Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਮਿੰਨੀ ਕਹਾਣੀਆਂ :: punjabizm.com
Punjabi Literature
 View Forum
 Create New Topic
 Search in Forums
  Home > Communities > Punjabi Literature > Forum > messages
Showing page 2 of 5 << First   << Prev    1  2  3  4  5  Next >>   Last >> 
ਫ਼ਿਰੋਜ਼ਪੁਰੀਆ ..
ਫ਼ਿਰੋਜ਼ਪੁਰੀਆ
Posts: 616
Gender: Male
Joined: 27/May/2009
Location: Bangalore
View All Topics by ਫ਼ਿਰੋਜ਼ਪੁਰੀਆ
View All Posts by ਫ਼ਿਰੋਜ਼ਪੁਰੀਆ
 
ਵੋਟਾਂ-ਕਪਿਲ ਦੇਵ(ਬੰਟੀ) ਪਿੰਡ ਸਾਹਨੀ ਪੁਰ ਟਾਂਡਾ(ਪਟਿਆਲਾ)

 

ਮਿੰਦਰ ਦੇ ਮੁੰਡੇ ਦਾ ਹੱਥ ਟੋਕੇ ਵਿਚ ਆ ਕੇ ਕੱਟਿਆ ਗਿਆ ।ਉਹਦਾ ਗੁਆਂਢੀ ਭੱਜਾ-ਭੱਜਾ ਸਰਪੰਚ ਕੋਲ ਗਿਆ “ਸਰਪੰਚ ਸਾਹਿਬ! ਸਰਪੰਚ ਸਾਹਿਬ! ਮਿੰਦਰ ਦੇ ਮੁੰਡੇ ਦਾ ਹੱਥ ਟੋਕੇ ਵਿਚ ਆ ਗਿਆ ਏ, ਤੁਸੀ ਆਪਣੀ ਜੀਪ ਵਿਚ ਬਠਾ ਕੇ ਉਹਨੂੰ ਸਹਿਰ ਲੈ ਜਾਓ, ਖੂਨ ਬੜਾ ਵਹਿ ਰਿਹਾ ਏ।“ਕਿਹੜਾ ਮਿੰਦਰ! ਓ ਲੁਹਾਰਾਂ ਦਾ, ਉਹਨੂੰ ਆਖ ਉਹਨੂੰ ਲੈ ਜਾ ਜਿਹਨੂੰ ਵੋਟਾਂ ਪਾਈਆਂ ਸਨ, ਮੇਰੇ ਕੋਲ ਟਾਇਮ ਨੀ।” ਅਗੋਂ ਸਰਪੰਚ ਨੇ ਆਖਿਆ।

19 Jan 2010

ਫ਼ਿਰੋਜ਼ਪੁਰੀਆ ..
ਫ਼ਿਰੋਜ਼ਪੁਰੀਆ
Posts: 616
Gender: Male
Joined: 27/May/2009
Location: Bangalore
View All Topics by ਫ਼ਿਰੋਜ਼ਪੁਰੀਆ
View All Posts by ਫ਼ਿਰੋਜ਼ਪੁਰੀਆ
 
ਉੱਤਮ ਰਿਸ਼ਤਾ (ਭਵਨਦੀਪ ਸਿੰਘ ਪੁਰਬਾ )

‘‘ਪਾਪਾ ਖੂਨ ਦਾ ਰਿਸ਼ਤਾ ਕੀ ਹੁੰਦਾ ਹੈ।’’

ਬੇਟੇ ਖੂਨ ਦੇ ਰਿਸ਼ਤੇ ਵਿਚ ਉਹ ਲੋਕ ਆਉਂਦੇ ਹਨ ਜਿਹੜੇ ਆਪਣੇ ਰਿਸ਼ਤੇਦਾਰ ਹੁੰਦੇ ਹਨ ਆਪਣੇ ਮਾਮੇ, ਮਾਸੀਆਂ, ਭੂਆਂ, ਫੁੱਫੜ, ਚਾਚੇ, ਤਾਏ।’’

‘‘ਪਾਪਾ ਫਿਰ ਖੂਨ ਦਾ ਰਿਸ਼ਤਾ ਤਾਂ ਗੰਦਾ ਹੈ।’’

‘‘ਨਹੀਂ ਬੇਟੇ ਗੰਦਾ, ਕਿਵੇਂ।’’

‘‘ਪਾਪਾ ਕਿਉਂਕਿ ਤਾਇਆ ਜੀ ਤੇ ਮਾਮਾ ਜੀ ਤਾਂ ਆਪਣੇ ਨਾਲ ਲੜਦੇ ਆ, ਜਿੰਨਾਂ ਨਾਲ ਤੁਸੀਂ ਖੂਨ ਦਾ ਰਿਸ਼ਤਾ ਆਖਦੇ ਏ।’’

‘‘ਪਾਪਾ ਜੀ ਰੱਖਰਾ ਅੰਕਲ ਤਾਂ ਇਨ੍ਹਾਂ ਪਿਆਰ ਕਰਦੇ, ਉਨ੍ਹਾਂ ਨਾਲ ਆਪਣਾ ਕੀ ਰਿਸ਼ਤਾ ਏ।’’

ਪਾਪਾ ਨੇ ਆਪਣੇ ਬੇਟੇ ਨੂੰ ਹਿੱਕੇ ਨਾਲ ਲਾਉਂਦੇ ਹੋਏ ਆਖਿਆ, ‘‘ਬੇਟੇ ਉਨ੍ਹਾਂ ਨਾਲ ਆਪਣਾ ਸਭ ਤੋਂ ਉੱਤਮ ਰਿਸ਼ਤਾ ਏ, ਪਿਆਰ ਦਾ ਰਿਸ਼ਤਾ।’’

