Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
Punjabi Boliyan :: punjabizm.com
Punjabi Boli
 View Forum
 Create New Topic
 Search in Forums
  Home > Communities > Punjabi Boli > Forum > messages
Showing page 27 of 139 << First   << Prev    23  24  25  26  27  28  29  30  31  32  Next >>   Last >> 
zoravar gill
zoravar
Posts: 63
Gender: Male
Joined: 26/Nov/2009
Location: Moga
View All Topics by zoravar
View All Posts by zoravar
 

ਪਿੰਡਾਂ ਵਿੱਚੋਂ ਪਿੰਡ ਸੁਣੀਦਾ ਪਿੰਡ ਸੁਣੀਦਾ ਰਣੀਆ,
ਅੱਧੀ ਰਾਤੀਂ ਬੱਦਲ ਚੜਿਆ ਲਹਿ ਪਈਂਆਂ ਮੀਂਹ ਦੀਆਂ ਕਣੀਆਂ,
ਰੰਨਾਂ ਵਾਲੇ ਤਾਂ ਅੰਦਰ ਵੜ ਗਏ ਛੜਿਆਂ ਦੇ ਭਾਦੀਆਂ ਬਣੀਆਂ,
ਨੀ ਮੁੱਖ ਤੇਰਾ ਚੰਨ ਅੜੀਏ, ਦੰਦ ਨੀ ਚੰਬੇ ਦੀਆਂ ਕਲੀਆਂ
ਨੀ ਮੁੱਖ ਤੇਰਾ ਚੰਨ ਅੜੀਏ, ਦੰਦ ਨੀ ਚੰਬੇ ਦੀਆਂ ਕਲੀਆਂ.......

30 Nov 2009

zoravar gill
zoravar
Posts: 63
Gender: Male
Joined: 26/Nov/2009
Location: Moga
View All Topics by zoravar
View All Posts by zoravar
 

ਬਾਰੀ ਬਰਸੀ ਖੱਟਣ ਗਿਆ ਸੀ, ਖੱਟ ਕੇ ਲਿਆਂਦੀ ਚਾਂਦੀ,
ਮਗਰ ਪਰਾਓਣੇ ਦੇ, ਅੰਬ ਚੂਪਦੀ ਜਾਂਦੀ
ਮਗਰ ਪਰਾਓਣੇ ਦੇ, ਅੰਬ ਚੂਪਦੀ ਜਾਂਦੀ

30 Nov 2009

zoravar gill
zoravar
Posts: 63
Gender: Male
Joined: 26/Nov/2009
Location: Moga
View All Topics by zoravar
View All Posts by zoravar
 

ਬਾਰੀ ਬਰਸੀ ਖੱਟਣ ਗਿਆ ਸੀ, ਖੱਟ ਕੇ ਲਿਆਂਦਾ ਬਤਾਂਊ,
ਨੀ ਬਹਿ ਜਾ ਮੇਰੇ ਸੈਂਕਲ ਤੇ, ਟੱਲੀਆਂ ਵਜਾਓਂਦਾ ਜਾਊਂ
ਨੀ ਬਹਿ ਜਾ ਮੇਰੇ ਸੈਂਕਲ ਤੇ, ਟੱਲੀਆਂ ਵਜਾਓਂਦਾ ਜਾਊਂ

30 Nov 2009

gursaab singh
gursaab
Posts: 121
Gender: Male
Joined: 31/Oct/2009
Location: melbourne
View All Topics by gursaab
View All Posts by gursaab
 

ਪਿੰਡਾ ਵਿੱਚੋ ਪਿੰਡ ਸੁਣੀਦਾ, ਪਿੰਡ ਸੁਣੀਦਾ ਧੂਰੀ.......
ਓਥੇ ਦੇ ਦੋ ਅਮਲੀ ਸੁਣੀਦੇ, ਕੱਛ ਵਿਚ ਰੱਖਣ ਕਤੂਰੀ........
ਅਾਪ ਤਾ ਖਾਦੇ ਰੁੱਖੀ ਮਿੱਸੀ, ਓਹਨੂ ਖਵਾਉਦੇ ਚੂਰੀ.......
ਜੀਦਾ ਲਕ ਪਤਲਾ, ਓਹ ਹੈ ਮਜਾਜਣ ਪੂਰੀ.......

30 Nov 2009

gursaab singh
gursaab
Posts: 121
Gender: Male
Joined: 31/Oct/2009
Location: melbourne
View All Topics by gursaab
View All Posts by gursaab
 

ਸਾਡੇ ਪਿੰਡ ਦੇ ਮੁੰਡੇ ਵੇਖ ਲੋ, ਜਿਓ ਟਾਹਲੀ ਦੇ ਪਾਵੇ......
ਕੰਨੀਦਾਰ ਮੁਡੇ ਬੰਨ ਦੇ ਚਾਦਰੇ, ਕੰਜਨੀ ਮਾਰ ਸੁਹਾਵੇ........
ਭੰਗੜਾ ਪਾਓਦਿਆ ਦੀ, ਸਿਫਤ ਕਰੀ ਨਾ ਜਾਵੇ......
ਭੰਗੜਾ ਪਾਓਦਿਆ ਦੀ, ਸਿਫਤ ਕਰਿ ਨਾ ਜਾਵੇ........

