Punjabi Boli
 View Forum
 Create New Topic
  Home > Communities > Punjabi Boli > Forum > messages
Showing page 8 of 8 << First   << Prev    1  2  3  4  5  6  7  8   Next >>     
Aaftab Dhaliwal
Aaftab
Posts: 137
Gender: Female
Joined: 23/Feb/2009
Location: Georgetown
View All Topics by Aaftab
View All Posts by Aaftab
 
Nilli Je Ghori (ਨੀਲੀ ਜੀ ਘੋੜੀ ਰਾਮ ਦੀ)

 

 

 

 

https://youtu.be/acfDM4SGV-c

 

 

 

ਵੀਰ ਦੇ ਵਿਆਹ ਦਾ ਇਕ ਬਹੁਤ ਸੋਹਣਾ ਗੀਤ ਪੰਜਾਬੀ ਵਿਰਸੇ ਅਤੇ ਜੰਝ ਦੀ ਤਯਾਰੀ ਵੇਲੇ ਨੂੰ ਦਰਸਾਉਂਦਾ ਹੋਇਆ

 

 

ਨੀਲੀ ਜੀ ਘੋੜੀ ਰਾਮ ਦੀ; ਗੰਗਾ ਜਮਨਾ ਤੋਂ ਆਈ

 

ਭੈਣਾ ਨੇ ਵੀਰਾ ਘੇਰਿਆ; ਦੇਜਾ ਸਿਹਰਾ ਬਣਾਈ

 

ਜੋ ਕੁਝ ਮੰਗਣਾ; ਮੰਗ ਨੀ ਭੈਣੇ ਏਨੀ ਦੇਰ ਕਯੋਂ ਲਾਈ

 

ਇਕੀ ਰੁਪਏ ਲਾਗ ਦੇ ; ਮੇਰੀ ਸੇਹਰਾ ਬਣਾਈ

 

 

 

ਨੀਲੀ ਜੀ ਘੋੜੀ ਰਾਮ ਦੀ; ਗੰਗਾ ਜਮਨਾ ਤੋਂ ਆਈ

 

ਭਾਭੀਆਂ ਦਿਓਰ ਘੇਰਿਆ; ਦੇਜਾ ਸੁਰਮਾ ਪਵਾਈ

 

ਜੋ ਕੁਝ ਮੰਗਣਾ; ਮੰਗ ਨੀ ਭਾਬੋ ਏਨੀ ਦੇਰ ਕਯੋਂ ਲਾਈ

 

ਇਕੀ ਰੁਪਏ ਲਾਗ ਦੇ ; ਮੇਰੀ ਸੁਰਮਾ ਪਾਵਈ

 

 

 

ਨੀਲੀ ਜੀ ਘੋੜੀ ਰਾਮ ਦੀ; ਗੰਗਾ ਜਮਨਾ ਤੋਂ ਆਈ

 

ਭੈਣਾ ਨੇ ਵੀਰਾ ਘੇਰਿਆ; ਦੇਜਾ ਬਾਗ ਫੜਾਈ

 

ਜੋ ਕੁਝ ਮੰਗਣਾ; ਮੰਗ ਨੀ ਭੈਣੇ ਏਨੀ ਦੇਰ ਕਯੋਂ ਲਾਈ

 

ਇਕੀ ਰੁਪਏ ਲਾਗ ਦੇ ; ਮੇਰੀ ਬਾਗ ਫੜਾਈ

19 Jan 2026

Aaftab Dhaliwal
Aaftab
Posts: 137
Gender: Female
Joined: 23/Feb/2009
Location: Georgetown
View All Topics by Aaftab
View All Posts by Aaftab
 
Baagin aa Meraya Veera (ਬਾਗੀਂ ਆ ਮੇਰਿਆ ਵੀਰਾ)

 

 

 

https://youtu.be/lMQoJ9B_3JM

 

 

 

ਵਿਆਹ ਦਾ ਇਹ ਗੀਤ ਭੈਣ ਆਪਣੇ ਭਰਾ ਦੀ ਸੇਹਰਾ ਬਣਾਈ ਤੇ ਗਾਉਂਦੀ ਹੈ


 

ਬਾਗੀਂ ਆ ਮੇਰਿਆ ਵੀਰਾ; ਬਾਗਾਂ ਦੀ ਖਿੜੀ ਏ ਕਲੀ ਵੇ ਕਲੀ

 