19 Jan 2010

ਫ਼ਿਰੋਜ਼ਪੁਰੀਆ ..
ਫ਼ਿਰੋਜ਼ਪੁਰੀਆ
Posts: 616
Gender: Male
Joined: 27/May/2009
Location: Bangalore
View All Topics by ਫ਼ਿਰੋਜ਼ਪੁਰੀਆ
View All Posts by ਫ਼ਿਰੋਜ਼ਪੁਰੀਆ
 
ਵੱਡੀਆਂ ਗੱਡੀਆਂ ਵਾਲੇ ( ਭਵਨਦੀਪ ਸਿੰਘ ਪੁਰਬਾ) part 1

ਮੈਂ ਅਤੇ ਮੇਰੇ ਦਾਦਾ ਜੀ ਆਪਣੇ ਮਕਾਨ ਦੇ ਦਰਵਾਜੇ ਵਿਚ ਮੰਜਾਂ ਡਾਹੀ ਬੈਠੇ ਸੀ ਇਕ ਬਹੁਤ ਤੇਜ਼ ਰਫ਼ਤਾਰ ਨਾਲ ਗੱਡੀ ਸਾਡੇ ਦਰਵਾਜ਼ੇ ਦੇ ਮੂਹਰੇ ਦੀ ¦ਘੀ । ਰਾਤੀ ਮੀਂਹ ਪੈਣ ਕਾਰਨ ਮੀਂਹ ਦਾ ਪਾਣੀ ਅਜੇ ਕੁਝ-ਕੁਝ ਖੜ੍ਹਾ ਸੀ । ਜਿਸ ਕਾਰਨ ਗੱਡੀ ਲੰਘਣ ਨਾਲ, ਗਲੀ ਵਿਚ ਖੜ੍ਹੇ ਪਾਣੀ ਦੇ ਛਿੱਟੇ ਸਾਡੇ ਉੱਪਰ ਪੈ ਗਏ । ਬਾਪੂ ਜੀ ਕੁਝ ਨਾ ਬੋਲੇ, ਚੁੱਪ ਕਰਕੇ ਸਾਫ਼ੇ ਨਾਲ ਆਪਣੇ ਤੇ ਪਏ ਛਿੱਟੇ ਸਾਫ਼ ਕਰਨ ਲੱਗ ਪਏ । ਮੇਰੇ ਮੂਹੋਂ ਨਿਕਲ ਗਿਆ, ‘‘ਸਾਲੇ ਵੱਡੀਆਂ ਗੱਡੀਆਂ ਵਾਲੇ’’ । ਬਾਪੂ ਜੀ ਹੱਸ ਪਏ ਤੇ ਕਹਿਣ ਲੱਗੇ ਕਿ ‘‘ਤੈਨੂੰ ਵੱਡੀਆਂ ਗੱਡੀਆਂ ਵਲਿਆਂ ਦੀ ਗੱਲ ਸੁਣਾਵਾਂ।’’ ਬਾਪੂ ਜੀ ਨੇ ਗੱਲ ਸਣਾਉਣੀ ਸ਼ੁਰੂ ਕਰ ਦਿੱਤੀ ।

‘‘ਜਦੋਂ ਮੈਂ ਤੇਰੀ ਉਮਰ ਦਾ ਹੁੰਦਾ ਸੀ ਤਾਂ ਇਨ੍ਹਾਂ ਦੇ ਪਿਤਾ ਕੋਲ ਇਕ ਗੱਡੀ ਹੁੰਦੀ ਸੀ, ਜਿਸ ਨੂੰ ਇਹ ਵੱਡੀ ਗੱਡੀ ਆਖਦੇ ਸਨ । ਉਨ੍ਹਾਂ ਦੀ ਇਹ ਵੱਡੀ ਸਾਰੇ ਪਿੰਡਾਂ ਦਾ ਮਜ਼ਾਕ ਸੀ । ਜਦੋਂ ਇਹ ਉਹ ਗੱਡੀ ਨੂੰ ਸਟਾਰਟ ਕਰਦੇ ਸਨ ਤਾਂ ਅੱਧੇ ਪਿੰਡ ਦੇ ਪਸ਼ੂ ਡਰ ਜਾਂਦੇ ਸਨ । ਗੱਡੀ ਨੂੰ ਟਰੈਕਟਰ ਵਾਲੀ ਪੁਲੀ ਨਾਲ ਸਟਾਰਟ ਕੀਤਾ ਜਾਂਦਾ ਸੀ । ਦਸਾਂ-ਬਾਰਾਂ ਬੰਦਿਆਂ ਤੋਂ ਬਗੈਰ ਪੁਲੀ ਖਿੱਚੀ ਨਹੀਂ ਸੀ ਜਾਂਦੀ । ਗੱਡੀ ਦਾ ਹਾਰਨ ਇਸ ਤਰ੍ਹਾਂ ਸੀ ਜਿਵੇਂ ਨਹਿਰ ਦੇ ਕੰਢੇ ਡੱਡੂ ਬੋਲਦੇ ਹੋਣ । ਉਸ ਹਾਰਨ ਨਾਲੋਂ ਜਿਆਦਾ ਅਵਾਜ ਤਾਂ ਗੱਡੀ ਦੀ ਆਪਣੀ ਹੀ ਸੀ । ਗੱਡੀ ਦੀਆਂ ਲਾਇਟਾਂ ਦੀਵੇ ਨਾਲੋਂ ਵੀ ਘੱਟ ਚਾਨਣ ਦਿੰਦਿਆਂ ਸਨ। ਲਾਈਟਾਂ ਦੇ ਹੱਥ ਮਾਰਨ ਨਾਲ ਉਹ ਜਗ ਪੈਂਦੀਆਂ ਸਨ। ਦੂਸਰੀ ਵਾਰ ਹੱਥ ਮਾਰਨ ਨਾਲ ਬੁੱਝ ਜਾਂਦੀਆ ਸਨ । ਮੋੜ ਕੱਟਣ ਲੱਗਿਆ ਪੂਰਾ ਜ਼ੋਰ ਲਗਾ ਕੇ ਸਟੇਰਿੰਗ ਘੁੰਮਾਉਣਾ ਪੈਂਦਾ ਸੀ । ਕਦੇ-ਕਦੇ ਤਾਂ ਨਾਲ ਬੈਠੇ ਬੰਦੇ ਨੂੰ ਵੀ ਸਹਾਇਤਾ ਲਈ ਸਟੇਰਿੰਗ ਨੂੰ ਹੱਥ ਪਾਉਣਾ ਪੈਂਦਾ ਸੀ । ਗੱਡੀ ਦੇ ਬੰਪਰ ਰੱਸੀਆਂ ਨਾਲ ਬੰਨੇ ਹੋਏ ਸਨ । ਇਕ ਦਿਨ ਇਨ੍ਹਾਂ ਦਾ ਪਿਉ ਕਿਸੇ ਮਕੈਨਿਕ ਕੋਲ ਗੱਡੀ ਦੀਆਂ ਬਰੇਕਾਂ ਠੀਕ ਕਰਵਾਉਣ ਗਿਆ । ਵਾਪਸ ਆਉਣ ਸਮੇਂ ਡੈਨਮੋ ਰਸ਼ਤੇ ਵਿਚ ਡਿੱਗ ਪਿਆ । ਦੂਸਰੇ ਦਿਨ ਗੱਡੀ ਵਿਚ ਡੈਨਮੋ ਨਾ ਦੇਖ ਕੇ ਰੋਲਾ ਪਾਉਣ ਲੱਗ ਪਿਆ

