|
|
 |
 |
 |
|
|
|
| Home > Communities > Anything goes here.. > Forum > messages |
|
|
|
|
|
|
|
|
| roll no.121 hazir ji |
ਕਿਹੜੀ ਆਜ਼ਾਦੀ ਮਾਸਟਰ ਜੀ ,,ਅਸੀਂ ਤਾਂ ਹਜੇ ਵੀ ਗੁਲਾਮ ਆਂ .. ਅੱਜ ਦੇ ਦਿਨ ਤਾਂ ਸਾਨੂੰ ਰੋਣਾ ਚਾਹਿਦਾ ,,ਕਿਓਂ ਕੇ ਆਜ਼ਾਦੀ ਤਾਂ ਸਾਨੂੰ ਮਿਲੀ ਨੀ ,,ਸਾਡਾ ਪੰਜਾਬ ਵੰਡਿਆ ਗਿਆ ,,,ਹੁਣ ਤਾਂ ਆਹ ਹਾਲ ਆ ਵੀ ਕਿਤਾਬਾਂ ਵਿਚ ਵੀ ਆਉਣ ਲੱਗ ਪਿਆ ਕੇ ਭਾਰਤ ਦੇ ਕਿਹੜੇ ਰਾਜ ਦਾ ਨਾਮ ਉਸਤੇ ਢੁਕਦਾ ਨੀ ,,,ਜਵਾਬ ਹੈ ਜੀ ਪੰਜਾਬ ,,,
|
|
14 Aug 2012
|
|
|
|
|
|
|
|
|
ਪਹਿਲਾਂ ਤਾਂ ਸਰ ਜੀ ਆਹ ਅਰਜ਼ੀ ਵਾਲਾ ਕੇਸ ਨ੍ਬੇੜੋ ਜੀ .......ਜੇ ਮੈਨੂੰ ਓਸ ਵਿਦਿਆਰਥੀ ਦਾ ਪਤਾ ਚਲ ਗਿਆ ਫੇਰ ਕੇਸ ਹੋਰ ਉਲਝ ਜਾਣਾ ......
ਆਜ਼ਾਦੀ ਦਿਵਸ ਤੇ ਅੱਜ ਮੈਂ ਵੀ ਕੁਝ ਕਹਿਣਾ ਚਾਹੁੰਦਾ ......
ਅੱਜ 15 ਅਗਸਤ 2012 ਦਾ ਦਿਨ 65 ਵਰੇ ਪਹਿਲਾਂ ਮਿਲੀ ਗੁਲਾਮ ਆਜ਼ਾਦੀ ਨੂੰ ਸਮਰਪਿਤ ਰਿਹਾ ......ਦੇਸ਼ ਭਗਤੀ, ਦੇਸ਼-ਪ੍ਰੇਮ ਤੇ ਦੇਸ਼ ਸੇਵਾ ਦੇ ਕਈ ਸੰਕਲਪ ਦੁਹਰਾਏ ਗਏ ......ਅੱਜ ਪੂਰਾ ਦਿਨ ਸਾਰੇ ਵਿਦਿਅਕ ਸੰਸਥਾਨ, ਸਰਕਾਰੀ ਤੇ ਗੈਰ-ਸਰਕਾਰੀ ਸੰਸਥਾਨ, ਪਿੰਡ-ਸ਼ਹਿਰ ਆਜ਼ਾਦੀ ਦੀ ਖੁਸ਼ੀ ਮਨਾ ਰਹੇ ਸਨ ..... ਮਨੋਰੰਜਨ ਮਾਧਿਅਮ ਵੀ ਅੱਜ ਦੇਸ਼ ਭਗਤੀ ਵਾਲੇ ਪ੍ਰੋਗ੍ਰਾਮ ਤੇ ਫਿਲਮਾਂ ਪ੍ਰਸਾਰਨ ਕਰ ਰਿਹਾ ਏ .......ਲਿਖਾਰੀ, ਕਵੀ ਤੇ ਸਾਹਿਤਕਾਰ ਆਪਣੀ ਸੋਚ ਤੇ ਬੁਧੀ ਮੁਤਾਬਿਕ ਆਪਣੇ ਅਹਿਸਾਸ, ਅਲਫਾਜ਼ ਤੇ ਖਿਆਲ ਹਰਫਾਂ ਸੰਗ ਪਰੋ ਰਹੇ ਨੇ .......ਜਿਸ ਦੀ ਸਾਨੂੰ ਅਸਲ 'ਚ ਆਜ਼ਾਦੀ ਏ ......ਸਿਰਫ ਇਹੀ ਖੁਸ਼ੀ ਦੀ ਗੱਲ ਏ .....
ਅੱਜ ਦੇ ਦਿਨ ਦੀ ਸੁਰੂਆਤ, ਸਵੇਰੇ ਉਠਣ ਤੇ ਤਿਆਰ ਹੋ ਕੇ ਸਮਾਗਮ ਸਥਲ ਵਿਖੇ ਝੰਡਾ ਲਹਿਰਾਉਣ ਦੀ ਰਸਮ ਅਦਾਇਗੀ, ਨੇਤਾ ਜੀ ਦਾ ਭਾਸ਼ਣ, ਸਕੂਲ ਤੇ ਸੰਸਥਾਵਾਂ ਦੁਆਰਾ ਸਿਖਲਾਈ ਪ੍ਰਾਪਤ ਬਚਿਆਂ ਦੇ ਅਤਿ-ਸਲਾਹੁਣਯੋਗ ਪੇਸ਼ਕਾਰੀਆਂ, ਜੰਗ-ਏ-ਆਜ਼ਾਦੀ 'ਚ ਬਡਮੁੱਲੇ ਯੋਗਦਾਨ ਲਈ ਤੇ ਸਹੀਦ ਪਰਿਵਾਰਾਂ ਦੇ ਸਨਮਾਨ, ਵਖ-ਵਖ ਖੇਤਰਾਂ 'ਚ ਮੱਲਾ ਮਾਰਨ ਵਾਲੇ ਬਚੇ ਤੇ ਅਫਸਰਾਂ ਦੇ ਸਨਮਾਨ , ਸਿਲਾਈ ਮਸ਼ੀਨਾ ਤੇ ਟਰਾਈ ਸਾਇਕਲ ਦੇਣ ਤੱਕ ਕਾਫੀ ਕੁਝ ਵੇਖਿਆ ਤੇ ਵਿਚਾਰਿਆ | ਪਰ ਸਭ ਕੁਝ ਠੀਕ ਤੇ ਵਧੀਆ ਹੋਣ ਦੇ ਬਾਵਜੂਦ ਵੀ, ਇੱਕ ਅਜੀਬ ਜਿਹੀ ਕਮੀ ਖ਼ਲਦੀ ਰਹੀ| ਬੜਾ ਵਿਚਾਰਨ ਤੋਂ ਬਾਅਦ ਅਹਿਸਾਸ ਹੋਇਆ ਕਿ ਇਹ ਕੋਈ ਆਜ਼ਾਦੀ ਦਾ ਪਰਵ ਨਹੀਂ ਮਨਾਇਆ ਜਾ ਰਿਹਾ .....ਇਹ ਤਾਂ ਸਿਰਫ ਪ੍ਰਸ਼ਾਸਨਿਕ ਅਧਿਕਾਰੀਆਂ ਵਲੋਂ ਆਪਣੇ ਕਾਕਾ ਦੇ ਹੁਕਮ ਦੀ ਤਾਮੀਲ ਕੀਤੀ ਜਾ ਰਹੀ ਏ | ਮਾਮੂਲੀ ਜਿਹੇ ਜਨਤਕ ਇਕੱਠ 'ਚ ਹੋਏ ਇਸ ਪੂਰੇ ਸਮਾਗਮ ਚ ਦੇਸ਼ ਭਗਤੀ, ਦੇਸ਼ ਪ੍ਰੇਮ ਤੇ ਦੇਸ਼ ਸੇਵਾ ਦੀ ਭਾਵਨਾ ਨਦਾਰਦ ਰਹੀ ਨਾ ਤਾਂ ਆਯੋਜਿਕ ਤੇ ਨਾ ਦਰਸ਼ਿਕ ਦਿਲੋਂ ਵਤਨ ਪ੍ਰਤੀ ਤੇ ਮਿਲੀ ਆਜ਼ਾਦੀ ਪ੍ਰਤੀ ਖੁਸ਼ੀ ਤੇ ਸੰਤੁਸ਼ਟੀ ਪ੍ਰਗਟ ਕਰ ਸਕੇ .......
