Home > Communities > Punjabi Boli > Forum > messages
Viah de Lok Geet
Hi Friends,
Marriages are very important to Punjabi's. However, i have felt that the traditional wedding songs like Ghorian, Suhag and Sithnian are fading away. Young generation is reluctant in singing these songs and prefer dancing on the DJ.
Eh ik koshish hai ohna geetan nu band darwazian chon kad ke lokan age leaun de..
14 Jan 2010
Ghori
I will start with a Ghori.. which i am definately going to sing at my Brother's wedding! I love it and hope you all will like it too...
" Sohnia veera ve tenu ghori charaouni an,
Jadon charia veera ghori ve,
Tere naal bharavan de jori ve,
Latkende vaal sone de,
Sohnia veera ve tenu ghori charaouni an!
Jadon charia veera khare ve,
Tera baap rupie vaare ve,
Latkende vaal sone de,
Sohnia veera ve tenu ghori charaouni an!"

Yoy may enter 30000 more characters.
14 Jan 2010
Ghori
Ao ne Saheli,
Mein veere de shagan mana rahi an!
Liavo ne liavo chandan de chounki,
Mein veere nu ghori chara rahe an,
Ne mein veere de de shagan mana rahe an!
Liavo ne Liavo jammu da motia,
Mein veere nu sihra pehna rai an,
Ne mein veere de shagan mana rahi an!
Liavo ne liavo delhi deian mohran,
Mein veere nu niounda pa rahe an,

sharing some more...
ਹਰਿਆ ਨੀ ਮਾਲਣ ਹਰਿਆ ਨੀ ਮਾਲਣ, ਹਰਿਆ ਨੀ ਭੈਣੇ। ਹਰਿਆ ਤੇ ਭਾਗੀਂ ਭਰਿਆ। ਜਿਸ ਦਿਹਾੜੇ ਮੇਰਾ ਹਰਿਆ ਨੀ ਜੰਮਿਆਂ ਸੋਈਓ ਦਿਹਾੜਾ ਭਾਗੀਂ ਭਰਿਆ। ਜੰਮਦਾ ਤਾਂ ਹਰਿਆ ਪੱਟ-ਲਪੇਟਿਆ, ਕੁਛੜ ਦਿਓ ਨੀ ਏਨ੍ਹਾਂ ਮਾਈਆਂ। ਨ੍ਹਾਤਾ ਤੇ ਧੋਤਾ ਹਰਿਆ ਪਟ-ਲਪੇਟਿਆ, ਕੁੱਛੜ ਦਿਓ ਸਕੀਆਂ ਭੈਣਾਂ। ਕੀ ਕੁਝ ਮਿਲਿਆ ਦਾਈਆਂ ਤੇ ਮਾਈਆਂ, ਕੀ ਕੁਝ ਮਿਲਿਆ ਸਕੀਆਂ ਭੈਣਾਂ। ਪੰਜ ਰੁਪਏ ਏਨ੍ਹਾਂ ਦਾਈਆਂ ਤੇ ਮਾਈਆਂ, ਪੱਟ ਦਾ ਤੇਵਰ ਸਕੀਆਂ ਭੈਣਾਂ। ਪੁੱਛਦੀ-ਪੁਛਾਂਦੀ ਮਾਲਣ ਗਲੀ 'ਚ ਆਈ, ਸ਼ਾਦੀ ਵਾਲਾ ਘਰ ਕਿਹੜਾ। ਉੱਚੜੇ ਤੰਬੂ ਮਾਲਣ ਸਬਜ਼ ਕਨਾਤਾਂ, ਸ਼ਾਦੀ ਵਾਲਾ ਘਰ ਇਹੋ। ਆ, ਮੇਰੀ ਮਾਲਣ, ਬੈਠ ਦਲ੍ਹੀਜੇ, ਕਰ ਨੀ ਸਿਹਰੇ ਦਾ ਮੁੱਲ। ਇੱਕ ਲੱਖ ਚੰਬਾ ਦੋ ਲੱਖ ਮਰੂਆ, ਤ੍ਰੈ ਲੱਖ ਸਿਹਰੇ ਦਾ ਮੁੱਲ। ਲੈ ਮੇਰੀ ਮਾਲਣ, ਬੰਨ੍ਹ ਨੀ ਸਿਹਰਾ, ਬੰਨ੍ਹ ਨੀ ਲਾਲ ਜੀ ਦੇ ਮੱਥੇ। ਹਰਿਆ ਨੀ ਮਾਲਣ, ਹਰਿਆ ਨੀ ਭੈਣੇ। ਹਰਿਆ ਤੇ ਭਾਗੀਂ-ਭਰਿਆ। ******ਭਾਗੀਂ ਭਰਿਆ - ਕਿਸਮਤ ਵਾਲਾ; ਹਰਿਆ - ਇਹ ਵਿਆਹ ਵਾਲੇ ਮੁੰਡੇ ਲਈ ਵਰਤਿਆ ਸ਼ਬਦ ਹੈ; ਸ਼ਾਦੀ - ਵਿਆਹ; ਤੇਵਰ-ਤੁਹਫ਼ੇ ਵਜੋਂ ਦਿੱਤੇ ਤਿੰਨ ਕੱਪੜੇ; ਸਬਜ਼-ਹਰਾ; ਲਾਲ-ਲਾਡਲਾ ਪੁੱਤਰ।

ਘੋੜੀ ਸੋਂਹਦੀ ਕਾਠੀਆਂ ਦੇ ਨਾਲ