19 Jan 2010

ਫ਼ਿਰੋਜ਼ਪੁਰੀਆ ..
ਫ਼ਿਰੋਜ਼ਪੁਰੀਆ
Posts: 616
Gender: Male
Joined: 27/May/2009
Location: Bangalore
View All Topics by ਫ਼ਿਰੋਜ਼ਪੁਰੀਆ
View All Posts by ਫ਼ਿਰੋਜ਼ਪੁਰੀਆ
 
part 2

ਇਸ ਨੇ ਰੌਲਾ ਪਾਊਂਦੇ ਨੇ ਸਾਰਾ ਪਿੰਡ ਇਕੱਠਾ ਕਰ ਲਿਆ ਕਹਿੰਦਾ, ‘‘ਮਕੈਨਿਕ ਨੇ ਮੇਰੀ ਗੱਡੀ ਦਾ ਡੈਨਮੋ ਕੱਢ ਲਿਆ, ਪਿੰਡ ਦੇ ਲੋਕਾਂ ਨੂੰ ਨਾਲ ਲੈ ਕੇ ਜਦ ਮਕੈਨਿਕ ਕੋਲ ਜਾ ਰਹੇ ਸਨ ਤਾਂ ਰਸ਼ਤੇ ਵਿਚ ਡੈਨਮੋ ਪਿਆ ਸੀ, ਡੈਨਮੋ ਨੂੰ ਚੁੱਕ ਕੇ ਘਰ ਮੁੜ ਆਏ, ਡੈਨਮੋ ਕਿਸੇ ਕੰਮ ਦਾ ਨਾ ਹੋਣ ਕਰਕੇ ਉਸਨੂੰ ਕਿਸੇ ਨੇ ਹੱਥ ਵੀ ਨਹੀਂ ਸੀ ਲਾਇਆ । ਬਾਪੂ ਜੀ ਇਨ੍ਹਾਂ ਕੁਝ ਦੱਸ ਕਿ ਚੁੱਪ ਕਰ ਗਏ । ਕੁਝ ਚਿਰ ਬਾਅਦ ਬਾਪੂ ਜੀ ਕਹਿਣ ਲੱਗੇ, ‘‘ਇਹ ਤਾਂ ਇਨ੍ਹਾਂ ਦਾ ਵੱਡਾ ਮੁੰਡਾ ਧਾਗੇ ਤਵੀਤ ਬਣਾ ਕੇ ਦੇਣ ਲੱਗ ਪਿਆ ਤੇ ਸਾਡੇ ਅਨਪੜ੍ਹ, ਰੂੜੀਵਾਦੀ ਅਤੇ ਅੰਧ ਵਿਸ਼ਵਸੀ ਲੋਕਾਂ ਨੇ ਇਨ੍ਹਾਂ ਨੂੰ ਵੱਡੀਆਂ ਗੱਡੀਆਂ ਵਾਲੇ ਬਣਾ ਦਿੱਤਾ ।

ਬਾਪੂ ਜੀ ਦੀ ਇਹ ਗੱਲ ਸੁਣ ਕੇ ਮੇਰਾ ਦਿਲ ਕਰਦਾ ਸੀ ਕਿ ਮੈਂ ਵੀ ਕੋਈ ਬਾਬਾ ਬਣ ਹੀ ਜਾਵਾਂ, ਚਿੱਟੇ ਲੀੜੇ ਪਾ ਕੇ, ਮੱਥੇ ਤੇ ਸਵਾਹ ਲਾ ਕੇ, ਲੋਕਾਂ ਨੂੰ ਉੱਲੂ ਬਣਾ ਕੇ ਮੌਜਾਂ ਉਡਾਵਾਂ ।