ਸੇਹਰਾ ਬੰਨ ਮੇਰਿਆ ਵੀਰਾ; ਕਲਗੀ ਸਜਾਦਿਆਂ ਖੜ੍ਹੀ ਵੇ ਖੜ੍ਹੀ

 

ਕੁੜਤਾ ਪਾ ਮੇਰਿਆ ਵੀਰਾ; ਬਟਨ ਲਵਾ ਦਿਆਂ ਖੜ੍ਹੀ ਵੇ ਖੜ੍ਹੀ

 

ਜੁੱਤੀ ਪਾ ਮੇਰਿਆ ਵੀਰਾ; ਤਿੱਲਾ ਲਵਾਦਿਆਂ ਖੜ੍ਹੀ ਵੇ ਖੜ੍ਹੀ

 

ਬਾਗੀਂ ਆ ਮੇਰਿਆ ਵੀਰਾ; ਬਾਗਾਂ ਦੀ ਖਿੜੀ ਏ ਕਲੀ ਵੇ ਕਲੀ

19 Jan 2026

Aaftab Dhaliwal
Aaftab
Posts: 137
Gender: Female
Joined: 23/Feb/2009
Location: Georgetown
View All Topics by Aaftab
View All Posts by Aaftab
 
Amban te Tootan (ਅੰਬਾਂ ਤੇ ਤੂਤਾਂ ਦੀ ਠੰਡੀ ਠੰਡੀ ਛਾਂ )

 

 

 

 

 

https://youtu.be/4YKoBajsfnU

 

 

 

ਇਹ ਲੋਕ ਗੀਤ ਨਨਾਣ ਭਰਜਾਈ ਦੇ ਵਿਚ ਹੋਣ ਵਾਲੀ ਗੱਲ ਬਾਤ ਤੇ ਰਾਂਝੇ ਜੋਗੀ ਦੀ ਖੂਬਸੂਰਤੀ ਨੂੰ ਦਰਸਾਉਂਦਾ ਹੈ

 

 

ਅੰਬਾਂ ਤੇ ਤੂਤਾਂ ਦੀ ਠੰਡੀ ਠੰਡੀ ਛਾਂ ਛਾਂ ਨੀ; ਕੋਈ ਪਰਦੇਸੀ ਜੋਗੀ ਆ ਲੱਥੇ ਨੀ

 

ਚੱਲ ਮੇਰੀ ਭਾਬੋ ਪਾਣੀ ਨੂੰ ਚੱਲ ਚੱਲ ਨੀ; ਪਾਣੀ ਦੇ ਪੱਜ ਜੋਗੀ ਵੇਖੀਏ ਨੀ

 

ਕਿੱਥੇ ਤਾਂ ਰੱਖੀਏ ਭਾਬੋ ਡੋਲ ਡੋਲ ਨੀ; ਕਿੱਥੇ ਤਾਂ ਚੜ੍ਹਕੇ ਜੋਗੀ ਵੇਖੀਏ ਨੀ

 

ਨੀਵੇਂ ਤਾਂ ਰੱਖੀਏ ਨਣਦੇ ਡੋਲ ਡੋਲ ਨੀ; ਉੱਚੇ ਤਾਂ ਚੜ੍ਹਕੇ ਜੋਗੀ ਵੇਖੀਏ ਨੀ

 

ਇਸ ਜੋਗੀ ਦੇ ਸੋਹਣੇ ਸੋਹਣੇ ਕੇਸ ਕੇਸ ਨੀ; ਦਹੀਆਂ ਕਟੋਰੇ ਜੋਗੀ ਨ੍ਹਾਵਦੇ ਨੀ

 

ਇਸ ਜੋਗੀ ਦੇ ਸੋਹਣੇ ਸੋਹਣੇ ਨੈਣ ਨੈਣ ਨੀ; ਸੁਰਮੇ ਸਲਾਇਆਂ ਜੋਗੀ ਪਾਂਵਦੇ ਨੀ

 

ਇਸ ਜੋਗੀ ਦੇ ਸੋਹਣੇ ਸੋਹਣੇ ਹੱਥ ਹੱਥ ਨੀ; ਛਾਪਾਂ ਤੇ ਛੱਲੇ ਜੋਗੀ ਪਾਂਵਦੇ ਨੀ

 

