ਤੇਰੇ ਇਸ ਹਰੀਫ ਦਾ ਨਾਂਅ ਗੁਰਬਤੀਂ ਸ਼ੁਮਾਰ ਹੈ ਨਿਰ-ਤਰੰਗ ਦਿਲਾਂ ਨੂੰ ਇਸ਼ਕ਼ ਦੀ ਕੀ ਸਾਰ ਹੈ ਸਾਨੂੰ ਵੀ ਤਾਂ ਦਿਲ-ਰੁਬਾਈ ਟੁੰਬਦੀ ਹੈ ਰਹਿੰਦੀ ਵਖਰੀ ਏ ਗੱਲ ਜ਼ਿੰਮੇਵਾਰੀਆਂ ਦਾ ਭਾਰ ਹੈ ਫਾਕਾ-ਕਸ਼ਾਂ ਲਈ ਮੁਹੱਬਤ ਮੁਢੋਂ ਗੁਨਾਹ ਜੁ ਸੀ ਦੌਲਤਖਾਨਿਆਂ ਦਾ ਤਾਂ ਹੀ ਬਣਦੀ ਸ਼ਿੰਗਾਰ ਹੈ ਦਿਲਾਂ ਵਿਚ ਸਾਡੇ ਹੈ ਮੁਕੰਮਲ ਆਮੀਰੀ ਘਰਾਂ ਵਿਚ ਚਾਹੇ ਤੰਗਦਸਤੀਆਂ ਦੀ ਮਾਰ ਹੈ ਇਸ਼ਕ਼ ਲਈ ਬਗਾਵਤਾਂ ਨੇ ਪੁਸਤਕਾਂ ਚ ਹੁੰਦੀਆਂ ਜ਼ਮੀਨੀ ਹਕੀਕਤਾਂ ਦਾ ਕੌਣ ਦਾਅਵੇਦਾਰ ਹੈ ਖਾਕਸਾਰਾਂ ਦੇ ਹਰਫ਼ ਤਾਂ ਵੀ ਰਹਿਣਗੇ ਉਡੀਕਦੇ ਫਿਜ਼ਾ ਵਿਚ ਭਾਵੇਂ ਸਾਡੀ ਸ਼ਰਤੀਆ ਹਾਰ ਹੈ ਦਿਵਰੂਪ ਸੰਧੂ
* ਹਰੀਫ - Contender
* ਫਾਕਾ-ਕਸ਼ - ਫਾਕੇ ਦਿਨ ਕੱਟਣ ਵਾਲਾ/ ਗਰੀਬ
* ਤੰਗਦਸਤੀ - ਗੁਰਬਤ ਦਾ ਆਲਮ
thodi vocabulary sachi badi strong aa sandhu saab.......te ohde bawjood sidhi te spashat gal kr jande......thts d DS trademark.......thanx for sharing g...stay blessed
ਬਹੁਤ ਖੂਬ ਦਿਵਰੂਪ ਵੀਰ ,,,ਤੁਹਾਡੀ ਸ਼ਬਦਾਂ ਦੀ ਚੋਣ ਬਾ-ਕਮਾਲ ਹੈ,,,ਬਹੁਤ ਹੀ ਵਧੀਆ,,,ਵਸਦੇ ਰਹੋ,,,
ਚੰਗਾ ਕੀਤਾ ਜੋ ਕੁਝ ਲਫਜਾਂ ਦੇ ਅਰਥ ਵੀ ਦੱਸ ਦਿੱਤੇ,,,ਇਸ ਵਾਰ ਇੰਡੀਆ ਤੋ ਮਹਾਨ ਕੋਸ਼ ਜਰੂਰ ਮੰਗਵਾਉਣਾ ਪੈਣਾ,,,
- Aww that is such a lovely compliment Aman ji ! Bahut Shukria teh-dilon :)
- ਹਰਪਿੰਦਰ ਬਾਈ ਥੈਂਕਸ ਵੀਰ ..ਪਰ ਦੇਖਿਓ ਮਹਾਨ-ਕੋਸ਼ ਦਾ ਭਾਰ ਬਾਹਲਾ ਹੁੰਦਾ , ਵੈਸੇ ਵੀ ਇੰਡੀਆ ਤੋਂ ਚੜਨ ਲੱਗਿਆਂ ਭਾਰੇ ਅਟੈਚੀ ਨੂੰ ਏਦਾਂ ਪੈਂਦੇ ਆ ਜਿਵੇਂ ਕੁੱਕੜ ਸੀਂਢ ਨੂੰ ਪੈਂਦਾ ਹਾ ਹਾ ਹਾ :))
bhut wadia g...bt thora ja complicated a...
divroop lines ta bhut hi wadia ......
ਸ਼ੁਕਰੀਆ ਸੀਰਤ ..ਖੂਬਸੂਰਤ ਵਿਚਾਰਾਂ ਲਈ !
ਅਤੇ ਸਿਮਰ ਜੀ ਥੈਂਕਸ ਤੁਹਾਡਾ ਵੀ ..ਨਾਲੇ ਇਹ ਸਾਰੀ ਕਾਇਨਾਤ ਹੀ Complicated ਹੈ ਮੇਰੇ ਖਿਆਲ ਚ :)