹ ਫੇਰ ਉੱਚੀ-ਉੱਚੀ ਰੋਣ ਲੱਗ ਪਿਆ | ਇੰਨੇ ਨੂੰ ਪਿੰਡ ਦੇ ਬਜ਼ੁਰਗ ਬੰਦੇ ਉਸਨੂੰ ਹੌਸਲਾ ਦਿੰਦੇ ਕਹਿਣ ਲੱਗੇ, “ਬੱਸ ਕਰ ਸ਼ੇਰਾ, ਏਹ ਰੱਬੀ ਭਾਣਾ ਤਾਂ ਮੰਨਣਾ ਪੈਣਾ ਹੈ ਸਭਨੂੰ, ਹੋਣੀ ਅੱਗੇ ਕਿਸੇ ਦਾ ਜੋਰ ਨੀ ਚਲਦਾ ਭਾਈ, ਗੁੱਡੀ ਦਾ ਆਪਣੇ ਨਾਲ਼ ਸਾਥ ਹੀ ਏਨਾ ਕੁ ਸੀ | ਭਾਈ ਜਾਂਦਾ ਹੋਇਆ ਸਮਾਧਾਂ ਵਾਲੇ ਬਾਬਿਆਂ ਨੂੰ ਮੱਥਾ ਟੇਕ ਜਾਈਂ, ਤੈਨੂੰ ਭਾਣਾ ਮੰਨਣ ਦਾ ਬਲ ਬਖਸ਼ਣਗੇ |”

ਐਨੀ ਗੱਲ ਸੁਣਕੇ ਤਾਂ ਜਿਵੇਂ ਬਲਬੀਰ ਪਾਗਲ ਹੀ ਹੋ ਗਿਆ, “ਓਹ ਛੱਡੋ ਪਰ੍ਹਾਂ ਇਹਨਾਂ ਬਾਬਿਆਂ ਨੂੰ, ਗੁੱਡੀ ਦੇ ਮਰਨ ਤੋਂ ਪਹਿਲਾਂ ਲੱਖਾਂ ਵਾਰ ਏਥੇ ਮੱਥਾ ਰਗੜਿਆ, ਸੁੱਖਾਂ ਸੁੱਖੀਆਂ, ਪਰ ਕੀ ਮਿਲਿਆ ? ਕੁੱਝ ਵੀ ਨਹੀਂ | ਕੀ ਰੱਖਿਐ ਏਥੇ, ਮੈਂ ਕਿਸੇ ਕੋਲੋ ਬਲ ਨੀਂ ਮੰਗਣਾ ਤਾਇਆ ”

19 Jan 2010

ਫ਼ਿਰੋਜ਼ਪੁਰੀਆ ..
ਫ਼ਿਰੋਜ਼ਪੁਰੀਆ
Posts: 616
Gender: Male
Joined: 27/May/2009
Location: Bangalore
View All Topics by ਫ਼ਿਰੋਜ਼ਪੁਰੀਆ
View All Posts by ਫ਼ਿਰੋਜ਼ਪੁਰੀਆ
 
part 2

ਮੈਂ ਵੀ ਹੌਸਲਾ ਕਰਕੇ ਕਿਹਾ, “ਨਹੀਂ ਬਾਈ ਜੀ, ਬਜ਼ੁਰਗਾਂ ਦੀ ਗੱਲ ਨਾ ਮੋੜੋ, ਮੱਥਾ ਟੇਕਣ ਵਿੱਚ ਕੀ ਹਰਜ਼ ਹੈ ?”

“ਹਰਜ਼ ?” ਉਸਨੇ ਕਿਹਾ “ਹਰਜ਼ ਤਾਂ ਬਹੁਤ ਹੈ ਵੀਰ, ਜੇ ਆਹ ਬਾਬੇ ਮੇਰੀ ਧੀ ਨੂੰ ਬਚਾ ਲੈਂਦੇ ਤਾਂ ਸ਼ਾਇਦ ਮੈਂ ਚਲਾ ਵੀ ਜਾਂਦਾ, ਹੁਣ ਕੀ ਹੈ ਉਹਨਾਂ ਕੋਲ ? ਤੁਸੀਂ ਕਹਿੰਦੇ ਹੋ ਕਿ ਉਹ ਬਹੁਤ ਕਰਨੀ ਵਾਲੇ ਨੇ, ਪਰ ਮੈਂ ਨਹੀਂ ਮੰਨਦਾ | ਜੇ ਹੁਣ ਵੀ ਉਹ ਮੇਰੀ ਧੀ ਮੋੜ ਦੇਣ ਤਾਂ ਮੈਂ ਚਲਦਾਂ ਤੁਹਾਡੇ ਨਾਲ਼, ਮੱਥਾ ਰਗੜਨ, ਦੱਸੋ ਮੋੜ ਸਕਦੇ ਨੇ ਮੇਰੀ ਧੀ ਇਹ ਮਿੱਟੀ ਦੇ ਘੋਰਨੇ ??”

ਉਸਦੇ ਸਵਾਲਾਂ ਦਾ ਸੱਚਮੁੱਚ ਮੇਰੇ ਕੋਲ ਉੱਤਰ ਨਹੀਂ ਸੀ | ਸਿਵ੍ਹਾ ਬਲ਼ ਰਿਹਾ ਸੀ, ਮਿੱਟੀ ਦੇ ਘੋਰਨੇ ਮੂਕ ਦਰਸ਼ਕ ਬਣਕੇ ਵੇਖ ਰਹੇ ਸਨ…..

