Home > Communities > Punjabi Boli > Forum > messages
ਮਿੱਤਰੋ ਐਨਾ ਘੋੜਾ ਨਾਂ ਭਜਾਓ ,,,,,,,, ਮੈਂ ਜੋ ਸ਼ਬਦ ਮੈ ਦਿੱਤੇ ਸੀ ਓਹਨਾ ਦੇ ਜਵਾਬ ਦੇਣ ਤੋ ਬਾਅਦ ਹੀ ਆਪਣੇ ਸ਼ਬਦ ਦਿਓ ਮੈਂ ਆਪਣੇ ਸ਼ਬਦ ਇੱਕ ਵਾਰ ਫਿਰ ਯਾਦ ਦਿਵਾ ਦਿੰਦਾ ਹਾਂ ,, ੧```` ਕੋਕੜੂ ੨````` ਮੁੰਨੀ ੩`````` ਅਰ੍ਲੀ
ਮਿੱਤਰੋ ਐਨਾ ਘੋੜਾ ਨਾਂ ਭਜਾਓ ,,,,,,,, ਮੈਂ ਜੋ ਸ਼ਬਦ ਮੈ ਦਿੱਤੇ ਸੀ ਓਹਨਾ ਦੇ ਜਵਾਬ ਦੇਣ ਤੋ ਬਾਅਦ ਹੀ ਆਪਣੇ ਸ਼ਬਦ ਦਿਓ ਮੈਂ ਆਪਣੇ ਸ਼ਬਦ ਇੱਕ ਵਾਰ ਫਿਰ ਯਾਦ ਦਿਵਾ ਦਿੰਦਾ ਹਾਂ ,, ੧```` ਕੋਕੜੂ ੨````` ਮੁੰਨੀ ੩`````` ਅਰ੍ਲੀ
Yoy may enter 30000 more characters.
09 Jul 2011
ਕੋਕੜੂ - ਮੂੰਗੀ ਦੀ ਦਾਲ ਵਿੱਚ ਜੋ ਦਾਣਾ ਗਲਦਾ ਨਹੀਂ ਮੁੰਨੀ- ਪਸ਼ੂ ਬੰਨਣ ਲਈ ਲੱਕੜ ਦਾ ਗੱਡਿਆ ਕਿੱਲਾ ਜੋ ਉੱਪਰੋਂ ਘੜਿਆ ਹੁੰਦਾ ਹੈ । ਅਰਲੀ- ਸ਼ਾਇਦ ਤੁਹਾਡੇ ਅਰਲ ਨੂੰ ਅਰਲੀ ਕਹਿੰਦੇ ਹੋਣ, ਦਰਵਾਜੇ ਦਾ ਕੁੰਡਾ । ਠੀਕ ਆ ਵੀਰ ਇਹ ਜਵਾਬ ?
10 Jul 2011
Sat shri akal harinder veer ji 1~ tuhada pehla jwab bilkul theek a veer ji 2~bai ji saade ilaake ch taan pashu banan lyi gadi lakad nu killa hi kehnde ne par jo mere vallo sahi jwab hai oh hai hal de uparle hisse vich jo lakad layi jandi a hal nu sambaalan lyi usnu munni kehnde ne , 3~ arli vir ji jo panjaali ch balad jotan to baahad side te lakad da danda fasayea janda a taan jo balad baahar na aa sake , te darwaje de jo puraane sariye de kunde hunde san ohna nu laun to baad jo lakad kunde vich fasayi jandi c usnu arli kehnde san.hun next word das deyo vir ji
10 Jul 2011
ਦੋਸਤਾਂ ਨੂੰ ਬੇਨਤੀ ਹੈ ਕਿ ਸ਼ਬਦ ਪੰਜਾਬੀ ਵਿੱਚ ਲਿਖਿਆ ਕਰੋ ਕਿਉਂਕਿ ਅੰਗਰੇਜ਼ੀ 'ਚ ਕਈ ਵਾਰ ਅਸਲੀ ਸ਼ਬਦ ਸਮਝ ਨਹੀਂ ਆਉਂਦਾ..। 1- ਕੜਬ 2- ਮੁਹਾਰ ਇਹਨਾ ਦੇ ਅਰਥ ਦੱਸੋ..?