ਸਾਰੀ ਜਿੰਮੇਵਾਰੀ ਕੁਝ ਵਿਭਾਗਾਂ ਦੇ ਅਫਸਰਾਂ ਤੇ ਪੰਜਾਬ ਪੁਲਿਸ ਦੇ ਜਵਾਨਾ ਨੂੰ ਸੌੰਪੀ ਗਈ ਸੀ .....ਜਿਸ ਨੂੰ ਓਹਨਾਂ ਸਿਰਫ ਇੱਕ ਰਸਮ ਵਾਂਗ ਹੀ ਅਦਾ ਕੀਤਾ ਨਾ ਕਿ ਇੱਕ ਆਜ਼ਾਦੀ ਦਿਵਸ ਵਜੋਂ.......ਪ੍ਰਬੰਧ ਸਿਰਫ ਓਹਨਾਂ ਮੋਹ੍ਤ੍ਬਰਾਂ ਲਈ ਹੀ ਸਨ ਜੋ ਅਫਸਰਾਂ ਤੇ ਨੇਤਾਵਾਂ ਦੇ ਨੇੜਲੇ ਸਨ ..... ਅਵਾਮ ਹਾਸ਼ੀਏ 'ਚ |
ਮੁਲਾਜਮ ਆਪਣੀ ਜਿੰਮੇਵਾਰੀ ਨਿਭਾ ਕੇ ਖਿਸਕਦੇ ਰਹੇ ......ਜਿਹਨਾਂ ਨੂੰ ਕਰਦਾਂ ਰਹਿਣ ਸੁਨੇਹੇ ਦੇ ਕੇ ਸੱਦਿਆ ਗਿਆ ਸੀ ਜਾਂ ਤਾਂ ਓਹ ਪਹੁੰਚੇ ਨਹੀਂ ਜਾਂ ਸਿਰਫ ਆਏ ਤੇ ਵਾਪਿਸ ਚਲੇ ਗਏ .......
ਇਸ ਸਮਾਗਮ ਨੂੰ ਮੇਲੇ ਦਾ ਰੂਪ ਦੇਣ ਵਾਲਿਆ 'ਚ ਕੁਝ ਪਕੋੜਿਆਂ ਵਾਲੇ, ਗੁਬਾਰਿਆਂ ਵਾਲੇ, ਕੁਲਫੀ ਵਾਲੇ, ਬਰਗਰ-ਨੂਡਲ ਤੇ ਕੁਲਚੇ ਵਾਲੇ ਜਾਂ ਕੁਝ ਖਿਡਾਉਣੇ ਵੇਚਣ ਵਾਲੇ ਆਪਣੇ ਗੁਜਾਰੇ ਜੋਗਾ ਜਰੂਰ ਕਮਾ ਕੇ ਘਰ ਗਏ ਹੋਣਗੇ | ਇਹੀ ਇੱਕ ਚੰਗੀ ਗੱਲ ਸੀ .....ਬਾਕੀ ਆਜ਼ਾਦੀ ਦਿਵਸ ਤਾਂ ਸਾਰਾ ਗੁਲਾਮ ਜਿਹਾ ਹੀ ਰਿਹਾ .....| ਮੈਂ ਆਸ ਜਰੂਰ ਕਰਦਾ ਹਾਂ ਕਿ ਆਪਣੀ ਰਹਿੰਦੀ ਆਉਧ 'ਚ ਆਜ਼ਾਦ ਆਜ਼ਾਦੀ ਦਾ ਜਸ਼ਨ ਜਰੂਰ ਮਨਾਵਾਂ ਤੇ ਵੇਖਾਂ |
ਪਹਿਲਾਂ ਤਾਂ ਸਰ ਜੀ ਆਹ ਅਰਜ਼ੀ ਵਾਲਾ ਕੇਸ ਨ੍ਬੇੜੋ ਜੀ .......ਜੇ ਮੈਨੂੰ ਓਸ ਵਿਦਿਆਰਥੀ ਦਾ ਪਤਾ ਚਲ ਗਿਆ ਫੇਰ ਕੇਸ ਹੋਰ ਉਲਝ ਜਾਣਾ ......
ਆਜ਼ਾਦੀ ਦਿਵਸ ਤੇ ਅੱਜ ਮੈਂ ਵੀ ਕੁਝ ਕਹਿਣਾ ਚਾਹੁੰਦਾ ......
see at link.....
|
|
15 Aug 2012
|
|
|
|
|
|
|
ਮਾਸਟਰ ਜੀ ਰੋਲ ਨੰਬਰ 57 ਹਾਜ਼ਿਰ ਹੈ ਜੀ ,,,
|
|
15 Aug 2012
|
|
|
|
|
|
|
|
|
gud mng to all of u ..
roll no. 2
hajir g master g
|
|
15 Aug 2012
|
|
|
|
|
|
|
|
|
|
|
|
|
|
|
|
|
|
 |
 |
 |
|
|
|