 

19 Jan 2010

ਫ਼ਿਰੋਜ਼ਪੁਰੀਆ ..
ਫ਼ਿਰੋਜ਼ਪੁਰੀਆ
Posts: 616
Gender: Male
Joined: 27/May/2009
Location: Bangalore
View All Topics by ਫ਼ਿਰੋਜ਼ਪੁਰੀਆ
View All Posts by ਫ਼ਿਰੋਜ਼ਪੁਰੀਆ
 
ਸੰਵਿਧਾਨਕ ਹੱਕ ( ਹਰਦਮ ਸਿੰਘ ਮਾਨ)

ਚੋਣ ਜਲਸੇ ਨੂੰ ਸੰਬੋਧਨ ਕਰਦੇ ਹੋਏ ਮੰਤਰੀ ਜੀ ਕਹਿ ਰਹੇ ਸਨ ‘ਵੋਟ ਹਰ ਨਾਗਰਿਕ ਦਾ ਸੰਵਿਧਾਨਕ ਅਧਿਕਾਰ ਹੈ। ਵੋਟ ਇਕ ਸ਼ਕਤੀਸ਼ਾਲੀ ਹਥਿਆਰ ਹੈ। ਸਾਡੇ ਦੇਸ਼ ਭਗਤਾਂ ਵੱਲੋਂ ਕੀਤੀਆਂ ਵੱਡੀਆਂ ਕੁਰਬਾਨੀਆਂ ਸਦਕਾ ਹੀ ਸਾਨੂੰ ਇਹ ਤਾਕਤ ਹਾਸਲ ਹੋਈ ਹੈ। ਸਾਡੀ ਇਹ ਜ਼ਿੰਮੇਂਵਾਰੀ ਬਣਦੀ ਹੈ ਕਿ ਇਸ ਅਧਿਕਾਰ ਦੀ ਵਰਤੋਂ ਬਹੁਤ ਸੋਚ ਸਮਝ ਕੇ ਕਰੀਏ। ਕਿਸੇ ਦਬਾਅ ਜਾਂ ਲਾਲਚ ਵਿਚ ਨਾ ਆਈਏ।’
‘ਮੰਤਰੀ ਜੀ! ਗੱਲ ਤਾਂ ਥੋਡੀ ਸੋਲਾਂ ਆਨੇ ਠੀਕ ਐ ਪਰ ਰਾਤ ਵਰਕਰਾਂ ਦੀ ਮੀਟਿੰਗ ਵਿਚ ਥੋਡੀ ਪਾਰਟੀ ਦਾ ਇਕ ਆਗੂ ਤਾਂ ਹਦਾਇਤਾਂ ਦੇ ਰਿਹਾ ਸੀ ਕਿ ਵਿਰੋਧੀ ਵੋਟਰਾਂ ਨੂੰ ਪੋਲਿੰਗ ਬੂਥਾਂ ਦੇ ਨੇੜੇ ਨਹੀਂ ਫਟਕਣ ਦੇਣਾ। …ਫੇਰ ਉਨ੍ਹਾਂ ਦੇ ਸੰਵਿਧਾਨਕ ਹੱਕ ਦਾ ਕੀ ਬਣੂੰ?’ ਇਕੱਠ ਚੋਂ ਇਕ ਵਿਅਕਤੀ ਉਠ ਕੇ ਕਹਿਣ ਲੱਗਿਆ। ਅਗਲੇ ਲਫ਼ਜ਼ ਅਜੇ ਉਸ ਦੇ ਮੂੰਹ ਵਿਚ ਹੀ ਸਨ ਕਿ ਪਿੱਛੋਂ ਇਕ ਹੱਟੇ ਕੱਟੇ ਆਦਮੀ ਦਾ ਜ਼ੋਰਦਾਰ ਧੱਫਾ ਵੱਜਿਆ ਅਤੇ ਉਹ ਮੂੰਹ ਪਰਨੇ ਡਿੱਗ ਪਿਆ। ਜਲਸੇ ਵਿਚ ਸਹਿਮ ਪਸਰ ਗਿਆ।
ਮੰਤਰੀ ਜੀ ਨੇ ਲੰਮੀ ਹੇਕ ਵਿਚ ‘ਜੈ ਹਿੰਦ’ ਕਿਹਾ ਅਤੇ ਅਗਲੇ ਪਿੰਡ ਹੋ ਰਹੇ ਚੋਣ ਜਲਸੇ ਲਈ ਰਵਾਨਾ ਹੋ ਗਏ।

19 Jan 2010

ਫ਼ਿਰੋਜ਼ਪੁਰੀਆ ..
ਫ਼ਿਰੋਜ਼ਪੁਰੀਆ
Posts: 616
Gender: Male
Joined: 27/May/2009
Location: Bangalore
View All Topics by ਫ਼ਿਰੋਜ਼ਪੁਰੀਆ
View All Posts by ਫ਼ਿਰੋਜ਼ਪੁਰੀਆ
 
ਨਸਲ(ਹਰਦਮ ਸਿੰਘ ਮਾਨ)