ਇਸ ਜੋਗੀ ਦੇ ਸੋਹਣੇ ਸੋਹਣੇ ਪੈਰ ਪੈਰ ਨੀ; ਚੰਦਨ ਦੇ ਪਾਉਏ ਜੋਗੀ ਪਾਵੰਦੇ ਨੀ

19 Jan 2026

Aaftab Dhaliwal
Aaftab
Posts: 137
Gender: Female
Joined: 23/Feb/2009
Location: Georgetown
View All Topics by Aaftab
View All Posts by Aaftab
 
Kahe Nu Paiyan Bethkan (ਕਾਹੇ ਨੂੰ ਪਾਈਆਂ ਬੈਠਕਾਂ ਕਾਹੇ ਰੱਖਿਆ )

 

 

 

https://youtu.be/6xneuIdw4Lk

 

 

 

ਪੇਸ਼ ਹੈ ਇਕ ਸੋਹਣਾ ਜਿਹਾ ਲੋਕ ਗੀਤ

 


 

ਕਾਹੇ ਨੂੰ ਪਾਈਆਂ ਬੈਠਕਾਂ ਕਾਹੇ ਰੱਖਿਆ ਸੀ ਵੇਹੜਾ; ਨੌਕਰਾ ਕਾਹੇ ਰੱਖਿਆ ਸੀ ਵੇਹੜਾ

 

ਵਸਣੇ ਨੂੰ ਪਾਈਆਂ ਬੈਠਕਾਂ ਤੇਰੇ ਕਤਨੇ ਨੂੰ ਵੇਹੜਾ; ਗੋਰੀਏ ਤੇਰੇ ਕਤਨੇ ਨੂੰ ਵੇਹੜਾ

 

 

ਆਪ ਤਾਂ ਤੁਰ ਗਿਓਂ ਨੌਕਰੀ ਇਥੇ ਵਾਸੂ ਗਾ ਵੇ ਕੇਹੜਾ; ਨੌਕਰਾ ਇਥੇ ਵਾਸੂ ਗਾ ਵੇ ਕੇਹੜਾ

 

ਜੇ ਮੈਂ ਤੁਰ ਗਿਓਂ ਨੌਕਰੀ ਇਥੇ ਵੀਰ ਜੁ ਮੇਰਾ; ਗੋਰੀਏ ਇਥੇ ਵੀਰ ਜੁ ਮੇਰਾ

 

 

ਵੀਰ ਜੁ ਤੇਰਾ ਸ਼ਰੀਕ ਜੁ ਮੇਰਾ ਨੌਕਰਾ; ਉਹ ਕੀ ਲੱਗਦਾ ਏ ਮੇਰਾ; ਨੌਕਰਾ ਉਹ ਕੀ ਲੱਗਦਾ ਏ ਮੇਰਾ

 

 

ਇਥੇ ਤਾਂ ਲਾ ਦੂੰਗੀ ਜਿੰਦਰੇ ਪੇਕੇ ਲਾ ਲੂੰਗੀ ਡੇਰਾ; ਨੌਕਰਾ ਪੇਕੇ ਲਾ ਲੂੰਗੀ ਡੇਰਾ

 

ਪੇਕੇ ਤਾਂ ਰਹਿਣ ਕੁਵਾਰੀਆਂ ਓਥੇ ਕੰਮ ਕੀ ਤੇਰਾ; ਗੋਰੀਏ ਓਥੇ ਕੰਮ ਕੀ ਤੇਰਾ

 

 

ਭਾਈਆਂ ਦੇ ਧੋਵਾਂਗੀ ਕੱਪੜੇ ਉੱਥੇ ਕੰਮ ਬਥੇਰਾ; ਨੌਕਰਾ ਉੱਥੇ ਕੰਮ ਬਥੇਰਾ

 

ਭਾਈਆਂ ਦੇ ਧੋਵੇਂਗੀ ਕੱਪੜੇ ਬਲਾਕ ਰੁਲ਼ਜੂ ਗਾ ਮੇਰਾ; ਗੋਰੀਏ ਬਲਾਕ ਰੁਲ਼ਜੂ ਗਾ ਮੇਰਾ

 

 

