Punjabi Culture n History
 View Forum
 Create New Topic
 Search in Forums
  Home > Communities > Punjabi Culture n History > Forum > messages
Showing page 29 of 31 << First   << Prev    23  24  25  26  27  28  29  30  31  Next >>   Last >> 
Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

 

ਹਾਜ਼ਰੀ ਲਗਵਾਉਣ ਲਈ ਸਭ ਦਾ ਸ਼ੁਕਰੀਆ

02 Oct 2011

jagbani news
jagbani
Posts: 156
Gender: Male
Joined: 29/Sep/2011
Location: jalandhar
View All Topics by jagbani
View All Posts by jagbani
 

Its a realy a nice post, its really hard to find like this hero.he was a grt man and able to handle many of them with there individual status.. He is legend of india who made changes and he was big impact on youths..He was like one man army..

03 Oct 2011

Amrinder Singh
Amrinder
Posts: 4128
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

We agree jag bani waale bai ji.... :)

03 Oct 2011

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

 

ਭਗਤ ਸਿੰਘ ਜੀ ਦੇ ਸ਼ਹੀਦੀ ਦਿਨ ਤੇ ਉਹਨਾ ਨੂੰ ਯਾਦ ਕਰਦਿਆਂ ਮਨਦੀਪ ਖੁਰਮੀ ਜੀ ਦੀ ਲਿਖਤ ਆਪ ਸਭ ਨਾਲ ਸਾਂਝੀ ਕਰਨੀ ਚਾਹੁੰਦਾ ਹਾਂ

ਸ਼ਹੀਦ ਭਗਤ ਸਿੰਘ ਅਮਰ ਰਹੇ.......ਇੰਨਕਲਾਬ ਜਿੰਦਾਬਾਦ

 

ਲਿਖਤੁਮ,
ਤੇਰਾ ਪੋਤਰਿਆਂ ਵਰਗਾ ਛੋਟਾ ਵੀਰ।
ਪੜ੍ਹਤੁਮ,
ਦੇਸ਼ ਦੇ ਲੋਕਾਂ ਲਈ ਫਾਂਸੀ ਦੇ ਫ਼ੰਦੇ 'ਤੇ ਝੂਟ ਜਾਣ ਵਾਲਾ ਪਰਮਗੁਣੀ ਸ਼ਹੀਦ ਭਗਤ ਸਿੰਘ।

