Anything goes here..
 View Forum
 Create New Topic
  Home > Communities > Anything goes here.. > Forum > messages
Showing page 90 of 97 << First   << Prev    86  87  88  89  90  91  92  93  94  95  Next >>   Last >> 
Amrinder Singh
Amrinder
Posts: 4138
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 
Te Grewal Sahab... tuhade te main kall nu aauna..... :P :)

14 Jun 2011

ਸਟਾਲਿਨਵੀਰ ਸਿੰਘ  ਸਿੱਧੂ
ਸਟਾਲਿਨਵੀਰ ਸਿੰਘ
Posts: 313
Gender: Male
Joined: 15/Jun/2010
Location: Mumbai / chandigarh
View All Topics by ਸਟਾਲਿਨਵੀਰ ਸਿੰਘ
View All Posts by ਸਟਾਲਿਨਵੀਰ ਸਿੰਘ
 
ਕੁਕਨੂਸ ਕੋਲ ਖਿਆਲਾਂ ਦੀ ਖੂਬਸੂਰਤੀ ਹੈ । ਲਫਜਾਂ ਦਾ ਅਥਾਹ ਭੰਡਾਰ ਹੈ । ਕਿਸੇ ਵੀ ਸਵਾਲ ਦਾ ਜਵਾਬ ਦੇਣ ਦਾ ਉਸਦਾ ਵਿਲੱਖਣ ਅੰਦਾਜ ਹੈ ।
ਮੈਨੂੰ ਉਸਦੇ ਵਿੱਚੋਂ ਸੰਭਾਵਨਾਵਾਂ ਦਾ ਚੜਦਾ ਸੂਰਜ ਨਜ਼ਰ ਆਉਂਦਾ ਹੈ । ਉਸ ਕੋਲ ਰੌਸ਼ਨ ਦਿਮਾਗ ਤੇ ਚੇਤਨ ਸੋਚ ਵੀ ਹੈ । ਉਸਦੀ ਹਰ ਕਵਿਤਾ ਵਫਾ ਦੀ ਹਾਮੀ ਭਰਦੀ ਹੈ।  ਉਹ ਖੁੱਲੀ ਕਵਿਤਾ ਦੇ ਸਫਰ ਦੀ ਨਿਵੇਕਲੀ ਰਾਹੀ ਹੋ ਨਿਬੜੀ । ਢੇਰ ਸਾਰੀਆਂ ਦੁਆਵਾਂ ਕੁਕਨੂਸ ਲਈ ।
1 ਕੁਕਨੂਸ ਦਾ ਜਨਮ ਕਿਵੇਂ ਹੋਇਆ ?
ਇਹ ਲਫ਼ਜ ਮੇਰੀ ਪਹਿਚਾਣ ਹੀ ਨਹੀਂ ਮੇਰੀ ਹੋਂਦ ਹੀ ਇਸ 'ਤੇ ਟਿਕੀ ਹੈ । ਮੇਰੀ ਜਿੰਦਗੀ ਹੈ ਇਹ ਲਫ਼ਜ , ਸ਼ਾਇਦ 7ਵੀਂ 'ਚ ਸੀ। ਮੈਂ ਜਦ ਕਿਤੇ ਇਹ ਲਫ਼ਜ ਪੜਿਆ  ਤੇ ਬਸ ਅੰਦਰ ਬਹਿ ਗਿਆ , ਉਦੋਂ ਐਨੀ ਸੋਝੀ ਨਹੀਂ ਸੀ , ਫਿਰ ਬਹੁਤ ਸਾਲਾਂ ਬਾਅਦ orkut ਫਿਰ facebook 'ਤੇ punjabizm
'ਤੇ ਆਏ ਤਾਂ ਇਹ ਲਫ਼ਜ ਹੀ ਬਸ ਪਹਿਚਾਣ ਬਣ ਗਿਆ । ਕਿਉਂ ਜੋ ਜਿੰਦਗੀ ਦੇ ਤਜੁਰਬੇ ਹੀ ਕੁਝ ਐਸੇ ਨੇ ਕਿ ਮੈਂ ਇਸ ਨਾਮ ਤੋਂ ਇਸਦੇ ਅਰਥਾਂ ਨਾਲ ਖੁਦ ਨੂੰ  identify  ਕਰ ਸਕਦੀ ਹਾਂ । ਬਹੁਤ ਘੱਟ ਸ਼ਖਸ਼ ਐਸੈ ਹੁੰਦੇ ਹਨ  , ਜੋ ਆਪਣਾ ਨਾਂਮਕਰਣ ਖੁਦ ਕਰ ਸਕਦੇ ਨੇ ਤੇ ਮੈਂ ਉਹਨਾਂ ਲੋਕਾਂ 'ਚੋਂ ਇੱਕ ਹਾਂ  । ਮੈਨੂੰ ਖੁਸ਼ੀ ਹੈ ਇਸ ਗੱਲ ਦੀ ਤੇ ਦੂਜੀ ਗੱਲ ਇਸ ਨਾਮ ਵਿੱਚ 'ਆਪਣੀ ਪਹਿਚਾਣ' ਤੇ ਜਿੱਦ ਵੀ ਛੁਪੀ ਹੋਈ  ਹੈ ।
ਆਪਣੀ ਐਨੀ ਸਾਲ ਪੁਰਾਣੀ ਘਰਦਿਆਂ ਤੇ ਸਮਾਜ ਦੀ ਦਿੱਤੀ ਪਹਿਚਾਣ ਮਿਟਾਕੇ ਇੱਕ ਨਵੀਂ ਪਹਿਚਾਣ ਮੁੜ ਤੋਂ ਬਣਾਉਣੀ , ਇਹ ਮੇਰਾ ਫ਼ੈਸਲਾ ਸੀ ਜੋ ਸਫਲ ਹੋਇਆ  ।

ਕੁਕਨੂਸ ਕੋਲ ਖਿਆਲਾਂ ਦੀ ਖੂਬਸੂਰਤੀ ਹੈ । ਲਫਜਾਂ ਦਾ ਅਥਾਹ ਭੰਡਾਰ ਹੈ । ਕਿਸੇ ਵੀ ਸਵਾਲ ਦਾ ਜਵਾਬ ਦੇਣ ਦਾ ਉਸਦਾ ਵਿਲੱਖਣ ਅੰਦਾਜ ਹੈ ।

