Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਮਿੰਨੀ ਕਹਾਣੀਆਂ :: punjabizm.com
Punjabi Literature
 View Forum
 Create New Topic
 Search in Forums
  Home > Communities > Punjabi Literature > Forum > messages
Showing page 3 of 5 << First   << Prev    1  2  3  4  5  Next >>   Last >> 
ਫ਼ਿਰੋਜ਼ਪੁਰੀਆ ..
ਫ਼ਿਰੋਜ਼ਪੁਰੀਆ
Posts: 616
Gender: Male
Joined: 27/May/2009
Location: Bangalore
View All Topics by ਫ਼ਿਰੋਜ਼ਪੁਰੀਆ
View All Posts by ਫ਼ਿਰੋਜ਼ਪੁਰੀਆ
 
ਮੜ੍ਹੀ ਤੇ ਦੀਵਾ (ਰਮਨ ਸੰਧੂ)

ਦੀਵਾਲੀ ਦੀ ਰਾਤ ਸੀ ਤਕਰੀਬਨ 12ਵੱਜ ਰਹੇ ਸਨ ਪਟਾਕਿਆਂ ਸੋਰ ਹੁਣ ਲੱਗਭਗ ਖਤਮ ਹੋ ਚੁੱਕਿਆ ਸੀ ਪਰ ਦੀਵਿਆਂ ਤੇ ਰੰਗ ਬਰੰਗੇ ਬੱਲਬਾਂ ਦਾ ਚਾਨਣ ਹਰ ਪਾਸੇ ਪੱਸਰ ਰਿਹਾ ਸੀ ਸ਼ਹਿਰ ਦੇ ਦੂਜੇ ਪਾਸੇ ਮੜ੍ਹੀਆਂ ਚੋ ਰੂਹਾਂ ਬਾਹਰ ਆਂ ਰਹੀਆ ਸਨ ਆਪਣੀ ਆਪਣੀ ਮੜ੍ਹੀ ਤੇ ਦੀਵਾਂ ਬੱਲਦਾ ਦੇਖਕੇ ਸਾਰੀਆਂ ਰੂਹਾਂ ਬਹੁਤ ਖੁਸ ਹੋ ਰਹੀਆਂ ਸਨ ਪਰ ਪਰ੍ਹੇ ਤਿੰਨ ਮੜ੍ਹੀਆਂ ਤੇ ਦੀਵਾਂ ਨਹੀ ਸੀ ਬਲ ਰਿਹਾ ਤੇ ਉੱਥੇ ਇੱਕ ਬਜੁਰਗ ਰੂਹ ਬੜੀ ਹੀ ਉਦਾਸ ਬੈਠੀ ਹੋਈ ਸੀ ਬਾਕੀ ਰੂਹਾਂ ਨੇ ਕੋਲ ਪੁੱਛਿਆ ਤੁਸੀ ਇੰਝ ਉਦਾਸ ਕਿਉ ਬੈਠੇ ਹੋ ਨਾਲੇ ਤੁਹਾਡੀ ਮੜ੍ਹੀ ਤੇ ਦੀਵਾ ਕਿਉ ਨਹੀ ਬਲ ਰਿਹਾ ਬਜੁਰਗ ਰੂਹ ਬੜੀ ਹੀ ੳਦਾਸ ਅਵਾਜ ਚੋ ਕਹਿਣ ਲੱਗੀ

ਭਾਈ ਕੀ ਦੱਸਾਂ ਮੇਰੇ ਦੋ ਪੁੱਤਰ ਸਨ ਮੈਨੂੰ ਬਹੁਤ ਹੀ ਪਿਆਰ ਕਰਦੇ ਸਨ ਜਦ ਮੈ ਕੰਮ ਕਰਦਾ ਤੇ ਕਮਾਉਂਦਾ ਰਿਹਾ ਮੈਨੂੰ ਬਾਪੂ ਜੀ ਬਾਪੂ ਜੀ ਕਹਿੰਦੇ ਰਹਿੰਦੇ ਤੇ ਮੇਰੇ ਮੋਢੇ ਕਦੇ ਪੈਰ ਨੱਪਦੇ ਮੇਰੀ ਬਹੁਤ ਸੇਵਾ ਕਰਦੇ ਸਨ ਪਰ ਜਦੋ ਮੈ ਬਿਮਾਰ ਹੋਇਆ ਮੇਰਾ ਕੰਮ ਵੀ ਛੁੱਟ ਗਿਆ ਫਿਰ ਮੇਰੇ ਪੁੱਤਰਾਂ ਨੇ ਪਿਆਰ ਨਾਲ ਮੈਥੋਂ ਸੱਬ ਕੁਝ ਆਪਣੇ ਨਾਂਅ ਕਰਵਾਲਿਆ ਫਿਰ ਥੋੜੇ ਦਿਨ ਪਿੱਛੋ ਮੈਨੂੰ ਧੱਕੇ ਮਾਰਕੇ ਘਰੋ ਕੱਢ ਦਿੱਤਾ ਮੈ ਤੁਰਦਾ ਤੁਰਦਾ ਇਹਨਾਂ ਮੜ੍ਹੀਆਂ ਵੱਲ ਨੂੰ ਤੁਰਨ ਲੱਗਾ ਸੀ ਕਿ ਮੈਨੂੰ ਇੱਕ ਕਾਰ ਵਾਲੇ ਨੇ ਟੱਕਰ ਮਾਰ ਦਿੱਤੀ ਮੈਂ ਲਹੂ ਲੂਹਾਨ ਸੜਕ ਤੇ ਪਿਆ ਤੜਫ ਰਿਹਾ ਸੀ ਕੁਝ ਬੰਦਿਆ ਨੇ ਆਕੇ ਮੈਨੂੰ ਪਾਣੀ ਪਿਆਇਆ ਤੇ ਪੁੱਛਿਆ ਤੁਹਾਡਾ ਕੋਈ ਹੈ ਇੱਥੇ ਮੈ ਕਿਹਾ ਮੇਰਾ ਇਸ ਜੱਗ ਤੇ ਕੋਈ ਨਹੀ ਇਹ ਕਹਿਕੇ ਮੈ ਦੱਮ ਤੋੜ ਦਿੱਤਾ