ਪਿਆਰੇ ਵੀਰ, ਅੱਜ ਤੂੰ ਵੀ ਆਪਣੀ ਸ਼ਹਾਦਤ 'ਤੇ ਪਛਤਾਵਾ ਕਰਨ ਲਈ ਮਜ਼ਬੂਰ ਹੋ ਗਿਆ ਹੋਵੇਂਗਾ। ਕਿਉਂਕਿ ਜਿਹੜੇ ਲੋਕਾਂ ਨੂੰ ਸਮਾਜਿਕ, ਆਰਥਿਕ ਪੱਖੋਂ ਖੁਸ਼ਹਾਲ ਅਤੇ ਰਾਜਨੀਤਕ ਪੱਖੋਂ ਸਿਆਣੇ ਦੇਖਣ ਲਈ ਆਪਾ ਤੱਕ ਕੁਰਬਾਨ ਕਰ ਦਿੱਤਾ ਸੀ, ਉਹ ਲੋਕ ਤਾਂ ਤੇਰੀ ਸਰੀਰਕ ਤੌਰ 'ਤੇ ਹੋਈ ਮੌਤ ਤੋਂ 81 ਸਾਲ ਬਾਦ ਵੀ ਉੱਥੇ ਹੀ ਖੜ੍ਹੇ ਹਨ ਜਿੱਥੇ ਤੂੰ ਛੱਡ ਕੇ ਗਿਆ ਸੀ। ਉਹ ਤਾਂ 81 ਸਾਲ ਬਾਦ ਤੇਰੀ ਕੁਰਬਾਨੀ ਦਾ ਅਖੌਤੀ ਮੁੱਲ ਪਾਉਣ ਦੇ ਨਾਂ 'ਤੇ ਜ਼ਾਰੀ ਕਰਨ ਵਾਲੇ ਸਿੱਕੇ ਉੱਪਰ ਟੋਪੀ ਵਾਲੀ ਜਾਂ ਪੱਗ ਵਾਲੀ ਫੋਟੋ ਲਾਉਣ ਜਾਂ ਹਟਾਉਣ ਮਗਰ ਹੀ ਇੱਕ ਦੂਜਿਆਂ ਦੇ ਝੱਗੇ ਪਾੜ ਰਹੇ ਹਨ। ਉਹ ਤਾਂ ਤੇਰੀ ਕੁਰਬਾਨੀ ਤੋਂ ਇਹ ਸਬਕ ਵੀ ਨਹੀਂ ਲੈ ਸਕੇ ਕਿ ਭਗਤ ਸਿੰਘ ਨਾ ਤਾਂ ਧਰਮ ਦੀਆਂ ਵਲਗਣਾਂ 'ਚ ਕੈਦ ਸੀ ਤੇ ਨਾ ਹੀ ਕਿਸੇ ਵਿਸ਼ੇਸ਼ ਪਹਿਰਾਵੇ ਦਾ ਮੁਹਤਾਜ਼ ਸੀ। ਨਾ ਹੀ ਭਗਤ ਸਿੰਘ ਨੇ ਆਪਣੇ ਜ਼ਜ਼ਬੇ ਦਾ ਮੁੱਲ ਉਸਦੀ ਯਾਦ ਵਿੱਚ ਡਾਕ ਟਿਕਟਾਂ ਜ਼ਾਰੀ ਕਰਨ ਦੇ ਢਕਵੰਜ ਵਜ਼ੋਂ ਚਾਹਿਆ ਸੀ। ਨਾ ਹੀ ਉਸਨੂੰ ਕਿਸੇ ਸਿੱਕੇ 'ਤੇ ਆਵਦੀ ਫੋਟੋ ਲਗਵਾਉਣ ਦਾ ਚਾਅ ਸੀ। ਉਹ ਇਹ ਨਹੀਂ ਸਮਝ ਸਕੇ ਕਿ ਭਗਤ ਸਿੰਘ ਤਾਂ ਉਸ ਵਿਸ਼ਾਲ ਸੋਚ ਦਾ ਨਾਂ 'ਹੈ' ਜਿਸਦੇ ਪਸਾਰੇ ਅਤੇ ਅਮਲ ਵਿੱਚ ਆਉਣ ਨਾਲ ਨਾਲ ਉਹਨਾਂ ਚੁੱਲ੍ਹਿਆਂ ਵਿੱਚ ਵੀ ਅੱਗ ਬਲ ਸਕਦੀ ਹੈ ਜਿਹਨਾਂ ਵਿੱਚ ਬੇਕਾਰੀ ਬੇਰੁਜ਼ਗਾਰੀ ਦਾ ਸੰਤਾਪ ਹੰਢਾਉਂਦਿਆਂ ਘਾਹ ਉੱਗੇ ਨੂੰ ਵੀ ਮੁੱਦਤਾਂ ਬੀਤ ਗਈਆਂ ਹੋਣ।

 