ਮੈਨੂੰ ਉਸਦੇ ਵਿੱਚੋਂ ਸੰਭਾਵਨਾਵਾਂ ਦਾ ਚੜਦਾ ਸੂਰਜ ਨਜ਼ਰ ਆਉਂਦਾ ਹੈ । ਉਸ ਕੋਲ ਰੌਸ਼ਨ ਦਿਮਾਗ ਤੇ ਚੇਤਨ ਸੋਚ ਵੀ ਹੈ । ਉਸਦੀ ਹਰ ਕਵਿਤਾ ਵਫਾ ਦੀ ਹਾਮੀ ਭਰਦੀ ਹੈ।  ਉਹ ਖੁੱਲੀ ਕਵਿਤਾ ਦੇ ਸਫਰ ਦੀ ਨਿਵੇਕਲੀ ਰਾਹੀ ਹੋ ਨਿਬੜੀ । ਢੇਰ ਸਾਰੀਆਂ ਦੁਆਵਾਂ ਕੁਕਨੂਸ ਲਈ ।

1 ਕੁਕਨੂਸ ਦਾ ਜਨਮ ਕਿਵੇਂ ਹੋਇਆ ?

ਇਹ ਲਫ਼ਜ ਮੇਰੀ ਪਹਿਚਾਣ ਹੀ ਨਹੀਂ ਮੇਰੀ ਹੋਂਦ ਹੀ ਇਸ 'ਤੇ ਟਿਕੀ ਹੈ । ਮੇਰੀ ਜਿੰਦਗੀ ਹੈ ਇਹ ਲਫ਼ਜ , ਸ਼ਾਇਦ 7ਵੀਂ 'ਚ ਸੀ। ਮੈਂ ਜਦ ਕਿਤੇ ਇਹ ਲਫ਼ਜ ਪੜਿਆ  ਤੇ ਬਸ ਅੰਦਰ ਬਹਿ ਗਿਆ , ਉਦੋਂ ਐਨੀ ਸੋਝੀ ਨਹੀਂ ਸੀ , ਫਿਰ ਬਹੁਤ ਸਾਲਾਂ ਬਾਅਦ orkut ਫਿਰ facebook 'ਤੇ punjabizm 'ਤੇ ਆਏ ਤਾਂ ਇਹ ਲਫ਼ਜ ਹੀ ਬਸ ਪਹਿਚਾਣ ਬਣ ਗਿਆ । ਕਿਉਂ ਜੋ ਜਿੰਦਗੀ ਦੇ ਤਜੁਰਬੇ ਹੀ ਕੁਝ ਐਸੇ ਨੇ ਕਿ ਮੈਂ ਇਸ ਨਾਮ ਤੋਂ ਇਸਦੇ ਅਰਥਾਂ ਨਾਲ ਖੁਦ ਨੂੰ  identify  ਕਰ ਸਕਦੀ ਹਾਂ । ਬਹੁਤ ਘੱਟ ਸ਼ਖਸ਼ ਐਸੈ ਹੁੰਦੇ ਹਨ  , ਜੋ ਆਪਣਾ ਨਾਂਮਕਰਣ ਖੁਦ ਕਰ ਸਕਦੇ ਨੇ ਤੇ ਮੈਂ ਉਹਨਾਂ ਲੋਕਾਂ 'ਚੋਂ ਇੱਕ ਹਾਂ  । ਮੈਨੂੰ ਖੁਸ਼ੀ ਹੈ ਇਸ ਗੱਲ ਦੀ ਤੇ ਦੂਜੀ ਗੱਲ ਇਸ ਨਾਮ ਵਿੱਚ 'ਆਪਣੀ ਪਹਿਚਾਣ' ਤੇ ਜਿੱਦ ਵੀ ਛੁਪੀ ਹੋਈ  ਹੈ ।

ਆਪਣੀ ਐਨੀ ਸਾਲ ਪੁਰਾਣੀ ਘਰਦਿਆਂ ਤੇ ਸਮਾਜ ਦੀ ਦਿੱਤੀ ਪਹਿਚਾਣ ਮਿਟਾਕੇ ਇੱਕ ਨਵੀਂ ਪਹਿਚਾਣ ਮੁੜ ਤੋਂ ਬਣਾਉਣੀ , ਇਹ ਮੇਰਾ ਫ਼ੈਸਲਾ ਸੀ ਜੋ ਸਫਲ ਹੋਇਆ  ।

2 ਕੁਕਨੂਸ ਤੇ ਕਵਿਤਾ ਦਾ ਆਪਸੀ ਰਿਸ਼ਤਾ ਕਿੰਨਾ ਕੁ ਪੁਰਾਣਾ ਹੈ ?

ਸਹੀ ਮਾਇਨਿਆਂ 'ਚ ਆਖੀਏ ਤਾਂ 8 ਮਹੀਨੇ 11 ਦਿਨ ਪਰ ਜੇ ਟੁੱਟਵਾਂ ਦੇਖੀਏ ਤਾਂ ਕੋਈ 15 ਕੁ ਸਾਲ ਪੁਰਾਣਾ...

3 ਆਪਣੀ ਕੋਈ ਲਿਖਤ ਜਿਸ ਨਾਲ ਤਹਾਨੂੰ ਸਭ ਤੋਂ ਜਿਆਦਾ ਮੋਹ ਹੈ .?

ਉਂਜ ਤਾਂ ਸਾਰੀਆਂ ਹੀ ਨੇ ਪਰ 'ਰਿਸ਼ੀ ਨਾਲ ਵਾਰਤਾ' , 'ਮੇਰਾ ਬਾਬਾ ਨਾਨਕ' , 'ਮੈਂ ਸਿਆਣਾ ਹੋ ਗਿਆ' , 'ਬੇਸਿਰੇ ਲੋਕ'  ।

continue.....