ਰੂਹਾਂ ਨੇ ਕਿਹਾ ਚੱਲੋ ਤੁਹਾਡੇ ਨਾਲ ਜੋ ਹੋਈ ਮਾੜੀ ਹੋਈ ਪਰ ਪਰਲੀਆਂ ਦੋ ਮੜ੍ਹੀਆਂ ਤੇ ਦੀਵੇ ਕਿਉ ਨਹੀ ਜੱਗ ਰਹੇ ਬਜੁਰਗ ਰੂਹ ਨੇ ਕਿਹਾ ਉਹ ਮੇਰੇ ਪੁੱਤਰਾਂ ਦੀ ਮੜ੍ਹੀ ਹੈ ਕਿਉ ਕਿ ਉਹਨਾਂ ਨਾਲ ਵੀ ਉਹੀ ਹੋਈ ਜੋ ਉਹਨਾਂ ਨੇ ਮੇਰੇ ਨਾਲ ਕੀਤੀ ਕਿਉ ਕਿ ਹਰ ਕਰਮ ਦਾ ਫਲ ਇਸੇ ਜਨਮ ਚੋ ਭੁਗਤਨਾ ਪੈਂਦਾ

19 Jan 2010

ਫ਼ਿਰੋਜ਼ਪੁਰੀਆ ..
ਫ਼ਿਰੋਜ਼ਪੁਰੀਆ
Posts: 616
Gender: Male
Joined: 27/May/2009
Location: Bangalore
View All Topics by ਫ਼ਿਰੋਜ਼ਪੁਰੀਆ
View All Posts by ਫ਼ਿਰੋਜ਼ਪੁਰੀਆ
 
ਕਰਨੀ-ਭਰਨੀ (ਸੰਜੀਵ ਸ਼ਰਮਾ, ਫਿਰੋਜ਼ਪੁਰ)

ਮੇਰੇ ਕਰਮ ਰਹਿ ਰਹਿ ਕੇ ਮੈਨੂੰ ਦੋਸ਼ੀ ਕਰਾਰ ਦੇ ਰਹੇ ਸਨ। ਅੱਜ ਮੈਨੂੰ ਸਮੇਂ ਦੀ ਕਦਰ ਪਤਾ ਲੱਗ ਰਹੀ ਸੀ। ਜਦੋਂ ਉਹ ਮੇਰੇ ਗੱਲ ਲੱਗਣਾ ਚਾਹੁੰਦਾ ਤਾਂ ਮੈਂ ਉਹਦੇ ਹੱਥ ਸਮਾਨ ਨਾਲ ਭਰ ਦਿੰਦਾ। ਅੱਜ ਮੈਂ ਉਸ ਦਾ ਕਸੂਰਵਾਰ ਬੇਬਸ ਖੜਾ ਤਮਾਸ਼ਾ ਵੇਖਦਾ ਰਹਿ ਗਿਆ…………

ਅੱਜ ਜਦੋਂ ਪੁਲਿਸ ਮੇਰੇ ਇਕਲੋਤੇ ਪੁੱਤਰ ਨੂੰ ਫੜ ਕੇ ਲੈ ਚੱਲੀ। ਮੇਰੀਆਂ ਅੱਖਾਂ ਅੱਗੇ ਉਹ ਦਿਨ ਆ ਗਏ ਕਿ ਕਿਵੇਂ ਮੈਂ ਸੱਤ ਸਾਲ ਤੀਰਥਾਂ ‘ਤੇ ਪੁੱਤਰ ਦੀ ਦਾਤ ਲਈ ਨੱਕ ਰਗੜਦਾ ਰਿਹਾ, ਉਹਨੂੰ ਪੜ੍ਹਾਉਣ ਲਈ, ਉਹਦੇ ਸੁੱਖ ਲਈ ਮੈਂ ਕਿਵੇਂ ਦਿਨ ਰਾਤ ਇੱਕ ਕੀਤਾ। ਉਸਦੇ ਸਕੂਲ ਦੀ ਫੀਸ ਤਾਰਨ ਵਾਸਤੇ ਮੈਂ ਕਿੰਨਿਆ ਤੋਂ ਧੱਕੇ ਨਾਲ ਉਹਨਾਂ ਦੇ ਬੱਚਿਆਂ ਦੀ ਫੀਸ ਖੋਹੀ, ਕਿਵੇਂ ਮੈਂ ਲੋਂਕਾਂ ਨੂੰ ਨਾਜਾਇਜ਼ ਤੰਗ ਕਰਕੇ ਆਵਦੇ ਲਾਡਲੇ ਲਈ ਸੁੱਖ ਦੇ ਸਾਧਨ ਇਕੱਠੇ ਕੀਤੇ ਅੱਜ ਔਹੀ ਲੁੱਟ-ਖੋਹ ਦੇ ਜੁਰਮ ਵਿੱਚ ਜੇਲ ਜਾ ਰਿਹਾ ਸੀ। ਅਤੇ ਅਸਲੀ ਕਸੂਰਵਾਰ ਬੇਬਸ ਖੜਾ ਆਪਣੀਆਂ ਕਰਨੀਆਂ ‘ਤੇ ਪਛਤਾ ਰਿਹਾ ਸੀ।

19 Jan 2010

ਫ਼ਿਰੋਜ਼ਪੁਰੀਆ ..
ਫ਼ਿਰੋਜ਼ਪੁਰੀਆ
Posts: 616
Gender: Male
Joined: 27/May/2009
Location: Bangalore
View All Topics by ਫ਼ਿਰੋਜ਼ਪੁਰੀਆ
View All Posts by ਫ਼ਿਰੋਜ਼ਪੁਰੀਆ
 
ਫ਼ਰਕ(ਮਨਦੀਪ ਖੁਰਮੀ ਹਿੰਮਤਪੁਰਾ(ਇੰਗਲੈਂਡ))