19 Jan 2010

ਫ਼ਿਰੋਜ਼ਪੁਰੀਆ ..
ਫ਼ਿਰੋਜ਼ਪੁਰੀਆ
Posts: 616
Gender: Male
Joined: 27/May/2009
Location: Bangalore
View All Topics by ਫ਼ਿਰੋਜ਼ਪੁਰੀਆ
View All Posts by ਫ਼ਿਰੋਜ਼ਪੁਰੀਆ
 
‘ਅਵਰਿ ਉਪਦੇਸ਼ੇ ਆਪਿ ਨਾ ਕਰੇ’ (ਭਵਨਦੀਪ ਸਿੰਘ ਪੁਰਬਾ)

ਮਹਾਤਮਾਂ ਜੀ ਲੋਕਾਂ ਨੂੰ ਉਪਦੇਸ਼ ਦੇ ਰਹੇ ਸਨ ਕਿ ਸਾਨੂੰ ਜੀਤ ਦੇ ਸੁਆਦ ਤਿਆਗ ਦੇਣੇ ਚਾਹੀਦੇ ਹਨ । ਆਪ ਮਹਾਤਮਾਂ ਜੀ ਬਦਾਮ, ਕਾਜੂ ਅਤੇ ਸੋਗੀ ਦੇ ਫੱਕੇ ਮਾਰ ਰਹੇ ਸਨ । ਮਹਾਤਮਾਂ ਜੀ ਨੇ ਕਥਾ ਸਮਾਪਤ ਹੋਣ ਤੇ ਆਖਿਆ, ਭਾਈ ਸੰਗਤੋਂ ਸਾਨੂੰ ਆਪਣੇ ਹੱਥੀ ਸੇਵਾ ਕਰਨੀ ਚਾਹੀਦੀ ਹੈ । ਸੇਵਾ ਕੀਤਿਆਂ ਮੇਵਾ ਮਿਲਦਾ ਹੈ । ਆਪਣੇ ਡੇਰੇ ਵਿਚ ਕਾਰ ਸੇਵਾ ਚੱਲ ਰਹੀ ਹੈ, ਤੁਸੀਂ ਇਥੇ ਸੇਵਾ ਕਰਕੇ ਪੁੰਨ ਦੇ ਭਾਰੀ ਬਣੋ, ਤੁਹਾਡਾ ਸਵਰਗ ਵਿਚ ਵਾਸਾ ਹੋਵੇਗਾ ।

ਕੁਝ ਸਮੇਂ ਬਾਅਦ ਮਹਾਤਮਾਂ ਜੀ ਚੱਲ ਰਹੀ ਸੇਵਾ ਦੇਖਣ ਆਏ ਤਾਂ ਮਹਾਤਮਾਂ ਜੀ ਦੇ ਚੇਲੇ, ਮਹਾਤਮਾਂ ਜੀ ਦੇ ਮੂਹਰੇ-ਮੂਹਰੇ ਜਿਸ ਜਗ੍ਹਾ ਤੇ ਮਹਾਤਮਾ ਜੀ ਨੇ ਆਉਣਾ ਸੀ, ਉਸ ਜਗ੍ਹਾ ਤੇ ਚਿੱਟੀਆਂ ਚਾਦਰਾਂ ਵਸਾ ਰਹੇ ਸਨ। ਮਹਾਤਮਾਂ ਜੀ ਨੇ ਚਿੱਟੀਆਂ ਚਾਦਰਾਂ ਉੱਪਰ ਗੇੜ੍ਹਾ ਕੱਢਿਆ ਤੇ ਜਾ ਕੇ ਆਪਣੀ ਏ.ਸੀ. ਗੱਡੀ ਵਿਚ ਬੈਠ ਗਏ ।

ਮੇਰੀ ਸਮਝ ਵਿਚ ਨਹੀਂ ਸੀ ਆ ਰਿਹਾ ਕਿ ਮਹਾਤਮਾਂ ਜੀ ਨੂੰ ਸਵਰਗ ਦੀ ਲੋੜ ਨਹੀਂ, ਜਾਂ ਮਹਾਤਮਾਂ ਜੀ ਰੱਬ ਦੇ ਖਾਸ ਬੰਦੇ ਹਨ ਜਿਹੜਾ ਰੱਬ ਜੀ, ਉਨ੍ਹਾਂ ਨੂੰ ਬਗੈਰ ਸੇਵਾ ਕੀਤੇ ਬਗੈਰ ਜੀਭ ਦਾ ਸੁਆਦ ਤਿਆਗੇ ਹੀ ਸਵਰਗ ਵਿਚ ਭੇਜ ਦੇਣਗੇ ।

19 Jan 2010

ਫ਼ਿਰੋਜ਼ਪੁਰੀਆ ..
ਫ਼ਿਰੋਜ਼ਪੁਰੀਆ
Posts: 616
Gender: Male
Joined: 27/May/2009
Location: Bangalore
View All Topics by ਫ਼ਿਰੋਜ਼ਪੁਰੀਆ
View All Posts by ਫ਼ਿਰੋਜ਼ਪੁਰੀਆ
 
ਕੋਮਨ ਡਾਇਲਾਗ (ਭਵਨਦੀਪ ਸਿੰਘ ਪੁਰਬਾ)