24 Jun 2011

ਸਟਾਲਿਨਵੀਰ ਸਿੰਘ  ਸਿੱਧੂ
ਸਟਾਲਿਨਵੀਰ ਸਿੰਘ
Posts: 313
Gender: Male
Joined: 15/Jun/2010
Location: Mumbai / chandigarh
View All Topics by ਸਟਾਲਿਨਵੀਰ ਸਿੰਘ
View All Posts by ਸਟਾਲਿਨਵੀਰ ਸਿੰਘ
 
4  ਕਿਸ ਸ਼ਖਸ਼ ਤੋਂ ਜਿਆਦਾ ਪ੍ਰਭਾਵਿਤ ਹੋ ?
ਸ਼ਾਇਦ ਕਿਸੇ ਤੋਂ ਵੀ ਨਹੀਂ , ਮੈਂ ਕਿਸੇ ਵਰਗੀ  ਤੇ ਬਣਨਾ ਵੀ ਨਹੀਂ ਚਾਹੁੰਦੀ  । ਕੋਈ ਵੀ ਸ਼ਖਸ਼ ਐਸਾ ਨਹੀਂ ਜਿਸਨੂੰ ਮੈਂ ਆਖ ਸਕਾਂ ਕਿ ਮੈਂ ਉਸਦਾ ਅਕਸ ਹਾਂ   । ਕੁਝ ਮਹਾਨ ਹਸਤੀਆਂ ਦੀ ਕਿਸੇ ਕਿਸੇ ਗੁਣ ਦੀ ਮੈਂ ਬਹੁਤ ਕਰਦੀ ਹਾਂ , ਜਿਵੇਂ ਗੁਰੂ ਨਾਨਕ ਸਾਹਿਬ ਦੀ ਹਲ਼ੀਮੀ , ਗੋਬਿੰਦ ਸਿੰਘ ਜੀ ਦੀ ਦੂਰ-ਦ੍ਰਿਸ਼ਟੀ ਤੇ ਹੌਂਸਲਾ , ਭਗਤ ਧੰਨਾ ਦਾ ਵਿਸ਼ਵਾਸ਼ , ਕਿਰਨ ਬੇਦੀ ਦੀ ਇਮਾਨਦਾਰੀ , ਇਮਰੋਜ ਦਾ ਸਮਰਪਣ , ਗਾਲਿਬ ਦਾ ਅੰਦਾਜ , ਭਗਤ ਸਿੰਘ ਦੇ ਜ਼ਜਬੇ , ਲਕਸ਼ਮੀ ਬਾਈ ਦੀ ਯੁੱਧ ਕਲਾ ,  ਆਪਣੇ ਮਾਂ-ਬਾਪ ਦੀ ਸਹਿਣ ਸ਼ਕਤੀ , ਡਾ. ਐੱਮ. ਐੱਸ. ਰੰਧਾਵਾ ਦੀ ਕਲ਼ਾਤਮਿਕ ਪ੍ਰਸ਼ਾਸ਼ਨਿਕ ਸੂਝ ਅਤੇ ਆਪਣੇ ਅਧਿਆਪਕ ਡਾ. ਤਰਲੋਕ ਬੰਧੂ ਦਾ ਮਨੋ-ਵਿਗਿਆਨਿਕ ਤਜੁਰਬਾ  ।
5 ਕੋਈ ਐਸੀ ਕਿਤਾਬ ਜੋ ਤੁਸੀਂ ਚਾ੍ਹੋ ਕਿ ਹਰ  ਸ਼ਖਸ਼ ਪੜੇ  ?
ਗੁਰੂ ਗ੍ਰੰਥ ਸਾਹਿਬ , ਮੇਰਾ ਦਾਗਿਸਤਾਨ , ਮੇਰਾ ਪਿੰਡ , ਅੰਮਿ੍ਤਾ ਦੀ ਰਸੀਦੀ ਟਿਕਟ , ਖੁਸ਼ਵੰਤ ਸਿੰਘ ਦੀ ਮੌਤ ਮੇਰੀ ਦਹਿਲੀਜ਼ ਤੇ , 
ਗਾਰਗੀ ਦੀ ਸ਼ਰਬਤ ਦੀਆਂ ਘੁੱਟਾਂ ਤੇ ਸ਼ਿਵ ਦੀ ਲੂਣਾ  ।
6 ਮਨ ਨੂੰ ਖੁਸ਼ੀ ਕਿੱਥੋਂ ਮਿਲਦੀ ਹੈ ?
ਬਹੁਤ ਜਿਆਦਾ ਖੁਸ਼ ਤਾਂ ਮੈਂ ਘੱਟ ਹੀ ਹੁੰਦੀ ਹਾਂ , ਡਰਦੀ ਹਾਂ ਕਿਤੇ ਨਜ਼ਰ ਹੀ ਨਾ ਲੱਗ ਜਾਵੇ ਖੁਸ਼ੀਆਂ ਨੂੰ । ਜਿਆਦਾਤਰ ਗੰਭੀਰ ਹੀ ਹੁੰਦੀ ਹਾਂ ।
ਪਰ ਪਿਛਲੇ ਕੁਝ ਵਖਤ ਤੋਂ ਮੈਂ ਹੱਸਣਾ ਸਿੱਖ ਲਿਆ । ਅਮਨ ਬਹੁਤ ਹਸਾਂਉਦੀ ਹੈ ਮੈਨੂੰ ਸਟਾਲਿਨ ਵੀ ।
ਖੁਸ਼ ਤਾਂ ਮੈਂ ਬਸ ਮਾਮੂਲੀ ਜਿਹੀ ਗੱਲ 'ਤੇ ਵੀ  ਹੋ ਜਾਂਦਾ ਹਾਂ । ਕੋਈ ਫੁੱਲ ਖਿੜਿਆ ਤਾਂ ਖੁਸ਼ , ਚੰਨ ਵੇਖਲਿਆ ਤਾਂ ਖੁਸ਼ , ਮਾਂ ਦੇ ਹੱਥਾਂ ਦੀ ਰੋਟੀ ਖਾ ਕੇ ਖੁਸ਼ , ਮਿੱਟੀ ਦੀ ਖੁਸ਼ਬੋ ਨੂੰ ਮਹਿਸੂਸ ਕਰਕੇ ਖੁਸ਼ , ਬਾਰਿਸ਼ ਦੀਆਂ ਬੂੰਦਾਂ ਨੂੰ ਫੜਕੇ ਖੁਸ਼ । 
7 ਹੁਣ ਤੱਕ ਦੀ ਕੋਈ ਵਿਸ਼ੇਸ਼ ਪ੍ਰਾਪਤੀ ?
ਪ੍ਰਾਪਤੀ____ ਰੱਬ ਵਰਗੇ ਦੋਸਤ  ਹੰਕਾਰ ਨਹੀਂ  ਪਰ ਸਵੈਮਾਣ ਅਤੇ ਪ੍ਰਮਾਤਮਾ ਦੇ ਬਖਸ਼ੇ ਚੰਦ ਅਲਫਾਜ 

4  ਕਿਸ ਸ਼ਖਸ਼ ਤੋਂ ਜਿਆਦਾ ਪ੍ਰਭਾਵਿਤ ਹੋ ?