ਘੋੜੀ ਸੋਂਹਦੀ ਕਾਠੀਆਂ ਦੇ ਨਾਲ, ਕਾਠੀ ਡੇਢ ਤੇ ਹਜ਼ਾਰ। ਉਮਰਾਵਾਂ ਦੀ ਤੇਰੀ ਚਾਲ, ਮੈਂ ਬਲਿਹਾਰੀ, ਵੇ ਮਾਂ ਦਿਆਂ ਸੁਰਜਣਾ। ਵਿੱਚ ਵਿੱਚ ਬਾਗਾਂ ਦੇ ਤੁਸੀਂ ਆਓ, ਚੋਟ ਨਗਾਰਿਆਂ 'ਤੇ ਲਾਓ। ਖਾਣਾ ਰਾਜਿਆਂ ਦਾ ਖਾਓ, ਮੈਂ ਬਲਿਹਾਰੀ, ਵੇ ਮਾਂ ਦਿਆਂ ਸੁਰਜਣਾ। ਛੈਲ ਨਵਾਬਾਂ ਦੇ ਘਰ ਢੁੱਕਣਾ, ਸਰਦਾਰਾਂ ਦੇ ਘਰ ਢੁੱਕਣਾ। ਉਮਰਾਵਾਂ ਦੀ ਤੇਰੀ ਚਾਲ, ਵਿੱਚ ਸਰਦਾਰਾਂ ਦੇ ਤੇਰਾ ਬੈਠਣਾ। ਚੀਰਾਂ ਤੇਰਾ ਵੇ ਮੱਲਾ ਸੋਹਣਾ, ਬਣਦਾ ਕਲਗੀਆਂ ਦੇ ਨਾਲ। ਕਲਗੀ ਡੇਢ ਤੇ ਹਜ਼ਾਰ, ਮੈਂ ਬਲਿਹਾਰੀ, ਵੇ ਮਾਂ ਦਿਆਂ ਸੁਰਜਣਾ। ਕੈਂਠਾ ਤੇਰਾ ਵੇ ਮੱਲਾ ਸੋਹਣਾ, ਬਣਦਾ ਜੁਗਨੀਆਂ ਦੇ ਨਾਲ। ਜੁਗਨੀ ਡੇਢ ਤੇ ਹਜ਼ਾਰ, ਮੈਂ ਬਲਿਹਾਰੀ, ਵੇ ਮਾਂ ਦਿਆਂ ਸੁਰਜਣਾ। ਜਾਮਾ ਤੇਰਾ ਵੇ ਮੱਲਾ ਸੋਹਣਾ, ਬਣਦਾ ਤਣੀਆਂ ਦੇ ਨਾਲ। ਤਣੀ ਡੇਢ ਤੇ ਹਜ਼ਾਰ, ਮੈਂ ਬਲਿਹਾਰੀ, ਵੇ ਮਾਂ ਦਿਆਂ ਸੁਰਜਣਾ। ਜੁੱਤੀ ਤੇਰੀ ਵੇ ਮੱਲਾ ਸੋਹਣੀ, ਵਾਹਵਾ ਜੜੀ ਤਿੱਲੇ ਨਾਲ। ਕੇਹੀ ਸੋਹਣੀ ਤੇਰੀ ਚਾਲ, ਮੈਂ ਬਲਿਹਾਰੀ, ਵੇ ਮਾਂ ਦਿਆਂ ਸੁਰਜਣਾ। ਸੁਰਜਣਾ ਵਿੱਚ ਬਾਗਾਂ ਦੇ ਤੁਸੀਂ ਆਓ, ਚੋਟ ਨਗਾਰਿਆਂ 'ਤੇ ਲਾਓ। ਪੁੱਤ ਸਰਦਾਰਾਂ ਦੇ ਅਖਵਾਓ, ਮੈਂ ਬਲਿਹਾਰੀ, ਵੇ ਮਾਂ ਦਿਆਂ ਸੁਰਜਣਾ। ******ਉਮਰਾਵ-ਅਮੀਰ, ਸਰਦਾਰ; ਚੀਰ-ਵਸਤਰ; ਚੀਰਾ-ਸਿਰ ਤੇ ਬੰਨ੍ਹਿਆ ਜਾਣ ਵਾਲਾ ਖ਼ਾਸ ਤਰ੍ਹਾਂ ਦਾ ਵਸਤਰ, ਪੱਗ; ਸੁਰਜਣਾ- ਪੁੱਤਰ ਲਈ ਸੰਬੋਧਨ ਸ਼ਬਦ; ਛੈਲ-ਸੁੰਦਰ ਜਵਾਨ ਪੁਰਖ; ਜੁਗਨੀ-ਇੱਕ ਗਹਿਣਾ; ਜਾਮਾ-ਪਹਿਰਾਵਾ

ਚੁਗ ਲਿਆਇਉ