ਨੀਰੂ ਬੱਬੂ ਦੇ ਕੋਲ ਖੜ੍ਹੀ ਉਸ ਨੂੰ ਆਖ ਰਹੀ ਸੀ, ‘ਬੱਬੂ ਉਹ ਤੂੰ ਹੀ ਏ ਜਿਸਨੂੰ ਰੱਬ ਨੇ ਮੇਰੇ ਲਈ ਬਣਾਇਆ ਹੈ । ਤੇਰੇ ਤੋਂ ਬਗੈਰ ਹੋਰ ਕੋਈ ਮੇਰੇ ਵੱਲ ਅੱਖ ਚੁੱਕ ਕੇ ਨਹੀਂ ਦੇਖ ਸਕਦਾ । ਦੁਨੀਆਂ ਦੀ ਕੋਈ ਵੀ ਤਾਕਤ ਆਪਾਂ ਨੂੰ ਵੱਖ-ਵੱਖ ਨਹੀਂ ਕਰ ਸਕਦੀ । ਨੀਰੂ ਦੀ ਸਹੇਲੀ ਖੜੀ ਸਭ ਕੁਝ ਸੁਣ ਰਹੀ ਸੀ । ਬੱਬੂ ਦੇ ਚਲੇ ਜਾਣ ਤੋਂ ਬਾਅਦ ਨੀਰੂ ਦੀ ਸਹੇਲੀ ਨੇ ਉਸਨੂੰ ਕਿਹਾ, ‘ਨੀਰੂ ਤੂੰ ਹੈਪੀ ਨੂੰ ਵੀ ਇਹ ਗੱਲ ਆਖ ਰਹੀ ਸੀ ਤੇ ਬੱਬੂ ਨੂੰ ਵੀ।’ ਨੀਰੂ ਮੁਸਕਰਾਉਂਦੀ ਹੋਈ ਆਖਣ ਲੱਗੀ, ‘ਛੱਡ ਯਾਰ, ਇਹ ਤਾਂ ਕੋਮਨ ਡਾਇਲਾਗ ਆ, ਹਰ ਥਾਂ ਵਰਤਨੇ ਪੈਂਦੇ ਆ।’’

19 Jan 2010

ਫ਼ਿਰੋਜ਼ਪੁਰੀਆ ..
ਫ਼ਿਰੋਜ਼ਪੁਰੀਆ
Posts: 616
Gender: Male
Joined: 27/May/2009
Location: Bangalore
View All Topics by ਫ਼ਿਰੋਜ਼ਪੁਰੀਆ
View All Posts by ਫ਼ਿਰੋਜ਼ਪੁਰੀਆ
 
ਸੱਚ ਤੇ ਇਮਾਨਦਾਰੀ (ਭਵਨਦੀਪ ਸਿੰਘ ਪੁਰਬਾ)

‘‘ਧੀਏ ਤੂੰ ਕੌਣ ਆ ? ਇਹ ਬੇਸ਼ਹਾਰਾ ਕੁੜੀ ਤੋਂ ਹਨੇਰੇ ਵਿਚ ਬੈਠੇ ਬਜ਼ੁਰਗ ਨੇ ਪੁੱਛਿਆ ।

ਕੁੜੀ ਨੇ ਉੱਤਰ ਦਿੱਤਾ, ਜੀ ਮੈਂ ਇਮਾਨਦਾਰੀ ਹਾਂ ।

‘‘ਧੀਏ ਫਿਰ ਆ ਜਾ ਮੇਰੇ ਕੋਲ ਅੰਦਰ ਹੀ, ਬਾਹਰ ਜੇ ਕਿਸੇ ਨੇ ਦੇਖ ਲਿਆ ਤਾਂ ਤੈਨੂੰ ਖ਼ਤਮ ਕਰ ਦੇਵੇਗਾ ।

ਕੁੜੀ ਫਟਾਫਟ ਹਨੇਰੇ ਕਮਰੇ ਵਿਚ ਵੜ ਗਈ । ਕਮਰੇ ਵਿਚ ਜਾ ਕੇ ਉਸ ਨੇ ਬਜ਼ੁਰਗ ਤੋਂ ਪੁੱਛਿਆ, ‘‘ਬਾਬਾ ਜੀ ਤੁਸੀਂ ਕੌਣ ਹੋ, ਤੁਸੀਂ ਇਥੇ ਲੁੱਕੇ ਕੇ ਕਿਉਂ ਬੈਠੇ ਹੋ ’’ ?

‘‘ਧੀਏ ਮੈਂ ਸੱਚ ਆ, ਮੈਂ ਸਾਰੀ ਉਮਰ ਲੋਕਾਂ ਦੀ ਸੇਵਾ ਕੀਤੀ ਪਰ ਲੋਕਾਂ ਨੇ ਮੈਨੂੰ ਖੁੰਜੇ ਲਾ ਦਿੱਤਾ, ਜਦੋਂ ਮੈਂ ਬਾਹਰ ਨਿਕਲਿਆ ਤਾਂ ਮੈਨੂੰ ਲੋਕ ਮਾਰ ਦੇਣਗੇ, ਆਪਣਾ ਦੋਹਾਂ ਦਾ ਇਸੇ ਵਿਚ ਫਾਇਦਾ ਹੈ ਕਿ ਲੁਕੇ ਹੀ ਰਹੀਏ?’’

19 Jan 2010

ਫ਼ਿਰੋਜ਼ਪੁਰੀਆ ..
ਫ਼ਿਰੋਜ਼ਪੁਰੀਆ
Posts: 616
Gender: Male
Joined: 27/May/2009
Location: Bangalore
View All Topics by ਫ਼ਿਰੋਜ਼ਪੁਰੀਆ
View All Posts by ਫ਼ਿਰੋਜ਼ਪੁਰੀਆ
 
ਵਾਅਦੇ-ਮਿੰਟੂ ਖੁਰਮੀ ਹਿੰਮਤਪੁਰਾ (ਮੋਗਾ)