ਲੰਬੜਾਂ ਦਾ ਛੋਟਾ ਕਾਕਾ ਜਦ ਵੀ ਘਰੋਂ ਜਾਂ ਖੇਤੋਂ ਟਰੈਕਟਰ ਤੋਰਦਾ ਤਾਂ ਲੋਕਾਂ ਨੂੰ ਦੂਰੋਂ ਪਤਾ ਚਲ ਜਾਂਦਾ। ਟਰੈਕਟਰ ਤੋਂ ਉੱਚੀ ਆਵਾਜ ‘ਚ ਵਜਦੇ ‘ਚੋਂਦੇ-ਚੋਂਦੇ’ ਗਾਣੇ ਸੁਣ ਕੇ ਉਮਰ ਹੰਢਾ ਚੁੱਕੇ ਬਜ਼ੁਰਗ ਕੰਨਾਂ ‘ਚ ਉਂਗਲਾਂ ਪਾਕੇ ਬਹਿ ਜਾਂਦੇ। ਜਦੋਂ ਲੰਬੜਾਂ ਦਾ ਕਾਕਾ ਸੱਥ ‘ਚੋਂ ਹੋ ਕੇ ਲੰਘ ਜਾਂਦਾ ਤਾਂ ਉਸ ਪਿੱਛੋਂ ਉਸੇ ਬਾਰੇ ਹੀ ਦੰਦ ਕਥਾ ਸ਼ੁਰੂ ਹੋ ਜਾਂਦੀ। ਬਜ਼ੁਰਗਾਂ ਦੀ ਜੁਬਾਨ ਤੇ ਇਹੀ ਗੱਲ ਰਹਿੰਦੀ ਕਿ “‘ਸਹੁਰੀ ਦੇ ਨੂੰ ਪਿੰਡ ਦੀਆਂ ਧੀਆਂ ਭੈਣਾਂ ਦੀ ਭੋਰਾ ਵੀ ਸ਼ਰਮ ਹੈਨੀਂ। ਪਤਾ ਨਹੀਂ ਕਿਹੜੇ ਮਾੜੇ ਦਿਨ ਜੰਮਿਆ ਹੋਊ।” ਉਹ ਜਦ ਵੀ ਘਰੋਂ ਟਰੈਕਟਰ ਸਟਾਰਟ ਕਰਦਾ ਤਾਂ ਹਰ ਕੋਈ ਬੋਲ ਉੱਠਦਾ,” ਲਉ ਬਈ ਆ ਰਿਹੈ ਚਮਕੀਲੇ ਦਾ ਚੇਲਾ।” ਪਰ ਅੱਜ ਜੋ ਜੱਗੋਂ ਤੇਰ੍ਹਵੀਂ ਹੋਈ, ਉਸ ਤੋਂ ਸਾਰੇ ਹੈਰਾਨ ਸਨ। ਕਿਉਂਕਿ ਉਸਦਾ ਟਰੈਕਟਰ ਦੂਰੋਂ ਆਉਂਦਾ ਨਜਰੀਂ ਪੈ ਰਿਹਾ ਸੀ ਪਰ ਅੱਜ ਉਸਦੇ ਟਰੈਕਟਰ ਤੇ ਸ਼ਮਸ਼ਾਨਘਾਟ ਵਰਗੀ ਚੁੱਪ ਵਰਤ ਰਹੀ ਸੀ। ਫ਼ਰਕ ਸਿਰਫ ਇਹੀ ਸੀ ਕਿ ਅੱਜ ਟਰੈਕਟਰ ਉੱਪਰ ਉਸਦੀ ਆਪਣੀ ਮਾਂ ਤੇ ਭੈਣ ਵੀ ਨਾਲ ਬੈਠੀਆਂ ਸਨ।

19 Jan 2010

ਫ਼ਿਰੋਜ਼ਪੁਰੀਆ ..
ਫ਼ਿਰੋਜ਼ਪੁਰੀਆ
Posts: 616
Gender: Male
Joined: 27/May/2009
Location: Bangalore
View All Topics by ਫ਼ਿਰੋਜ਼ਪੁਰੀਆ
View All Posts by ਫ਼ਿਰੋਜ਼ਪੁਰੀਆ
 
ਭਵਿੱਖ ਦਾ ਚਿੰਤਕ ਜਾਂ....(ਮਨਦੀਪ ਖੁਰਮੀ ਹਿੰਮਤਪੁਰਾ(ਇੰਗਲੈਂਡ))

ਬਲਵਿੰਦਰ ਸਿੰਘ ਇੱਕ ਸਰਕਾਰੀ ਸਕੂਲ ਵਿੱਚ ਅਧਿਆਪਕ ਸੀ। ਨਾਲੋ-ਨਾਲ ਆਪਣਾ ਇੱਕ ਪ੍ਰਾਈਵੇਟ ਸਕੂਲ ਵੀ ਖੋਲ੍ਹਿਆ ਹੋਇਆ ਸੀ। ਜਿਹੜੇ ਬੱਚੇ ਸਰਕਾਰੀ ਸਕੂਲ ਦੇ ‘ਮੇਚ’ ਨਾ ਆਉਂਦੇ ਬਲਵਿੰਦਰ ਉਹਨਾਂ ਨੂੰ ‘ਆਪਣੇ ਸਕੂਲ ਵਿੱਚ ਸ਼ਰਨ ਲੈਣ ਦੀ ਸਲਾਹ ਮੁਫਤ ਦਿੰਦਾ। ਆਪਣੀ ਸਰਕਾਰੀ ਨੌਕਰੀ ਦੇ ਫਰਜਾਂ ਨਾਲੋਂ ਉਹਨੂੰ ਆਪਣੇ ਸਕੂਲ ਦੇ ਕੰਮਾਂ-ਕਾਰਾਂ ਦੀ ਫਿਕਰ ਵਧੇਰੇ ਰਹਿੰਦੀ। ਡਿਊਟੀ ਤੇ ਆਦਤਨ ਲੇਟ ਪਹੁੰਚਦਾ ਤੇ ਸਕੂਲੋਂ ਖਿਸਕਣ ਲਈ ਤਰ੍ਹਾਂ ਤਰ੍ਹਾਂ ਦੇ ਸਰਕਾਰੀ ਬਹਾਨੇ ਘੜ੍ਹ ਕੇ ਤਿੱਤਰ ਹੋ ਜਾਂਦਾ ਤੇ ਕੰਮ ਕਰਦਾ ਆਪਣੇ ਪ੍ਰਾਈਵੇਟ।