ਨੇਤਾ ਜੀ ਨੇ ਸ਼ਹਿਰ ਦੇ ਪਾਰਕ ਵਿਚ ਇਕ ਸਮਾਜ ਸੇਵੀ ਕਲੱਬ ਦੇ ਸਮਾਗਮ ਦਾ ਉਦਘਾਟਨ ਆਪਣੇ ਕਰ ਕਮਲਾ ਨਾਲ ਕੀਤਾ। ਪੰਡਾਲ ਵਿਚ ਇਕੱਤਰ ਲੋਕਾਂ ਨੂੰ ਉਨ੍ਹਾਂ ਆਪਣੇ ਵੱਡਮੁੱਲੇ ਵਿਚਾਰਾਂ ਨਾਲ ਨਿਹਾਲ ਕੀਤਾ। ਖੂਬ ਤਾੜੀਆਂ ਵੱਜੀਆਂ। ਬਾਅਦ ਵਿਚ ਕਲੱਬ ਦੇ ਮੈਂਬਰ, ਸਤਿਕਾਰਤ ਨੇਤਾ ਜੀ ਨੂੰ ਆਓ-ਭਗਤ ਲਈ ਇਕ ਵਿਸ਼ੇਸ਼ ਤੌਰ ਤੇ ਸਜਾਏ ਖਾਣੇ ਦੇ ਮੇਜ਼ ਤੇ ਲੈ ਗਏ। ਨੇਤਾ ਜੀ ਕੁਰਸੀ ਤੇ ਬਿਰਾਜਮਾਨ ਹੋਏ ਤਾਂ ਉਨ੍ਹਾਂ ਦੀ ਨਿਗਾ੍ਹ ਸਾਹਮਣੇ ਦਰੱਖਤ ਤੇ ਬੈਠੇ ਪੰਛੀਆਂ ਤੇ ਪਈ। ਨੇਤਾ ਜੀ ਨੇ ਕਲੱਬ ਦੇ ਮੋਹਰੀਆਂ ਨੂੰ ਪੁੱਛਿਆ ਕਿ ਅਹੁ ਚਿੱਟੇ ਚਿੱਟੇ ਪੰਛੀਆਂ ਦਾ ਨਾਂ ਕੀ ਹੈ ? ਇਸ ਤੋਂ ਪਹਿਲਾਂ ਕਿ ਕਲੱਬ ਦੇ ਆਗੂ ਬੋਲਦੇ ਨੇਤਾ ਜੀ ਦੇ ਨਾਲ ਆਏ ਉਨ੍ਹਾਂ ਦੇ ਸਾਥੀ ਨੇ ਹੈਰਾਨੀ ਭਰੇ ਲਹਿਜ਼ੇ ‘ਚ ਕਿਹਾ ‘ਵਾਹ ਨੇਤਾ ਜੀ ਇਸ ਪੰਛੀ ਨੂੰ ਨੀਂ ਜਾਣਦੇ ? ਇਹ ਤਾਂ ਆਪਣੀ ਨਸਲ ਚੋਂ ਐ !’
‘ਆਪਣੀ ਨਸਲ ਚੋਂ… ਮੈਂ ਸਮਝਿਆ ਨਈਂ ?’
‘ਨੇਤਾ ਜੀ! ਇਹ ਬਗਲੇ ਨੇ ਬਗਲੇ।’ ਸਾਥੀ ਬੋਲਿਆ। …ਤੇ ਸਭਨਾਂ ਦੇ ਚਿਹਰਿਆਂ ਤੇ ਮੁਸਕਰਾਹਟ ਤੈਰ ਗਈ।

19 Jan 2010

ਫ਼ਿਰੋਜ਼ਪੁਰੀਆ ..
ਫ਼ਿਰੋਜ਼ਪੁਰੀਆ
Posts: 616
Gender: Male
Joined: 27/May/2009
Location: Bangalore
View All Topics by ਫ਼ਿਰੋਜ਼ਪੁਰੀਆ
View All Posts by ਫ਼ਿਰੋਜ਼ਪੁਰੀਆ
 
ਰਿਬਨ ਕੱਟੀਏ (ਗੁਰਪ੍ਰੀਤ ਮਾਨ )