ਸ਼ਾਇਦ ਕਿਸੇ ਤੋਂ ਵੀ ਨਹੀਂ , ਮੈਂ ਕਿਸੇ ਵਰਗੀ  ਤੇ ਬਣਨਾ ਵੀ ਨਹੀਂ ਚਾਹੁੰਦੀ  । ਕੋਈ ਵੀ ਸ਼ਖਸ਼ ਐਸਾ ਨਹੀਂ ਜਿਸਨੂੰ ਮੈਂ ਆਖ ਸਕਾਂ ਕਿ ਮੈਂ ਉਸਦਾ ਅਕਸ ਹਾਂ   । ਕੁਝ ਮਹਾਨ ਹਸਤੀਆਂ ਦੀ ਕਿਸੇ ਕਿਸੇ ਗੁਣ ਦੀ ਮੈਂ ਬਹੁਤ ਕਰਦੀ ਹਾਂ , ਜਿਵੇਂ ਗੁਰੂ ਨਾਨਕ ਸਾਹਿਬ ਦੀ ਹਲ਼ੀਮੀ , ਗੋਬਿੰਦ ਸਿੰਘ ਜੀ ਦੀ ਦੂਰ-ਦ੍ਰਿਸ਼ਟੀ ਤੇ ਹੌਂਸਲਾ , ਭਗਤ ਧੰਨਾ ਦਾ ਵਿਸ਼ਵਾਸ਼ , ਕਿਰਨ ਬੇਦੀ ਦੀ ਇਮਾਨਦਾਰੀ , ਇਮਰੋਜ ਦਾ ਸਮਰਪਣ , ਗਾਲਿਬ ਦਾ ਅੰਦਾਜ , ਭਗਤ ਸਿੰਘ ਦੇ ਜ਼ਜਬੇ , ਲਕਸ਼ਮੀ ਬਾਈ ਦੀ ਯੁੱਧ ਕਲਾ ,  ਆਪਣੇ ਮਾਂ-ਬਾਪ ਦੀ ਸਹਿਣ ਸ਼ਕਤੀ , ਡਾ. ਐੱਮ. ਐੱਸ. ਰੰਧਾਵਾ ਦੀ ਕਲ਼ਾਤਮਿਕ ਪ੍ਰਸ਼ਾਸ਼ਨਿਕ ਸੂਝ ਅਤੇ ਆਪਣੇ ਅਧਿਆਪਕ ਡਾ. ਤਰਲੋਕ ਬੰਧੂ ਦਾ ਮਨੋ-ਵਿਗਿਆਨਿਕ ਤਜੁਰਬਾ  ।

5 ਕੋਈ ਐਸੀ ਕਿਤਾਬ ਜੋ ਤੁਸੀਂ ਚਾ੍ਹੋ ਕਿ ਹਰ  ਸ਼ਖਸ਼ ਪੜੇ  ?

ਗੁਰੂ ਗ੍ਰੰਥ ਸਾਹਿਬ , ਮੇਰਾ ਦਾਗਿਸਤਾਨ , ਮੇਰਾ ਪਿੰਡ , ਅੰਮਿ੍ਤਾ ਦੀ ਰਸੀਦੀ ਟਿਕਟ , ਖੁਸ਼ਵੰਤ ਸਿੰਘ ਦੀ ਮੌਤ ਮੇਰੀ ਦਹਿਲੀਜ਼ ਤੇ , 

ਗਾਰਗੀ ਦੀ ਸ਼ਰਬਤ ਦੀਆਂ ਘੁੱਟਾਂ ਤੇ ਸ਼ਿਵ ਦੀ ਲੂਣਾ  ।

6 ਮਨ ਨੂੰ ਖੁਸ਼ੀ ਕਿੱਥੋਂ ਮਿਲਦੀ ਹੈ ?

ਬਹੁਤ ਜਿਆਦਾ ਖੁਸ਼ ਤਾਂ ਮੈਂ ਘੱਟ ਹੀ ਹੁੰਦੀ ਹਾਂ , ਡਰਦੀ ਹਾਂ ਕਿਤੇ ਨਜ਼ਰ ਹੀ ਨਾ ਲੱਗ ਜਾਵੇ ਖੁਸ਼ੀਆਂ ਨੂੰ । ਜਿਆਦਾਤਰ ਗੰਭੀਰ ਹੀ ਹੁੰਦੀ ਹਾਂ ।

ਪਰ ਪਿਛਲੇ ਕੁਝ ਵਖਤ ਤੋਂ ਮੈਂ ਹੱਸਣਾ ਸਿੱਖ ਲਿਆ । ਅਮਨ ਬਹੁਤ ਹਸਾਂਉਦੀ ਹੈ ਮੈਨੂੰ ਸਟਾਲਿਨ ਵੀ ।

ਖੁਸ਼ ਤਾਂ ਮੈਂ ਬਸ ਮਾਮੂਲੀ ਜਿਹੀ ਗੱਲ 'ਤੇ ਵੀ  ਹੋ ਜਾਂਦਾ ਹਾਂ । ਕੋਈ ਫੁੱਲ ਖਿੜਿਆ ਤਾਂ ਖੁਸ਼ , ਚੰਨ ਵੇਖਲਿਆ ਤਾਂ ਖੁਸ਼ , ਮਾਂ ਦੇ ਹੱਥਾਂ ਦੀ ਰੋਟੀ ਖਾ ਕੇ ਖੁਸ਼ , ਮਿੱਟੀ ਦੀ ਖੁਸ਼ਬੋ ਨੂੰ ਮਹਿਸੂਸ ਕਰਕੇ ਖੁਸ਼ , ਬਾਰਿਸ਼ ਦੀਆਂ ਬੂੰਦਾਂ ਨੂੰ ਫੜਕੇ ਖੁਸ਼ । Smile

7 ਹੁਣ ਤੱਕ ਦੀ ਕੋਈ ਵਿਸ਼ੇਸ਼ ਪ੍ਰਾਪਤੀ ?