ਗਰਮੀ ਦੇ ਦਿਨ ਸਨ। ਸਕੂਲ ਦਾ ਸਮਾਂ ਅੱਠ ਵਜੇ ਸੀ। ਉਹ ਆਪਣੀ ਡਿਊਟੀ ਤੇ ਜਾਣ ਲਈ ਤਿਆਰ ਪਰ ਲਗਭਗ 20 ਮਿੰਟ ਲੇਟ ਖੜ੍ਹਾ ਸੀ। ਮੈਂ ਕੀ ਸੁਣਦਾ ਹਾਂ ਕਿ ਉਹ ਆਪਣੇ ਪ੍ਰਾਈਵੇਟ ਸਕੂਲ ਦੀ ਬੱਸ ਦੇ ਡਰਾਈਵਰ ਨੂੰ ਹਦਾਇਤਾਂ ਦੇ ਰਿਹਾ ਸੀ,” ਮੈਨੂੰ ਐਸੇ ਲਾਪਰਵਾਹ ਡਰਾਈਵਰ ਦੀ ਕੋਈ ਲੋੜ ਨਹੀਂ। ਤੂੰ ਕੱਲ੍ਹ ਵੀ ਸਕੂਲ ‘ਚ ਬੱਸ 10 ਮਿੰਟ ਲੇਟ ਲੈ ਕੇ ਗਿਐਂ। ਪਤੈ 10 ਮਿੰਟਾਂ ‘ਚ ਪੜ੍ਹਾਈ ਦਾ ਕਿੰਨਾ ਨੁਕਸਾਨ ਹੋ ਜਾਂਦੈ। ਸਾਨੂੰ ਬੱਚਿਆਂ ਦੇ ਭਵਿੱਖ ਬਾਰੇ ਵੀ ਸੋਚਣਾ ਚਾਹੀਦੈ।” ਉਸਦੀ ਭਾਸ਼ਣ ਰੂਪੀ ਝਾੜਝੰਬ ਜਾਰੀ ਸੀ ਪਰ ਮੈਂ ਇੱਕ ਪਾਸੇ ਖੜ੍ਹਾ ਇਹੀ ਸੋਚੀ ਜਾ ਰਿਹਾ ਸੀ ਕਿ ਕੀ ਉਹਨਾਂ ਬੱਚਿਆਂ ਦਾ ਭਵਿੱਖ ਖਰਾਬ ਨਹੀਂ ਹੋ ਰਿਹਾ ਜੋ ਉਸਦੀ ਰੋਜ਼ਾਨਾ ਲੇਟ ਜਾਣ ਦੀ ਆਦਤ ਤੇ ਕੰਮ ਪ੍ਰਤੀ ਬੇਵਫਾਈ ਨੂੰ ਮਾੜੀ ਜੂਨ ਵਾਂਗ ਹੰਢਾ ਰਹੇ ਹਨ।

19 Jan 2010

ਫ਼ਿਰੋਜ਼ਪੁਰੀਆ ..
ਫ਼ਿਰੋਜ਼ਪੁਰੀਆ
Posts: 616
Gender: Male
Joined: 27/May/2009
Location: Bangalore
View All Topics by ਫ਼ਿਰੋਜ਼ਪੁਰੀਆ
View All Posts by ਫ਼ਿਰੋਜ਼ਪੁਰੀਆ
 
