ਹੁਣ ਯਾਰ ਨੂੰ ਉਲਾਂਭੇ ਦੇਂਵੇਂ ਨੀ ਹੋਰ ਥਾਂ ਕਰਾਕੇ ਮੰਗਣੀ ਨਾਰੇ ਨਾਰੇ
ਰਹਿ ਗਿਆ ਮੈਂ ਹੱਥ ਮਲਦਾ ਨੀ ਮੁਟਿਆਰੇ...ਨੀ ਮੁਟਿਆਰੇ....
ਇਹਦੇ ਵਿੱਚ ਨਾ ਕਸੂਰ ਕੋਈ ਮੇਰਾ ਮਾਪਿਆਂ ਦੀ ਹੋਈ ਮਰਜ਼ੀ ਚੰਨ ਵੇ..ਚੰਨ ਵੇ
ਇੱਕ ਵਾਰੀ ਬੋਲ ਹੱਸਕੇ ਗੱਲ ਮੰਨ ਵੇ.....
ਤੇਰਾ ਯਾਰ ਵਚਨਾਂ ਦਾ ਪੂਰਾ ਤੂੰਹੀਉਂ ਬੱਸ ਮੁਖ ਮੋੜ ਗਈ ਝੱਲੀਏ ...ਝੱਲੀਏ
ਨੀ ਮਿਤਰਾਂ ਦੀ ਹਾਅ ਲੱਗ ਜਾਊ ਤੈਂਨੂੰ ਬੱਲੀਏ...........
ਤੇਰੇ ਮਾਰਾ ਚੜਿਆ ਕਿੱਕਰ ਤੇ ਤੈਂ ਦਾਤਣ ਨਾ ਕੀਤੀ
ਨੀ ਪਾਸਾ ਵੱਟ ਲੰਘ ਕੇ ਲੰਘ ਗਈ ਕੋਲਦੀ
ਪਾਸਾ ਵੱਟ ਲੰਘ ਕੇ ਲੰਘ ਗਈ ਕੋਲ ਦੀ ਸਾਡੀ ਸੀ ਘੁੱਟ ਪੀਤੀ
ਹੁਣ ਕਿਉਂ ਤੋੜ ਗਈ ਸੱਜਣਾਂ ਨਾਲ ਪਰੀਤੀ
ਨੀਂ ਹੁਣ ਕਿਉਂ ਤੋੜ ਗਈ ਸੱਜਣਾਂ ਨਾਲ ਪਰੀਤੀ
ਹੁਣ ਕਿਉਂ ਤੋੜ ਗਈ ਸੱਜਣਾਂ ਨਾਲ ਪਰੀਤੀ....
ਵੇ ਕੰਧਾਂ ਨੂੰ ਵੀ ਕੰਨ ਹੁੰਦੇ ਨੇ
ਮੇਰੀ ਬਾਂਹ ਛੱਡਦੇ ਅਣਜਾਣਾਂ
ਵੇ ਨਾਲੇ ਮੇਰਾ ਦਿਲ ਮੋੜਦੇ .....
ਵੇ ਨਾਲੇ ਮੇਰਾ ਦਿਲ ਮੋੜਦੇ
ਵੇ ਮੈਂ ਕੱਲ ਨੂੰ ਭੂਆ ਦੇ ਪਿੰਡੋਂ ਜਾਣਾ
ਨਾਲੇ ਮੇਰਾ ਦਿਲ ਮੋੜਦੇ
ਵੇ ਮੈਂ ਕੱਲ ਨੂੰ ਭੂਆ ਦੇ ਪਿੰਡੋਂ ਜਾਣਾ
ਨਾਲੇ ਮੇਰਾ ਦਿਲ ਮੋੜਦੇ
ਵੇ ਮੈਂ ਕੱਲ ਨੂੰ ਭੂਆ ਦੇ ਪਿੰਡੋਂ ਜਾਣਾ