“ਮੈਂ ਤੇਰੇ ਲਈ ਤਾਂ ਅੰਬਰੋਂ ਤਾਰੇ ਤੋੜ ਕੇ ਲਿਆ ਸਕਦਾਂ। ਕਦੇ ਮੰਗ ਕੇ ਦੇਖ ਮੈਂ ਤੇਰੀ ਖਾਤਰ ਆਪਣੀ ਜਾਨ ਵੀ ਹੱਸ ਕੇ ਵਾਰ ਦੇਵਾਂ। ਤੇਰੇ ਬਗੈਰ ਤਾਂ ਮੇਰੀ ਜਿ਼ੰਦਗੀ ਹੀ ਰੋਹੀ ‘ਚ ‘ਕੱਲੇ ਖੜ੍ਹੇ ਰੁੱਖ ਵਰਗੀ ਐ। ਮੈਨੂੰ ਤੇਰੇ ਤੋਂ ਵੱਖ ਕਰਨ ਵਾਲਾ ਕੋਈ ਨਹੀਂ ਜੰਮਿਆ। ਵਾਅਦਾ ਕਰਦਾਂ ਕਿ ਜੀਵਾਂਗੇ ਵੀ ‘ਕੱਠੇ ਤੇ ਮਰਾਂਗੇ ਵੀ ‘ਕੱਠੇ।”, ਪ੍ਰੀਤ ਨੇ ਜੋਤੀ ਦੇ ਵਾਲਾਂ ‘ਚ ਹੱਥ ਫੇਰਦਿਆਂ ਵਾਅਦਿਆਂ ਦੀ ਪਟਾਰੀ ਇੱਕੋ ਸਾਹੇ ਹੀ ਢੇਰੀ ਕਰ ਦਿੱਤੀ ਸੀ।

“ਪ੍ਰੀਤ ਤੇਰੇ ਬਿਨਾਂ ਰਹਿਣਾ ਮੈਨੂੰ ਵੀ ਦੁੱਭਰ ਜਿਹਾ ਲਗਦੈ, ਤੇਰੀ ਖਾਤਰ ਤਾਂ ਮੈਂ ਆਪਣੇ ਮਾਪਿਆਂ ਨਾਲ ਵੀ ਵੈਰ ਪਾ ਸਕਦੀ ਆਂ। ਪਰ ਦੇਖੀਂ ਕਿਤੇ ਅੱਧਵਾਟੇ ਹੀ ਨਾ ਛੱਡ ਜਾਵੀਂ।”, ਜੋਤੀ ਨੇ ਵੀ ਸਾਥ ਨਿਭਾਉਣ ਦੀ ਹਾਮੀ ਓਟਦਿਆਂ ਕਿਹਾ।

ਅਚਾਨਕ ਪ੍ਰੀਤ ਦੀ ਨਿਗ੍ਹਾ ਉਹਨਾਂ ਵੱਲ ਆ ਰਹੇ ਦੋ ਪੁਲਸੀਆਂ ‘ਤੇ ਪਈ ਤਾਂ ਪ੍ਰੀਤ ਜੋਤੀ ਨੂੰ ‘ਹੁਣੇ ਆਇਆ’ ਕਹਿਕੇ ਹਨੇਰੀ ਦਾ ਪੁੱਤ ਵਾਵਰੋਲਾ ਬਣ ਗਿਆ ਸੀ। ਇਕੱਲੀ ਬੈਠੀ ਜੋਤੀ ਨੂੰ ਇਹ ਸਮਝ ਨਹੀਂ ਆ ਰਹੀ ਸੀ ਕਿ ‘ਉਸਦਾ’ ਪ੍ਰੀਤ ਤਾਰੇ ਤੋੜਨ ਗਿਆ ਹਾਲੇ ਤੱਕ ਮੁੜ ਵਾਪਸ ਕਿਉਂ ਨਹੀਂ ਸੀ ਆਇਆ।

19 Jan 2010

ਫ਼ਿਰੋਜ਼ਪੁਰੀਆ ..
ਫ਼ਿਰੋਜ਼ਪੁਰੀਆ
Posts: 616
Gender: Male
Joined: 27/May/2009
Location: Bangalore
View All Topics by ਫ਼ਿਰੋਜ਼ਪੁਰੀਆ
View All Posts by ਫ਼ਿਰੋਜ਼ਪੁਰੀਆ
 
ਧੀ(ਸੰਜੀਵ ਸ਼ਰਮਾ, ਫਿਰੋਜ਼ਪੁਰ) Part 1

ਮੈਂ ਕਿਹੜੀ ਸੋਚ ਵਿੱਚ ਹਾਂ, ਮੈਨੂੰ ਕੀ ਹੋ ਗਿਆ ਏ? ਮੈਂ ਚਾਵਾਂ ਨਾਲ ਆਪਣੇ ਹੱਥੀਂ ਆਪਣੀ ਧੀ ਲਈ ਖਰੀਦੀਆ ਲਾਲ ਜੋੜਾ ਲੀਰੋ-ਲੀਰ ਕਿਉਂ ਕਰ ਦਿੱਤਾ ਏ? ਕਿਉਂ ਮੈਂ ਅੱਜ ਪਾਗਲਾਂ ਵਾਂਗ ਆਪ ਹੀ ਆਪਣੀ ਧੀ ਦੇ ਦਾਜ ਨੂੰ ਤੋੜ ਰਹੀ ਹਾਂ? ਮੇਰੀ ਅਗਾਂਹ ਵਧੂ ਸੋਚ ਮੈਨੂੰ ਅੱਜ ਕਿੱਥੇ ਲਿਆ ਖੜਾ ਕੀਤੈ? ਕੁੱਝ ਦੇਰ ਪਹਿਲਾਂ ਠਹਾਕੇ ਲਾ ਰਹੀ ਉਹ ਕੌਣ ਸੀ, ਸ਼ਾਇਦ ਮੈਂ ਹੀ ਸਾਂ…