ਕੜਾਹ ਬੋਲ ਪਿਆ ( ਰਮਨ ਸੰਧੂ)Part 1

ਮਾਘ ਮਹੀਨਾ ਸੀ ਸਵੇਰ ਦੇ 10 ਵੱਜ ਰਹੇ ਸਨ ਤੇ ਸੂਰਜ ਧੁੰਦ ਦੀ ਚੁੰਨੀ ਵਿੱਚੋ ਬੱਚੇ ਵਾਂਗ ਝਾਤ ਕਰ ਰਿਹਾ ਸੀ ਫਿੰਨੋ ਵਿਹੜੇ ਚੋ ਬੈਠੀ ਆਪਣੇ ਮੁੰਡੇ ਦਾ ਸਿਰ ਵਾਹ ਰਹੀ ਸੀ ਮੁੰਡਾ ਰੀ ਰੀ ਕਰ ਰਿਹਾ ਸੀ ਫਿੰਨੋ ਮੁੰਡੇ ਦੀ ਠੰਡੀ ਗੱਲ੍ਹ ਤੇ ਦੋ ਤਿੰਨ ਲੱਹਥੇ ਜੜ ਕੇ ਕਹਿੰਦੀ ਹੈ ਮੈਨੂੰ ਤੇ ਤਪਾਅ ਮਾਰਿਆ ਇਸ ਮੁੰਡੇ ਨੇ ਲਹੂ ਪੀ ਲਿਆ ਮੇਰਾ, ਫਿੰਨੋ ਆਪਣੇ ਮੁੰਡੇ ਨੂੰ ਕੋਸ ਰਹੀ ਸੀ ਕਿ ਐਨੇ ਚਿਰ ਨੂੰ ਦਰਾ ਵਾਲਾ ਬਾਰ ਖੜਕ ਗਿਆ ਫਿੰਨੋ ਕਹਿੰਦੀ ਹੈ ਕੋਣ ਹੈ ਭਾਈ ਲੰਘ ਆਵੋ ਬਾਰ ਖੁੱਲਾ ਹੀ ਹੈ ਫਿੰਨੋ ਦੀ ਗੁਆਢਣ ਪਾਲੋ ਬਾਰ ਖੋਲਦੇ ਹੋਏ ਕਹਿੰਦੀ ਹੈ ਨੀ ਭੈਣ ਮੈ ਹਾਂ ਤੇਰੀ ਗੁਆਢਣ ਪਾਲੋ ਫਿੰਨੋ ਕਹਿੰਦੀ ਹੈ ਨੀ ਭੈਣੇ ਅੱਜ ਕਿਵੇ ਆਣੇ ਹੋਏ ਪਾਲੋ ਕਹਿੰਦੀ ਹੈ ਕਿ ਭੈਣੇ ਅੱਜ ਮਹੀਨੇ ਵਾਲਾ ਦਿੱਨ ਹੈ ਮੈ ਕੜਾਹ ਬਨਾਇਆ ਸੀ ਸੋਚਿਆ ਭੋਰ੍ਹਾ ਤੈਨੂੰ ਦੇ ਆਵਾ ਫਿੰਨੋ ਕਹਿੰਦੀ ਹੈ ਠੀਕ ਹੈ ਚੱਲ ਇਸਨੂੰ ਰਸੋਈ ਵਿੱਚ ਰੱਖ ਦੇ ਮੈ ਖਾਅ ਲਵਾਂਗੀ
ਪਾਲੋ ਕੜਾਹ ਦੇ ਕੇ ਚਲੀ ਜਾਂਦੀ ਹੈ ।
ਦੁਪਿਹਰ ਵੇਲੇ ਫਿੰਨੋ ਦਾ ਘਰਵਾਲਾ ਮਹਿਲਾ ਖੇਤੋਂ ਪਸ਼ੂਆਂ ਲਈ ਹਰਾ ਲੈਕੇ ਘਰ ਆਉਦਾਂ ਹੈ ਤੇ ਕਹਿੰਦਾ ਹੈ ਕਰਮਾਂ ਵਾਲੀਏ ਚਾਹ ਤਾਂ ਲਿਆ ਪੀਕੇ ਫਿਰ ਕੁਤਰਾ ਕਰ ਲਈਏ ਫਿੰਨੋ ਕਹਿੰਦੀ ਮੈ ਚਾਹ ਕਰ ਲਵਾ ਤੁਸੀ ਰਸੋਈ ਵਿੱਚ ਪਿਆ ਹੋਇਆ ਕੜਾਹ ਗਰਮ ਕਰ ਲਵੋ

19 Jan 2010

ਫ਼ਿਰੋਜ਼ਪੁਰੀਆ ..
ਫ਼ਿਰੋਜ਼ਪੁਰੀਆ
Posts: 616
Gender: Male
Joined: 27/May/2009
Location: Bangalore
View All Topics by ਫ਼ਿਰੋਜ਼ਪੁਰੀਆ
View All Posts by ਫ਼ਿਰੋਜ਼ਪੁਰੀਆ
 
Part 2

ਫਿੰਨੋ ਚਾਹ ਕਰਨ ਲੱਗ ਪੈਂਦੀ ਹੈ ਜਦੋ ਮਹਿਲਾ ਕੜਾਹ ਗਰਮ ਕਰਨ ਲਈ ਗੈਸ ਚੁੱਲੇ