ਪ੍ਰਾਪਤੀ____ ਰੱਬ ਵਰਗੇ ਦੋਸਤ  ਹੰਕਾਰ ਨਹੀਂ  ਪਰ ਸਵੈਮਾਣ ਅਤੇ ਪ੍ਰਮਾਤਮਾ ਦੇ ਬਖਸ਼ੇ ਚੰਦ ਅਲਫਾਜ  

continue

24 Jun 2011

ਸਟਾਲਿਨਵੀਰ ਸਿੰਘ  ਸਿੱਧੂ
ਸਟਾਲਿਨਵੀਰ ਸਿੰਘ
Posts: 313
Gender: Male
Joined: 15/Jun/2010
Location: Mumbai / chandigarh
View All Topics by ਸਟਾਲਿਨਵੀਰ ਸਿੰਘ
View All Posts by ਸਟਾਲਿਨਵੀਰ ਸਿੰਘ
 
8 ਕੋਈ ਨਾ-ਭੁੱਲਣਯੋਗ ਦਿਨ ਜਾਂ ਘਟਨਾ ?
ਨਾ ਭੁੱਲਣਯੋਗ ਤਾਂ ਚੰਗਾ ਵੀ ਹੁੰਦਾ ਤੇ ਮਾੜਾ ਵੀ , ਮਾੜਾ ਮੈਂ ਹੁਣ ਯਾਦ ਨਹੀਂ ਕਰਨਾ ਚਾਹੁੰਦੀ ਤੇ ਚੰਗਾ ਉਹ ਦਿਨ ਜਿਸ ਦਿਨ ਮੈਂ ਗੁਲਾਬ ਖਰੀਦੇ ਸੀ ।
9  ਕੋਈ ਅਫਸੋਸ ਜਾਂ ਪਛਤਾਵਾ ?
ਬਹੁਤ ਨੇ, ਜਿੰਦਗੀ ਆਪਣੇ ਆਪ 'ਚ ਇੱਕ ਪਛਤਾਵਾ ਲੱਗਦੀ ਹੈ । ਕਦੇ ਕਦੇ ਸੋਚਦੀ ਹਾਂ ਜੇ ਵਖਤ ਰਹਿੰਦੇ ਮੈਂ ਆਵਾਜ਼ ਬੁਲ਼ੰਦ ਕੀਤੀ ਹੁੰਦੀ ਤਾਂ ਸ਼ਾਇਦ ਅੱਜ ਜਿੰਦਗੀ ਹੋਰ ਦੀ ਹੋਰ ਹੁੰਦੀ । ਸਭ ਤੋਂ ਵੱਡਾ ਅਫਸੋਸ ਕਿ ਮੈਂ ਚਾਅ ਕੇ ਵੀ ਫਾਈਨ ਆਰਟਸ ਤੇ ਪੰਜਾਬੀ ਸਾਹਿਤ ਨਹੀਂ ਪੜ ਸਕਿਆ । ਮੇਰਾ ਸੌਂਕ ਮੇਰੀ ਪੜਾਈ , ਮੇਰਾ ਕੰਮ ਨਹੀਂ ਬਣ ਸਕਿਆ । ਮਾਤਾ-ਪਿਤਾ ਨੇ ਜੋ ਆਖਿਆ ਉਹੀ ਚੁੱਪ-ਚਾਪ ਮੰਨ ਲਿਆ । ਪਰ ਹੁਣ ਵਖਤ ਤੇ ਉਮਰ ਨਾਲ ਇਹ ਅਫਸੋਸ  ਵੀ ਮੱਧਮ ਪੈ ਰਿਹਾ । ਆਲਾ-ਦੁਆਲਾ ਵੇਖਦਿਆਂ ਆਪਣਾ ਆਪ ਬੜਾ ਖੁਸ਼ਨਸੀਬ ਲੱਗਦਾ ਹੈ ।  ਨਹੀਂ ਤਾਂ ਇੱਥੇ ਇਨਸਾਨ ਦੋ ਵਖਤ ਦੀ ਰੋਟੀ ਤੋਂ ਵੀ ਮੁਹਤਾਜ ਹੈ ।

8 ਕੋਈ ਨਾ-ਭੁੱਲਣਯੋਗ ਦਿਨ ਜਾਂ ਘਟਨਾ ?

ਨਾ ਭੁੱਲਣਯੋਗ ਤਾਂ ਚੰਗਾ ਵੀ ਹੁੰਦਾ ਤੇ ਮਾੜਾ ਵੀ , ਮਾੜਾ ਮੈਂ ਹੁਣ ਯਾਦ ਨਹੀਂ ਕਰਨਾ ਚਾਹੁੰਦੀ ਤੇ ਚੰਗਾ ਉਹ ਦਿਨ ਜਿਸ ਦਿਨ ਮੈਂ ਗੁਲਾਬ ਖਰੀਦੇ ਸੀ । Smile

9  ਕੋਈ ਅਫਸੋਸ ਜਾਂ ਪਛਤਾਵਾ ?