>>>>>>>>>

22 Mar 2012

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

ਵੀਰ ਮੇਰਿਆ! ਹੁਣੇ ਹੁਣੇ ਆਏ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਨੂੰ ਦੇਖਕੇ ਇੱਕ ਵਾਰ ਫਿਰ ਤੇਰੇ ਅੱਗੇ ਮਨ ਹੌਲਾ ਕਰਨ ਨੂੰ ਜੀਅ ਕਰ ਆਇਐ। ਤੈਨੂੰ ਯਾਦ ਹੋਣੈ ਕਿ ਮੈਂ 23 ਮਾਰਚ 2011 ਨੂੰ ਵੀ 'ਪਰਮਗੁਣੀ ਭਗਤ ਸਿੰਘ ਨਾਲ ਚਿੱਠੀ ਰਾਹੀਂ ਕੁਝ ਗੱਲਾਂ।' ਸਿਰਲੇਖ ਵਾਲੀ ਚਿੱਠੀ ਭੇਜੀ ਸੀ। ਉਸ ਵਿੱਚ ਵੀ ਮੈਂ ਤੇਰੇ ਅੱਗੇ ਇਹੀ ਖਦਸ਼ਾ ਜਾਹਿਰ ਕੀਤਾ ਸੀ ਕਿ ਮਨਪ੍ਰੀਤ ਸਿੰਘ ਬਾਦਲ ਦੀ ਨਵੀਂ ਪਾਰਟੀ ਪੀਪਲਜ਼ ਪਾਰਟੀ ਆਫ਼ ਪੰਜਾਬ ਤੇਰੇ ਪਰਿਵਾਰ ਦੇ ਕਿਸੇ ਜੀਅ ਨੂੰ ਚੋਣ ਮੈਦਾਨ ਵਿੱਚ ਉਤਾਰੇਗੀ। ਮੈਂ ਤੈਨੂੰ ਉਸੇ ਚਿੱਠੀ 'ਚ ਇਹ ਵੀ ਕਿਹਾ ਸੀ ਕਿ ਜੇ ਤੇਰਾ ਪਰਿਵਾਰਕ ਮੈਂਬਰ ਜਿੱਤ ਗਿਆ ਤਾਂ ਉਹ ਜਿੱਤ ਉਸ ਪਾਰਟੀ ਦੀ ਹੋਵੇਗੀ ਪਰ ਜੇ ਹਾਰ ਗਿਆ ਤਾਂ ਉਹ ਹਾਰ ਯਕੀਨਨ ਤੇਰੀ ਹਾਰ ਹੋਵੇਗੀ। ਭਗਤ ਸਿਆਂ! ਉਹੀ ਹੋਇਆ ਜਿਸਦਾ ਡਰ ਸੀ।।।।। ਅਭੈ ਸੰਧੂ ਹਾਰ ਗਿਐ। ਅੱਜ ਪੀ ਪੀ ਪੀ ਦਾ ਉਮੀਦਵਾਰ ਨਹੀਂ ਹਾਰਿਆ ਸਗੋਂ ਭਗਤ ਸਿੰਘ ਦੇ ਪਰਿਵਾਰ ਦਾ ਅੰਸ਼ ਅਭੈ ਸੰਧੂ ਹਾਰਿਐ। ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕੋਈ ਵੀ ਪਾਰਟੀ ਸਰਕਾਰ ਬਣਾ ਲੈਂਦੀ।। ਕੋਈ ਲਾਕਾ-ਦੇਕਾ ਨਹੀਂ ਸੀ ਪਰ ਤੇਰੀ ਜਨਮ ਭੂਮੀ ਤੋਂ ਸਹੁੰ ਖਾ ਕੇ ਤੁਰੇ ਲੋਕਾਂ ਨੇ ਤੇਰੇ ਪਰਿਵਾਰ ਸਿਰ ਓਹ ਤਾਜ਼ ਨਹੀਂ ਪਹਿਨਾਇਆ ਜਿਸ ਨੂੰ ਰਾਜਨੀਤਕ ਲੋਕ 'ਜਿੱਤ' ਕਹਿੰਦੇ ਹਨ। ਅਭੈ ਸੰਧੂ ਦੀ ਹਾਰ ਬੇਸ਼ੱਕ ਬੇਗੈਰਤ ਲੋਕਾਂ ਲਈ ਸਿਰਫ 'ਹਾਰ' ਹੀ ਹੋਵੇ ਪਰ ਭਗਤ ਸਿਆਂ! ਇਹ ਹਾਰ ਸਿਰਫ ਹਾਰ ਨਾ ਰਹਿ ਕੇ ਤੇਰੀ ਕੁਰਬਾਨੀ ਦੀ ਹਾਰ ਹੋਈ ਹੈ। ਜਿਹੜੇ ਲੋਕਾਂ ਲਈ ਤੂੰ ਫਾਂਸੀ 'ਤੇ ਝੂਟਣ ਲੱਗੇ ਨੇ ਵੀ ਫੋਰਾ ਨਹੀਂ ਲਾਇਆ, ਉਹ ਹੁਣ ਸੌ ਗੰਢਾ ਵੀ ਖਾਣ ਸਿੱਖ ਗਏ ਨੇ ਤੇ ਸੌ ਛਿੱਤਰ ਵੀ।।।। ਅਭੈ ਸੰਧੂ ਦੀ ਹਾਰ ਦਾ ਦੁੱਖ ਤਾਂ ਇੱਕ ਪਾਸੇ ਰਿਹਾ, ਹੁਣ ਇਸ ਗੱਲ ਨੂੰ ਵੀ ਵਿਸ਼ੇਸ਼ ਤਵੱਜ਼ੋਂ ਦੇਣੀ ਬਣਦੀ ਹੈ ਕਿ ਦੂਜੇ ਮੌਕਾਪ੍ਰਸਤ ਨੇਤਾਵਾਂ ਅਤੇ ਅਭੈ ਵਿੱਚ ਕਿੰਨਾ ਕੁ ਅੰਤਰ ਹੋਵੇਗਾ। ਜੇ ਤਾਂ ਅਭੈ ਹਾਰ ਤੋਂ ਬਾਦ ਵੀ ਆਪਣੇ ਲੋਕਾਂ ਦੇ ਦੁੱਖਾਂ ਤਕਲੀਫਾਂ ਵਿੱਚ ਭਾਗੀਦਾਰ ਬਣ ਕੇ ਵਿੱਚਰਗੇ ਤਾਂ ਸਮਝਿਆ ਜਾਵੇਗਾ ਕਿ ਉਹ ਕਿਸੇ ਜ਼ਜ਼ਬੇ ਤਹਿਤ ਹੀ ਚੋਣ ਮੈਦਾਨ ਵਿੱਚ ਸੀ।।।। ਸਮਾਜਿਕ, ਆਰਥਿਕ, ਰਾਜਨੀਤਕ ਤਬਦੀਲੀ ਲਈ ਸ਼ਹੀਦ ਭਗਤ ਸਿੰਘ ਨਗਰ ਤੋਂ ਚੋਣ ਲੜਿਆ ਸੀ। ਜੇ ਉਹ ਵੀ ਇਸ ਹਾਰ ਤੋਂ ਬਾਦ ਦੂਜਿਆਂ ਵਾਂਗ ਲੋਕਾਂ ਤੋਂ ਕਿਨਾਰਾਕਸ਼ੀ ਕਰ ਗਿਆ ਤਾਂ ਇਹੀ ਸਮਝਿਆ ਜਾਵੇਗਾ ਕਿ।।।।।।। ਵੀਰ ਭਗਤ ਸਿਆਂ! ਤੈਨੂੰ ਵੀ ਯਾਦ ਸੀ ਕਿ ਤੈਨੂੰ ਮੁਕੱਰਰ ਦਿਨ 'ਤੇ ਫਾਂਸੀ ਦੇ ਦਿੱਤੀ ਜਾਣੀ ਹੈ। ਉਹ ਗੋਰਿਆਂ ਦੀ ਘਬਰਾਹਟ ਸੀ ਕਿ ਉਹਨਾਂ ਲੋਕ ਰੋਹ ਨੂੰ ਭਾਂਪਦਿਆਂ ਭਗਤ ਸਿੰਘ, ਰਾਜਗੁਰੂ, ਸੁਖਦੇਵ ਨਾਮੀ 'ਸੋਚ' ਨੂੰ ਜਿੰਨੀ ਜਲਦੀ ਹੋ ਸਕੇ ਕਿਉਂਟਣਾ ਚਾਹਿਆ ਸੀ। ਪਰ ਫਿਰ ਵੀ 23 ਮਾਰਚ ਤੇਰੇ ਸ਼ਹੀਦੀ ਦਿਨ ਵਜ਼ੋਂ ਇਤਿਹਾਸ ਦੇ ਪੰਨਿਆਂ 'ਤੇ ਉੱਕਰਿਆ ਗਿਆ ਸੀ। ਉਹ ਤਾਂ ਪਰਾਏ ਸੀ, ਸੱਤ ਬੇਗਾਨਿਆਂ ਤੋਂ ਵੀ ਦੂਰ ਦੇ ਬੇਗਾਨੇ ਸਨ ਜਿਹਨਾਂ ਨੇ ਤੈਨੂੰ ਫਾਂਸੀ ਟੰਗਿਆ ਸੀ ਪਰ ਵੀਰ ਮੇਰਿਆ! ਹੁਣ ਤਾਂ ਤੈਨੂੰ ਤੇਰੇ 'ਆਪਣਿਆਂ' ਨੇ ਹੀ ਖੁਦ ਫਾਂਸੀ 'ਤੇ ਟੰਗ ਦਿੱਤੈ। ਸਿਰਫ ਟੰਗਿਆ ਹੀ ਨਹੀਂ ਸਗੋਂ ਇਤਿਹਾਸ ਨੂੰ ਪੁੱਠਾ ਗੇੜਾ ਵੀ ਦੇ ਦਿੱਤੈ। ਕਿਉਂਕਿ ਫਿਰ ਵੀ ਸਬਰ ਕਰ ਲਿਆ ਜਾਂਦਾ ਜੇ ਤੈਨੂੰ ਤੇਰੇ 'ਆਪਣਿਆਂ' ਵੱਲੋਂ 'ਦੂਸਰੀ ਵਾਰ' 23 ਮਾਰਚ ਨੂੰ ਹੀ ਫਾਂਸੀ ਦਿੱਤੀ ਜਾਂਦੀ ਪਰ ਦੁੱਖ ਇਸੇ ਗੱਲ ਦਾ ਮਾਰਦਾ ਹੈ ਕਿ ਤੈਨੂੰ ਤੇਰੇ ਸ਼ਹੀਦੀ ਦਿਨ ਤੋਂ 17 ਦਿਨ ਪਹਿਲਾਂ 6 ਮਾਰਚ 2012 ਨੂੰ ਅਭੈ ਸੰਧੂ ਦੀ ਹਾਰ ਰੂਪੀ ਫਾਂਸੀ ਦਿੱਤੀ ਗਈ ਹੈ। ਵੀਰ ਮੇਰਿਆ! ਠੰਡੇ ਮਨ ਨਾਲ ਸੋਚੀਂ ਕਿ ਤੇਰਾ ਲੋਕਾਂ ਲਈ ਖੁਦ ਫਾਂਸੀ ਦੇ ਰਾਹ ਤੁਰਨ ਦਾ ਫੈਸਲਾ ਸਹੀ ਜਾਂ ਫਿਰ ਅਭੈ ਸੰਧੂ ਦਾ ਚੋਣ ਲੜ੍ਹਨ ਦਾ।।।।।।?