ਤੇ ਕਾਉਲਾ ਰੱਖਦਾ ਹੈ ਤਾਂ ਕੜਾਹ ਵਿੱਚੋ ਅਵਾਜ਼ਾਂ ਆਉਣ ਲੱਗ ਪੈਂਦੀ ਹਨ ਕਿ ਮੈਨੂੰ ਬਚਾਲੋ ਮੈ ਸੜਗਿਆ ਬਲਗਿਆ ਅਵਾਜ਼ ਸੁਨਕੇ ਫਿੰਨੋ ਅੰਦਰ ਭੱਜਦੀ ਹੈ ਤੇ ਕਹਿੰਦੀ ਹੈ ਜੀ ਕੀ ਹੋਇਆ ਮਹਿਲਾ ਕਹਿੰਦਾ ਇਹ ਕੜਾਹ ਤੂੰ ਬਨਾਇਆ ਫਿੰਨੋ ਕਹਿੰਦੀ ਹੈ ਕਿ ਨਹੀ ਜੀ ਪਾਲੋ ਦੇਕੇ ਗਈ ਸੀ ਮਹਿਲਾ ਕਹਿੰਦਾ ਹੈ ਤੂੰ ਰੁਕ ਮੈ ਹੁਣੇ ਆਇਆ ਮਹਿਲਾ ਜਾਕੇ ਪਿੰਡ ਇਕੱਠਾ ਕਰਦਾ ਹੈ ਨਾਲੇ ਪੁਲਿਸ ਵੀ ਬੁਲਾ ਲਿਆਉਦਾ ਹੈ ਤੇ ਨਾਲੇ ਪਾਲੋ ਤੇ ਉਸਦੇ ਘਰ ਵਾਲੇ ਨੂੰ ਥਾਣੇਦਾਰ ਕਹਿੰਦਾ ਹੈ ਮਹਿਲ ਸਿੰਹੋ ਬਾਈ ਹੋਇਆ ਕੀ ਹੈ ਮਹਿਲਾ ਕੁਝ ਨਹੀ ਬੋਲਦਾ ਬਸ ਗੈਸ ਸੱਡਕੇ ਕਾਉਲਾ ਚੁੱਲੇ ਤੇ ਰੱਖ ਦਿੰਦਾ ਥੋੜੇ ਚਿਰ ਬਾਅਦ ਕਾਉਲੇ ਵਾਲਾ ਕੜਾਹ ਬੋਲ ਪਿਆ ਮੈਨੂੰ ਬਚਾਲੋ ਮੈ ਸੜਗਿਆ ਬਲਗਿਆ ਥਾਣੇਦਾਰ ਕਹਿੰਦਾ ਇਹ ਕਿ ਬਾਈ ਪਹਿਲੀ ਵਾਰ ਵੇਖਿਆ ਕੜਾਹ ਬੋਲਦਾ ਫਿੰਨੋ ਸਾਰੀ ਗੱਲ ਦੱਸਦੀ ਹੈ ਥਾਣੇਦਾਰ ਗੁੱਸੇ ਚੋ ਆਕੇ ਪਾਲੋ ਤੋ ਪੁੱਛਦਾ ਪਾਲੋ ਪਹਿਲੀ ਵਾਰ ਚੋ ਸੱਬ ਕੁਝ ਦੱਸ ਦਿੰਦੀ ਹੈ ਕਿ ਮੈ ਤਵੀਤਾਂ ਵਾਲੇ ਬਾਬੇ ਕੋਲ ਗਈ ਮੈ ਕਿਹਾ ਬਾਬਾ ਜੀ ਮੇਰਾ ਘਰ ਵਾਲਾ ਠੀਕ ਨਹੀ ਰਹਿੰਦਾ ਬਾਬੇ ਨੇ ਕਿਹਾ ਤੇਰੇ ਘਰ ਵਾਲੇ ਨੂੰ ਖੀਰ ਚੋ ਮਸਾਣ (ਮਰੇ ਹੋਏ ਬੰਦੇ ਦਾ ਸਿਵ੍ਹਾ ਉਠਾਕੇ ਉਸਦੀ ਹੱਡੀ ਪਹਿਕੇ ) ਦਿੱਤੀ ਹੋਈ ਹੈ ਫਿਰ ਬਾਬੇ ਨੇ ਮੈਥੋ 3000/- ਰੁਪਏ ਲਏ ਤੇ ਮਸਾਣ ਦਿੰਦੇ ਹੋਏ ਕਿਹਾ ਇਹ ਕਿਸੇ ਨੂੰ ਮਿੱਠੀ ਚੀਜ ਚੋ ਪਾਕੇ ਖੁਆ ਦਈ ਤੇਰਾ ਘਰਵਾਲਾ ਠੀਕ ਹੋ ਜਾਵੇਗਾ ਤੇ ਖਾਣ ਵਾਲਾ
ਬਿਮਾਰ ਮੈ ਬਾਬੇ ਦੇ ਕਹੇ ਤੇ ਇਹ ਸਬ ਕੁਝ ਕੀਤਾ । ਫਿਰ ਪਾਲੋ ਨੂੰ ਪੁਲਿਸ ਲੈ ਜਾਂਦੀ ਹੈ ਲੋਕ ਗੱਲਾਂ ਕਰਦੇ ਘਰਾਂ ਨੂੰ ਤੁਰ ਪੈਂਦੇ ਹਨ ਭਾਈ ਪਤਾ ਨਹੀ ਕਿਵੇ ਕੜਾਹ ਬੋਲ ਪਿਆ

