|
|
ਚੱਲ ਵੇ ਮਨਾ ਬਿਗਾਨਿਆਂ ਧਨਾਂ , ਕਾਹਨੂੰ ਪ੍ਰੀਤਾਂ ਜੜੀਆਂ
ਓੜਕ ਏਥੇਂ ਚੱਲਣਾ ਇੱਕ ਦਿਨ , ਕਬਰਾਂ ਉਡੀਕਣ ਖੜੀਆਂ
ਉਤੋਂ ਦੀ ਤੇਰੇ ਵਗਣ ਨ੍ਹੇਰੀਆਂ , ਲੱਗਣ ਸਾਉਣ ਦੀਆਂ ਝੜੀਆਂ
ਅੱਖੀਆਂ ਮੋੜ ਰਿਹਾ , ਜਾ ਲੜੀਆਂ , ਨਾ ਮੁੜੀਆਂ
|
|
07 Nov 2019
|
|
|
|
|
|
|
|
|
|
|
ਆਉਣੋ ਜਾਣੋ ਹੱਟ ਗਿਆ ਵੀਰਾ,
ਕੀ ਮਨ ਵਸਿਆ ਤੇਰੇ ,,,,,
ਤੇਰੇ ਬਾਜੋ ਸੁੰਨੀਆਂ ਗਲੀਆਂ,
ਜੋ ਚੰਨ ਬਾਜੋ ਘੋਰ ਹਨੇਰੇ…..
ਕਰ ਦੀ ਬੇਨਤੀਆਂ,
ਆ ਵੀਰਾ ਘਰ ਮੇਰੇ …….
ਕਰ ਦੀ ਬੇਨਤੀਆਂ,
ਆ ਵੀਰਾ ਘਰ ਮੇਰੇ …….
|
|
18 Mar 2020
|
|
|
|
|
ਮਾਲਵੇ ਦੀ ਮੈਂ ਜੱਟੀ ਕੁੜੀਓ,
ਮਾਝੇ ਵਿਚ ਵਿਆਹਤੀ ……
ਨੀ ਨਿੱਤ ਮੇਰੇ ਵਿਚ ਕੱਢੇ ਨਾਗੋਚਾਂ,
ਮੈਂ ਜੀਹਦੇ ਲੜ ਲਾਤੀ ……
ਨੀ ਮੈਨੂੰ ਕਹਿੰਦਾ ਮੱਧਰੀ ਲੱਗਦੀ,
ਪੰਜਾਬੀ ਜੁੱਤੀ ਲਾਹਾਤੀ …….
ਨੀ ਹੀਲ ਸਲੀਪਰ ਨੇ, ਗਿੱਟੇ ਮੋਚ ਪਵਾਤੀ ……..
ਨੀ ਹੀਲ ਸਲੀਪਰ ਨੇ, ਗਿੱਟੇ ਮੋਚ ਪਵਾਤੀ
|
|
18 Mar 2020
|
|
|