ਰਾਮੇ ਦੇ ਮੁੰਡੇ ਦਾ ਵਿਆਹ ਸੀ | ਸਭ ਸੱਜ-ਧੱਜ ਕੇ ਬਰਾਤ ਗਏ | ਪਿੰਡ ਦੇ ਮੁਹਤਬਰ ਤੇ ਰਾਮੇ ਦੇ ਮਿੱਤਰ, ਸਭ ਪਹੁੰਚੇ | ਸਜੀ ਬਰਾਤ ਤੇ ਮਹਿੰਗੀ ਗੱਡੀਆਂ ਦੀ ਲਾਇਨ ਲੱਗੀ ਪਈ ਸੀ |ਪੈਲੇਸ ਦੇ ਗੇਟ ਤੇ ਪਹਿਲਾਂ ਹੀ ਤਿਆਰ ਖੜ੍ਹੀਆਂ ਕੁੜੀਆਂ ਨੇ ਲਾਲ ਰੰਗ ਦਾ ਰਿਬਨ ਬਨ੍ਹ ਲਿਆ ਸੀ | ਹੁਣ ਬਰਾਤ ਅੰਦਰ ਨਹੀ ਸੀ ਜਾ ਸਕਦੀ | ਕੁੜੀ ਦੀਆਂ ਭੈਣਾਂ ਸ਼ਗਨ ਮੰਗ ਰਹੀਆਂ ਸਨ | ਇੱਕੀ ਹਜ਼ਾਰ, ਪੰਦਰਾਂ ਹਜ਼ਾਰ, ਗਿਆਰਾਂ ਹਜ਼ਾਰ..ਰੌਲਾ ਪੈ ਰਿਹਾ ਸੀ| ਬੇਗੂ ਅਮਲੀ ਵੀ ਮੇਰੇ ਨਾਲ ਹੀ ਖੜਾ ਇਹ ਸਭ ਦੇਖ ਰਿਹਾ ਸੀ | ਉਹ ਆਪਣੀ ਹੀ ਲੋਰ ‘ਚ ਬੋਲਿਆ, “ਕਿਵੇਂ ਰੌਲਾ ਪਾਇਆ ਹੈ !! ਕਦੀ ਕਦੀ ਮੈਨੂੰ ਸਾਰੇ ਹੀ ਇਸ ਵਿਆੰਦੜ ਮੁੰਡੇ ਜਿਹੇ ਲਗਦੇ ਹਨ | ਸਾਰੇ ਹੀ ਬਰਾਤੀ ਹਾਂ | ਸਰਕਾਰ ਦੇ ਬੂਹੇ ਅੱਗੇ ਖੜੇ ਰਹਿੰਦੇ ਹਾਂ, ਤੇ ਉਹਦੀਆਂ ਹੀ ਭੈਣਾ ਸਾਨੂੰ ਅੰਦਰ ਨਹੀ ਵੜਨ ਦਿੰਦੀਆਂ| ਯੁਗਾਂ ਤੋਂ ਸ਼ਗਨ ਦੇ ਰਹੇ ਹਾਂ; ਕਦੀ ਪੈਸੇ ਦਾ, ਕਦੀ ਲਹੂ ਦਾ, ਕਦੀ ਘਰਾਂ ਦਾ ਤੇ ਕਦੀ ਆਪਣਾ…ਪਰ ਇਹ ਰਿਬਨ ਨਹੀ ਕੱਟਣ ਦੇ ਰਹੀਆਂ |” ਇੰਨਾ ਕਹਿ ਉਹ ਗੰਭੀਰ ਹੋ ਗਿਆ| ਫਿਰ ਉਸਨੇ ਮੇਰੇ ਵੱਲ ਦੇਖਿਆ ਤੇ ਬੋਲਿਆ , ” ਸਰਦਾਰਾ, ਗੱਲ ਐਦਾਂ ..ਰਿਬਨ ਨੂੰ ਤਾਂ ਹੁਣ ਚਾਹੇ ਦੰਦਾਂ ਨਾਲ ਹੀ ਕੱਟ ਦਿਓ | ਹੁਣ ਬਹੁਤ ਹੋ ਗਿਆ| ਰਿਬਨ ਕੱਟੀਏ, ਅੰਦਰ ਚੱਲੀਏ | ” ਇੰਨਾ ਕਹਿ ਉਹ ਅੱਗੇ ਵਧ ਗਿਆ| ਵਿਆਹ ਦਾ ਰਿਬਨ ਕੱਟਿਆ ਜਾ ਚੁੱਕਿਆ ਸੀ. ਲੋਕੀ ਆਪੋ ਆਪਣੇ ਕੰਮ ਲੱਗ ਗਏ ਸਨ.| ਡੀ.ਜੇ. ਚੱਲ ਪਿਆ ਸੀ |ਪਰ ਬੇਗੂ ਦੀ ਗੱਲ ਬਾਰ-ਬਾਰ ਮੇਰੇ ਜ਼ਹਿਨ ‘ਚ ਦਸਤਕ ਦਿੰਦੀ ਰਹੀ..”ਚਾਹੇ ਦੰਦਾਂ ਨਾਲ ਹੀ ਕੱਟਣਾ ਪਵੇ, ਹੁਣ ਰਿਬਨ ਕੱਟੀਏ,ਅੰਦਰ ਚੱਲੀਏ |”

19 Jan 2010

ਫ਼ਿਰੋਜ਼ਪੁਰੀਆ ..
ਫ਼ਿਰੋਜ਼ਪੁਰੀਆ
Posts: 616
Gender: Male
Joined: 27/May/2009
Location: Bangalore
View All Topics by ਫ਼ਿਰੋਜ਼ਪੁਰੀਆ
View All Posts by ਫ਼ਿਰੋਜ਼ਪੁਰੀਆ
 
ਨਵਾਂ ਹਲਕਾ (ਹਰਦਮ ਸਿੰਘ ਮਾਨ)

 