ਬਹੁਤ ਨੇ, ਜਿੰਦਗੀ ਆਪਣੇ ਆਪ 'ਚ ਇੱਕ ਪਛਤਾਵਾ ਲੱਗਦੀ ਹੈ । ਕਦੇ ਕਦੇ ਸੋਚਦੀ ਹਾਂ ਜੇ ਵਖਤ ਰਹਿੰਦੇ ਮੈਂ ਆਵਾਜ਼ ਬੁਲ਼ੰਦ ਕੀਤੀ ਹੁੰਦੀ ਤਾਂ ਸ਼ਾਇਦ ਅੱਜ ਜਿੰਦਗੀ ਹੋਰ ਦੀ ਹੋਰ ਹੁੰਦੀ । ਸਭ ਤੋਂ ਵੱਡਾ ਅਫਸੋਸ ਕਿ ਮੈਂ ਚਾਅ ਕੇ ਵੀ ਫਾਈਨ ਆਰਟਸ ਤੇ ਪੰਜਾਬੀ ਸਾਹਿਤ ਨਹੀਂ ਪੜ ਸਕਿਆ । ਮੇਰਾ ਸੌਂਕ ਮੇਰੀ ਪੜਾਈ , ਮੇਰਾ ਕੰਮ ਨਹੀਂ ਬਣ ਸਕਿਆ । ਮਾਤਾ-ਪਿਤਾ ਨੇ ਜੋ ਆਖਿਆ ਉਹੀ ਚੁੱਪ-ਚਾਪ ਮੰਨ ਲਿਆ । ਪਰ ਹੁਣ ਵਖਤ ਤੇ ਉਮਰ ਨਾਲ ਇਹ ਅਫਸੋਸ  ਵੀ ਮੱਧਮ ਪੈ ਰਿਹਾ । ਆਲਾ-ਦੁਆਲਾ ਵੇਖਦਿਆਂ ਆਪਣਾ ਆਪ ਬੜਾ ਖੁਸ਼ਨਸੀਬ ਲੱਗਦਾ ਹੈ ।  ਨਹੀਂ ਤਾਂ ਇੱਥੇ ਇਨਸਾਨ ਦੋ ਵਖਤ ਦੀ ਰੋਟੀ ਤੋਂ ਵੀ ਮੁਹਤਾਜ ਹੈ ।

continue

24 Jun 2011

ਸਟਾਲਿਨਵੀਰ ਸਿੰਘ  ਸਿੱਧੂ
ਸਟਾਲਿਨਵੀਰ ਸਿੰਘ
Posts: 313
Gender: Male
Joined: 15/Jun/2010
Location: Mumbai / chandigarh
View All Topics by ਸਟਾਲਿਨਵੀਰ ਸਿੰਘ
View All Posts by ਸਟਾਲਿਨਵੀਰ ਸਿੰਘ
 
10  ਕੀ ਕੀ ਸ਼ੌਂਕ ਰੱਖਦੇ ਹੋ  ?
ਸੁਪਨੇ ਵੇਖਣਾ , ਕਾਰਟੂਨ ਵੇਖਣਾ , ਲਿਖਣਾ-ਪੜਣਾ , ਘੁੰਮਣਾ , ਚੁੱਪ ਰਹਿਣਾ , ਕਦੇ ਕਦੇ ਬਸ ਫੇਸਬੁੱਕ  ।
11  ਗੁੱਸਾ ਕਦ ਆਉਂਦਾ ਹੈ ?
ਜਦ ਕਿਸੇ ਨਾਲ ਕੁੱਝ ਗਲਤ ਹੁੰਦਾ ਹੈ .......ਖਾਸ ਕਰ ਕਿਸੇ ਗਰੀਬ , ਲਾਚਾਰ , ਬੇਬੱਸ ਯਾ ਕਿਸੇ ਮਿਹਨਤਕਸ਼ ਨਾਲ ......ਗੁੱਸਾ ਕਈ ਵਾਰ ਬਸ ਐਂਵੇ ਹੀ ਆ ਜਾਂਦਾ ...ਕਿਸੇ ਨੇ ਗਰੀਬ ਨੂੰ ਪੂਰੀ ਦਿਹਾੜੀ ਨਹੀਂ ਦਿੱਤੀ , ਕੋਈ ਕਾਰ ਵਾਲਾ ਕਿਸੇ ਤੁਰੇ ਜਾਂਦੇ 'ਤੇ ਛਿੱਟੇ ਪਾ ਗਿਆ ਤਾਂ...ਕੋਈ ਕੁੜੀਆਂ , ਸ਼ਬਦਾਂ ਤੇ ਕਿਤਾਬਾਂ ਦੀ ਇੱਜਤ ਨਾ ਕਰੇ ਤਾਂ.....ਕੋਈ ਕਿਸੇ ਦੀ ਬੇਬਸੀ ਦਾ ਫਾਇਦਾ ਉਠਾਵੇ .ਤਾਂ.....ਮੈਨੂੰ ਗੁੱਸਾ ਜਿੱਦਾਂ ਇਕਦਮ ਆਉਂਦਾ ਉਵੇਂ ਚਲਿਆ ਵੀ ਜਾਂਦਾ ਪਰ ਮੈਨੂੰ ਉਹ ਵਜਹ ਤੇ ਸ਼ਖਸ਼ ਕਦੀ ਨਹੀਂ ਭੁੱਲਦਾ ਜਿਸ ਕਰਕੇ ਗੁੱਸਾ ਆਇਆ ਹੋਵੇ ।
12 ਮਨਪਸੰਦ ਲੋਕ ?
ਮੇਰੀ ਅਨਪੜ ਪਰ ਗਿਆਨਵਾਨ ਨਾਨੀ ਮਾਂ,
ਮੇਰੇ ਫੌਜੀ ਪਾਪਾ ਜੀ
ਮੇਰੇ ਸਕੂਲ ਦੇ ਪੰਜਾਬੀ  ਦੇ ਅਧਿਆਪਕ ਮੈਡਮ ਸਤਿਗੁਰ ਕੌਰ 
ਮੇਰੇ ਫਿਜ਼ਿਕਸ ਦੇ ਪ੍ਰੋਫੈਸਰ ਤੇ ਬਹੁਤ   unique ਇਨਸਾਨ ਕੁੰਵਰ ਰਾਜੀਵ ਸਰ  
ਮੇਰੇ ਦੋਸਤ , ਫਿਲਾਸਫਰ ਗਾਈਡ ਤੇ ਗੁਰੂ , ਮਨੋ-ਵਿਗਿਆਨਕ ਸੂਝ-ਬੂਝ ਵਾਲੇ ਡਾ. ਤਰਲੋਕ ਬੰਧੂ 
ਮੇਰੇ ਦੋਸਤ ਕਾਕੂ , ਸਟਾਲਿਨ , ਰਵੀ
ਮੇਰੀਆਂ ਦਸ ਸਾਲ ਪੁਰਾਣੀਆਂ ਸਹੇਲੀਆਂ ਨਿਸ਼ਾ ਤੇ ਨਵਰੀਤ ਅਤੇ ਮੇਰਾ ਸਾਰਾ ਪੰਜਾਬੀਜ਼ਮ ਤੇ ਫੇਸਬੁੱਕ ਦਾ ਪਰਿਵਾਰ
13  ਪੰਜਾਬੀਜ਼ਮ ਤੇ ਅੰਮੀ ਬਾਰੇ ? 
ਪੰਜਾਬੀਜ਼ਮ ਸਿਰਫ ਇੱਕ ਸਾਈਟ ਹੀ ਨਹੀਂ , ਮੇਰਾ ਪਰਿਵਾਰ ਹੈ , ਮੇਰੇ ਆਪੇ ਦਾ ਵਿਸਾਥਾਰ ਹੈ , ਮੈਂ ਆਪਣਾ
ਸਰਮਾਇਆ ਇੱਥੋਂ ਪਾਇਆ ਹੈ , ਮੇਰੀ ਜਿੰਦਗੀ 'ਚ ਪੰਜਾਬੀਜ਼ਮ  ਉਹੀ ਹੈ , ਜੋ ਇਨਸਾਨ ਲਈ ਅੱਖਾਂ ਜਿਸ ਨਾਲ ਉਸਦਾ ਰਿਸ਼ਤਾ ਲੋਕਾਈ ਨਾਲ ਜੁੜਦਾ ਹੈ ।
ਤੇ ਅੰਮੀ ਸਾਡੇ  ADMIN. SAAB ਹੀ ਨਹੀਂ , ਬਹੁਤ ਜਹੀਨ , ਸੁਲਝੇ ਹੋਏ ਸਖਸ਼ ਨੇ  , ਰੱਬ ਉਹਨਾਂ 'ਤੇ ਹੋਰ ਮੇਹਰ ਕਰੇ । 
ਰੱਬ ਰਾਖਾ

10  ਕੀ ਕੀ ਸ਼ੌਂਕ ਰੱਖਦੇ ਹੋ  ?

ਸੁਪਨੇ ਵੇਖਣਾ , ਕਾਰਟੂਨ ਵੇਖਣਾ , ਲਿਖਣਾ-ਪੜਣਾ , ਘੁੰਮਣਾ , ਚੁੱਪ ਰਹਿਣਾ , ਕਦੇ ਕਦੇ ਬਸ ਫੇਸਬੁੱਕ  । Smile

11  ਗੁੱਸਾ ਕਦ ਆਉਂਦਾ ਹੈ ?

ਜਦ ਕਿਸੇ ਨਾਲ ਕੁੱਝ ਗਲਤ ਹੁੰਦਾ ਹੈ .......ਖਾਸ ਕਰ ਕਿਸੇ ਗਰੀਬ , ਲਾਚਾਰ , ਬੇਬੱਸ ਯਾ ਕਿਸੇ ਮਿਹਨਤਕਸ਼ ਨਾਲ ......ਗੁੱਸਾ ਕਈ ਵਾਰ ਬਸ ਐਂਵੇ ਹੀ ਆ ਜਾਂਦਾ ...ਕਿਸੇ ਨੇ ਗਰੀਬ ਨੂੰ ਪੂਰੀ ਦਿਹਾੜੀ ਨਹੀਂ ਦਿੱਤੀ , ਕੋਈ ਕਾਰ ਵਾਲਾ ਕਿਸੇ ਤੁਰੇ ਜਾਂਦੇ 'ਤੇ ਛਿੱਟੇ ਪਾ ਗਿਆ ਤਾਂ...ਕੋਈ ਕੁੜੀਆਂ , ਸ਼ਬਦਾਂ ਤੇ ਕਿਤਾਬਾਂ ਦੀ ਇੱਜਤ ਨਾ ਕਰੇ ਤਾਂ.....ਕੋਈ ਕਿਸੇ ਦੀ ਬੇਬਸੀ ਦਾ ਫਾਇਦਾ ਉਠਾਵੇ .ਤਾਂ.....ਮੈਨੂੰ ਗੁੱਸਾ ਜਿੱਦਾਂ ਇਕਦਮ ਆਉਂਦਾ ਉਵੇਂ ਚਲਿਆ ਵੀ ਜਾਂਦਾ ਪਰ ਮੈਨੂੰ ਉਹ ਵਜਹ ਤੇ ਸ਼ਖਸ਼ ਕਦੀ ਨਹੀਂ ਭੁੱਲਦਾ ਜਿਸ ਕਰਕੇ ਗੁੱਸਾ ਆਇਆ ਹੋਵੇ ।

12 ਮਨਪਸੰਦ ਲੋਕ ?

ਮੇਰੀ ਅਨਪੜ ਪਰ ਗਿਆਨਵਾਨ ਨਾਨੀ ਮਾਂ,

ਮੇਰੇ ਫੌਜੀ ਪਾਪਾ ਜੀ

ਮੇਰੇ ਸਕੂਲ ਦੇ ਪੰਜਾਬੀ  ਦੇ ਅਧਿਆਪਕ ਮੈਡਮ ਸਤਿਗੁਰ ਕੌਰ 

ਮੇਰੇ ਫਿਜ਼ਿਕਸ ਦੇ ਪ੍ਰੋਫੈਸਰ ਤੇ ਬਹੁਤ   unique ਇਨਸਾਨ ਕੁੰਵਰ ਰਾਜੀਵ ਸਰ  

ਮੇਰੇ ਦੋਸਤ , ਫਿਲਾਸਫਰ ਗਾਈਡ ਤੇ ਗੁਰੂ , ਮਨੋ-ਵਿਗਿਆਨਕ ਸੂਝ-ਬੂਝ ਵਾਲੇ ਡਾ. ਤਰਲੋਕ ਬੰਧੂ 

ਮੇਰੇ ਦੋਸਤ ਕਾਕੂ , ਸਟਾਲਿਨ , ਰਵੀ

ਮੇਰੀਆਂ ਦਸ ਸਾਲ ਪੁਰਾਣੀਆਂ ਸਹੇਲੀਆਂ ਨਿਸ਼ਾ ਤੇ ਨਵਰੀਤ ਅਤੇ ਮੇਰਾ ਸਾਰਾ ਪੰਜਾਬੀਜ਼ਮ ਤੇ ਫੇਸਬੁੱਕ ਦਾ ਪਰਿਵਾਰ Smile

13  ਪੰਜਾਬੀਜ਼ਮ ਤੇ ਅੰਮੀ ਬਾਰੇ ? 