"ਚੁਹ ਲਿਆਇਉ ਚੰਬਾ ਤੇ ਗੁਲਾਬ ਜੀ ਚੁਗ ਲਿਆਇਉ, ਜੀ ਗੁੰਦ ਲਿਆਇਉ ਸਿਰਾਂ ਦੇ ਜੀ ਸਿਹਰੇ। ਇਹਦੀ ਨਾਰ ਚੰਬੇ ਦੀ ਤਾਰ ਜੀ ਚੁਗ ਲਿਆਇਉ, ਜੀ ਗੁੰਦ ਲਿਆਇਉ ਸਿਰਾਂ ਦੇ ਜੀ ਸਿਹਰੇ।" "ਵੀਰਾ ਕੀ ਕੁਝ ਪੜ੍ਹਦੀਆਂ ਸਾਲੀਆਂ ਵੀਰਾ ਕੀ ਕੁਝ ਪੜ੍ਹੇ ਤੇਰੀ ਨਾਰ ਜੀ ਚੁਗ ਲਿਆਇਉ, ਜੀ ਗੁੰਦ ਲਿਆਇਉ ਸਿਰਾਂ ਦੇ ਜੀ ਸਿਹਰੇ।" "ਭੈਣੇ ਸਾਲੀਆਂ ਪੜ੍ਹਦੀਆਂ ਪੁਥੀਆਂ ਮੇਰੀ ਨਾਰ ਪੜ੍ਹੇ ਦਰਬਾਰ, ਜੀ ਚੁਗ ਲਿਆਇਉ, ਜੀ ਗੁੰਦ ਲਿਆਇਉ ਸਿਰਾਂ ਦੇ ਜੀ ਸਿਹਰੇ।" "ਵੀਰਾ ਕੀ ਕੁਝ ਕੱਢੇ ਤੇਰੀ ਨਾਰ ਜੀ ਚੁਗ ਲਿਆਇਉ, ਜੀ ਗੁੰਦ ਲਿਆਇਉ ਸਿਰਾਂ ਦੇ ਜੀ ਸਿਹਰੇ।" "ਭੈਣੇ ਸਾਲੀਆਂ ਕੱਢਦੀਆਂ ਚਾਦਰਾਂ ਮੇਰੀ ਨਾਰ ਕੱਢੇ ਜੀ ਰੁਮਾਲ, ਜੀ ਚੁਗ ਲਿਆਇਉ, ਜੀ ਗੁੰਦ ਲਿਆਇਉ ਸਿਰਾਂ ਦੇ ਜੀ ਸਿਹਰੇ।" "ਚੁਗ ਲਿਆਇਉ ਚੰਬਾ ਤੇ ਗੁਲਾਬ ਜੀ ਚੁਗ ਲਿਆਇਉ, ਜੀ ਗੁੰਦ ਲਿਆਇਉ ਸਿਰਾਂ ਦੇ ਜੀ ਸਿਹਰੇ।" ******ਦਰਬਾਰ-ਸ੍ਰੀ ਗੁਰੂ ਗ੍ਰੰਥ ਸਾਹਿਬ; ਸਿਹਰੇ- ਵਿਆਹ ਵਾਲੇ ਮੁੰਡੇ ਦੇ ਸਿਰ ਤੇ ਬੰਨ੍ਹਿਆ ਹੋਇਆ ਫੁੱਲਾਂ ਦਾ ਜਾਂ ਜਰੀ ਦਾ ਬਣਿਆ ਹੋਇਆ ਹਾਰ।
14 Jan 2010
ਨਿੱਕੀ-ਨਿੱਕੀ ਬੂੰਦੀ
ਨਿੱਕੀ-ਨਿੱਕੀ ਬੂੰਦੀ ਵੇ ਨਿੱਕਿਆ, ਮੀਂਹ ਵੇ ਵਰ੍ਹੇ, ਵੇ ਨਿੱਕਿਆ, ਮਾਂ ਵੇ ਸੁਹਾਗਣ, ਤੇਰੇ ਸ਼ਗਨ ਕਰੇ। ਮਾਂ ਵੇ ਸੁਹਾਗਣ, ਤੇਰੇ ਸ਼ਗਨ ਕਰੇ। ਵੇ ਨਿੱਕਿਆ, ਦੰਮਾਂ ਦੀ ਬੋਰੀ, ਤੇਰਾ ਬਾਬਾ ਫੜੇ। ਦੰਮਾਂ ਦੀ ਬੇਰੀ, ਤੇਰਾ ਬਾਬਾ ਵੇ ਫੜੇ। ਵੇ ਨਿੱਕਿਆ, ਹਾਥੀਆਂ ਸੰਗਲ, ਤੇਰਾ ਬਾਪ ਫੜੇ। ਵੇ ਨਿੱਕਿਆ, ਹਾਥੀਆਂ ਸੰਗਲ ਤੇਰਾ ਬਾਪ ਫੜੇ। ਵੇ ਨਿੱਕਿਆ, ਨੀਲੀ ਵੇ ਘੋੜੀ, ਮੇਰਾ ਨਿੱਕੜਾ ਚੜ੍ਹੇ। ਨੀਲੀ ਨੀਲੀ ਵੇ ਘੋੜੀ, ਮੇਰਾ ਨਿੱਕੜਾ ਚੜ੍ਹੇ। ਵੇ ਨਿੱਕਿਆ, ਭੈਣ ਸੁਹਾਗਣ ਤੇਰੀ ਵਾਗ ਫੜੇ। ਭੈਣ ਵੇ ਸੁਹਾਗਣ ਤੇਰੀ ਵਾਗ ਫੜੇ ਵੇ ਨਿੱਕਿਆ, ਪੀਲ਼ੀ ਪੀਲ਼ੀ ਦਾਲ ਤੇਰੀ ਘੋੜੀ ਚਰੇ। ਪੀਲ਼ੀ ਪੀਲ਼ੀ ਦਾਲ ਤੇਰੀ ਘੋੜੀ ਚਰੇ। ਵੇ ਨਿੱਕਿਆ, ਭਾਬੀ ਵੇ ਸੁਹਾਗਣ ਤੈਨੂੰ ਸੁਰਮਾ ਪਾਵੇ। ਭਾਬੀ ਵੇ ਸੁਹਾਗਣ, ਤੈਨੂੰ ਸੁਰਮਾ ਪਾਵੇ। ਵੇ ਨਿੱਕਿਆ, ਰੱਤਾ ਰੱਤਾ ਡੋਲਾ ਮਹਿਲੀਂ ਆ ਵੇ ਵੜੇ। ਰੱਤਾ-ਰੱਤਾ ਡੋਲਾ। ਮਹਿਲੀਂ ਆ ਵੇ ਵੜੇ। ਵੇ ਨਿੱਕਿਆ, ਵੇ ਮਾਂ ਵੇ ਸੁਹਾਗਣ ਪਾਣੀ ਵਾਰ ਪੀਵੇ। ******ਦੰਮ-ਪੈਸੇ; ਰੱਤਾ-ਸੂਹਾ ਲਾਲ; ਵਾਗ-ਲਗਾਮ ਦੀ ਡੋਰ।

ਸੋਨੇ ਦੀ ਘੋੜੀ ਤੇ ਰੇਸ਼ਮ ਡੋਰਾਂ
ਸੋਨੇ ਦੀ ਘੋੜੀ ਤੇ ਰੇਸ਼ਮ ਡੋਰਾਂ, ਚਾਂਦੀ ਦੇ ਪੈਂਖੜ ਪਾਏ ਰਾਮਾ, ਬਾਬਾ ਵਿਆਹੁਣ ਪੋਤੇ ਨੂੰ ਚੱਲਿਆ, ਲੱਠੇ ਨੇ ਖੜ-ਖੜ ਲਾਈ ਰਾਮਾ। ਸੋਨੇ ਦੀ ਘੋੜੀ ਤੇ ਰੇਸ਼ਮ ਡੋਰਾਂ, ਚਾਂਦੀ ਦੇ ਪੈਂਖੜ ਪਾਏ ਰਾਮਾ, ਬਾਬਲ ਵਿਆਹੁਣ ਪੁੱਤ ਨੂੰ ਚੱਲਿਆ, ਦੰਮਾਂ ਨੇ ਛਣ-ਛਣ ਲਾਈ ਰਾਮਾ। ਸੋਨੇ ਦੀ ਘੋੜੀ ਤੇ ਰੇਸ਼ਮ ਡੋਰਾਂ, ਚਾਂਦੀ ਦੇ ਪੈਂਖੜ ਪਾਏ ਰਾਮਾ, ਮਾਮਾ ਵਿਆਹੁਣ ਭਾਣਜੇ ਨੂੰ ਚੱਲਿਆ, ਛਾਪਾਂ ਨੇ ਲਿਸ-ਲਿਸ ਲਾਈ ਰਾਮਾ। ਸੋਨੇ ਦੀ ਘੋੜੀ ਤੇ ਰੇਸ਼ਮ ਡੋਰਾਂ, ਚਾਂਦੀ ਦੇ ਪੈਂਖੜ ਪਾਏ ਰਾਮਾ, ਚਾਚਾ ਵਿਆਹੁਣ ਭਤੀਜੇ ਨੂੰ ਚੱਲਿਆ, ਰਥਾਂ, ਗੱਡੀਆਂ ਨੇ ਖੜ-ਖੜ ਲਾਈ ਰਾਮਾ। ਸੋਨੇ ਦੀ ਘੋੜੀ ਤੇ ਰੇਸ਼ਮ ਡੋਰਾਂ, ਚਾਂਦੀ ਦੇ ਪੈਂਖੜ ਪਾਏ ਰਾਮਾ, ਵੱਡਾ ਵਿਆਹੁਣ ਛੋਟੇ ਨੂੰ ਚੱਲਿਆ, ਊਠਾਂ ਨੇ ਧੂੜ ਧਮਾਈ ਰਾਮਾ। ******ਪੈਂਖੜ-ਘੋੜੀ ਦਿਆਂ ਪੈਰਾਂ ਵਿੱਚ ਪਾਉਣ ਵਾਲਾ ਗਹਿਣਾ; ਛਾਪਾਂ-ਉਂਗਲੀ ਵਿੱਚ ਪਾਉਣ ਵਾਲਾ ਇੱਕ ਗਹਿਣਾ।

Thanks a lot for your support!
14 Jan 2010
Pani Varna
" Pani vaar bane diye mae,
bana bani bahar khare!
Sukhan sukhdi nu eh din ae,
bana bani bahar khare!"
14 Jan 2010