ਚੋਣਾਂ ਦਾ ਐਲਾਨ ਹੋ ਗਿਆ। ਦੇਸ਼ ਦੀ ਪ੍ਰਮੁੱਖ ਪਾਰਟੀ ਦੀ ਟਿਕਟ ਹਾਸਲ ਕਰਨ ਲਈ ਲੀਡਰਾਂ ਦੀ ਦੌੜ ਤੇਜ਼ ਹੋ ਗਈ। ਪਾਰਟੀ ਹਾਈ ਕਮਾਨ ਹਰ ਲੀਡਰ ਦੀ ਕਾਰਗੁਜ਼ਾਰੀ ਵਾਚਣ ਲੱਗੀ। ਟਿਕਟਾਂ ਦੇ ਦਾਅਵੇਦਾਰਾਂ ਦੀ ਇੰਟਰਵਿਊ ਸ਼ੁਰੂ ਹੋ ਗਈ। ਚਾਹਵਾਨ ਉਮੀਦਵਾਰ ਵਾਰੋ ਵਾਰੀ ਹਾਈ ਕਮਾਨ ਕੋਲ ਪੇਸ਼ ਹੋਣ ਲੱਗੇ। ਘਾਗ ਨੇਤਾ ਦੀ ਵਾਰੀ ਵੀ ਆ ਗਈ। ਇੰਟਰਵਿਊ ਕਮੇਟੀ ਦੇ ਆਗੂਆਂ ਨੇ ਉਸ ਸਬੰਧੀ ਰਤਾ ਵੀ ਦੇਰੀ ਨਾ ਲਾਉਂਦਿਆਂ ਫੈਸਲਾ ਸੁਣਾਇਆ ‘ਹਲਕੇ ਵਿਚ ਜਾ ਕੇ ਮੁਹਿੰਮ ਸ਼ੁਰੂ ਕਰੋ। ਤੁਹਾਡੀ ਟਿਕਟ ਪਿਛਲੇ ਹਲਕੇ ਤੋਂ ਹੀ ਇਸ ਵਾਰ ਵੀ ਪੱਕੀ।’
‘ਮੈਂ ਇਕ ਅਰਜੋਈ ਕਰਨਾ ਚਾਹੁਨੈਂ…।’ ਘਾਗ ਨੇਤਾ ਹੱਥ ਜੋੜ ਕੇ ਖੜ੍ਹ ਗਿਆ।
‘ਕਹੋ ਕੀ ਕਹਿਣੈਂ?’ ਇੰਟਰਵਿਊ ਕਮੇਟੀ ਦਾ ਇਕ ਆਗੂ ਬੋਲਿਆ।
‘ਅਰਜ ਇਹੋ ਹੈ ਕਿ ਇਸ ਵਾਰ ਮੇਰਾ ਹਲਕਾ ਬਦਲ ਦਿਓ!… ਪੁਰਾਣੇ ਹਲਕੇ ਦੇ ਵੋਟਰ ਮੇਰੇ ਸਾਰੇ ਭੇਤ ਜਾਣ ਚੁੱਕੇ ਐ। ਇਸ ਵਾਰ ਉਨ੍ਹਾਂ ਮੇਰੀ ਦਾਲ ਨੀਂ ਗਲਣ ਦੇਣੀ। ਐਤਕੀਂ ਨਵਾਂ ਹਲਕਾ ਦਿਓ ਤੇ ਮੇਰੀ ਜਿੱਤ ਪੱਕੀ।’

19 Jan 2010

ਫ਼ਿਰੋਜ਼ਪੁਰੀਆ ..
ਫ਼ਿਰੋਜ਼ਪੁਰੀਆ
Posts: 616
Gender: Male
Joined: 27/May/2009
Location: Bangalore
View All Topics by ਫ਼ਿਰੋਜ਼ਪੁਰੀਆ
View All Posts by ਫ਼ਿਰੋਜ਼ਪੁਰੀਆ
 
ਕਾਲੀਆਂ ਚਿੱਟੀਆਂ ਚਿੱਠੀਆਂ (ਹਰਦਮ ਸਿੰਘ ਮਾਨ)