ਮਾਮੇ ਦੀ ਗੋਦੀ ਭਾਣਜਾ ਸੋਹਣਾ ਲੱਗਦਾ ਬਥੇਰਾ; ਨੌਕਰਾ ਸੋਹਣਾ ਲੱਗਦਾ ਬਥੇਰਾ


19 Jan 2026

Aaftab Dhaliwal
Aaftab
Posts: 137
Gender: Female
Joined: 23/Feb/2009
Location: Georgetown
View All Topics by Aaftab
View All Posts by Aaftab
 
Saggi (ਸੱਗੀ )

 

 

 

 

 

https://youtu.be/qaOjq0SPCUk

 

 

ਸੱਗੀ ਕਰਾਈ ਇੱਥੇ ਨੀ, ਮੇਰੀ ਪਹਿਨਣ ਵਾਲੀ ਪੇਕੇ ਨੀ; ਦੱਸ ਕੀਹਦੇ ਪਾਵਾਂ, ਕੀਹਦੇ ਪਾਵਾਂ ਗੋਰੀਏ ਹੀਰੇ

 

ਸੱਗੀ ਪਹਿਨੇ ਤੇਰੀ ਭਾਭੀ ਵੇ, ਜੀਹਦੇ ਮਨ ਵਿੱਚ ਰਹਿੰਦੀ ਸ਼ਾਦੀ ਵੇ; ਮੈਂ ਜਿਗਰਾ ਕੀਤਾ, ਮੈਂ ਜਿਗਰਾ ਕੀਤਾ ਵੈਰੀਆ ਵੇ

 

 

 

ਟਿੱਕਾ ਕਰਾਈਆ ਇੱਥੇ ਨੀ, ਮੇਰੀ ਪਹਿਨਣ ਵਾਲੀ ਪੇਕੇ ਨੀ; ਦੱਸ ਕੀਹਦੇ ਪਾਵਾਂ, ਕੀਹਦੇ ਪਾਵਾਂ ਗੋਰੀਏ ਹੀਰੇ

 

ਟਿੱਕਾ ਪਹਿਨੇ ਤੇਰੀ ਭਾਭੀ ਵੇ, ਜੀਹਦੇ ਮਨ ਵਿੱਚ ਰਹਿੰਦੀ ਸ਼ਾਦੀ ਵੇ; ਮੈਂ ਜਿਗਰਾ ਕੀਤਾ, ਮੈਂ ਜਿਗਰਾ ਕੀਤਾ ਵੈਰੀਆ ਵੇ

 

 

 

ਗਾਨੀ ਕਰਾਈ ਇੱਥੇ ਨੀ, ਮੇਰੀ ਪਹਿਨਣ ਵਾਲੀ ਪੇਕੇ ਨੀ; ਦੱਸ ਕੀਹਦੇ ਪਾਵਾਂ, ਕੀਹਦੇ ਪਾਵਾਂ ਗੋਰੀਏ ਹੀਰੇ

 

ਗਾਨੀ ਪਹਿਨੇ ਤੇਰੀ ਭਾਭੀ ਵੇ, ਜੀਹਦੇ ਮਨ ਵਿੱਚ ਰਹਿੰਦੀ ਸ਼ਾਦੀ ਵੇ; ਮੈਂ ਜਿਗਰਾ ਕੀਤਾ, ਮੈਂ ਜਿਗਰਾ ਕੀਤਾ ਵੈਰੀਆ ਵੇ

 

 

 

ਝਾਂਜਰ ਕਰਾਈਆ ਇੱਥੇ ਨੀ, ਮੇਰੀ ਪਹਿਨਣ ਵਾਲੀ ਪੇਕੇ ਨੀ; ਦੱਸ ਕੀਹਦੇ ਪਾਵਾਂ, ਕੀਹਦੇ ਪਾਵਾਂ ਗੋਰੀਏ

 

ਹੀਰੇ ਝਾਂਜਰ ਪਹਿਨੇ ਤੇਰੀ ਭਾਭੀ ਵੇ, ਜੀਹਦੇ ਮਨ ਵਿੱਚ ਰਹਿੰਦੀ ਸ਼ਾਦੀ ਵੇ; ਮੈਂ ਜਿਗਰਾ ਕੀਤਾ, ਮੈਂ ਜਿਗਰਾ ਕੀਤਾ ਵੈਰੀਆ ਵੇ

