|
 |
 |
 |
|
|
Home > Communities > Punjabi Poetry > Forum > messages |
|
|
|
|
|
|
|
ਇਹ ਇਕ ਧੁਖਦਾ ਰੁਖ ਆਇਆ ਹੈ, ਇਹ ਆਈ ਧੁਨ ਮਾਤਮ ਦੀ
ਇਹ੍ਨਾ ਲਈ ਦਰਵਾਜੇ ਖੋਲੋ, ਇਹ ਤਾਂ ਆਪਣੇ ਘਰ ਦੇ ਲੋਕ...
|
|
27 Nov 2011
|
|
|
|
ਮਿਰੀ ਨਗਰੀ ਹੈ ਜ਼ਹਿਰੀਲੀ ਤੇ ਘਰ ਦੀ ਧਰਤ ਪਥਰੀਲੀ, ਲਿਜਾ ਕੇ ਰਾਤ ਦੀ ਰਾਣੀ ਮੈਂ ਕਿਸ ਵਿਹੜੇ ‘ਚ ਲਾਵਾਂਗਾ ।
|
|
27 Nov 2011
|
|
|
|
ਜੁਦਾ ਹੋਇਆ ਤਾਂ ਹੋਵਾਂਗਾ ਜੁਦਾ ਖ਼ੁਸ਼ਬੂ ਤਰ੍ਹਾਂ ਤੈਥੋਂ, ਨਿਭੀ ਤਾਂ ਰੰਗ ਵਾਂਗੂੰ ਆਖ਼ਰੀ ਦਮ ਤਕ ਨਿਭਾਵਾਂਗਾ ।
|
|
27 Nov 2011
|
|
|
|
ਮੇਰੇ ਵੀ ਪੈਰ ਚੁੰਮ ਕੇ, ਇਕ ਦਿਨ ਕਹੇਗੀ ਬੇੜੀ, ਸਦ ਸ਼ੁਕਰ ਹੈ ਕਿ ਆਇਆ, ਮਹਿਬੂਬ ਅੰਤ ਮੇਰਾ ।
|
|
27 Nov 2011
|
|
|
|
ਜਿੰਨੇ ਜੋਗਾ ਵੀ ਤੇ ਜੋ ਵੀ ਹੈ,
ਮੇਰਾ ਤੇਰੇ ਰੱਬ ਤੋਂ ਬਿਨਾਂ ਹੀ ਸਰਦਾ ਹੈ..
ਉਸ ਅਰਾਧਨਾ ਤੋਂ ਬਿਨਾਂ,
ਜੋ ਚੰਗੇ ਭਲੇ ਮਨੁੱਖ ਨੂੰ ਬਦਲ ਦਵੇ,
ਚਰਨਾਂ ਦੀ ਧੂੜ ਵਿੱਚ..
ਉਸ ਸ਼ੁਕਰਾਨੇ ਤੋਂ ਬਿਨਾਂ,
ਜਿਸਦੀ ਕੋਈ ਵਜ੍ਹਾ ਨਹੀਂ ਹੁੰਦੀ..
ਉਸ ਓਟ ਤੋਂ,
ਜਿਹੜੀ ਸਦਾ ਨਿਓਟਿਆਂ ਰੱਖਦੀ ਹੈ ....
ਜਿੰਨੇ ਜੋਗਾ ਵੀ ਤੇ ਜੋ ਵੀ ਹੈ, ਮੇਰਾ ਤੇਰੇ ਰੱਬ ਤੋਂ ਬਿਨਾਂ ਹੀ ਸਰਦਾ ਹੈ..
ਉਸ ਅਰਾਧਨਾ ਤੋਂ ਬਿਨਾਂ, ਜੋ ਚੰਗੇ ਭਲੇ ਮਨੁੱਖ ਨੂੰ ਬਦਲ ਦਵੇ,
ਚਰਨਾਂ ਦੀ ਧੂੜ ਵਿੱਚ..
ਉਸ ਸ਼ੁਕਰਾਨੇ ਤੋਂ ਬਿਨਾਂ, ਜਿਸਦੀ ਕੋਈ ਵਜ੍ਹਾ ਨਹੀਂ ਹੁੰਦੀ..