ਭੁੱਲ ਚੁੱਕ ਦੀ ਮਾਫੀ,

ਤੇਰਾ ਆਪਣਾ।।।।। ਮਨਦੀਪ ਖੁਰਮੀ ਹਿੰਮਤਪੁਰਾ।

                                                ਮਨਦੀਪ ਖੁਰਮੀ ਹਿੰਮਤਪੁਰਾ (ਲੰਡਨ)


22 Mar 2012

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

 

ਬਲਿਹਾਰ ਵੀਰ ......ਤੁਸੀਂ ਇਸ ਹਲੂਣੇ ਨੂੰ ਸਾਡੇ ਤੱਕ ਪਹੁੰਚਾਉਣ ਲਈ ਵਧਾਈ ਦੇ ਪਾਤਰ ਹੋ .......ਜਿਥੋਂ ਤੱਕ ਮਨਦੀਪ ਖੁਰਮੀ ਹੋਰਾਂ ਦੇ ਇਹ ਦਿਲੀ ਵਲਵਲੇ ਕਾਗਜ ਦੀ ਹਿੱਕ 'ਤੇ ਉੱਕਰੇ ਨੇ , ਵਾਕਿਆ ਹੀ ਸਚਾਈ ਨੇ .......ਇਹ ਹਰ ਇੱਕ ਪੰਜਾਬ ਦਰਦੀ ਦੇ ਦਿਲ ਦੀ ਆਵਾਜ ਏ ਵੀਰ ਜੀ .......ਪਰ ਅਸੀਂ ਕੁਝ ਵੀ ਨਹੀਂ ਕਰ ਸਕੇ .....ਲੋਕ ਵੀ ਵੀਰ ਅੱਜ ਕੱਲ ਦੋ-ਮੂੰਹੇ ਸੱਪ ਵਾਲੀ ਪ੍ਰਵਿਰਤੀ ਤੇ ਹਾਥੀ ਦੇ ਦੰਦ ਖਾਣ ਦੇ ਹੋਰ ਤੇ ਦਿਖਾਉਣ ਦੇ ਹੋਰ ਵਾਲੀ ਕਲਾ ਪਾਲੀ ਬੈਠੇ ਨੇ .......ਕਿਸੇ ਨੂੰ ਦੇਸ਼ ਨਾਲ ਕੋਈ ਮੋਹ,ਪਿਆਰ ਤੇ ਦਰਦ ਨਹੀਂ ....ਸਭ ਪੈਸੇ, ਨਸ਼ੇ ਤੇ ਜਿਸਮਾ ਦੀ ਭੁਖ ਦੇ ਸ਼ਿਕਾਰ ਹੋਏ ਪਏ ਨੇ ........
ਗੋਡੇ-ਮੋਢੇ ਝੁੱਕ ਗਏ, ਕੁੱਬਾ ਹੋਇਆ ਸਰੀਰ, 
ਦੇਸ਼ ਮੇਰੇ ਜਿੰਦਗੀ ਪਹੁੰਚੀ ਸਾਹ ਅਖੀਰ |

ਬਲਿਹਾਰ ਵੀਰ ......ਤੁਸੀਂ ਇਸ ਹਲੂਣੇ ਨੂੰ ਸਾਡੇ ਤੱਕ ਪਹੁੰਚਾਉਣ ਲਈ ਵਧਾਈ ਦੇ ਪਾਤਰ ਹੋ .......ਜਿਥੋਂ ਤੱਕ ਮਨਦੀਪ ਖੁਰਮੀ ਹੋਰਾਂ ਦੇ ਇਹ ਦਿਲੀ ਵਲਵਲੇ ਕਾਗਜ ਦੀ ਹਿੱਕ 'ਤੇ ਉੱਕਰੇ ਨੇ , ਵਾਕਿਆ ਹੀ ਸਚਾਈ ਨੇ .......ਇਹ ਹਰ ਇੱਕ ਪੰਜਾਬ ਦਰਦੀ ਦੇ ਦਿਲ ਦੀ ਆਵਾਜ ਏ ਵੀਰ ਜੀ .......ਪਰ ਅਸੀਂ ਕੁਝ ਵੀ ਨਹੀਂ ਕਰ ਸਕੇ .....ਲੋਕ ਵੀ ਵੀਰ ਅੱਜ ਕੱਲ ਦੋ-ਮੂੰਹੇ ਸੱਪ ਵਾਲੀ ਪ੍ਰਵਿਰਤੀ ਤੇ ਹਾਥੀ ਦੇ ਦੰਦ ਖਾਣ ਦੇ ਹੋਰ ਤੇ ਦਿਖਾਉਣ ਦੇ ਹੋਰ ਵਾਲੀ ਕਲਾ ਪਾਲੀ ਬੈਠੇ ਨੇ .......ਕਿਸੇ ਨੂੰ ਦੇਸ਼ ਨਾਲ ਕੋਈ ਮੋਹ,ਪਿਆਰ ਤੇ ਦਰਦ ਨਹੀਂ ....ਸਭ ਪੈਸੇ, ਨਸ਼ੇ ਤੇ ਜਿਸਮਾ ਦੀ ਭੁਖ ਦੇ ਸ਼ਿਕਾਰ ਹੋਏ ਪਏ ਨੇ ........

