|
 |
 |
 |
|
|
Home > Communities > Punjabi Boli > Forum > messages |
|
|
|
|
|
|
|
ਨਾਲੇ ਹੂੰ ਕਰਕੇ
ਨਾਲੇ ਹਾਂ ਕਰਕੇ
ਗੇੜਾ ਦੇ ਜਾ ਨੀਂ ਮੁਟਿਆਰੇ
ਲੰਮੀਂ ਬਾਂਹ ਕਰਕੇ
ਗੇੜਾ ਦੇ ਜਾ ਨੀਂ ਮੁਟਿਆਰੇ
ਲੰਮੀਂ ਬਾਂਹ ਕਰਕੇ
|
|
19 Nov 2009
|
|
|
my fav. boli.. |
ਗੱਭਰੂ ਜੱਟਾਂ ਦਾ ਪੁੱਤ ਛੈਲ ਛਬੀਲਾ,,, ਕੋਲੋਂ ਦੀ ਲੰਘ ਗਿਆ ਚੁੱਪ ਕਰਕੇ... ਨੀ ਉਹ ਲੈ ਗਿਆ ਕਾਲਜਾ ਰੁੱਗ ਭਰਕੇ... ਨੀ ਉਹ ਲੈ ਗਿਆ............
|
|
20 Nov 2009
|
|
|
|
ਪਹਲਾ ਖੇਡਿਆ ਵਿਚ ਪਘੂੜੈ, ਚੜਿਆ ਫਿਰ ਘਨੇੜੇ............ ਮੁਛ ਫੁੱਟ ਜਦ ਚੜੀ ਜਵਾਨੀ, ਟੌਹਦਾ ਫਿਰੇ ਬਨੇਰੇ............. ਬੁਡਾ ਹੋਇਆ ਬੈਠ ਮੰਜੇ ਤੇ, ਫੜ ਕੇ ਮਾਲਾ ਫੇਰੇ............ ਹੋਜਾ ਗੋੜਨੀਏ, ਬੱਲੇ ਬਾਬਾ ਤੇਰੇ...........
|
|
20 Nov 2009
|
|
|
|
ਬੁੱਢੇ ਮਾਰੇ ਕਰਨ ਿਵਚਾਰਾ, ਿਕੱਧਰ ਗਈ ਜਵਾਨੀ.....
ਵੱਡੀ ਸਾਰੀ ਐਨਕ ਲਗ ਗਈ, ਰੁਲਦੀ ਆੱਖ ਮਸਤਾਨੀ........
ਨਾ ਮੜਕਣੀ ਤੋਰ ਕਿਸੇ ਦੀ, ਨਾ ਹੀ ਕੋਈ ਸ਼ੈਤਾਨੀ...........
ਜਿਓ ਲੈ ਚੁਪ ਕਰਕੇ, ਢਾਈ ਦਿਨ ਦੀ ਜ਼ਿਦਗਾਨੀ.........
|
|
20 Nov 2009
|
|
|
|
|
|
ਬਾਰੀ ਬਰਸੀ ਖੱਟਣ ਗਿਆ ਸੀ ਖੱਟ ਕੇ ਲਿਆਂਦਾ ਰਾਇਆ
ਮੈਂ ਤਿੰਨ ਦਿਨ ਰਹੀ ਲੱਭਦੀ ਲੌਂਗ ਜੇਠ ਦੀ ਮੁੱਛਾਂ ਚੋਂ ਹਥਿਆਇਆ
ਮੈਂ ਤਿੰਨ ਦਿਨ ਰਹੀ ਲੱਭਦੀ ਲੌਂਗ ਜੇਠ ਦੀ ਮੁੱਛਾਂ ਚੋਂ ਹਥਿਆਇਆ
|
|
21 Nov 2009
|
|
|
|
ਬਾਰੀ ਬਰਸੀ ਖੱਟਣ ਗਿਆ ਸੀ ਖੱਟ ਕੇ ਲਿਆਂਦੇ ਪਾਵੇ ਬੁੜੀਏ ਤੂੰ ਸੁੱਖ ਬਕਰਾ ਤੈਨੂੰ ਫੇਰ ਜਵਾਨੀ ਆਵੇ
ਬੁੜੀਏ ਤੂੰ ਸੁੱਖ ਬਕਰਾ ਤੈਨੂੰ ਫੇਰ ਜਵਾਨੀ ਆਵੇ
|
|
21 Nov 2009
|
|
|
|
ਓ ਆਰੀ ਆਰੀ ਆਰੀ ਮੁੰਡਾ ਮੇਰਾ ਰੋਵੇ ਅੰਬ ਨੂੰ ਤੂੰ ਕਾਹਦਾ ਪਟਵਾਰੀ ਲੱਡੂਆਂ ਨੂੰ ਚਿੱਤ ਕਰਦਾ ਓ ਲੱਡੂਆਂ ਨੂੰ ਚਿੱਤ ਕਰਦਾ ਤੇਰੀ ਕੀ ਮੁੰਡਿਆ ਸਰਦਾਰੀ
ਮੇਲਾ ਸੂਸਾਂ ਦਾ ਕਰ ਲੈ ਗੱਬਰੂਆ ਤਿਆਰੀ ਮੇਲੇ ਵਿਚ ਭੀੜ ਬੜੀ ਓ ਮੇਲੇ ਵਿਚ ਭੀੜ ਬੜੀ ਤੂੰ ਸੋਹਲ ਜਿਹੀ ਕਚਨਾਰੀ ਜੇਠ ਵੇਖੇ ਘੂਰ ਘੂਰ ਕੇ ਮੇਰੇ ਸਿਰ ਸੂਹੀ ਫੁਲਕਾਰੀ ਓ ਅੱਖ ਵਿਚ ਤੇਲ ਪੈ ਗਿਆ
ਟੁੱਟ ਪੈਣੇ ਨੇ ਜਲੇਬੀ ਮਾਰੀ
ਅੱਖ ਵਿਚ ਤੇਲ ਪੈ ਗਿਆ
ਟੁੱਟ ਪੈਣੇ ਨੇ ਜਲੇਬੀ ਮਾਰੀ

|
|
21 Nov 2009
|
|
|
|
ਬਾਰੀ ਬਰਸੀ ਖਟਣ ਗਿਆ ਸੀ ਖਟ ਕੇ ਲਿਆਦੀਆ ਦਰੀਆ......
ਬਈ ਮੁੰਡੇ ਪੰਜਾਬ ਦੇ ਵਿਆਹ ਕੇ ਲਿਆਉਦੇ ਪਰੀਆ.............
|
|
21 Nov 2009
|
|
|
|
ਗੜ ਗੜ ਕਰਕੇ ਬੱਦਲ ਵਰ ਗਏ ਢਹਿ ਗਿਆ ਛੜੇ ਦਾ ਕੋਠਾ.....
ਚਾਰ ਚੁਫੇਰੇ ਪਾਣੀ ਪਾਣੀ ਡਿੱਗ ਗੀ ਮੈ ਖਾ ਕੇ ਗੋਤਾ..........
ਚਿੱਕੜ ਵਿਚਹੋ ਮਸਾ ਮੈ ਨਿਕਲੀ ਗੁਤ ਦਾ ਲਿੱਬੜ ਤੋਤਾ...........
ਅੱਖੀਆ ਮਾਰ ਗਿਆ ਜੈਲਦਾਰ ਦਾ ਬੋਤਾ.............
|
|
21 Nov 2009
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|