30 Nov 2009

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

ਛ਼ਾਪੇ ਛ਼ਾਪੇ ਛ਼ਾਪੇ
ਛ਼ਾਪੇ ਛ਼ਾਪੇ ਛ਼ਾਪੇ
ਨੀ ਮੰਗ ਸੀ ਤੂੰ ਮੇਰੀ ਹਾਨਂਣੇ
ਨੀ ਮੰਗ ਸੀ ਤੂੰ ਮੇਰੀ ਹਾਨਂਣੇ
ਬੇਈਮਾਨ਼ ਮੁੱਕਰ ਗਏ ਮਾਪੇ
ਨੀ ਮੰਗ ਸੀ ਤੂੰ ਮੇਰੀ ਹਾਨਂਣੇ
ਬੇਈਮਾਨ਼ ਮੁੱਕਰ ਗਏ ਮਾਪੇ.................

01 Dec 2009

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

ਬੱਲੇ ਬੱਲੇ ਜੇ ਮੈਂ ਹੁੰਦੀ ਜੈਲਦਾਰਨੀ
ਬੱਲੇ ਬੱਲੇ ਜੇ ਮੈਂ ਹੁੰਦੀ ਜੈਲਦਾਰਨੀ
ਤੇਰੀ ਮੁੱਛ ਤੇ ਚੌਬਾਰਾ ਪਾਉਂਦੀ , ਜੇ ਮੈਂ ਹੁੰਦੀ ਜੈਲਦਾਰਨੀ..........


ਬੱਲੇ ਬੱਲੇ ਜੇ ਮੈਂ ਹੁੰਦਾ ਥਾਣੇਂਦਾਰ ਨੀ
ਬੱਲੇ ਬੱਲੇ ਜੇ ਮੈਂ ਹੁੰਦਾ ਥਾਣੇਂਦਾਰ ਨੀ
ਤੇਰੀ ਗੁੱਤ ਤੇ ਕਚਿਹਰੀ ਲਾਉਂਦਾ , ਜੇ ਮੈਂ ਹੁੰਦਾ ਥਾਣੇਂਦਾਰ ਨੀ ...............

01 Dec 2009

Jassi Sangha
Jassi
Posts: 3164
Gender: Female
Joined: 19/Nov/2009
Location: Jalandhar
View All Topics by Jassi
View All Posts by Jassi
 

ਜਾਂ ਤਾਂ ਜੇਠਾ ਵਿਆਹ ਕਰਵਾ ਲੈ,
ਜਾਂ ਕਰਵਾ ਲੈ ਕੰਧ ਲੈ,
ਮੈਂ ਬੁਰੀ ਕਰੂੰਗੀ ਆਕੜ ਕੇ ਨਾ ਲੰਘ ਵੇ.....
ਮੈਂ ਬੁਰੀ ਕਰੂੰਗੀ.........

01 Dec 2009

gursaab singh
gursaab
Posts: 121
Gender: Male
Joined: 31/Oct/2009
Location: melbourne
View All Topics by gursaab
View All Posts by gursaab
 

ਤੇਰੀਆ ਮੇਰੀਆ ਅੱਖੀਆ ਲੜੀਆ, ਹੁਣ ਨਾ ਯਾਰੀ ਤੋੜੀ......
ਚੋ ਚੋ ਪੈਦਾ ਰਸ ਜੋਬਨ ਦਾ, ਜਿਓ ਗੰਨੇ ਦੀ ਪੋਰੀ......
ਇਸ਼ਕ ਹੁਦਨ ਨੂ ਦੁਖ ਹਜਾਰਾ, ਤੂ ਨਾ ਮੁਖੜਾ ਮੋੜੀ....
ਮਾਪੇ ਨਈ ਮੰਨਦੇ, ਲੈਜਾ ਮੱਲੋ ਜੋਰੀ........

03 Dec 2009

gursaab singh
gursaab
Posts: 121
Gender: Male
Joined: 31/Oct/2009
Location: melbourne
View All Topics by gursaab
View All Posts by gursaab
 

੬੦ ਸਾਲ ਦੀ ਉਮਰ ਹੋ ਗਈ, ਬਾਬਾ ਰੰਗਦਾ ਦਾੜੀ......
ਕੋਟ ਪੈਟ ਹੁਣ ਪਾ ਕੇ ਰੱਖਦਾ, ਵਿਆਹ ਦੀ ਕਰੇ ਤਿਆਰੀ........
ਪੇਪਰ ਦੇ ਵਿਚ add ਕਰਾਤੀ, ਲਬਦਾ ਕੁੜੀ ਕਵਾਰੀ......
ਏਨਾ ਬਾਬਿਆ ਦੀ, ਮਤ ਗਈ ਏ ਮਾਰੀ.......
ਏਨਾ ਬਾਬਿਆ ਦੀ, ਮਤ ਦਈ ਏ ਮਾਰੀ......

03 Dec 2009

Showing page 27 of 139 << First   << Prev    23  24  25  26  27  28  29  30  31  32  Next >>   Last >> 
Reply