14 Jul 2011
ਮਿੱਤਰ ਜੀ ਮੈ ਵੀ ਪੰਜਾਬੀ ਦਾ ਸ਼ੌਕੀਨ ਹਾਂ ਪਰ ਮਜਬੂਰੀ ਆ ਵੀਰ ਜੀ ਫੋਨ ਤੇ ਪੰਜਾਬੀ ਲਿਖੀ ਨਹੀ ਜਾਂਦੀ ਤੇ ਮੈ ਜਿਆਦਾ ਫੋਨ ਤੋਂ ਹੀ ਓਨਲਾਇਨ ਹੁੰਦਾ ਹਾਂ ਇਸੇ ਕਰਕੇ ਮੈ ਇਸ ਸਵਾਲ ਦਾ ਜਵਾਬ ਪਹਿਲਾਂ ਨਹੀਂ ਦਿੱਤਾ
ਵੀਰ ਜੀ ਹੁਣ ਤੁਹਾਡੇ ਸਵਾਲਾਂ ਦੇ ਜਵਾਬ
੧...ਕੜਬ ~~ ਜਵਾਰ ਦੇ ਸੁੱਕੇ ਟਾਂਡੇ ਕੜਬ ਅਖਵਾਉਂਦੇ ਨੇ | 2...ਮੁਹਾਰ ~~ਡਾਚੀ ਨੂੰ ਸੰਭਾਲਣ ਲਈ ਜੋ ਰੱਸੀਆਂ ਪਾਈਆਂ ਜਾਂਦੀਆਂ ਹਨ ਓਹਨਾਂ ਨੂੰ ਮੁਹਾਰਾਂ ਕਹਿੰਦੇ ਹਨ |
ਪੰਜਾਬੀ ਲੋਕ ਗੀਤ ਦੇ ਬੋਲ ਵੀ ਨੇਂ ~ ਡਾਚੀ ਵਾਲਿਆ ਮੋੜ ਮੁਹਾਰ ਵੇ

23 Jul 2011
ਦੋਸਤੋ ਅਗਲੇ ਲਫਜ ~~~੧,,ਨੇਤਰਾ ੨...ਕੁੜ
23 Jul 2011
ਨੇਤਰਾ- ਹੱਥ ਵਾਲੀ ਮਧਾਣੀ ਨੂੰ ਰਿੜਕਣ ਵਾਲੀ ਸਣ ਦੀ ਵੱਟੀ ਹੋਈ ਰੱਸੀ ਜਿਸਦੇ ਦੋਵਾਂ ਸਿਰਿਆਂ 'ਤੇ ਢੀਂਡੀਆਂ ਲੱਗੀਆਂ ਹੁੰਦੀਆਂ ਨੇ ।ਕੁੜ- ਰਿੜਕਣੇ ਦੇ ਮੂੰਹ 'ਤੇ ਸੁਰਾਖ ਕੱਢ ਕੇ ਰੱਖੀ ਲੱਕੜ ਜਿਹੜੀ ਮਧਾਣੀ ਨੂੰ ਰਿੜਕਣੇ ਦੇ ਵਿਚਕਾਰ ਰੱਖਣ ਦਾ ਕੰਮ ਕਰਦੀ ਹੈ..।
26 Jul 2011
great going..... very informative..... harinder and gurminder veer..... i must appreciate.. great job...!!
26 Jul 2011
Correct Answer Brar g.baki Minder g nu yada knowledge hai.
27 Jul 2011
Copyright © 2009 - punjabizm.com & kosey chanan sathh