 

 

 

ਤੂੰ ਜਿਗਰਾ ਕੀਤਾ ਬਥੇਰਾ ਨੀ, ਹੁਣ ਘਰ ਨੀ ਤੁਰਦਾ ਮੇਰਾ ਨੀ; ਤੂੰ ਘਰ ਨੂੰ ਆਜਾ, ਘਰ ਨੂੰ ਆਜਾ ਗੋਰੀਏ ਹੀਰੇ

19 Jan 2026

Aaftab Dhaliwal
Aaftab
Posts: 137
Gender: Female
Joined: 23/Feb/2009
Location: Georgetown
View All Topics by Aaftab
View All Posts by Aaftab
 

 

 

https://www.youtube.com/watch?v=rgSmGmL-ACE

 

 

 

 

ਇੱਕ ਤੂੰ ਲੰਬਾ ਸੁਣੀਦਾ ਵੇ, ਵੇ ਦੂਜਾ ਅੱਡਿਆਂ ਕਿਉਂ ਚੁੱਕਦੈਂ, ਤੀਜੀ ਬੰਨ ਲੈਣਾ ਉੱਚੀ ਜਿਹੀ ਪੱਗ ਵੇ


ਵੇ ਰਾਂਝਾ ਠੱਗ ਵੇ ਸੁਣੀਦਾ, ਸਾਡੇ ਨਾਲ ਠੱਗੀਆਂ ਨਾ ਠੱਗ ਵੇ;

 

ਵੇ ਲਾਵਾਂ ਲਾਈਆਂ ਦੀ, ਸੇਹਰੇ ਬਨਿਆਂ ਦੀ ਰੱਖ ਭੈੜੇਆ ਲੱਜ ਵੇ; ਵੇ ਲਾਵਾਂ ਲਾਈਆਂ ਦੀ

 

 

 

ਇੱਕ ਤੂੰ ਮਦਰਾ ਸੁਣੀਦਾ ਵੇ, ਵੇ ਦੂਜਾ ਨਵੇਂ ਕਯੋਂ ਖ਼ਰਦਾਂ, ਤੀਜੀ ਬੰਨ ਲੈਣਾ ਢਿੱਲੀ ਜਿਹੀ ਪੱਗ ਵੇ;

 

ਵੇ ਰਾਂਝਾ ਠੱਗ ਵੇ ਸੁਣੀਦਾ, ਸਾਡੇ ਨਾਲ ਠੱਗੀਆਂ ਨਾ ਠੱਗ ਵੇ;

 

ਵੇ ਲਾਵਾਂ ਲਾਈਆਂ ਦੀ, ਸੇਹਰੇ ਬਨਿਆਂ ਦੀ ਰੱਖ ਭੈੜੇਆ ਲੱਜ ਵੇ; ਵੇ ਲਾਵਾਂ ਲਾਈਆਂ ਦੀ

 

 

 

ਇੱਕ ਤੂੰ ਗੋਰਾ ਸੁਣੀਦਾ ਵੇ, ਵੇ ਦੂਜਾ ਪੌਡਰ ਕਯੋਂ ਲਾਉਣਾ, ਤੀਜੀ ਬੰਨ ਲੈਣਾ ਕਾਲੀ ਜਿਹੀ ਪੱਗ ਵੇ;

 

ਵੇ ਰਾਂਝਾ ਠੱਗ ਵੇ ਸੁਣੀਦਾ, ਸਾਡੇ ਨਾਲ ਠੱਗੀਆਂ ਨਾ ਠੱਗ ਵੇ;

 

ਵੇ ਲਾਵਾਂ ਲਾਈਆਂ ਦੀ, ਸੇਹਰੇ ਬਨਿਆਂ ਦੀ ਰੱਖ ਭੈੜੇਆ ਲੱਜ ਵੇ; ਵੇ ਲਾਵਾਂ ਲਾਈਆਂ ਦੀ

 

 

 

ਇੱਕ ਤੂੰ ਕਾਲਾ ਸੁਣੀਦਾ ਵੇ, ਵੇ ਦੂਜਾ ਸੁਰਮਾ ਕਯੋਂ ਪਾਉਣਾ, ਤੀਜੀ ਬੰਨ ਲੈਣਾ ਚਿੱਟੀ ਜਿਹੀ ਪੱਗ ਵੇ;

