|
|
 |
 |
 |
|
|
|
| Home > Communities > Punjabi Boli > Forum > messages |
|
|
|
|
|
|
|
|
|
ਲੱਪ ਸੱਜਰੇ ਟੱਪਿਆਂ ਦੀ (ਤੀਜ ਦੇ ਤਿਉਹਾਰ ਦੇ ਮੌਕੇ ਤੇ)
ਚੌਲਾਂ ਦੀਆਂ ਕਣੀਆਂ ਵੇ,
ਕੌਲ ਕਿਉਂ ਭੁਲਾਇਆ ਈ ਚੰਨਾਂ
ਸਾਡੇ ਦਿਲ ਤੇ ਬਣੀਆਂ ਵੇ | ... ਨਾਰ
ਮੈਂ ਤੇ ਫ਼ਰਜ਼ ਨਿਭਾਵਾਂ ਨੀਂ,
ਵਕਤ ਦੀ ਮਾਰ ਵਗੇ
ਜੇ ਮੈਂ ਕੌਲ ਭੁਲਾਵਾਂ ਨੀਂ | ... ਗਭਰੂ
ਸੁਣ ਸੱਸੂ ਦੇ ਜਾਇਆ ਵੇ,
ਤੇਰੇ ਦਿਲ ਖਿੱਚ ਨਾ ਪਵੇ
ਦਿਨ ਤੀਜ ਦਾ ਆਇਆ ਵੇ | ... ਨਾਰ
ਤੂੰ ਤੇ ਤੇਰੀ ਤੀਜ ਪਿਆਰੀ ਨੀਂ,
ਸਮਝ ਮਜਬੂਰੀ ਚੰਨੀਏਂ,
ਨੌਕਰੀ ਸਰਕਾਰੀ ਨੀਂ | ... ਗਭਰੂ
ਮੱਥੇ ਦੇ ਸ਼ਿੰਗਾਰਾ ਵੇ,
ਮੇਰੀ ਪੀਂਘ ਤਾਂ ਚੜ੍ਹਦੀ
ਜੇ ਤੂੰ ਦੇਵੇਂ ਹੁਲਾਰਾ ਵੇ | ... ਨਾਰ
ਨੀਂ ਸੰਗ ਪੀਂਘ ਚੜ੍ਹਾਵਾਂਗਾ,
ਕੋਕਾ ਤੇ ਵੰਗਾਂ ਸੱਤ ਰੰਗੀਆਂ
ਲੈਕੇ ਛੇਤੀ ਆਵਾਂਗਾ | ... ਗਭਰੂ
ਝੜੀ ਬਹਾਨਿਆਂ ਦੀ ਲਾਈ ਆ,
ਤੇਰੀ ਮੇਰੀ ਕੱਟੀ ਹੋ ਗਈ,
ਹੁਣ ਬਹਿ ਕੇ ਪਛਤਾਅ ਮਾਹੀਆ | ... ਨਾਰ
ਕੱਟੀ ਵਾਲੀ ਤੇ ਗੱਲ ਕੋਈ ਨਾ,
ਦਿਲ ਸ਼ੀਸ਼ਾ ਲੈਕੇ ਆ ਗਿਆ,
ਵਿਚ ਇਸਦੇ ਛਲ ਕੋਈ ਨਾ | ... ਗਭਰੂ
ਉੱਡ ਕਾਲਿਆ ਕਾਵਾਂ ਵੇ,
ਮਾਹੀ ਮੇਰੇ ਕਦ ਆਉਣਾ
ਨਿੱਤ ਔਸੀਆਂ ਪਾਵਾਂ ਵੇ | ... ਨਾਰ
ਤੇਰਾ ਔਸੀਆਂ ਤੇ ਮਾਣ ਖਰਾ,
ਉੱਠ ਕੁੰਡਾ ਖੋਲ੍ਹ ਸੋਹਣੀਏਂ
ਮੈਂ ਤਾਂ ਬੂਹੇ ਤੇ ਆਣ ਖੜਾ | ... ਗਭਰੂ
ਸਾਡੀ ਕਾਹਦੀ ਲੜਾਈ ਏ,
ਮੇਲੇ ਰੱਬ ਨੇ ਤੇ ਆ ਝੂਟੀਏ,
ਪੀਂਘ ਪਿਆਰ ਦੀ ਪਾਈ ਏ | ... ਦੋਵੇਂ
ਜਗਜੀਤ ਸਿੰਘ ਜੱਗੀ
|
|
28 Jul 2014
|
|
|
|
|
|
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|