ਉਸ ਓਟ ਤੋਂ, ਜਿਹੜੀ ਸਦਾ ਨਿਓਟਿਆਂ ਰੱਖਦੀ ਹੈ ....
|
|
27 Nov 2011
|
|
|
|
|
ਜੋ ਦਰ ‘ਤੇ ਖਲੋਵੇ ਮਗਰ ਕੁਛ ਨਾ ਮੰਗੇ,
ਤੁਸੀਂ ਮਾੜਾ ਬੋਲੋਂ ਕਹੇ ਥੋਨੂੰ ਚੰਗੇ,
ਓਹ ਹੋਣੇ ਨੇ ਫ਼ੱਕਰ ਫ਼ਕੀਰੀ ‘ਚ ਰੰਗੇ,
ਜੀ ਗਹੁ ਨਾਲ਼ ਤੱਕਿਉ ਭਿਖਾਰੀ ਨੀ ਹੋਣਾ ।
|
|
27 Nov 2011
|
|
|
ਸ਼ਾਯਦ..!!! |
ਪੈਰਾਂ ਦੇ ਜ਼ਖਮਾ ਦੀ ਪਰਵਾਹ ਕਿਸਨੂੰ ਹੈ....
ਦੁਖ ਤਾ ਇਹ ਹੈ ਕਿ ਸ਼ਾਯਦ..!!! ਹੁਣ ਉਸ ਤਕ ਕਦੇ ਪਹੁੰਚ ਨਹੀ ਹੋਣਾ...!"
©Sherry Tattla
|
|
29 Nov 2011
|
|
|
ਬਚਪਨ ਦੇ ਕੁੱਝ ਬੇਲੀ..!!! |
ਜਿਵੇਂ ਤਰਸਿਆ ਮੈਂ ਯਾਰਾਂ ਨੂੰ, ਕੇ ਉਹ ਵੀ ਮੈਨੂੰ ਚਾਹੁੰਦੇ ਨੇ
ਬਚਪਨ ਦੇ ਕੁੱਝ ਬੇਲੀ ਮੈਨੂੰ ਅਜੇ ਵੀ ਚੇਤੇ ਆਉਂਦੇ ਨੇ..
ਕੁੱਝ ਦੇਸੋਂ ਪਰਦੇਸ ਗਏ, ਜੋ ਹਾਲੀ ਤੀਕ ਨਾ ਪਰਤੇ ਨੇ
ਆਲਿਆਂ ਦੇ ਵਿੱਚ ਪਏ ਖਿਡੋਣੇ, ਨਾ ਕਦੇ ਕਿਸੇ ਨੇ ਵਰਤੇ ਨੇ..
ਅੱਧੀ ਛੁੱਟੀ ਹੋਣ ਤੋਂ ਪਹਿਲਾ ਸਾਰੇ ਰੈ ਕਰ ਲੈਂਦੇ ਸੀ
ਰੋਟੀ ਖਾਣ ਨਾ ਅੱਜ ਕੋਇ ਜਾਯੋ ਇੱਕ-ਦੂਜੇ ਨੂੰ ਕਹਿੰਦੇ ਸੀ
ਗੁੱਲੀ-ਡੰਡਾ , ਬਾਂਦਰ-ਕੀਲਾ ਬਹੁਤੀ ਖੇਡ ਪਿਆਰੀ ਸੀ
ਪੁੱਗ -ਪੁਗਾਟਾ ਕਰਕੇ ਲੈਂਦੇ ਆਪੋ -ਆਪਣੀ ਵਾਰੀ ਸੀ
ਗੈਂਦ ਰਬੜ ਦੀ ਲੈ ਕੇ ਪਿੱਠੂ ਠਿਕਰੀਆ ਦਾ ਢਾਉਂਦੇ ਨੇ
ਬਚਪਨ ਦੇ ਕੁੱਝ ਬੇਲੀ ਮੈਨੂੰ ਅਜੇ ਵੀ ਚੇਤੇ ਆਉਂਦੇ ਨੇ...
๑۩ Šhєrry Ŧαttℓα ۩๑

© Šhєrry Ŧαttℓα
|
|
29 Nov 2011
|
|
|
|
ਮੈ ਅਣਜੰਮੀ ਧੀ ਹਾਂ, ਕਰੋ ਇੱਕ ਅਹਿਸਾਨ ਵੇ ਲੋਕੋ..........
ਚੁਰਾਸੀ ਲੱਖ ਕੱਟ ਕੇ ਆਈ, ਵੇਖ ਲੈਣ ਦਿਉ ਇਹ ਜਹਾਨ ਵੇ ਲੋਕੋ...
|
|
29 Nov 2011
|
|
|
|
Isi Liya To Bachon Pe Noor Sa Barasta Hai
Sharartain To Karte Hain , Saazishain Nahi Karte
Isi Liya To Bachon Pe Noor Sa Barasta Hai
Sharartain To Karte Hain , Saazishain Nahi Karte
|
|
29 Nov 2011
|
|
|
|
|
|
|
|
|
|
 |
 |
 |
|
|
|