-PUNJABIZM??
- ਮੇਰੀ ਜ਼ਿੰਦਗੀ ਦਾ ਅੱਟੁਟ ਅੰਗ .... ਪਰਿਵਾਰ ਜੀਹਦੇ ਕੋਲ ਹੁੰਦੇ ਹੋਏ ਕਦੇ ਵੀ ਇਹ ਨਹੀਂ ਲਗਿਆ ਕਿ ਮੈਂ ਪੰਜਾਬ ਤੋਂ ਯਾ ਆਪਣਿਆਂ ਤੋਂ ਦੂਰ ਵਿਦੇਸ਼ੀ ਧਰਤੀ ਤੇ ਹਾਂ ... ਬਹੁਤ ਆਪਣੇ ਮਿਲੇ ਨੇ ਇਥੇ... ਅਥਾਹ ਪਿਆਰ ਅਤੇ ਨਿਘ ਮਿਲਿਆ.... ਤੇ ਇਹ ਸਾਰਾ ਕੁਜ ਸੋਚ ਕੇ ਬਸ ਇਕ ਮੁਸਕਾਨ ਆ ਰਹੀ ਆ.... ਬਾਕੀ ਹੁਣ ਆਪ ਸਮਝ ਲਓ.... ਕੁਝ ਸ਼ਬਦ ਬਿਆਨ ਕਰਨੇ ਔਖੇ ਹੁੰਦੇ ਨੇ !!!
-Hobbies ki ne ?
- ਕਿਤਾਬਾਂ ਪੜ੍ਨੀਆਂ ਯਾ ਫਿਰ ਇੰਟਰਨੇਟ ਤੇ ਕਿਸੇ ਟੋਪਿਕ ਦੇ discussion forum ਨੂੰ attend ਕਰਨਾ .... ਕਦੇ ਕਦੇ ਰਸੋਈ ਵਿਚ ਵੀ ਪੰਗੇ ਲੈ ਲਈਦੇ ਨੇ .... !!!
-Music?
- ਮੈਨੂੰ ਸੂਫੀ ਅਤੇ ਹਲਕਾ ਸੰਗੀਤ ਪਸੰਦ ਹੈ... ਜਿਸਨੂੰ ਰੂਹ ਦੀ ਖੁਰਾਕ ਕਹਿੰਦੇ ਆਂ... ਪਰ Latest ਪੰਜਾਬੀ ਗਾਣੇ ਵੀ ਸੁਣਨੇ ਚਾਹੀਦੇ ਨੇ... ਜੇ ਨਾ ਆਉਂਦੇ ਹੋਣ ਤੇ ਮੇਰੇ ਵਰਗੇ ਨੂੰ ਨਚਣਾ ਵੀ ਨਹੀਂ ਆਉਂਦਾ .... ਬਹੁਤ ਅਜੀਬ ਲਗਦਾ ਜਦ ਲੋਕ ਕਹਿੰਦੇ ਨੇ "ਤੂੰ ਆਹ ਗਾਣਾ ਵੀ ਨੀ ਸੁਣਿਆ... ਇਹ ਤਾਂ ਇੰਨਾ ਮਸ਼ਹੂਰ ਹੋਇਆ ਸੀ ?" ਲੋਕਾਂ ਨੂੰ ਲਗਦਾ ਪਤਾ ਨਹੀਂ ਕਿਹੜੇ ਚੰਦ ਤੇ ਰਹਿੰਦੀ ਆ... ਮੇਰੇ ਨਾਲ ਇਹ Real life ਵਿਚ ਹੋਇਆ.... :(
-Favourite books ?
- inspirational books... ਪੰਜਾਬੀ ਕਿਤਾਬਾਂ ਪੜ੍ਹਨ ਦਾ ਮੌਕਾ ਨਹੀਂ ਮਿਲਿਆ... ਪਰ ਹੁਣ ਜ਼ਰੂਰ ਪੂਰੀ ਕੋਸ਼ਿਸ਼ ਹੈ ਕਿ ਹਰ ਤਰਾਂ ਦੇ Literature ਨੂੰ time ਦੇ ਸਕਾਂ.
-How do you want to be remembered ?
- ਮੈਂ ਚਾਹੁਨੀਂ ਆਂ ਕਿ ਲੋਕ ਮੈਨੂੰ ਇਕ Charming person ਕਰਕੇ ਯਾਦ ਕਰਨ.. ਖੁਸ਼ ਰਹੋ ਅਤੇ ਆਪਣੇ ਆਸੇ ਪਾਸੇ ਦੇ ਮਾਹੌਲ ਨੂੰ ਵੀ ਖ਼ੁਸ਼ਨੁਮਾ ਰਖੋ... ਕੋਈ ਤੁਹਾਨੂੰ ਯਾਦ ਕਰੇ ਤੇ ਮੁਸਕੁਰਾ ਦੇਵੇ... ਬਸ ਬਹੁਤ ਆ !!!
Koi suneha Sab nu ?
-Punjabizm ਦੇ ਸਾਰੇ members ਬਹੁਤ ਸੋਹਣਾ ਲਿਖਦੇ ਨੇ ... Attendees ਵੀ ਬਹੁਤ ਨੇ ਹੱਲਾਸ਼ੇਰੀ ਦਿੰਦੇ ਨੇ ਲਿਖਣ ਵਾਲਿਆਂ ਨੂੰ... ਸਾਰਿਆਂ ਦਾ ਤਿਹ ਦਿਲੋਂ ਧੰਨਵਾਦ.... ਸਮਾਂ ਕਢ ਕੇ ਹਾਜਰੀ ਲਵਾਉਣ ਲਈ .... ਇਸੇ ਤਰਾਂ Punjabizm ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਈ ਰਖੋ. ਕਈ ਵਾਰੀ ਮੈਨੂੰ ਆਪ ਨੂੰ ਸਮਾਂ ਨਹੀਂ ਮਿਲਦਾ ਸਾਰੀਆਂ ਦੀਆਂ ਲਿਖਤਾਂ ਪੜ੍ਹਨ ਦਾ ... ਮਾਫ਼ੀ ਮੰਗਦੀ ਆ ਲੋੜੀਂਦਾ ਸਮਾਂ ਨਾ ਦੇਣ ਲਈ Punjabizm ਦਾ ਦੇਣਾ ਨਹੀਂ ਦੇ ਸਕਦੀ ਮੈਂ ਉਮਰ ਭਰ.... ਜਿਥੇ ਇੰਨਾ ਪਿਆਰ ਤੇ ਆਪਣਾਪਣ ਮਿਲਿਆ... ਰੱਬ ਅੱਗੇ ਦੋਵੇਂ ਹਥ ਜੋੜ ਕੇ ਇਹੀ ਅਰਦਾਸ ਹੈ ਕਿ Punjabizm ਤਰੱਕੀਆਂ ਕਰੇ ਤੇ ਅਸਮਾਨੀਂ ਬੁਲੰਦੀਆਂ ਛੂਹੇ...