ਚੋਣਾਂ ਦਾ ਬਿਗਲ ਵਜਦਿਆਂ ਹੀ ‘ਨੇਤਾ’ ਨੇ ਆਪਣੇ ‘ਖਾਸ’ ਸਾਥੀਆਂ ਦੀ ਵਿਸ਼ੇਸ਼ ਮੀਟਿੰਗ ਬੁਲਾਈ ਅਤੇ ਹਲਕੇ ਵਿਚ ਜਾ ਕੇ ਵਰਕਰਾਂ ਦੀਆਂ ਮੀਟਿੰਗਾਂ ਕਰਨ ਅਤੇ ਲੋਕਾਂ ਦੀ ਨਬਜ਼ ਨੇੜਿਓਂ ਹੋ ਕੇ ਟਟੋਲਣ ਦੀਆਂ ਡਿਊਟੀਆਂ ਲਾ ਦਿੱਤੀਆਂ। ‘ਖਾਸ’ ਸਾਥੀ ਪੂਰੇ ਹਲਕੇ ਵਿਚ ਸਰਗਰਮ ਹੋ ਗਏ। ਇਕ ਸਾਥੀ ਨੇ ਆਪਣੇ ਦਾਇਰੇ ਦੇ ਵਰਕਰਾਂ ਦਾ ਇਕੱਠ ਬੁਲਾ ਲਿਆ। ਨੇਤਾ ਵੱਲੋਂ ਚੋਣ ਲੜਨ ਦੀ ਇੱਛਾ ਉਸ ਨੇ ਸਭ ਦੇ ਸਾਹਮਣੇ ਰੱਖੀ ਤਾਂ ਵਰਕਰ ਆਪਸ ਵਿਚ ਘੁਸਰ ਫੁਸਰ ਕਰਨ ਲੱਗ ਪਏ। ਹੌਲੀ ਹੌਲੀ ਵਰਕਰਾਂ ਦੀ ਆਵਾਜ਼ ਉਚੀ ਹੁੰਦੀ ਗਈ ਅਤੇ ਆਖਿਰ ਇਕ ਵਰਕਰ ਖੜ੍ਹਾ ਹੋ ਗਿਆ ‘ਨੇਤਾ ਜੀ ਨੇ ਪਿਛਲੇ ਪੰਜ ਸਾਲ ਤਾਂ ਵਰਕਰਾਂ ਦੀ ਬਾਤ ਨੀਂ ਪੁੱਛੀ। ਕਦੇ ਹਲਕੇ ‘ਚ ਗੇੜਾ ਨੀਂ ਮਾਰਿਆ ਤੇ ਹੁਣ ਸਾਡਾ ਖ਼ਿਆਲ ਆ ਗਿਆ…।’
ਫਿਰ ਕਈ ਅਵਾਜ਼ਾਂ ਹੋਰ ਉਭਰੀਆਂ। ‘ਖਾਸ’ ਸਾਥੀ ਚੁੱਪ ਚਾਪ ਬੈਠਾ ਸੁਣਦਾ ਰਿਹਾ।
ਮਾਹੌਲ ਕੁੱਝ ਸ਼ਾਂਤ ਹੋਇਆ ਤਾਂ ਉਹ ਬੜੇ ਠਰੰਮੇ ਨਾਲ ਬੋਲਿਆ ‘ਵੇਖੋ! ਨੇਤਾ ਜੀ ਦੇ ਰੁਝੇਵਿਆਂ ਨੂੰ ਤਾਂ ਆਪਾਂ ਸਾਰੇ ਈ ਜਾਣਦੇ ਆਂ। ਉਚਕੋਟੀ ਦੇ ਲੀਡਰ ਐ। ਹਰ ਥਾਂ ਆ ਜਾ ਵੀ ਨਹੀਂ ਸਕਦੇ। ਹਾਂ, ਏਨਾ ਜ਼ਰੂਰ ਹੈ ਕਿ ਸਾਡੇ ਸੁਝਾਅ ਤੇ ਅਮਲ ਕਰਦਿਆਂ ਇਸ ਵਾਰ ਨੇਤਾ ਜੀ ਨੇ ਚਿੱਟੇ ਤੇ ਕਾਲੇ ਰੰਗ ਦੀਆਂ ਦੋ ਚਿੱਠੀਆਂ ਜ਼ਰੂਰ ਛਪਵਾ ਲਈਐਂ। ਹੁਣ ਨੇਤਾ ਜੀ ਤਾਂ ਭਾਵੇਂ ਨਾ ਆ ਸਕਣ ਪਰ ਦੁੱਖ ਸਮੇਂ ਕਾਲੀ ਚਿੱਠੀ ਅਤੇ ਖੁਸ਼ੀ ਸਮੇਂ ਚਿੱਟੀ ਚਿੱਠੀ ਤੁਹਾਡੇ ਦਰਾਂ ਤੀਕ ਜ਼ਰੂਰ ਪੁੱਜਿਆ ਕਰੂਗੀ।’
ਪਿੱਛੇ ਬੈਠੇ ਇਕ ਵਰਕਰ ਦੀ ਆਵਾਜ਼ ਆਈ ‘ਨੇਤਾ ਜੀ ਜ਼ਿੰਦਾਬਾਦ!’ ਅਤੇ ਫਿਰ ਸਾਰਾ ਮਾਹੌਲ ‘ਜ਼ਿੰਦਾਬਾਦ’ ਦੇ ਨਾਅਰਿਆਂ ਨਾਲ ਗੂੰਜ ਉਠਿਆ।

19 Jan 2010

ਫ਼ਿਰੋਜ਼ਪੁਰੀਆ ..
ਫ਼ਿਰੋਜ਼ਪੁਰੀਆ
Posts: 616
Gender: Male
Joined: 27/May/2009
Location: Bangalore
View All Topics by ਫ਼ਿਰੋਜ਼ਪੁਰੀਆ
View All Posts by ਫ਼ਿਰੋਜ਼ਪੁਰੀਆ
 
ਪਲਾਸਟਿਕ ਦੀਆਂ ਗੁੱਡੀਆਂ

ਮੈ ਤੇ ਰਾਜੀ ਹਮੇਸ਼ਾ ਗੁੱਡੀਆਂ ਨਾਲ ਖੇਡਦੀਆਂ ਹੁੰਦੀਆਂ ਸੀ … …ਗੁੱਡੀਆਂ …ਪਲਾਸਟਿਕ ਦੀਆਂ…..ਰਾਜੀ ਨੂੰ ਹਮੇਸ਼ਾ ਸ਼ੋਖ ਰੰਗ ਪਸੰਦ ਸੀ. ਮੈ ਕਈ ਵਾਰ ਜੇ ਕਿਸੇ ਗੁੱਡੀ ਨੂੰ ਫਿੱਕੇ ਰੰਗ ਦੇ ਕਪੜੇ ਪਾ ਦੇਣੇ ਤਾਂ ਉਸਨੇ ਝੱਟ ਹੀ ਬਦਲ ਦੇਣੇ…ਤੇ ਗੁੱਡੀ ਨੂੰ ਫੇਰ ਦੁਲਹਨ ਵਾਂਗ ਸਜਾ ਦੇਣਾ…ਮੈਂਨੂੰ ਕਹਿੰਦੀ ਹੁੰਦੀ ਸੀ ,” ਕਿਓਂ ? ਗੁੱਡੀਆਂ ਦਾ ਦਿਲ ਨੀ ਹੁੰਦਾ??”