ਗੋਡੇ-ਮੋਢੇ ਝੁੱਕ ਗਏ, ਕੁੱਬਾ ਹੋਇਆ ਸਰੀਰ, 

ਦੇਸ਼ ਮੇਰੇ ਜਿੰਦਗੀ ਪਹੁੰਚੀ ਸਾਹ ਅਖੀਰ |

 

13 Apr 2012

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 
Happy BirthdayAjj Shahed-E-Azam de janam din diyan saare punjabizm parivaar nu bahut bahut MUBARKAAN..

 


Bhagat Singh De Bol

27 Sep 2012

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

 

ਛੋਟੀ ਉਮਰੇ ਜਿਹੜਾ ਦੂਰ ਉਡਾਰੀ ਮਾਰ ਗਿਆ,
ਭਰੀ ਜਵਾਨੀ ਜੋ ਦੇਸ਼ ਦੀ ਖਾਤਰ ਵਾਰ ਗਿਆ,
ਗੱਲੀਂ-ਬਾਤੀਂ ਪ੍ਰਨਾਮ ਨਾ ਲਿਖਿਓ ਵਕਤ ਪੂਰਨੇ ਨੂੰ,
ਵਿੱਚ ਦਿਲਾਂ ਦੇ ਜਿਉਂਦਾ ਰੱਖਿਓ  ਓਸ ਸੂਰਮੇ ਨੂੰ |
ਸ਼ਹੀਦ ਏ ਆਜ਼ਮ ਭਗਤ ਸਿੰਘ ਨੂੰ  ਉਹਨਾਂ ਦੇ ਜਨਮ ਦਿਹਾੜੇ ਤੇ ਯਾਦ ਕਰਦਿਆਂ ਕੋਟਿ ਕੋਟਿ ਪਰਣਾਮ.......ਇਨਕਲਾਬ ਜ਼ਿੰਦਾਬਾਦ 
ਛੋਟੀ ਉਮਰੇ ਜਿਹੜਾ ਦੂਰ ਉਡਾਰੀ ਮਾਰ ਗਿਆ,
ਭਰੀ ਜਵਾਨੀ ਜੋ ਦੇਸ਼ ਦੀ ਖਾਤਰ ਵਾਰ ਗਿਆ,
ਗੱਲੀਂ-ਬਾਤੀਂ ਪ੍ਰਨਾਮ ਨਾ ਲਿਖਿਓ ਵਕਤ ਪੂਰਨੇ ਨੂੰ,
ਵਿੱਚ ਦਿਲਾਂ ਦੇ ਜਿਉਂਦਾ ਰੱਖਿਓ  ਓਸ ਸੂਰਮੇ ਨੂੰ |
ਸ਼ਹੀਦ ਏ ਆਜ਼ਮ ਭਗਤ ਸਿੰਘ ਨੂੰ  ਉਹਨਾਂ ਦੇ ਜਨਮ ਦਿਹਾੜੇ ਤੇ ਯਾਦ ਕਰਦਿਆਂ ਕੋਟਿ ਕੋਟਿ ਪਰਣਾਮ.......ਇਨਕਲਾਬ ਜ਼ਿੰਦਾਬਾਦ 