19 Jan 2010

ਫ਼ਿਰੋਜ਼ਪੁਰੀਆ ..
ਫ਼ਿਰੋਜ਼ਪੁਰੀਆ
Posts: 616
Gender: Male
Joined: 27/May/2009
Location: Bangalore
View All Topics by ਫ਼ਿਰੋਜ਼ਪੁਰੀਆ
View All Posts by ਫ਼ਿਰੋਜ਼ਪੁਰੀਆ
 
ਮੇਰੇ ਲੱਥ੍ਹਾ ਕਿਉ ਮਾਰਿਆ ਈ(ਰਮਨ ਸੰਧੂ)

ਹਾੜ ਦਾ ਮਹੀਨਾ ਸੀ ਦੁਪਿਹਰ ਆਪਣੇ ਜੋਬਨ ਤੇ ਅੰਗੜਾਈਆਂ ਲੈ ਰਹੀ ਸੀ ਇੱਕ ਗਰਮੀ ਤੇ ਦੂਜੀ ਲੋਅ ਪਿੰਡੇ ਚੋ ਮੁੜ੍ਹਕੇ ਨੂੰ ਨਿੰਬੂ ਵਾਂਗ ਨਿਚੋੜ ਰਹੀ ਸੀ ਕਿ ਜਿਸ ਕਾਰਨ ਪਿੰਡ ਦੀਆਂ ਗਲੀਆਂ ਚੋ ਸਿੱਖਰ ਦੁਪਿਰੇ ਚੁੱਪ ਛਾਈ ਹੋਈ ਸੀ ਲੋਕ ਆਪਣੇ ਘਰਾਂ ਚੋ ਬਾਹਰ ਨਹੀ ਨਿੱਕਲ ਰਹੇ ਸਨ ਜਿਵੇ ਕਰਫਿਉ ਲੱਗਾ ਹੋਵੇ ਪਰ ਪੱਕੀ ਸੜਕ ਤੋਂ ਪਿੰਡ ਆਉਣ ਵਾਲੇ ਕੱਚੇ ਰੱਸਤੇ ਤੇ 80 ਕੁ ਸਾਲ ਦੀ ਬਜੁਰਗ ਮਾਈ ਤੁਰੀ ਆ ਰਹੀ ਸੀ ਖੂੰਡੀ ਦੇ ਸਹਾਰੇ ਹੁਲਾਰੇ ਖਾਂਦੀ ਹੋਈ ਉਸਦੇ ਮਗਰ ਇੱਕ 10 ਕੁ ਪੁਲਾਘਾਂ ਤੇ ਇੱਕ ਸ਼ਹਿਰੀ ਗੱਬਰੂ ਮੁੰਡਾ ਆਪਣੀ ਮਸਤੀ ਵਿੱਚ ਸੀਟੀ ਵਜਾਉਂਦਾ ਹੋਇਆ ਆ ਰਿਹਾ ਸੀ ਮਾਈ ਪਹਿਲਾਂ ਤਾਂ ਉਸਨੂੰ ਘੂਰ-ਘੂਰ ਕੇ ਵੇਖ ਰਹੀ ਸੀ ਜਦੋਂ ਮੁੰਡਾ ਕੋਲੋ ਲੰਘਣ ਲੱਗਾ ਤਾਂ ਮਾਈ ਨੇ ਵੱਟ ਕੇ ਲੱਥ੍ਹਾ ਜੜ ਦਿੱਤਾ ਤੇ ਮੁੰਡੇ ਦੀ ਐਨਕ ਡਿੱਗ ਪਈ ਮੁੰਡਾ ਕਹਿੰਦਾ ਬੇਬੇ ਤੂੰ ਮੇਰੇ ਲੱਥ੍ਹਾ ਕਿਉ ਮਾਰਿਆ ਈ ਮਾਈ ਕਹਿੰਦੀ ਵੇ ਤੈਨੂੰ ਸ਼ਰਮ ਤੇ ਨਹੀ ਆਂਦੀ ਦਾਦੀ ਦੀ ਉਮਰ ਵਾਲੀ ਜਨਾਨੀ ਨੂੰ ਵੇਖਕੇ ਸੀਟੀਆਂ ਮਾਰਦਾਂ ਮੁੰਡਾ ਕਹਿੰਦਾ ਬੇਬੇ ਮੈ ਤੈਨੂੰ ਦੇਖਕੇ ਸੀਟੀ ਨਹੀ ਮਾਰੀ ਮੈ ਤਾਂ ਮੋਬਾਇਲ ਤੇ ਲੱਗੇ ਗਾਣੇ ਦੇ ਸਾਂਜਾ ਨਾਲ ਸੀਟੀ ਮਾਰ ਰਿਹਾ ਸੀ ਨਾਲੇ ਪੁਰਾਣੀ ਪੰਜਾਬ ਰੋਡਵੇਜ ਨੂੰ ਹੱਥ ਦੇਕੇ ਮੈ ਕੀ ਲੈਣਾ ਮਾਈ ਇੱਕ ਲੱਥ੍ਹਾ ਹੋਰ ਜੜ ਦਿੰਦੀ ਹੈ ਕਹਿੰਦੀ ਹੇ ਵੇਖੁ ਕਿਹੋ ਜਿਹੱੀਆਂ ਗੱਲਾਂ ਕਰਦਾ ਏ ਸੂਤਰਮਿਰਗ ਜਿਹਾ ਤੇ ਮਾਈ ਕਹਿੰਦੀ ਤੂੰ ਲਾਂਮ ਤੋਂ ਆਇਆ ਮੁੰਡਾ ਆਪਣੀ ਗੱਲ੍ਹ ਤੇ ਹੱਥ ਧਰਕੇ ਹਾਂ ਮਾਈ ਕਹਿੰਦੀ ਕਿੰਨਾ ਦੇ ਘਰ ਜਾਣਾ ਏ ਮੁੰਡਾ ਕਹਿੰਦਾ ਜੈਲਦਾਰਾਂ ਦੇ ਘਰ ਮਾਈ ਕਹਿੰਦੀ ਹੈ ਕੀ ਸਕੀਰੀ ਹੈ ਮੁੰਡਾ ਕਹਿੰਦਾ ਮੈ ਉਹਨਾਂ ਦੀ ਛੋਟੀ ਬਹੂ ਦਾ ਭਰਾ ਹਾਂ ਜਦੋ ਭੈਣ ਦਾ ਵਿਆਹ ਹੋਇਆ ਸੀ ਮੈ ਡਿਊਟੀ ਤੇ ਸੀ ਪਰ ਅੱਜ ਹੀ ਛੁੱਟੀ ਮਿਲੀ ਤੇ ਆਗਿਆ ਮਾਈ ਕਹਿੰਦੀ ਹੈ ਚੱਲ ਮੈ ਤੈਨੂੰ ਜੈਲਦਾਰਾਂ ਦੇ ਘਰ ਛੱਡ ਆਵਾਂ ਮੈ ਵੀ ਉੱਧਰ ਹੀ ਚੱਲੀ ਹਾਂ ਮੁੰਡਾ ਕਹਿੰਦਾ ਬੇਬੇ ਤੇਰਾ ਘਰ ਜੈਲਦਾਰਾਂ ਦੇ ਘਰ ਦੇ ਲਾਗੇਆ ਬੁੱਢੀ ਇੱਕ ਹੋਰ ਲੱਥ੍ਹਾ ਮਾਰਕੇ ਕਹਿੰਦੀ ਹੈ ਨਹੀ ਪਾਗਲਾ ਮੈ ਤੇਰੀ ਭੈਣ ਦੀ ਦਾਦੀ ਸੱਸ ਜੈਲਦਾਰਾਂ ਦੀ ਬੁੱਢੀ ਇਹ ਸੁਣਕੇ ਮੁੰਡਾ ਬਹੁਤ ਹੈਰਾਨ ਹੁੰਦਾ ਹੈ ਤੇ ਫਿਰ ਮਾਈ ਨਾਲ ਤੁਰ ਪੈਂਦਾ ਹੈ

19 Jan 2010

ਫ਼ਿਰੋਜ਼ਪੁਰੀਆ ..
ਫ਼ਿਰੋਜ਼ਪੁਰੀਆ
Posts: 616
Gender: Male
Joined: 27/May/2009
Location: Bangalore
View All Topics by ਫ਼ਿਰੋਜ਼ਪੁਰੀਆ
View All Posts by ਫ਼ਿਰੋਜ਼ਪੁਰੀਆ
 
ਨਿਮਰਤਾ(ਭਵਨਦੀਪ ਸਿੰਘ ਪੁਰਬਾ)