ਇੰਜ ਉਹਨਾ ਪਲਾਸਟਿਕ ਦੀਆਂ ਗੁੱਡੀਆਂ ਦਾ ਵਿਆਹ ਰਚਾਓਂਦੇ ਕਦੋ ਸਾਡੀ ਉਮਰ ਵੀ ਵਿਆਹ ਲਾਇਕ ਹੋ ਗਈ ਪਤਾ ਹੀ ਨਹੀ ਲੱਗਾ…ਮੇਰਾ ਵਿਆਹ ਪਹਿਲਾਂ ਹੋ ਗਿਆ …ਤੇ ਰਾਜੀ ਦਾ ਕੁਝ ਚਿਰ ਬਾਦ ਵਿਚ…ਤੇ ਮੈ ਕੁਝ ਕੁ ਮਹੀਨਿਆਂ ਬਾਦ ਜਦ ਆਪਣੇ ਘਰ ਗਈ ਤਾਂ ਪਤਾ ਲੱਗਾ ..ਕੇ ਰਾਜੀ ਵੀ ਘਰ ਆਈ ਹੋਈ ਹੈ…ਮੈ ਭੱਜ ਕੇ ਉਸਨੂੰ ਮਿਲਣ ਗਈ…..ਪਰ ਰਾਜੀ ਦਾ ਰੰਗ ਰੂਪ ਤੇ ਪਹਿਰਾਵਾ ਵੇਖ ਕੇ ਮੈਥੋਂ ਦਹਿਲੀਜ਼ ਵੀ ਨਾ ਟੱਪ ਹੋਈ !!!!!!!

ਉਸਨੇ ਮੈਨੂੰ ਦੱਸਿਆ ਇੱਕ ਐਕਸੀਡੇਂਟ ਵਿਚ ਉਸਦੇ ਪਤੀ ਦੀ ਮੌਤ ਹੋ ਗਈ ..ਤੇ ਸੁਹਰੇ ਵਾਲਿਆਂ ਨੇ ਉਸਨੂੰ ਪੇਕੇ ਘਰ ਦਾ ਰਾਹ ਵਿਖਾ ਦਿੱਤਾ…….ਮੈ ਸਾਰਾ ਦਿਨ ਉਸ ਨਾਲ ਬੈਠੀ ਗੱਲਾਂ ਕਰਦੀ ਰਹੀ….ਤੇ ਝਿਜਕਦੇ ਝਿਜਕਦੇ ਮੈ ਕਿਹ ਹੀ ਬੈਠੀ..,“ਰਾਜੀ, ਜਿੰਦਗੀ ਐਥੇ ਰੁੱਕ ਤਾ ਨਹੀ ਜਾਂਦੀ….ਮੈ ਤੇਰੇ ਘਰ ਵਾਲਿਆਂ ਨਾਲ ਗੱਲ ਕਰ ਕੇ ਸਮਝਾਉਂਦੀ ਹਾਂ ਕਿ ਉਹ ਤੈਨੂੰ ਤੇਰੀ ਖੁਸ਼ੀਆਂ ਮੋੜਨ ਦਾ ਜਤਨ ਕਰਨ….ਪਰ ਉਸਨੇ ਮੇਰੀ ਬਾਂਹ ਫੜ ਮੈਂਨੂੰ ਰੋਕ ਲਿਆ ਕਿ ਨਹੀ ਇਹ ਮੈਥੋਂ ਨਹੀ ਹੋਣਾ…ਮੈ ਉਸਨੂੰ ਸਿਰ੍ਫ ਇੱਕੋ ਸਵਾਲ ਪੁੱਛਿਆ, “ ਪਲਾਸਟਿਕ ਦੀਆਂ ਗੁੱਡੀਆਂ ਦਾ ਦਿਲ ਹੁੰਦਾ ਹੈ ਤੇ ਤੇਰੇ ਕੋਲ ਦਿਲ ਨਹੀ?” ਤੇ ਉਸ ਕੋਲ ਇਸ ਸਵਾਲ ਦਾ ਜਵਾਬ ਨਹੀ ਸੀ….

ਫੇਰ ਕਾਫੀ ਸਮੇ ਪਿਛੋ ਪਤਾ ਲੱਗਾ ਕੇ ਪਲਾਸਟਿਕ ਦੀਆਂ ਗੁੱਡੀਆਂ ਦੇ ਸ਼ੋਖ ਰੰਗ ਉਸਦੀ ਜਿੰਦਗੀ ਵਿਚ ਵੀ ਵਾਪਿਸ ਆ ਗਏ!!!!!!!!