 

27 Sep 2012

Nimarbir Singh
Nimarbir
Posts: 1078
Gender: Male
Joined: 09/Oct/2010
Location: Ferozepur
View All Topics by Nimarbir
View All Posts by Nimarbir
 


ਸਮੂਹ ਦੇਸ਼ਵਾਸੀਆਂ ਨੂੰ ਸ਼ਹੀਦੇ-ਏ-ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਜਨਮ ਦਿਹਾੜੇ ਤੇ ਬਹੁਤ-ਬਹੁਤ ਮੁਬਾਰਕਬਾਦ...ਸ਼ਹੀਦ ਭਗਤ ਸਿੰਘ ਜਿਹੇ ਸੂਰਮੇ ਸਦੀਆਂ ਵਿੱਚ ਵਿਰਲੇ ਹੀ ਹੁੰਦੇ ਨੇਂ...ਦੇਸ਼ ਦੇ ਇਸ ਮਹਾਨ ਸਪੂਤ ਦੀ ਲਾਸਾਨੀ ਕੁਰਬਾਨੀ ਨੂੰ ਮੇਰਾ ਸਿਰ ਝੁਕਾ ਕੇ ਸਲਾਮ....

ਇਨਕਲਾਬ ਜਿੰਦਾਬਾਦ.....

ਉਹ ਹਨੇਰੀਆਂ ਰਾਤਾਂ ਨੂੰ ਰੌਸ਼ਨ ਕਰਦਾ ਇੱਕ ਚਿਰਾਗ ਸੀ
ਜੀਹਦੀ ਅਵਾਜ਼ ਵਿੱਚ ਗੂੰਜਦੀ ਸਾਰੇ ਦੇਸ਼ ਦੀ ਅਵਾਜ਼ ਸੀ

ਦੇਸ਼ ਲਈ ਅਥਾਹ ਪੇ੍ਮ ਉਹਦੇ ਅੰਦਰ ਠਾਠਾਂ ਮਾਰਦਾ ਸੀ
ਉਹਦੀ ਕਰਾਂਤੀਕਾਰੀ ਸੋਚ ਕਰਦੀ ਸੁੰਨੇ ਰਾਹ ਅਬਾਦ ਸੀ

ਐਸਾ ਜੋਸ਼ ਸੀ ਉਸ ਅੰਦਰ ਜੋ ਸਦੀਆਂ ਤੋਂ ਵੇਖਿਆ ਨਾਂ
ਖੌਰੇ ਉਹ ਇਨਕਲਾਬੀ ਸੀ ਜਾਂ ਖੁਦ ਇਨਕਲਾਬ ਸੀ

ਉਹਨੂੰ ਨਾਸਮਝ ਕਹਿਣ ਵਾਲਾ ਮਰਿਆ ਮੌਤ ਕੁੱਤੇ ਦੀ
ਉਹ ਹੱਸਕੇ ਚੜਿਆ ਫ਼ਾਂਸੀ ਤੇ ਉਹਦਾ ਵੱਖਰਾ ਅੰਦਾਜ਼ ਸੀ

ਅੱਜ ਅਵਾਮ ਦਬੀ ਹੋਈ ਐ ਤੇ ਨੇਤਾ ਲੁੱਟੀ ਜਾਂਦੇ ਨੇਂ
ਆਓ ਬਣਾਈਏ ਜੋ ਭਗਤ ਸਿੰਘ ਦੇ ਸੁਪਨਿਆਂ ਦਾ ਪੰਜਾਬ ਸੀ

.........ਨਿਮਰਬੀਰ ਸਿੰਘ.......
27 Sep 2012

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

Thanks JASS & Nimar idhar haazri lagwaun layi...

03 Oct 2012

Showing page 29 of 31 << First   << Prev    23  24  25  26  27  28  29  30  31  Next >>   Last >> 
Reply