 

ਵੇ ਰਾਂਝਾ ਠੱਗ ਵੇ ਸੁਣੀਦਾ, ਸਾਡੇ ਨਾਲ ਠੱਗੀਆਂ ਨਾ ਠੱਗ ਵੇ;

 

ਵੇ ਲਾਵਾਂ ਲਾਈਆਂ ਦੀ, ਸੇਹਰੇ ਬਨਿਆਂ ਦੀ ਰੱਖ ਭੈੜੇਆ ਲੱਜ ਵੇ; ਵੇ ਲਾਵਾਂ ਲਾਈਆਂ ਦੀ

21 Jan 2026

Aaftab Dhaliwal
Aaftab
Posts: 137
Gender: Female
Joined: 23/Feb/2009
Location: Georgetown
View All Topics by Aaftab
View All Posts by Aaftab
 
ਰਾਣੀ ਰਾਜਾ ਚੱਲਿਆ ਪਰਦੇਸ

 

 

https://youtu.be/FPHqiOVA9Zc

 

 

 

 

ਇਹ ਗੀਤ ਰਾਜੇ ਤੇ ਰਾਣੀ ਦੇ ਵਿਚ ਹੋਣ ਵਾਲੀ ਗੱਲ ਬਾਤ ਨੂੰ ਦਰਸਾਉਂਦਾ ਹੈ। .. ਰਾਜਾ ਜਦੋਂ ਪ੍ਰਦੇਸ ਜਾਣ ਦੀ ਗੱਲ ਕਰਦਾ ਹੈ ਤਾਂ ਰਾਣੀ ਉਸ ਤੋਂ ਅਨਹੋਣੀਆਂ ਚੀਜਾਂ ਦੀ ਮੰਗ ਕਰਦੀ ਹੈ 

 

ਰਾਣੀ ਰਾਜਾ ਚੱਲਿਆ ਪਰਦੇਸ ਜੋ ਕੁਝ ਮੰਗਣਾ ਸੋ ਮੰਗ ਲੈ 

ਰਾਜਾ ਚਿੜੀਆਂ ਦਾ ਦੁੱਧ ਲਿਆਦਿਓ ਕੱਚ ਦੀ ਲਿਆਦਿਓ ਜੀ ਕਾੜਨੀ 

ਰਾਣੀ ਚਿੜੀਆਂ ਦਾ ਦੁੱਧ ਨਾ ਥਿਆਵੇ ਕੱਚ ਦੀ ਨਾ ਥਿਆਵੇ ਜੀ ਕਾੜਨੀ 



ਰਾਣੀ ਰਾਜਾ ਚੱਲਿਆ ਪਰਦੇਸ ਜੋ ਕੁਝ ਮੰਗਣਾ ਸੋ ਮੰਗ ਲੈ 

ਰਾਜਾ ਧਰਤੀ ਦਾ ਮੇਚ ਲਿਆਦਿਓ ਅੰਬਰੀਂ ਲਵਾ ਦਿਓ ਜੀ ਪੌੜੀਆਂ 

ਰਾਣੀ ਧਰਤੀ ਦਾ ਮੇਚ ਨਾ ਥਿਆਵੇ ਅੰਬਰੀਂ ਨਾ ਲੱਗਦੀਆਂ ਜੀ ਪੌੜੀਆਂ



ਰਾਣੀ ਰਾਜਾ ਚੱਲਿਆ ਪਰਦੇਸ ਜੋ ਕੁਝ ਮੰਗਣਾ ਸੋ ਮੰਗ ਲੈ 

ਰਾਜਾ ਕੀੜੀ ਦਾ ਮਾਸ ਲਿਆਦਿਓ ਜੋਕ ਦੀ ਲਿਆਦਿਓ ਜੀ ਪੱਸਲੀ 

ਰਾਣੀ ਕੀੜੀ ਦਾ ਮਾਸ ਨਾ ਥਿਆਵੇ ਜੋਕ ਦੀ ਥਿਆਵੇ ਨਾ ਜੀ ਪੱਸਲੀ


 

 

 

22 Feb 2026

Showing page 8 of 8 << First   << Prev    1  2  3  4  5  6  7  8   Next >>     
Reply