19 Jan 2010

ਫ਼ਿਰੋਜ਼ਪੁਰੀਆ ..
ਫ਼ਿਰੋਜ਼ਪੁਰੀਆ
Posts: 616
Gender: Male
Joined: 27/May/2009
Location: Bangalore
View All Topics by ਫ਼ਿਰੋਜ਼ਪੁਰੀਆ
View All Posts by ਫ਼ਿਰੋਜ਼ਪੁਰੀਆ
 
ਫ਼ਰਕ(ਮਿੰਟੂ ਬਰਾੜ)

ਗੀਤਾ ਨੰਬਰਦਾਰ ਹਰ ਰੋਜ ਵਾਂਗੂੰ ਅਜ ਵੀ ਤੜਕੇ-ਤੜਕੇ ਭਜਨੇ ਸਾਈਕਲਾਂ ਵਾਲੇ ਦੀ ਦੁਕਾਨ ਤੇ ਬੈਠਾ ਅਖ਼ਬਾਰ ਪੜ੍ਹ ਰਿਹਾ ਸੀ ਕਿ ਏਨੇ ਨੂੰ ਥੱਕਿਆ-ਹਾਰਿਆ ਜਿਹਾ ਬਾਜ਼ੀਗਰਾਂ ਦਾ ਗੁਰਦੇਵਾ ਆਪਣੇ ਸਾਈਕਲ ਚ ਹਵਾ ਭਰਨ ਲਈ ਜਦੋਂ ਓਥੇ ਆਈਆ ਤਾਂ ਨੰਬਰਦਾਰ ਨੇ ਉਸ ਨੂੰ ਪੁੱਛਿਆ…….. ੳਏ ਕਿਥੇ ਕੰਮ ਕਰਦਾ ਅੱਜ-ਕਲ ਛੋਟਿਆ?…….. ਤਾਂ ਗੁਰਦੇਵਾ ਕਹਿੰਦਾ ਬਾਈ ਉਹ ਜਿਹੜਾ ਤੇਲ ਵਾਲਾ ਕਾਰਖ਼ਾਨਾ ਲਗ ਰਿਹਾ ਉਥੇ ਜਾਨਾ ਹੁੰਨਾ।………. ਓਏ ਦੇਬਿਆ ਉਹ ਤਾਂ ਦੂਰ ਹੀ ਖ਼ਾਸਾ ਬਾਈ ਆਉਣ-ਜਾਣ ਦਾ ਵੀਹ ਮੀਲ ਪੈ ਜਾਂਦਾ ਹੋਊ,………ਏਨੀ ਦੂਰ ਤਾਂ ਤੂੰ ਸਾਈਕਲ ਚਲਾਉਂਦਾ ਹੀ ਥੱਕ ਜਾਂਦਾ ਹੋਵੇਗਾ ਹਾਲੇ ਕੰਮ ਅੱਡ! ……….. ਬਾਈ ਕੀ ਕਰੀਏ ਆ ਜਿਹੜਾ ਢਿੱਡ ਲੱਗਿਆ ਉਸ ਲਈ ਕਰਨਾ ਪੈਂਦਾ ਨਹੀਂ ਕੀਦਾ ਜੀ ਕਰਦਾ ਨੰਬਰਦਾਰਾ।…………… ਉਹ ਤਾਂ ਹੈ ਛੋਟਿਆ।……… ਤੇ ਐਨੇ ਨੂੰ ਪਿੰਡ ਦਾ ਧਨਾਢ ਸਰਦਾਰ ਜਗਰਾਜ ਸਿੰਹ ਆਪਣੇ ਵੱਡੇ ਢਿੱਡ ਨਾਲ ਔਖਾ-ਸੋਖਾ ਹੁੰਦਾ ਸਾਈਕਲ ਤੇ ਆ ਰਿਹਾ ਸੀ ਤੇ ਜਦੋਂ ਗੀਤੇ ਦੀ ਨਜ਼ਰ ਉਹ ਤੇ ਪਈ ਤਾਂ ਆਪਣੇ ਸੁਭਾਅ ਮੁਤਾਬਕ ਕਹਿੰਦਾ…………. ੳਏ ਤਾਇਆ ਤੂੰ ਕਿਵੇਂ ਅਜ ਸਾਈਕਲ ਤੇ?………….. ਸ਼ੇਰਾ ਸਭ ਢਿੱਡ ਕਰਵਾਉਂਦਾ ਡਾਕਟਰ ਕਹਿੰਦਾ ਜੇ ਚਾਰ ਸਾਲ ਹੋਰ ਜਿਉਣਾ ਤਾਂ ਕਾਰਾਂ ਛੱਡ ਤੇ ਸਾਈਕਲ ਚਲਾ।………….. ਤੇ ਹੁਣ ਗੀਤਾ ਸੋਚਾ ਚ ਪਿਆ ਅਮੀਰ ਤੇ ਗ਼ਰੀਬ ਦੇ ਢਿੱਡ ਦੀ ਮਜਬੂਰੀ ਦੇ ਫ਼ਰਕ ਨੂੰ ਮਹਿਸੂਸ ਕਰ ਰਿਹਾ ਸੀ।

19 Jan 2010

Showing page 1 of 5 << Prev     1  2  3  4  5  Next >>   Last >> 
Reply