ਬਾਬਾ ਜੀ ਦੇ ਵਿਰੋਧੀ ਕੁਝ ਗਲਤ ਅਨਸਰ ਜੋ ਨਹੀਂ ਸਨ ਚਾਹੁੰਦੇ ਕਿ ਬਾਬਾ ਜੀ ਦਾ ਗੁਰਦੁਆਰਾ ਬਣੇ। ਉਹ ਗੁਰਦੁਆਰਾ ਸਾਹਿਬ ਆ ਕੇ ਸਾਰਾ ਸਮਾਨ ਚੁੱਕ ਕੇ ਲੈ ਗਏ ਤੇ ਬਚੇ ਸਮਾਨ ਦੀ ਤੋੜ ਭੰਨ ਕਰ ਗਏ। ਇੱਥੋਂ ਤੱਕ ਕੇ ਬਿਜਲੀ ਫੀਟਿੰਗ ਤੇ ਸਵਿੱਚਾਂ ਵੀ ਭੰਨ ਗਏ। ਬਾਬਾ ਜੀ ਵੀ ਉੱਥੇ ਹੀ ਮੌਜੂਦ ਸਨ। ਬਾਬਾ ਜੀ ਮੰਜੇ ਤੇ ਬੈਠੇ ਸਨ। ਜਦ ਉਹ ਲੋਕ ਸਮਾਨ ਚੁੱਕ ਕੇ ਤੁਰਨ ਲੱਗੇ ਤਾਂ ਬਾਬਾ ਜੀ ਮੰਜੇ ਤੋਂ ਖੜ੍ਹੇ ਹੋ ਗਏ ਅਤੇ ਉਨ੍ਹਾਂ ਨੂੰ ਆਖਣ ਲੱਗੇ, ‘’ਗੁਰਮੁਖੋ ਇਹ ਮੰਜਾ ਵੀ ਲੈ ਜਾਉ, ਤੁਹਾਡੇ ਕੰਮ ਆਵੇਗਾ।'’ ਬਾਬਾ ਜੀ ਆਪ ਭੁੰਜੇ ਬੈਠ ਗਏ।

19 Jan 2010

ਫ਼ਿਰੋਜ਼ਪੁਰੀਆ ..
ਫ਼ਿਰੋਜ਼ਪੁਰੀਆ
Posts: 616
Gender: Male
Joined: 27/May/2009
Location: Bangalore
View All Topics by ਫ਼ਿਰੋਜ਼ਪੁਰੀਆ
View All Posts by ਫ਼ਿਰੋਜ਼ਪੁਰੀਆ
 
ਪੁੰਨ ਦਾ ਕੰਮ (ਭਵਨਦੀਪ ਸਿੰਘ ਪੁਰਬਾ)

ਬਿਜਲੀ ਚੈਕਿੰਗ ਵਾਲਿਆਂ ਨੇ ਭਜਨ ਸਿਉ ਦੇ ਘਰ ਸਵੇਰੇ ਚਾਰ ਵਜੇ ਹੀ ਛਾਪਾ ਮਾਰ ਲਿਆ ਤੇ ਭਜਨ ਸਿਉ ਦੀ ਲੱਗੀ ਕੁੰਡੀ ਫੜ ਲਈ ਉਸ ਨੂੰ ਜ਼ੁਰਮਾਨਾ ਕੀਤਾ ਤੇ ਅੱਗੇ ਹੋ ਤੁਰੇ।

ਭਜਨ ਸਿਉ ਨੇ ਸੋਚਿਆ ਕਿ ਮੈਂ ਤਾਂ ਫਸ ਹੀ ਗਿਆ ਹਾਂ, ਚਲੋ ਹੁਣ ਪੰਨ ਦਾ ਕੰਮ ਹੀ ਕਰ ਲਈਏ ਬਾਕੀਆਂ ਨੂੰ ਤਾਂ ਬਚਾ ਲਈਏ। ਭਜਨ ਸਿਉਂ ਗੁਰਦੁਆਰੇ ਵਿਚ ਗਿਆ ਤੇ ਉਥੇ ਜਾ ਕੇ ਅਨਾਊਂਸਮੈਂਟ ਕਰ ਦਿੱਤੀ, ‘’ਪਿੰਡ ਵਾਸੀਓ, ਬਈ ਆਪਣੇ ਪਿੰਡ ਵਿਚ ਬਿਜਲੀ ਚੈਕਿੰਗ ਕਰਨ ਵਾਲੇ ਆ ਗਏ ਹਨ ਜਿਸ ਜਿਸ ਵੀਰ ਘਰ ਮੀਟਰ ਨੂੰ ਕੁੰਡੀਆਂ ਲਾਈਆਂ ਹਨ ਉਹ ਲਾਹੁਣ ਦੀ ਖੇਚਲ ਕਰਨ।

19 Jan 2010

ਫ਼ਿਰੋਜ਼ਪੁਰੀਆ ..
ਫ਼ਿਰੋਜ਼ਪੁਰੀਆ
Posts: 616
Gender: Male
Joined: 27/May/2009
Location: Bangalore
View All Topics by ਫ਼ਿਰੋਜ਼ਪੁਰੀਆ
View All Posts by ਫ਼ਿਰੋਜ਼ਪੁਰੀਆ
 
ਜਵਾਨੀ ਭਾਲਦੈ ( ਭਵਨਦੀਪ ਸਿੰਘ ਪੁਰਬਾ )

ਇਕ ਬਜ਼ੁਰਗ ਸੋਟੀ ਲਈ ਕੁਬਾ-ਕੁਬਾ ਤੁਰਿਆ ਆ ਰਿਹਾ ਸੀ। ਕੁਝ ਸ਼ਰਾਰਤੀ ਨੌਜੁਆਨਾਂ ਨੇ ਬਜ਼ੁਰਗ ਨੂੰ ਛੇੜਦੇ ਹੋਏ ਕਿਹਾ ‘’ਬਾਬਾ ਜੀ, ਤੁਹਾਡਾ ਕੀ ਗੁਆਚ ਗਿਆ। ਤੁਸੀਂ ਕੀ ਲੱਭੀ ਜਾਦੇ ਓ।

ਬਜ਼ੁਰਗ ਨੇ ਮੁਸਕਰਾਉਂਦੇ ਹੋਏ ਉੱਤਰ ਦਿੱਤਾ, ‘’ਕਾਕਾ, ਮੇਰੀ ਜਵਾਨੀ ਗੁਆਚ ਗਈ, ਉਹ ਭਾਲਦੈ।'’

ਬਜ਼ੁਰਗ ਦਾ ਜਵਾਬ ਸੁਣ ਕੇ ਨੌਜਵਾਨ ਨੇ ਨੀਵੀਂ ਪਾ ਲਈ।

19 Jan 2010

Showing page 3 of 5 << First   << Prev    1  2  3  4  5  Next >>   Last >> 
Reply