ਮੈਂ ਆਪਣੀ ਧੀ ਦੇ ਹੋਏ ਰਿਸ਼ਤੇ ਤੋਂ ਬਹੁਤ ਖ਼ੁਸ਼ ਸੀ। ਮੁੰਡੇ ਵਾਲਿਆਂ ਦੀ ਕੋਈ ਡਿਮਾਂਡ ਨਹੀਂ ਸੀ, ਬਸ ਉਨ੍ਹਾਂ ਵਿਆਹ ਆਪਣੇ ਸ਼ਹਿਰ ਆਕੇ ਕਰਨ ਲਈ ਕਿਹਾ ਸੀ। ਪੰਡਤ ਤੋਂ ਵਿਆਹ ਦੀ ਤਾਰੀਖ਼ ਵੀ ਕਢਾ ਲਈ ਸੀ। ਕਾਰਡ ਦੇ ਡਿਜ਼ਾਇਨ ਪਸੰਦ ਕਰਾਉਣ ਲਈ ਆਪਣੇ ਪਾਪਾ ਦੇ ਘਰ ਪਰਤਨ ਤੇ ਪ੍ਰੀਤਿ ਨੇ ਚਾਹ ਲਿਆ ਕੇ ਅੱਗੇ ਰੱਖੀ ਹੀ ਸੀ ਕਿ ਵਿਚੋਲਾ-ਵਿਚੋਲਣ ਦੋਂਵੇ ਆ ਗਏ। “ਭਾਈ ਸਾਹਿਬ” ਕਾਰਡ ਵੇਖਦਿਆਂ ਵਿਚੋਲੇ ਨੇ ਕਿਹਾ-“ ਕਾਰ ਦਾ ਰੰਗ ਤਾਂ ਮੁੰਡੇ-ਕੁੜੀ ਨੂੰ ਪੁੱਛ ਲੈਣਾ ਸੀ।” ਮੈਨੂੰ ਤਾਂ ਜਿਵੇਂ ਮਿਰਗੀ ਦਾ ਦੌਰਾ ਪੈ ਗਿਆ।

ਕਿਵੇਂ ਅਸੀਂ ਦੋਹਾਂ ਜੀਆਂ ਨੇ ਦਿਨ ਕੱਟ ਕੇ ਪ੍ਰੀਤਿ ਤੇ ਇਸਦੇ ਭਰਾ ਨੂੰ ਪੜਾਇਆ ਸੀ। ਪ੍ਰੀਤਿ ਸਰਕਾਰੀ ਸੀਨਿਅਰ ਸੈਕੰਡਰੀ ਸਕੂਲ ਵਿੱਚ ਲੈਕਚਰਾਰ ਲੱਗ ਗਈ ਸੀ। ਦਹੇਜ ਦੇ ਨਾਂ ਤੇ ਸਾਡੇ ਕੋਲ ਬਸ ਇਕ ਲਾਇਕ ਧੀ ਹੀ ਸੀ। ਪ੍ਰੀਤਿ ਦੇ ਪਾਪਾ ਨੇ ਕੁੱਝ ਕਹਿਣ ਲਈ ਮੂੰਹ ਖੋਲਿਆ ਹੀ ਸੀ-“ਵੀਰ ਜੀ” ਵਿਚੋਲਣ ਨੇ ਗੱਲ ਕੱਟਦੀਆਂ ਕਿਹਾ-“ਲੈਕਚਰਾਰ ਧੀ ਦੇ ਦਾਜ ਵਿੱਚ ਇੰਡੀਕਾ ਕਾਰ ਤਾਂ ਚਾਹੀਦੀ ਹੀ ਹੈ, ਨਾਲੇ ਮੁੰਡਾ ਵੀ ਤਾਂ ਕਚਹਿਰੀ ਵਿੱਚ ਵਕੀਲ ਹੈ, ਲੋਕ ਕੀ ਕਹਿਣਗੇ? ਦੋ ਵਰ੍ਹੇ ਤਾਂ ਕੁੜੀ ਨੂੰ ਸਰਵਿਸ ਕਰਦੇ ਹੋ ਗਏ ਹਨ।” ਚੰਗਾ ਅਸੀਂ ਚੱਲਦੇ ਹਾਂ ਕਹਿਕੇ ਦੋਵੇਂ ਤੁਰ ਪਏ।

19 Jan 2010

ਫ਼ਿਰੋਜ਼ਪੁਰੀਆ ..
ਫ਼ਿਰੋਜ਼ਪੁਰੀਆ
Posts: 616
Gender: Male
Joined: 27/May/2009
Location: Bangalore
View All Topics by ਫ਼ਿਰੋਜ਼ਪੁਰੀਆ
View All Posts by ਫ਼ਿਰੋਜ਼ਪੁਰੀਆ
 