ਪੰਜਾਬੀਜ਼ਮ ਸਿਰਫ ਇੱਕ ਸਾਈਟ ਹੀ ਨਹੀਂ , ਮੇਰਾ ਪਰਿਵਾਰ ਹੈ , ਮੇਰੇ ਆਪੇ ਦਾ ਵਿਸਾਥਾਰ ਹੈ , ਮੈਂ ਆਪਣਾ

ਸਰਮਾਇਆ ਇੱਥੋਂ ਪਾਇਆ ਹੈ , ਮੇਰੀ ਜਿੰਦਗੀ 'ਚ ਪੰਜਾਬੀਜ਼ਮ  ਉਹੀ ਹੈ , ਜੋ ਇਨਸਾਨ ਲਈ ਅੱਖਾਂ ਜਿਸ ਨਾਲ ਉਸਦਾ ਰਿਸ਼ਤਾ ਲੋਕਾਈ ਨਾਲ ਜੁੜਦਾ ਹੈ ।

ਤੇ ਅੰਮੀ ਸਾਡੇ  ADMIN. SAAB ਹੀ ਨਹੀਂ , ਬਹੁਤ ਜਹੀਨ , ਸੁਲਝੇ ਹੋਏ ਸਖਸ਼ ਨੇ  , ਰੱਬ ਉਹਨਾਂ 'ਤੇ ਹੋਰ ਮੇਹਰ ਕਰੇ । Smile

ਰੱਬ ਰਾਖਾ

24 Jun 2011

ਅਮਨਦੀਪ ਗਿੱਲ
ਅਮਨਦੀਪ
Posts: 1262
Gender: Female
Joined: 15/Mar/2009
Location: Patiala
View All Topics by ਅਮਨਦੀਪ
View All Posts by ਅਮਨਦੀਪ
 
good interview kuknus grewal rajkumari sahiba

on time post krn layi thanx Smile 

thodi tareef krna chota muuh vaddi gal aa mere layi

nice to know u moreLaughing

rabb hr maidan tarakki bakshe hor

all the very best in life ahead........stay blessed n keep writing n keep sharing!!!!!!!

25 Jun 2011

Nimarbir Singh
Nimarbir
Posts: 1078
Gender: Male
Joined: 09/Oct/2010
Location: Ferozepur
View All Topics by Nimarbir
View All Posts by Nimarbir
 
congrats kuknus gg....

bahut achha lageya gg tuhade bare jaanke...tusin bahut uchhi shakhshiyat de maalak ho..parmatma ese tra tuhade sir te mehar bhreya hath rakhhe....

bahut lokan diyan interviews padhan da mauka mileya hai...par kite v har swaal da aine vadiya dhang naal te aini spasht ta naal jwaab nhi ditta hunda...tuhadi lekhni vaang interviiew v bahut kamaal cc.............

rabb tuhanu charhdi kalaa ch rakhhe !!

25 Jun 2011

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 
bahut ਵਧੀਆ ਕੁਕਨੂਸ .......ਕਮਾਲ ਦੇ ਖਿਆਲ ਪੜਨ ਨੂੰ ਮਿਲੇ ਤੇ ਤੁਹਾਡੇ ਬਾਰੇ ਹੋਰ ਜਾਣਕਾਰੀ ਵੀ ਮਿਲੀ .......ਅਨੰਦੁ ਆ ਗਿਆ ਇੰਟਰਵਿਊ ਪੜਕੇ ......ਜੀਓ .....ਰੱਬ ਸਦਾ ਤੁਹਾਡੇ ਅੰਗ ਸੰਗ ਰਹੇ .......ਲਫਜਾਂ ਨਾਲ ਤੁਹਾਡੀ ਸਾਂਝ ਹੋਰ ਪਰਪੱਕ ਤੇ ਗਹਿਰੀ ਹੋਵੇ ....ਰਿਸ਼ਤੇ ਅਤੁੱਟ ਰਹਿਣ .....ਖੁਸ਼ ਰਹੋ

04 Jul 2011

Amrinder Singh
Amrinder
Posts: 4138
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 
waaah ji waah..... aah interview parh ke taan suaad hee aa geya.....

One of the best interviews here..... :)

i have always been short of words for the writings u have shared here kuknus... they all are gems of punjabizm..... proud to have u here.....

and thanks stalin veere... for being such a good interviewer..... :)

04 Jul 2011

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 
ਵਾਹ ਜੀ ਵਾਹ...ਬੜਾ ਕੁਸ਼ ਹੋਰ ਜਾਨਣ ਨੂੰ ਮਿਲਿਆ ਕੁਕਨੂਸ ਵਾਰੇ....ਸਾਡੇ ਲਈ ਬਹੁਤ ਹੀ ਮਾਣ ਵਾਲੀ ਗੱਲ ਏ ਕਿ ਕੁਕਨੂਸ ਸਾਡੇ ਪੰਜਾਬਿਜ਼ਮ ਪਰਿਵਾਰ ਦਾ ਅਹਿਮ ਹਿੱਸਾ ਏ.........

ਸਟਾਲਿਨ ਵਧਾਈ ਦਾ ਹੱਕਦਾਰ ਏ ਇੰਨੀ ਸੋਹਣੀ ਇੰਟਰਵਿਊ ਪੇਸ਼ ਕਰਨ ਲਈ

04 Jul 2011

Showing page 90 of 97 << First   << Prev    86  87  88  89  90  91  92  93  94  95  Next >>   Last >> 
Reply