Part 2

ਮੇਰੇ ਕੰਨਾਂ ਵਿੱਚ ਅਜੇ ਵੀ ਵਚੋਲਣ ਦੇ ਬੋਲ ਗੂੰਜ ਰਹੇ ਸਨ। ਮੈਨੂੰ ਮੇਰੀ ਸੱਸ ਦੇ ਅੱਠ ਵਰ੍ਹੇ ਪਹਿਲਾਂ ਕਹੇ ਅੰਤਿਮ ਸ਼ਬਦ ਕੰਡਿਆਂ ਵਾਂਗੂ ਚੁੱਭਣ ਲੱਗ ਪਏ- “ਪ੍ਰੀਤਿ ਦੀ ਮਾਂ, ਆਪਣੀ ਜਠਾਣੀ ਵੱਲ ਝਾਤੀ ਮਾਰ ਉਹਦੀ ਖੁਸ਼ੀ ਤੇਰੀ ਪ੍ਰੀਤਿ ਦੀ ਹਾਨਣ ਏ, ਉਹਨੇ ਕੁੜੀ ਪੜਨੋ ਵੀ ਉਠਾ ਲਈ ਏ, ਤੂੰ ਕਰਜੇ ਲੈ ਲੈ ਕੇ ਕੁੜੀ ਨੂੰ ਨਾ ਪੜ੍ਹਾ, ਇਹਦੇ ਦਾਜ ਲਈ ਜੋੜ, ਜਿਨ੍ਹਾਂ ਪੜ੍ਹਾਏਂਗੀ ਉਨ੍ਹਾਂ ਹੀ ਦਾਜ ਵੱਧ ਦੇਣਾ ਪਉ। ਟੀ. ਵੀ. ਦੇ ਨਾਟਕਾਂ ਦੀਆਂ ਰੀਸਾਂ ਕਰਨੀਆਂ ਛੱਡ ਦੇ। ਧੀਆਂ ਪੜ੍ਹਾਉਣ ਦੇ ਨਾਰੇ ਸਕੂਲਾਂ ਦੀਆਂ ਕੰਧਾਂ ਤੇ ਹੀ ਸੋਹਣੇ ਜਾਪਦੇ ਹਨ। ਧੀਆਂ ਤੇ ਕਰਜਾ ਹੁੰਦੀਆਂ ਨੇ ਜਿੰਨੀ ਛੇਤੀ ਹੋ ਸਕੇ ਲਾਹ ਦਿਓ। ਪੈਸਿਆਂ ਦਾ ਕਰਜਾ ਤਾਂ ਲੱਥ ਜਾਂਦਾ ਏ ਪਰ ਧੀਆਂ……………। ਦੇਸ਼ ਆਜ਼ਾਦ ਹੋਏ ਨੂੰ ਤਾਂ ਲੰਮੇਰਾ ਸਮਾ ਹੋ ਗਿਐ ਪਰ ਸਾਡੀਆਂ ਸੋਚਾਂ ਹਾਲੈ ਔਹੀ ਹਨ ਸਦੀਆਂ ਪੁਰਾਣੀਆਂ। ਮੇਰੀ ਗੱਲ ਮਨ ਚੰਗਾ ਜਿਹਾ ਮੁੰਡਾ ਵੇਖ ਤੇ ਕੁੜੀ ਦੇ ਹੱਥ ਪੀਲੇ ਕਰ ਫਾਰਗ ਹੋ ਜਾ।” ਮੈਂ ਉਸ ਦੀ ਗੱਲ ਅਨਪੜ ਸੋਚ ਕਹਿ ਕੇ ਅਣਗੋਲਿਆਂ ਕਰ ਦਿੱਤੀ। ਮੇਰੀ ਜਠਾਣੀ ਨੇ ਕੁੜੀ ਨੂੰ ਬਾਰਾਂ ਜਮਾਤਾਂ ਕਰਾ ਕੇ ਉਠਾ ਲਿਆ ਅਤੇ ਚੌਖੇ ਦਾਜ ਨਾਲ ਵਿਆਹ ਦਿੱਤਾ, ਤੇ ਅੱਜ ਉਹ ਸੁਹਣੇ ਸੁਹਣੇ ਦੋ ਜੁਆਕਾਂ ਦੀ ਮਾਂ ਬਣ ਚੁੱਕੀ ਸੀ। ਮੈਂ ਆਪਣੀ ਧੀ ਲਈ ਕਿੰਨੇ ਸੁਫ਼ਨੇ ਵੇਖੇ ਸਨ, ਜਿਸ ਦਿਨ ਉਹ ਸਰਕਾਰੀ ਸਕੂਲ ਵਿੱਚ ਲੈਕਚਰਾਰ ਚੁਣੀ ਗਈ ਸੀ ਮੇਰੇ ਪੱਬ ਭੋਂਏ ਤੇ ਨਹੀਂ ਸਨ ਲੱਗ ਰਹੇ, ਮੇਰੀਆਂ ਸਾਰੀਆਂ ਰੀਝਾਂ ਪੂਰੀਆਂ ਹੋ ਗਈਆਂ ਸਨ, ਸਾਡੇ ਦੋਹਾਂ ਦੀ ਮਿਹਨਤ ਰੰਗ ਲੈ ਆਈ ਸੀ, ਪਰ ਅੱਜ ਉਸਦਾ ਭਵਿੱਖ ਅੱਗੇ ਖੜਾ ਮੈਨੂੰ ਝੇਡਾਂ ਕਰ ਰਿਹਾ ਹੈ। ਹੁਣ ਅਸੀਂ ਵੇਚ ਵੀ ਸਕਦੇ ਹਾਂ ਤਾਂ ਕੀ? ਸਾਡੇ ਕੋਲ ਹੈ ਵੀ ਤਾਂ ਕੀ? ਕਿਰਾਏ ਦਾ ਮਕਾਨ, ਇਨ੍ਹਾਂ ਦੀ ਟੁੱਟੀ ਸਾਇਕਲ, ਇੱਕ ਹੋਣਹਾਰ ਪੁੱਤਰ, ਪੁੱਤਰ ਨੂੰ ਇੰਜੀਨੀਅਰ ਬਣਾਉਣ ਲਈ ਉਸਦੀ ਪੜ੍ਹਾਈ ਲਈ ਲਿੱਤਾ ਕਰਜਾ ਅਤੇ ਇੱਕ ਅਣਵਿਆਹੀ ਧੀ……………………।

19 Jan 2010

Showing page 2 of 5 << First   << Prev    1  2  3  4  5  Next >>   Last >> 
Reply